ਆਈਟੀਬੀਪੀ ਦੀ 50ਵੀਂ ਬਟਾਲੀਅਨ, ਪੰਚਕੂਲਾ ਵਿਖੇ ਰੋਜ਼ਗਾਰ ਮੇਲੇ ਦੀ ਲੜੀ ਦੇ 18ਵੇਂ ਸੰਸਕਰਣ ਦਾ ਆਯੋਜਨ
ਆਈਟੀਬੀਪੀ 50ਵੀਂ ਬਟਾਲੀਅਨ, ਪੰਚਕੂਲਾ ਵਿਖੇ ਰੋਜ਼ਗਾਰ ਮੇਲੇ ਦੇ 18ਵੇਂ ਸੰਸਕਰਣ ਵਿੱਚ 109 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਿਤੇ ਗਏ
ਯੁਵਾ ਹੀ ਵਿਕਸਿਤ ਭਾਰਤ ਦਾ ਅਧਾਰ, ਵਰ੍ਹੇ 2047 ਦੇ ਟੀਚੇ ਨੂੰ ਕਰਨਗੇ ਸਾਕਾਰ : ਮਨੋਹਰ ਲਾਲ
ਪੰਚਕੂਲਾ ਵਿਖੇ ਰੋਜ਼ਗਾਰ ਮੇਲਾ: ਪ੍ਰਧਾਨ ਮੰਤਰੀ ਦੇ ਯੁਵਾ-ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਮਿਲ ਰਿਹਾ ਮਜ਼ਬੂਤ ਆਕਾਰ
ਪੰਚਕੂਲਾ 24 ਜਨਵਰੀ ( ਰਣਜੀਤ ਧਾਲੀਵਾਲ ) : ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਨਿਰਦੇਸ਼ ਅਨੁਸਾਰ ਭਾਰਤ ਤਿੱਬਤ ਸੀਮਾ ਪੁਲਿਸ ਬਲ (ਆਈਟੀਬੀਪੀ) ਦੀ 50ਵੀਂ ਬਟਾਲੀਅਨ, ਸੈਕਟਰ 26, ਪੰਚਕੂਲਾ (ਹਰਿਆਣਾ) ਵਿੱਚ ਰੋਜ਼ਗਾਰ ਮੇਲੇ ਦੀ ਲੜੀ ਦੇ 18ਵੇਂ ਸੰਸਕਰਣ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਮਾਣਯੋਗ ਮਨੋਹਰ ਲਾਲ, ਕੇਂਦਰੀ ਊਰਜਾ ਅਤੇ ਸ਼ਹਿਰੀ ਵਿਕਾਸ ਮੰਤਰੀ, ਭਾਰਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਪਵਨ ਕੁਮਾਰ ਨੇਗੀ, ਡਿਪਟੀ ਡਾਇਰੈਕਟਰ ਜਨਰਲ, ਖੇਤਰੀ ਮੁੱਖ ਦਫਤਰ (ਸ਼ਿਮਲਾ) ਵੀ ਮੌਜੂਦ ਰਹੇ।
ਇਸ ਮੌਕੇ ‘ਤੇ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਆਈਟੀਬੀਪੀ, ਸੀਆਈਐੱਸਐੱਫ, ਬੀਐੱਸਐੱਫ, ਗੇਲ (GAIL) ਸਮੇਤ ਹੋਰ ਕੇਂਦਰੀ ਸੰਸਥਾਨਾਂ ਵਿੱਚ ਚੁਣੇ ਹੋਏ 109 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਕੇਂਦਰੀ ਮੰਤਰੀ ਸਾਰੇ ਚੁਣੇ ਹੋਏ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਮਨੋਹਰ ਲਾਲ ਨੇ ਸਾਰੇ ਨੌਜਵਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੌਜਵਾਨਾਂ ਦੀ ਹਰ ਤਰ੍ਹਾਂ ਨਾਲ ਚਿੰਤਾ ਕਰਦੇ ਹਨ। ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਨੌਜਵਾਨਾਂ ਦੀ ਸਿੱਖਿਆ, ਉਨ੍ਹਾਂ ਦੇ ਹੁਨਰ, ਉਨ੍ਹਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕਰਨ ਅਤੇ ਸਵੈ-ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁਵਾ ਹੀ ਆਉਣ ਵਾਲਾ ਭਵਿੱਖ ਹੈ। ਜੋ ਯੁਵਾ ਅੱਜ ਨੌਕਰੀ ਪ੍ਰਾਪਤ ਕਰ ਰਿਹਾ ਹੈ, ਉਹੀ ਵਰ੍ਹੇ 2047 ਵਿੱਚ, ਜਦੋਂ ਦੇਸ਼ ‘ਵਿਕਸਿਤ ਭਾਰਤ’ ਦੇ ਰੂਪ ਵਿੱਚ ਅੱਗੇ ਵਧੇਗਾ, ਉਸ ਪਰਿਵਰਤਨ ਦਾ ਗਵਾਹ ਬਣੇਗਾ। ਅੱਜ ਨੌਜਵਨਾਂ ਦੇ ਮੋਢਿਆਂ ‘ਤੇ ਜੋ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ, ਉਸੇ ਦੇ ਦਮ ‘ਤੇ ਦੇਸ਼ ਅੱਗੇ ਵਧੇਗਾ, ਆਤਮ-ਨਿਰਭਰ ਬਣੇਗਾ ਅਤੇ ਸਾਡਾ ਵਿਕਸਿਤ ਭਾਰਤ ਦਾ ਟੀਚਾ ਸਾਕਾਰ ਹੋਵੇਗਾ।”
ਇਸ ਮੌਕੇ ‘ਤੇ ਪ੍ਰੋਗਰਾਮ ਦੇ ਨੋਡਲ ਅਫਸਰ ਸ਼ੈਲੇਂਦਰ ਸਿੰਘ ਨਰਕੋਟੀ, ਕਮਾਂਡੈਂਟ, 50ਵੀਂ ਬਟਾਲੀਅਨ, ਭਾਰਤ ਤਿੱਬਤ ਸੀਮਾ ਪੁਲਿਸ ਬਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤਾ ਗਿਆ ਰੋਜ਼ਗਾਰ ਮੇਲਾ ਅਭਿਆਨ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਪਹਿਲਕਦਮੀ ਹੈ।ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਦੀ ਇਸ ਲੜੀ ਦੇ ਤਹਿਤ ਦੇਸ਼ ਭਰ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਨਾਲ ਦੇਸ਼ ਨੂੰ ਆਤਮ-ਨਿਰਭਰ ਅਤੇ ਵਿਕਸਿਤ ਬਣਾਉਣ ਦੇ ਟੀਚੇ ਨੂੰ ਬਲ ਮਿਲ ਰਿਹਾ ਹੈ। ਪ੍ਰੋਗਰਾਮ ਵਿੱਚ ਚੁਣੇ ਹੋਏ ਉਮੀਦਵਾਰਾਂ ਦੇ ਪਰਿਵਾਰਕ ਮੈਂਬਰ, ਭਾਰਤ ਤਿੱਬਤ ਸੀਮਾ ਪੁਲਿਸ ਬਲ ਦੇ ਸੀਨੀਅਰ ਅਧਿਕਾਰੀ ਅਤੇ ਜਵਾਨ ਮੌਜੂਦ ਰਹੇ।

Comments
Post a Comment