59ਵੇਂ ਨਿਰੰਕਾਰੀ ਸੰਤ ਸਮਾਗਮ ਦੀ ਭਵਿਆ ਸ਼ੋਭਾ ਯਾਤਰਾ ਨਾਲ ਸ਼ੁਰੂਆਤ
ਸਾਂਗਲੀ ‘ਚ ਤਿੰਨ ਦਿਨਾਂ ਦਾ ਸਮਾਗਮ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਆਤਮ-ਮੰਥਨ ‘ਤੇ ਜ਼ੋਰ
ਸਾਂਗਲੀ 25 ਜਨਵਰੀ ( ਪੀ ਡੀ ਐਲ ) : ਮਹਾਰਾਸ਼ਟਰ ਦੇ 59ਵੇਂ ਨਿਰੰਕਾਰੀ ਸੰਤ ਸਮਾਗਮ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਭਵਿਆ ਸ਼ੋਭਾ ਯਾਤਰਾ ਨਾਲ ਹੋਈ। ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਪਾਵਨ ਸਾਨਿਧ ਵਿੱਚ ਇਹ ਤਿੰਨ ਦਿਨਾਂ ਦਾ ਸਮਾਗਮ 24 ਤੋਂ 26 ਜਨਵਰੀ ਤੱਕ ਸਾਂਗਲੀ ਦੇ ਸਾਂਗਲਵਾਡੀ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ ਹੈ।ਸਮਾਗਮ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਕਿਹਾ ਕਿ ਪਰਮਾਤਮਾ ਵੱਲੋਂ ਮਿਲਿਆ ਮਨੁੱਖੀ ਜੀਵਨ ਆਤਮ-ਮੰਥਨ ਰਾਹੀਂ ਹੀ ਸੁੰਦਰ ਅਤੇ ਅਰਥਪੂਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦਿਨਚਰਿਆ ਦੇ ਕਰਤੱਬਾਂ ਦੇ ਨਾਲ-ਨਾਲ ਆਪਣੇ ਅੰਦਰ ਝਾਕ ਕੇ ਆਤਮ-ਸੁਧਾਰ ਕਰਨਾ ਹਰ ਮਨੁੱਖ ਲਈ ਜ਼ਰੂਰੀ ਹੈ।
ਸਤਿਗੁਰੂ ਮਾਤਾ ਜੀ ਨੇ ਆਖਿਆ ਕਿ ਜਦੋਂ ਵਿਅਕਤੀ ਸੇਵਾ-ਭਾਵ ਨਾਲ ਜੀਵਨ ਬਿਤਾਉਂਦਾ ਹੈ ਅਤੇ ਇੱਕ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਨਾ ਕੇਵਲ ਆਪਣੇ ਜੀਵਨ ਨੂੰ ਉੱਚਾ ਚੁੱਕਦਾ ਹੈ, ਸਗੋਂ ਸਮਾਜ ਅਤੇ ਸੰਸਾਰ ਦੀ ਭਲਾਈ ਵਿੱਚ ਵੀ ਯੋਗਦਾਨ ਪਾਉਂਦਾ ਹੈ। ਇਸ ਤੋਂ ਪਹਿਲਾਂ ਸਮਾਗਮ ਸਥਲ ‘ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦੇ ਆਗਮਨ ‘ਤੇ ਸਮਾਗਮ ਕਮੇਟੀ ਦੇ ਚੇਅਰਮੈਨ ਸ਼੍ਰੀ ਸ਼ੰਭੂਨਾਥ ਤਿਵਾਰੀ ਅਤੇ ਸਮਨਵਯਕ ਸ਼੍ਰੀ ਨੰਦਕੁਮਾਰ ਝਾਂਬਰੇ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਗਿਆ।ਦਿਵਯ ਯੁਗਲ ਦੇ ਫੁੱਲਾਂ ਨਾਲ ਸਜੀ ਪਾਲਕੀ ਵਿੱਚ ਵਿਰਾਜਮਾਨ ਹੋਣ ਨਾਲ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਸ਼ਰਧਾਲੂ ਭਾਵ-ਵਿਭੋਰ ਹੋ ਗਏ। ‘ਧਨ ਨਿਰੰਕਾਰ’ ਦੇ ਜੈਘੋਸ਼ ਨਾਲ ਪੂਰਾ ਸਮਾਗਮ ਸਥਲ ਗੂੰਜ ਉਠਿਆ। ਸ਼ੋਭਾ ਯਾਤਰਾ ਵਿੱਚ ਪਰੰਪਰਾਗਤ ਲੋਕ-ਕਲਾ, ਸੱਭਿਆਚਾਰਕ ਅਤੇ ਸਮਾਜਿਕ ਸੰਦੇਸ਼ਾਂ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਲੇਜ਼ੀਮ, ਹਲਗੀ ਨ੍ਰਿਤ, ਦੱਖਣੀ ਭਾਰਤੀ ਪ੍ਰਸਤੁਤੀਆਂ, ਯਕਸ਼ਗਾਨਾ, ਸਿੰਧੀ ਅਤੇ ਪੰਜਾਬੀ ਨ੍ਰਿਤ, ਨਾਸਿਕ ਢੋਲ, ਵਿਗਿਆਨ ਤੇ ਅਧਿਆਤਮ, ਮਿਸ਼ਨ ਦੀਆਂ ਸਮਾਜ-ਕਲਿਆਣ ਗਤੀਵਿਧੀਆਂ ਅਤੇ ਨਿਰੰਕਾਰੀ ਇੰਸਟੀਚਿਊਟ ਆਫ ਮਿਊਜ਼ਿਕ ਐਂਡ ਆਰਟਸ ਦੀਆਂ ਝਾਕੀਆਂ ਸ਼ਾਮਲ ਰਹੀਆਂ, ਜਿਨ੍ਹਾਂ ਨੇ ਦਰਸ਼ਕਾਂ ਦੀ ਖੂਬ ਤਾਲੀਆਂ ਬਟੋਰੀਆਂ।

Comments
Post a Comment