ਆਈਐਫਸੀਟੀ ਵੱਲੋਂ ਆਰਟ ਐਂਡ ਕ੍ਰਾਫਟ ਪ੍ਰਦਰਸ਼ਨੀ ‘ਬਰਾਈਟ ਬਿਗਿਨਿੰਗਜ਼ 2026’ ਦਾ ਆਯੋਜਨ
ਐਸ.ਏ.ਐਸ.ਨਗਰ 15 ਜਨਵਰੀ ( ਰਣਜੀਤ ਧਾਲੀਵਾਲ ) : ਇੰਸਟੀਟਿਊਟ ਆਫ਼ ਫੈਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ (ਆਈਐਫਸੀਟੀ) ਨੇ ਆਰਟ ਐਂਡ ਕ੍ਰਾਫਟ ਪ੍ਰਦਰਸ਼ਨੀ ‘ਬਰਾਈਟ ਬਿਗਿਨਿੰਗਜ਼ 2026’ ਦਾ ਆਯੋਜਨ ਕੀਤਾ। ਇਹ ਪ੍ਰਦਰਸ਼ਨੀ ਆਈਐਫਸੀਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਸੋਚੀ, ਤਿਆਰ ਕੀਤੀ ਅਤੇ ਸਿਰਜੀ ਗਈ। ਇਹ ਪ੍ਰਦਰਸ਼ਨੀ ਮੋਹਾਲੀ ਦੇ ਖਰੜ ਸਥਿਤ ਆਈਐਫਸੀਟੀ ਕੈਂਪਸ ਵਿੱਚ ਆਯੋਜਿਤ ਕੀਤੀ ਗਈ। ਇਹ ਰਚਨਾਤਮਕਤਾ, ਕਲਾਕਾਰੀ, ਨਵੀਨਤਾ ਅਤੇ ਡਿਜ਼ਾਇਨ ਸੋਚ ’ਤੇ ਆਧਾਰਿਤ ਸੀ, ਜਿਸ ਵਿੱਚ ਮਿਕਸਡ-ਮੀਡੀਆ ਕੰਪੋਜ਼ੀਸ਼ਨ, ਟੈਕਸਟਾਈਲ ਆਰਟ, ਹੱਥੋਂ ਬਣੀਆਂ ਸਜਾਵਟੀ ਵਸਤੂਆਂ, ਇਲਸਟ੍ਰੇਸ਼ਨ, ਸਕਲਪਚਰ, ਇੰਸਟਾਲੇਸ਼ਨ ਅਤੇ ਪ੍ਰਯੋਗਾਤਮਕ ਡਿਜ਼ਾਇਨ ਪੀਸਾਂ ਸਮੇਤ ਵੱਖ-ਵੱਖ ਕਿਸਮ ਦੀਆਂ ਕਲਾਕ੍ਰਿਤੀਆਂ ਦਾ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਮੁੱਖ ਮਹਿਮਾਨ ਡਾ. ਨੇਹਾ ਮਿਗਲਾਨੀ, ਫਾਊਂਡਰ ਅਤੇ ਡਾਇਰੈਕਟਰ, ਆਈਐਫਸੀਟੀ ਨੇ ਕਿਹਾ ਕਿ ‘ਬਰਾਈਟ ਬਿਗਿਨਿੰਗਜ਼’ ਸਿਰਫ਼ ਇੱਕ ਪ੍ਰਦਰਸ਼ਨੀ ਨਹੀਂ, ਬਲਕਿ ਇਹ ਮਿਹਨਤ, ਅਨੁਸ਼ਾਸਨ, ਕਲਪਨਾਸ਼ੀਲਤਾ ਅਤੇ ਮਾਰਗਦਰਸ਼ਨ ਦਾ ਤਿਉਹਾਰ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਫੈਕਲਟੀ ਮੈਂਬਰਾਂ ਦੀ ਮਿਹਨਤ ਅਤੇ ਸਮਰਪਣ ’ਤੇ ਬਹੁਤ ਮਾਣ ਹੈ, ਨਾਲ ਹੀ ਉਹਨਾਂ ਵਿਦਿਆਰਥੀਆਂ ’ਤੇ ਵੀ, ਜਿਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਕੰਮ ਪੇਸ਼ ਕੀਤਾ ਹੈ।ਪ੍ਰਦਰਸ਼ਨੀ ਵਿੱਚ ਦਿਖਾਈਆਂ ਗਈਆਂ ਸਾਰੀਆਂ ਕਲਾਕ੍ਰਿਤੀਆਂ ਵਿਦਿਆਰਥੀਆਂ ਦੀ ਕਈ ਮਹੀਨਿਆਂ ਦੀ ਮਿਹਨਤ, ਪੜ੍ਹਾਈ, ਸਟੂਡੀਓ ਅਭਿਆਸ ਅਤੇ ਰਚਨਾਤਮਕ ਪ੍ਰਯੋਗਾਂ ਦਾ ਨਤੀਜਾ ਸਨ। ਇਹ ਸਾਰੀਆਂ ਰਚਨਾਵਾਂ ਬਰਾਈਟ ਬਿਗਿਨਿੰਗਜ਼ 2026 ਰਾਹੀਂ ਆਈਐਫਸੀਟੀ ਦੀ ਪ੍ਰਯੋਗਾਤਮਕ ਅਤੇ ਵਿਹਾਰਕ ਸਿੱਖਿਆ ਪ੍ਰਣਾਲੀ ਨੂੰ ਸਪਸ਼ਟ ਤੌਰ ’ਤੇ ਦਰਸਾਉਂਦੀਆਂ ਹਨ। ਵਿਦਿਆਰਥੀਆਂ ਨੇ ਆਪਣੀ ਡਿਜ਼ਾਇਨ ਪ੍ਰਕਿਰਿਆ ਨਾਲ ਸੰਬੰਧਿਤ ਕੰਮ, ਕਰੋਸ਼ੇ ਮਾਡਲ, ਐਂਬ੍ਰਾਇਡਰੀ ਕੀਤੀਆਂ ਪੇਂਟਿੰਗਾਂ, ਵਾਟਰ ਅਤੇ ਆਇਲ ਕਲਰ ਨਾਲ ਬਣੀਆਂ ਹੈਂਡ ਪੇਂਟਿੰਗਾਂ, ਰੰਗ-ਬਿਰੰਗੇ ਦੀਵੇ ਅਤੇ ਸਜਾਵਟੀ ਵਸਤੂਆਂ, ਹੱਥੋਂ ਰੰਗੇ ਦੁਪੱਟੇ ਅਤੇ ਸੁੰਦਰ ਤਰੀਕੇ ਨਾਲ ਪੇਂਟ ਕੀਤੇ ਬੈਗ ਪ੍ਰਦਰਸ਼ਿਤ ਕੀਤੇ।
ਪ੍ਰਦਰਸ਼ਨੀ ਦਾ ਕੇਂਦਰ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਰਹੀ। ਆਪਣਾ ਅਨੁਭਵ ਸਾਂਝਾ ਕਰਦਿਆਂ, ਬੀਐੱਸਸੀ ਫੈਸ਼ਨ ਡਿਜ਼ਾਇਨ ਦੂਜੇ ਸਾਲ ਦੀ ਵਿਦਿਆਰਥਣ ਨਿਮਰਤ ਨੇ ਕਿਹਾ ਕਿ ‘ਬਰਾਈਟ ਬਿਗਿਨਿੰਗਜ਼’ ਵਿਦਿਆਰਥੀਆਂ ਲਈ ਸਾਲ ਭਰ ਦੀ ਮਿਹਨਤ ਨੂੰ ਦਰਸਾਉਣ ਦਾ ਇੱਕ ਬਿਹਤਰੀਨ ਮੰਚ ਹੈ। ਇਹ ਸਾਰੇ ਰਚਨਾਤਮਕ ਪ੍ਰੋਜੈਕਟਾਂ ਅਤੇ ਇਮਤਿਹਾਨੀ ਪ੍ਰਸਤੁਤੀਆਂ ਨੂੰ ਇੱਕ ਮਜ਼ਬੂਤ ਪ੍ਰਦਰਸ਼ਨੀ ਦੇ ਰੂਪ ਵਿੱਚ ਇਕੱਠਾ ਕਰਦਾ ਹੈ, ਜਿਸ ਨਾਲ ਸਾਨੂੰ ਆਤਮਵਿਸ਼ਵਾਸ ਅਤੇ ਡਿਜ਼ਾਇਨਰ ਵਜੋਂ ਅਸਲ ਅਨੁਭਵ ਮਿਲਦਾ ਹੈ।
ਡਾ. ਨੇਹਾ ਮਿਗਲਾਨੀ ਨੇ ਅੱਗੇ ਕਿਹਾ ਕਿ ਅੱਜ ਆਈਐਫਸੀਟੀ ਉੱਤਰ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਡਿਜ਼ਾਇਨ ਸਕੂਲ ਬਣ ਚੁੱਕਾ ਹੈ, ਅਤੇ ਇਸ ਤਰ੍ਹਾਂ ਦੇ ਮੰਚ ਸਾਡੀ ਸ਼ੈਖਸ਼ਿਕ ਦ੍ਰਿਸ਼ਟੀ ਅਤੇ ਉਦਯੋਗ-ਆਧਾਰਿਤ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ।” ਡਾ. ਨੇਹਾ ਮਿਗਲਾਨੀ ਅਤੇ ਅੰਕੁਰ ਵਧੇਰਾ, ਸੀਈਓ, ਆਈਐਫਸੀਟੀ ਵੱਲੋਂ ਸਥਾਪਿਤ ਇਹ ਸੰਸਥਾ ਇੱਕ ਮਜ਼ਬੂਤ ਉਦਯੋਗ-ਅਕਾਦਮਿਕ ਦ੍ਰਿਸ਼ਟੀਕੋਣ ਨਾਲ ਪ੍ਰੇਰਿਤ ਹੈ। ਆਈਐਫਸੀਟੀ, ਦ ਲਾਈਫਸਟਾਈਲ ਜਰਨਲਿਸਟ—ਭਾਰਤ ਦੀ ਪ੍ਰਮੁੱਖ ਲਾਈਫਸਟਾਈਲ ਮੈਗਜ਼ੀਨ—ਦਾ ਅਕਾਦਮਿਕ ਸੰਸਥਾਨ ਵੀ ਹੈ, ਜੋ ਵਿਦਿਆਰਥੀਆਂ ਨੂੰ ਐਡੀਟੋਰਿਅਲ, ਫੈਸ਼ਨ, ਮੀਡੀਆ ਅਤੇ ਰਚਨਾਤਮਕ ਉਦਯੋਗਾਂ ਵਿੱਚ ਸਿੱਧਾ ਅਨੁਭਵ ਪ੍ਰਦਾਨ ਕਰਦਾ ਹੈ। ਤਰੱਕੀਸ਼ੀਲ ਪਾਠਕ੍ਰਮ, ਤਜਰਬੇਕਾਰ ਫੈਕਲਟੀ ਅਤੇ ਮਜ਼ਬੂਤ ਉਦਯੋਗੀਕ ਜੋੜ ਨਾਲ, ਆਈਐਫਸੀਟੀ ਭਾਰਤ ਵਿੱਚ ਡਿਜ਼ਾਇਨ ਸਿੱਖਿਆ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ।

Comments
Post a Comment