ਚਿਤਕਾਰਾ ਯੂਨੀਵਰਸਿਟੀ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਵੱਲੋਂ ਸੈਕਟਰ-17 ਦੇ ਪੁਨਰਵਿਕਾਸ ’ਤੇ ਵਿਂਟਰ ਸਕੂਲ ਦਾ ਆਯੋਜਨ
ਚੰਡੀਗੜ੍ਹ 22 ਜਨਵਰੀ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਦੇ ਸਿਟੀ ਸੈਂਟਰ ਸੈਕਟਰ-17 ਦੇ ਨਵੇਂ ਸਿਰੇ ਤੋਂ ਵਿਕਾਸ ਨੂੰ ਲੈ ਕੇ ਚਿਤਕਾਰਾ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ, ਚਿਤਕਾਰਾ ਯੂਨੀਵਰਸਿਟੀ, ਪੰਜਾਬ ਅਤੇ ਸਕੂਲ ਆਫ ਆਰਕੀਟੈਕਚਰ, ਪਲੈਨਿੰਗ ਐਂਡ ਪ੍ਰਿਜ਼ਰਵੇਸ਼ਨ, ਯੂਨੀਵਰਸਿਟੀ ਆਫ ਮੇਰੀਲੈਂਡ (ਅਮਰੀਕਾ) ਦੇ ਵਿਦਿਆਰਥੀਆਂ ਨੇ ਮਿਲ ਕੇ ਨਵੇਂ ਤੇ ਨਵੀਨਤਮ ਸੁਝਾਅ ਪੇਸ਼ ਕੀਤੇ। 17 ਦਿਨਾਂ ਤੱਕ ਚੱਲੇ ਇਸ ਅੰਤਰਰਾਸ਼ਟਰੀ ਵਿਂਟਰ ਸਕੂਲ ਦਾ ਸਮਾਪਨ ਵਿਦਿਆਰਥੀਆਂ ਦੀ ਫਾਈਨਲ ਪ੍ਰਜ਼ੇਂਟੇਸ਼ਨ ਨਾਲ ਹੋਇਆ, ਜਿਸ ਵਿੱਚ ਸੈਕਟਰ-17 ਦੇ ਪੁਨਰਵਿਕਾਸ ਲਈ ਆਧੁਨਿਕ ਸ਼ਹਿਰੀ ਹੱਲ ਪੇਸ਼ ਕੀਤੇ ਗਏ।
ਚਿਤਕਾਰਾ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਅਤੇ ਯੂਨੀਵਰਸਿਟੀ ਆਫ ਮੇਰੀਲੈਂਡ ਦੇ ਸਕੂਲ ਆਫ ਆਰਕੀਟੈਕਚਰ, ਪਲੈਨਿੰਗ ਐਂਡ ਪ੍ਰਿਜ਼ਰਵੇਸ਼ਨ ਦੀ ਸਾਂਝੀ ਸਰਪ੍ਰਸਤੀ ਹੇਠ ਆਯੋਜਿਤ ਇਸ ਵਿਂਟਰ ਸਕੂਲ ਵਿੱਚ ਯੂਨੀਵਰਸਿਟੀ ਆਫ ਮੇਰੀਲੈਂਡ ਦੇ 10 ਅਤੇ ਚਿਤਕਾਰਾ ਯੂਨੀਵਰਸਿਟੀ ਦੇ 12 ਵਿਦਿਆਰਥੀਆਂ ਨੇ ਭਾਗ ਲਿਆ। ਡਿਜ਼ਾਇਨ ਸਟੂਡੀਓ ਦੀ ਰਹਿਨੁਮਾਈ ਆਰਕੀਟੈਕਟ ਸੁਰਿੰਦਰ ਬੱਗਾ, ਪ੍ਰਿੰਸੀਪਲ ਆਰਕੀਟੈਕਟ, ਸਾਕਾਰ ਫਾਊਂਡੇਸ਼ਨ ਵੱਲੋਂ ਕੀਤੀ ਗਈ।
ਫਾਈਨਲ ਜੂਰੀ ਦੌਰਾਨ ਵਿਦਿਆਰਥੀਆਂ ਨੇ ਸਾਈਟ ਐਨਾਲਿਸਿਸ, ਪਾਲਿਸੀ ਸਟਡੀ, ਡਿਵੈਲਪਮੈਂਟ ਫ੍ਰੇਮਵਰਕ ਅਤੇ ਫਾਇਨੈਂਸ਼ਲ ਫ਼ਿਜ਼ੀਬਿਲਟੀ ’ਤੇ ਆਧਾਰਿਤ ਵਿਸਥਾਰਪੂਰਕ ਪ੍ਰੋਜੈਕਟ ਪੇਸ਼ ਕੀਤੇ। ਜੂਰੀ ਮੈਂਬਰਾਂ ਨੇ ਪ੍ਰਜ਼ੇਂਟੇਸ਼ਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਈ ਪ੍ਰਸਤਾਵ ਭਵਿੱਖ ਵਿੱਚ ਚੰਡੀਗੜ੍ਹ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ ਨੂੰ ਨਵੀਂ ਦਿਸ਼ਾ ਅਤੇ ਨਵਾਂ ਜੀਵਨ ਦੇ ਸਕਦੇ ਹਨ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ-ਚਾਂਸਲਰ ਡਾ. ਮਧੂ ਚਿਤਕਾਰਾ ਨੇ ਕਿਹਾ, “ਇਹ ਵਿਂਟਰ ਸਕੂਲ ਵਿਸ਼ਵ ਪੱਧਰੀ ਅਕਾਦਮਿਕ ਸਹਿਯੋਗ ਅਤੇ ਪ੍ਰੈਕਟੀਕਲ ਲਰਨਿੰਗ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਅਸਲੀ ਸ਼ਹਿਰੀ ਚੁਣੌਤੀਆਂ ਨਾਲ ਜੋੜਦੇ ਹਨ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ।” ਕਾਰਜਕ੍ਰਮ ਦੇ ਸਮਾਪਨ ’ਤੇ ਦੋਵਾਂ ਸੰਸਥਾਵਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪਹਲ ਨੂੰ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਅਤੇ ਅਨੁਭਵਾਤਮਕ ਸਿੱਖਿਆ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

Comments
Post a Comment