ਏਆਈਯੂ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ 2025–26 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਏਆਈਯੂ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ 2025–26 ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਸੀਯੂ ਪੰਜਾਬ ਨੇ ਏਆਈਯੂ ਨੌਰਥ ਜ਼ੋਨ ਯੂਥ ਫੈਸਟੀਵਲ 2025–26 ਵਿੱਚ ਸਮੁੱਚੇ ਤੌਰ ‘ਤੇ ਚੌਥਾ ਸਥਾਨ ਹਾਸਲ ਕੀਤਾ
ਰੰਗਮੰਚ ਸ਼੍ਰੇਣੀ ਵਿੱਚ ਪਹਿਲਾ ਉਪਵਿਜੇਤਾ ਸਥਾਨ; ਵੱਖ-ਵੱਖ ਮੁਕਾਬਲਿਆਂ ਵਿੱਚ 1 ਪਹਿਲਾ, 4 ਦੂਜੇ, 1 ਤੀਜਾ, 1 ਚੌਥਾ ਅਤੇ 2 ਪੰਜਵੇਂ ਸਥਾਨ
ਬਠਿੰਡਾ 12 ਜਨਵਰੀ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀਯੂ ਪੰਜਾਬ) ਦੇ ਵਿਦਿਆਰਥੀਆਂ ਨੇ 39ਵੇਂ ਏਆਈਯੂ ਨੌਰਥ ਜ਼ੋਨ ਇੰਟਰ-ਯੂਨੀਵਰਸਿਟੀ ਯੂਥ ਫੈਸਟੀਵਲ (ਯੂਨੀਫੈਸਟ) 2025–26 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ। ਇਹ ਯੂਥ ਫੈਸਟੀਵਲ 6 ਤੋਂ 10 ਜਨਵਰੀ 2026 ਤੱਕ ਐਸੋਸੀਏਸ਼ਨ ਆਫ਼ ਇੰਡਿਅਨ ਯੂਨੀਵਰਸਿਟੀਜ਼ (ਏਆਈਯੂ) ਵੱਲੋਂ ਆਯੋਜਿਤ ਕੀਤਾ ਗਿਆ। ਇਹ ਮਹੋਤਸਵ ਇੰਟਰ-ਯੂਨੀਵਰਸਿਟੀ ਰਾਸ਼ਟਰੀ ਯੂਥ ਫੈਸਟੀਵਲ ਲਈ ਯੋਗਤਾ ਪਲੇਟਫਾਰਮ ਵੀ ਹੈ।
ਸੱਭਿਆਚਾਰਕ ਅਤੇ ਸਾਹਿਤਕ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਦੇ ਹੋਏ, ਸੀਯੂ ਪੰਜਾਬ ਨੇ ਉੱਤਰੀ ਖੇਤਰ ਵਿੱਚ ਸਮੁੱਚੇ ਤੌਰ ‘ਤੇ ਚੌਥਾ ਸਥਾਨ ਹਾਸਲ ਕੀਤਾ, ਜੋ ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਮਹੱਤਵਪੂਰਨ ਉਪਲਬਧੀ ਹੈ। ਇਸਦੇ ਨਾਲ ਹੀ ਰੰਗਮੰਚ (ਥੀਏਟਰ) ਸ਼੍ਰੇਣੀ ਵਿੱਚ ਯੂਨੀਵਰਸਿਟੀ ਨੇ ਸਮੁੱਚੇ ਤੌਰ ‘ਤੇ ਪਹਿਲਾ ਉਪਵਿਜੇਤਾ ਦਾ ਸਥਾਨ ਪ੍ਰਾਪਤ ਕੀਤਾ।
ਸੀਯੂ ਪੰਜਾਬ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਸਫਲਤਾ ਹਾਸਲ ਕੀਤੀ। ਲਘੂ ਨਾਟਿਕਾ (ਸਕਿਟ) ਵਿੱਚ ਪਹਿਲਾ ਸਥਾਨ; ਮੂਕ ਅਭਿਨਯ, ਭਾਰਤੀ ਸਮੂਹ ਗਾਇਨ, ਗ਼ਜ਼ਲ ਅਤੇ ਹਿੰਦੀ ਭਾਸ਼ਣ ਵਿੱਚ ਦੂਜਾ ਸਥਾਨ; ਅੰਗਰੇਜ਼ੀ ਭਾਸ਼ਣ ਵਿੱਚ ਤੀਜਾ ਸਥਾਨ; ਅੰਗਰੇਜ਼ੀ ਵਾਦ-ਵਿਵਾਦ ਵਿੱਚ ਚੌਥਾ ਸਥਾਨ; ਅਤੇ ਸ਼ਾਸਤਰੀ ਗਾਇਨ ਅਤੇ ਰੰਗੋਲੀ ਵਿੱਚ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਹ ਉਪਲਬਧੀਆਂ ਵਿਦਿਆਰਥੀਆਂ ਦੀ ਬਹੁਪੱਖੀ ਪ੍ਰਤਿਭਾ, ਰਚਨਾਤਮਕਤਾ ਅਤੇ ਸਮਰਪਣ ਨੂੰ ਦਰਸਾਉਂਦੀਆਂ ਹਨ।
ਗੌਰਤਲਬ ਹੈ ਕਿ ਲਘੂ ਨਾਟਿਕਾ, ਮੂਕ ਅਭਿਨਯ, ਭਾਰਤੀ ਸਮੂਹ ਗਾਇਨ, ਗ਼ਜ਼ਲ, ਹਿੰਦੀ ਭਾਸ਼ਣ ਅਤੇ ਅੰਗਰੇਜ਼ੀ ਭਾਸ਼ਣ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੇ 39ਵੇਂ ਏਆਈਯੂ ਇੰਟਰ-ਯੂਨੀਵਰਸਿਟੀ ਰਾਸ਼ਟਰੀ ਯੂਥ ਫੈਸਟੀਵਲ 2026 ਲਈ ਆਪਣੀ ਯੋਗਤਾ ਸੁਨਿਸ਼ਚਿਤ ਕੀਤੀ ਹੈ। ਇਹ ਰਾਸ਼ਟਰੀ ਯੂਥ ਫੈਸਟੀਵਲ 10 ਤੋਂ 14 ਮਾਰਚ 2026 ਤੱਕ ਸੱਤਿਆਭਾਮਾ ਇੰਸਟੀਚਿਊਟ ਆਫ਼ ਸਾਇੰਸ ਐਂਡ ਟੈਕਨਾਲੋਜੀ, ਚੇਨਈ (ਤਾਮਿਲਨਾਡੂ) ਵਿੱਚ ਆਯੋਜਿਤ ਕੀਤਾ ਜਾਵੇਗਾ। ਏਆਈਯੂ ਦੇ ਨਿਯਮਾਂ ਅਨੁਸਾਰ ਕੇਵਲ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰ ਹੀ ਰਾਸ਼ਟਰੀ ਪੱਧਰ ‘ਤੇ ਭਾਗ ਲੈ ਸਕਦੇ ਹਨ।
ਸੀਯੂ ਪੰਜਾਬ ਦੇ ਵਿਦਿਆਰਥੀਆਂ ਦੀਆਂ ਪ੍ਰਸਤੁਤੀਆਂ ਭਾਰਤੀ ਸੱਭਿਆਚਾਰ, ਪਰੰਪਰਾਵਾਂ, ਸਮਾਜਿਕ ਮੁੱਲਾਂ ਅਤੇ ਕਲਾਤਮਕ ਵਿਰਾਸਤ ਨਾਲ ਪੂਰੀ ਤਰ੍ਹਾਂ ਜੁੜੀਆਂ ਹੋਈਆਂ ਸਨ, ਜਿਨ੍ਹਾਂ ਨੇ ਨਿਆਇਧੀਸ਼ਾਂ ਅਤੇ ਦਰਸ਼ਕਾਂ ‘ਤੇ ਡੂੰਘਾ ਪ੍ਰਭਾਵ ਛੱਡਿਆ। ਜੇਤੂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੇ ਅਨੁਸ਼ਾਸਨ, ਖੇਡ-ਭਾਵਨਾ ਅਤੇ ਸੱਭਿਆਚਾਰਕ ਉੱਤਮਤਾ ਰਾਹੀਂ ਸੀਯੂ ਪੰਜਾਬ ਦੀ ਸੱਚੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ “ਟੀ-ਸ਼ੇਪਡ ਗ੍ਰੈਜੂਏਟ” ਬਣਨ ਲਈ ਪ੍ਰੇਰਿਤ ਕਰਦਿਆਂ ਇਸ ਉਪਲਬਧੀ ਨੂੰ ਇੱਕ ਲੰਬੇ ਸਫ਼ਰ ਦੀ ਸ਼ੁਰੂਆਤ ਦੱਸਿਆ ਅਤੇ ਰਾਸ਼ਟਰੀ ਪੱਧਰ ਦੀਆਂ ਪ੍ਰਤਿਯੋਗਿਤਾਵਾਂ ਲਈ ਲਗਾਤਾਰ ਤਿਆਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਪੂਰਾ ਸਹਿਯੋਗ ਅਤੇ ਮਾਹਰ ਸਿਖਲਾਈ ਪ੍ਰਦਾਨ ਕਰਨ ਦਾ ਭਰੋਸਾ ਵੀ ਦਿੱਤਾ।
ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਨੇ ਵੀ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਸਾਲ ਪਿਛਲੇ ਸਾਲਾਂ ਦੀ ਤੁਲਨਾ ਵਿੱਚ ਇਸ ਸਾਲ ਸਭ ਤੋਂ ਵੱਧ (30 ਤੋਂ ਵੱਧ) ਵਿਦਿਆਰਥੀਆਂ ਨੇ ਰਾਸ਼ਟਰੀ ਯੂਥ ਫੈਸਟੀਵਲ ਲਈ ਯੋਗਤਾ ਹਾਸਲ ਕੀਤੀ ਹੈ, ਜੋ ਯੂਨੀਵਰਸਿਟੀ ਦੀ ਲਗਾਤਾਰ ਤਰੱਕੀ ਨੂੰ ਦਰਸਾਉਂਦਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸ਼ਾਨਦਾਰ ਉਪਲਬਧੀ ਲਈ ਸਾਰੇ ਭਾਗੀਦਾਰਾਂ, ਸੱਭਿਆਚਾਰਕ ਕੋਆਰਡੀਨੇਟਰਾਂ, ਸੰਬੰਧਿਤ ਵਿਭਾਗਾਂ ਦੇ ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਇਹ ਸਫਲਤਾ ਨਾ ਕੇਵਲ ਸੀਯੂ ਪੰਜਾਬ ਲਈ ਮਾਣ ਦੀ ਗੱਲ ਹੈ, ਸਗੋਂ ਭਾਰਤੀ ਸੱਭਿਆਚਾਰ ਦੇ ਪ੍ਰਚਾਰ ਅਤੇ ਸੰਭਾਲ ਵੱਲ ਇੱਕ ਮਹੱਤਵਪੂਰਨ ਯੋਗਦਾਨ ਵੀ ਹੈ।
Comments
Post a Comment