ਪੰਥਕ ਏਕਤਾ ਸਮੇਂ ਦੀ ਲੋੜ, ਏਕਤਾ ਦਾ ਹੰਭਲਾ ਮਾਰਨ ਲਈ ਕੱਦਾਵਰ ਆਗੂ ਦਿਖਾਉਣ ਪਹਿਲਕਦਮੀ : ਅਜੇਪਾਲ ਸਿੰਘ ਬਰਾੜ
ਸਿੱਖ ਸੰਸਥਾਵਾਂ ਵਿੱਚ ਸਰਕਾਰੀ ਦਖਲ ਬਰਦਾਸ਼ਤ ਨਹੀਂ, ਐਸਜੀਪੀਸੀ ਸਿਆਸੀ ਦਬਾਅ ਤੋਂ ਬਾਹਰ ਆਵੇ
ਚੰਡੀਗੜ੍ਹ 3 ਜਨਵਰੀ (ਰਣਜੀਤ ਧਾਲੀਵਾਲ ) : ਮਿਸਲ ਸਤਲੁਜ ਦੇ ਮੁਖੀ ਅਜੇਪਾਲ ਸਿੰਘ ਬਰਾੜ ਨੇ ਕਿਹਾ ਹੈ ਕਿ, ਇਸ ਵੇਲੇ ਪੰਥਕ ਏਕਤਾ ਸਮੇਂ ਦੀ ਮੁੱਖ ਲੋੜ ਹੈ। ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ,ਇਸ ਵੇਲੇ ਕੇਂਦਰ ਨਾਲ ਜੁੜੇ ਵੱਡੇ ਮੁੱਦਿਆਂ ਦੇ ਹੱਲ ਲਈ ਸਿੱਖਾਂ ਨੂੰ ਇਕਜੁਟਤਾ ਦਾ ਪ੍ਰਭਾਵ ਦਿਖਾਉਣਾ ਲਾਜ਼ਮੀ ਹੈ। ਬਰਾੜ ਨੇ ਕਿਹਾ ਇਹ, ਇਸ ਵਰ੍ਹੇ ਨੂੰ ਮਹਿਜ ਚੋਣ ਵਰ੍ਹੇ ਤੱਕ ਸੀਮਤ ਕਰਕੇ ਵੇਖਣਾ, ਵੱਡੀ ਭੁੱਲ ਹੋਵੇਗੀ। ਇਹ ਵਰਾ ਸਿੱਖ ਕੌਮ ਅਤੇ ਪੰਥ ਲਈ ਹੋਂਦ ਦੀ ਰਾਖੀ ਅਤੇ ਇਮਤਿਹਾਨ ਦਾ ਵਰਾ ਹੈ। ਬਰਾੜ ਨੇ ਕਿਹਾ ਕਿ ਪੰਥਕ ਸਫਾਂ ਵਿੱਚ ਅਜਿਹੀਆਂ ਬਹੁਤ ਵੱਡੀਆਂ ਸਨਮਾਨਜਨਕ ਸਖਸ਼ੀਅਤਾਂ ਹਨ, ਜਿਹੜੀਆਂ ਆਪਣੀ ਪਹਿਲਕਦਮੀ ਨਾਲ ਪੰਥਕ ਏਕਤਾ ਦੀ ਗੱਲ ਨੂੰ ਮਜ਼ਬੂਤੀ ਨਾਲ ਅੱਗੇ ਨਾ ਸਿਰਫ ਤੋਰ ਸਕਦੀਆਂ ਹਨ, ਸਗੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਇੱਕ ਨਿਸ਼ਾਨ, ਇੱਕ ਵਿਧਾਨ ਹੇਠ ਬਿਖਰੀ ਹੋਈ ਸਿੱਖ ਸ਼ਕਤੀ ਨੂੰ ਕੇਂਦਰਿਤ ਕਰ ਸਕਦੀਆਂ ਹਨ। ਬਰਾੜ ਨੇ ਕਿਹਾ ਕਿ,ਪੰਥਕ ਏਕਤਾ ਦੀ ਗੱਲ ਉਸ ਵੇਲੇ ਹੀ ਕਾਰਗਰ ਸਾਬਿਤ ਹੋ ਸਕਦੀ ਹੈ ਜਦੋਂ ਅਕਾਲੀ ਧਿਰਾਂ ਦੇ ਆਗੂ ਵੱਡੇ ਦਿਲ ਨਾਲ ਆਪਣੇ ਨਿੱਜੀ ਹਿਤਾਂ ਦਾ ਤਿਆਗ ਕਰਨਗੇ। ਬਰਾੜ ਨੇ ਕਿਹਾ ਕਿ ਬੇਸ਼ਕ ਪੰਥਕ ਏਕਤਾ ਲਈ ਇਹ ਸਭ ਓਹਨਾ ਦੇ ਆਪਣੇ ਨਿੱਜੀ ਵਿਚਾਰ ਨੇ, ਪਰ ਇਸ ਪਿੱਛੇ ਭਾਵਨਾ ਸਮੂਹ ਸਿੱਖ ਸੰਗਤ ਦੀ ਹੈ। ਬਰਾੜ ਨੇ ਸਿੱਖ ਸੰਸਥਾਵਾਂ ਵਿੱਚ ਸਰਕਾਰੀ ਦਖਲ ਨੂੰ ਕਦੇ ਵੀ ਸਿੱਖ ਕੌਮ ਕਬੂਲ ਨਹੀਂ ਕਰੇਗੀ। ਓਹਨਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ, ਓਹ ਵੀ ਸਿਆਸੀ ਦਬਾਅ ਤੋਂ ਬਾਹਰ ਆਉਣ।

Comments
Post a Comment