ਭਗਤੀ ਦੀ ਸੁਗੰਧ ਨਾਲ ਮਹਿਕਿਆ ਮਹਾਰਾਸ਼ਟਰ ਦਾ 59ਵਾਂ ਨਿਰੰਕਾਰੀ ਸੰਤ ਸਮਾਗਮ
ਲੱਖਾਂ ਦੀ ਭੀੜ ਨੇ ਲਿਆ ਅਧਿਆਤਮਿਕ ਰਸ
ਚੰਡੀਗੜ੍ਹ/ਪੰਚਕੂਲਾ/ਮੋਹਾਲੀ/ਸਾਂਗਲੀ 26 ਜਨਵਰੀ ( ਰਣਜੀਤ ਧਾਲੀਵਾਲ ) : ਮਹਾਰਾਸ਼ਟਰ ਦੇ ਸਾਂਗਲੀ ਵਿਖੇ ਆਯੋਜਿਤ 59ਵੇਂ ਨਿਰੰਕਾਰੀ ਸੰਤ ਸਮਾਗਮ ਨੇ ਭਗਤੀ, ਸੇਵਾ ਅਤੇ ਆਤਮ-ਚਿੰਤਨ ਦੀ ਅਲੌਕਿਕ ਛਾਪ ਛੱਡੀ। ਈਸ਼ਵਰਪੁਰ ਰੋਡ ‘ਤੇ ਲਗਭਗ 350 ਏਕੜ ਦੇ ਵਿਸ਼ਾਲ ਮੈਦਾਨ ਵਿੱਚ ਤਿੰਨ ਦਿਨਾਂ ਤੱਕ ਚੱਲੇ ਇਸ ਮਹਾਂ ਸਮਾਗਮ ਵਿੱਚ ਮਹਾਰਾਸ਼ਟਰ ਸਮੇਤ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਭਗਤ ਅਤੇ ਪ੍ਰਭੂ-ਪ੍ਰੇਮੀ ਸ਼ਾਮਲ ਹੋਏ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਤੋਂ ਵੀ ਸੈਂਕੜੇ ਭਗਤ ਇਸ ਆਤਮਿਕ ਸਮਾਗਮ ਦਾ ਹਿੱਸਾ ਬਣੇ।
ਲੰਗਰ ਅਤੇ ਕੈਂਟੀਨ ਪ੍ਰਬੰਧ : ਲੱਖਾਂ ਸ਼ਰਧਾਲੂਆਂ ਲਈ ਤਿੰਨ ਥਾਵਾਂ ‘ਤੇ ਵਿਸ਼ਾਲ ਲੰਗਰ ਦੀ ਵਿਵਸਥਾ ਕੀਤੀ ਗਈ, ਜਿੱਥੇ ਇੱਕ ਸਮੇਂ ਲਗਭਗ 10 ਹਜ਼ਾਰ ਭਗਤ ਭੋਜਨ ਪ੍ਰਾਪਤ ਕਰ ਸਕਦੇ ਹਨ। ਨਾਲ ਹੀ ਰਿਆਇਤੀ ਦਰਾਂ ‘ਤੇ ਚਾਹ-ਕੌਫੀ ਅਤੇ ਅਲਪਾਹਾਰ ਲਈ ਕੈਂਟੀਨਾਂ ਦੀ ਵੀ ਸੁਚੱਜੀ ਵਿਵਸਥਾ ਰਹੀ। 59ਵਾਂ ਨਿਰੰਕਾਰੀ ਸੰਤ ਸਮਾਗਮ ਭਗਤੀ, ਸੇਵਾ ਅਤੇ ਮਨੁੱਖਤਾ ਦਾ ਅਦਭੁੱਤ ਸੰਗਮ ਬਣ ਕੇ ਯਾਦਗਾਰ ਰਹਿਆ।
Comments
Post a Comment