ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...
ਮੁੱਖਮੰਤਰੀ ਸਿਹਤ ਸਕੀਮ ਸਿਹਤ ਸੁਧਾਰ ਨਹੀਂ, ਪੰਜਾਬ ਨਾਲ ਕੇਜਰੀਵਾਲ ਦਾ ਸਿਆਸੀ ਛਲਾਵਾ : ਚੁੱਘ
AAP ਦੀ ਸਿਹਤ ਸਕੀਮ ਕਾਗਜ਼ੀ ਵਾਅਦਾ, ਜ਼ਮੀਨੀ ਹਕੀਕਤ ਸ਼ੂਨ੍ਯ, ਸਿਰਫ਼ ਪ੍ਰਚਾਰਕ ਡਰਾਮਾ : ਚੁੱਘ
ਸਿਹਤ ਸਕੀਮ ਵਿੱਚ Rs. 10 ਲੱਖ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ, ਕੈਪਿੰਗ ਐਸੀ ਕਿ ਇਲਾਜ ਅਸੰਭਵ : ਚੁੱਘ
ਸਿਹਤ ਸਕੀਮ ਕੇਜਰੀਵਾਲ–ਮਾਨ ਦਾ ਸਿਰਫ਼ ਚੋਣੀ ਪੀਆਰ ਸਟੰਟ : ਚੁੱਘ
ਚੰਡੀਗੜ੍ਹ 28 ਜਨਵਰੀ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਤਰੁਣ ਚੁੱਘ ਨੇ ਅੱਜ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੀ ਤਥਾਕਥਿਤ ਮੁੱਖਮੰਤਰੀ ਸਿਹਤ ਬੀਮਾ ਸਕੀਮ ਨੂੰ ਭਰਮਾਉਣ ਵਾਲੀ, ਅਮਲਯੋਗ ਨਾ ਹੋਣ ਵਾਲੀ ਅਤੇ ਪੂਰੀ ਤਰ੍ਹਾਂ ਪ੍ਰਚਾਰ ਕੇਂਦਰਿਤ ਸਕੀਮ ਕਰਾਰ ਦਿੱਤਾ। ਚੁੱਘ ਨੇ ਕਿਹਾ ਕਿ ਇਸ ਸਕੀਮ ਦੀ ਸਭ ਤੋਂ ਵੱਡੀ ਅਤੇ ਮੂਲ ਖਾਮੀ ਇਸ ਦੀ ਸਖ਼ਤ ਪੈਕੇਜ ਕੈਪਿੰਗ ਹੈ, ਜੋ Rs. 10 ਲੱਖ ਦੇ ਸਿਹਤ ਕਵਰੇਜ ਦੇ ਦਾਅਵੇ ਨੂੰ ਸ਼ੁਰੂ ਤੋਂ ਹੀ ਝੂਠ ਸਾਬਤ ਕਰ ਦਿੰਦੀ ਹੈ।
ਚੁੱਘ ਨੇ ਕਿਹਾ ਕਿ ਕੇਜਰੀਵਾਲ–ਮਾਨ ਸਰਕਾਰ ਦੀ ਇਸ ਸਕੀਮ ਦਾ ਸਭ ਤੋਂ ਵੱਡਾ ਝੂਠ Rs. 10 ਲੱਖ ਦੀ ਸਿਹਤ ਸੁਰੱਖਿਆ ਦਾ ਦਾਅਵਾ ਹੈ। ਹਕੀਕਤ ਇਹ ਹੈ ਕਿ ਇਸ ਸਕੀਮ ਵਿੱਚ ਪ੍ਰਤੀ ਪਰਿਵਾਰ ਸਿਰਫ਼ Rs. 1 ਲੱਖ ਦਾ ਹੀ ਅਸਲੀ ਬੀਮਾ ਹੈ, ਜਦਕਿ ਬਾਕੀ Rs. 9 ਲੱਖ ਕਰਜ਼ੇ ਹੇਠ ਡੁੱਬੀ ਮਾਨ ਸਰਕਾਰ ਦੇ ਭਰੋਸੇ ਛੱਡ ਦਿੱਤੇ ਗਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਇਹ Rs. 9 ਲੱਖ ਆਉਣਗੇ ਕਿੱਥੋਂ। ਤਰੁਣ ਚੁੱਘ ਨੇ ਕਿਹਾ ਕਿ ਇੱਕ ਪਾਸੇ ਕੇਜਰੀਵਾਲ ਅਤੇ ਉਸ ਦੀ ਪਾਰਟੀ Rs. 10 ਲੱਖ ਦੇ ਝੂਠ ਦਾ ਸ਼ੋਰ ਮਚਾ ਰਹੀ ਹੈ, ਦੂਜੇ ਪਾਸੇ ਗੰਭੀਰ ਤੋਂ ਗੰਭੀਰ ਬਿਮਾਰੀਆਂ ‘ਤੇ ਇੰਨੀ ਘੱਟ ਕੈਪਿੰਗ ਲਗਾਈ ਗਈ ਹੈ ਕਿ ਮਰੀਜ਼ ਲਈ ਢੰਗ ਦਾ ਇਲਾਜ ਮਿਲਣਾ ਅਸੰਭਵ ਹੈ। ਜਦੋਂ ਇਲਾਜ ‘ਤੇ ਹੀ ਐਸੀ ਕੈਪਿੰਗ ਲਗਾ ਦਿੱਤੀ ਜਾਵੇ ਕਿ ਪੂਰਾ ਇਲਾਜ ਹੋ ਹੀ ਨਾ ਸਕੇ, ਤਾਂ Rs. 10 ਲੱਖ ਦਾ ਦਾਅਵਾ ਸਿਰਫ਼ ਕਾਗਜ਼ੀ ਪ੍ਰਚਾਰ ਬਣ ਕੇ ਰਹਿ ਜਾਂਦਾ ਹੈ। ਇਸ ਸਕੀਮ ਦਾ ਨਤੀਜਾ ਜਾਂ ਤਾਂ ਅਧੂਰਾ ਇਲਾਜ ਹੈ ਜਾਂ ਮਰੀਜ਼ ਲਈ ਆਪਣੀ ਜੇਬ ਤੋਂ ਵੱਡਾ ਖਰਚ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਸਕੀਮ ਇਲਾਜ ਦੀ ਅਸਲ ਲਾਗਤ ਦੇ ਅਨੁਸਾਰ ਦਰਾਂ ਤੈਅ ਕਰਕੇ ਇੱਕ ਮਿਆਰ ਬਣਾਉਂਦੀ ਹੈ, ਜਦਕਿ ਮੁੱਖਮੰਤਰੀ ਸਿਹਤ ਸਕੀਮ ਵਿੱਚ ਦਿਲ, ਦਿਮਾਗ ਅਤੇ ਘੁੱਟਣੇ ਵਰਗੀਆਂ ਜਟਿਲ ਸਰਜਰੀਆਂ ‘ਤੇ ਬਹੁਤ ਘੱਟ ਕੈਪਿੰਗ ਲਗਾਈ ਗਈ ਹੈ। ਇਸ ਕਾਰਨ ਵੱਡੇ ਅਤੇ ਭਰੋਸੇਯੋਗ ਹਸਪਤਾਲ ਸਕੀਮ ਤੋਂ ਦੂਰ ਹਨ ਅਤੇ ਸਭ ਤੋਂ ਵੱਧ ਨੁਕਸਾਨ ਗਰੀਬ ਅਤੇ ਮੱਧ ਵਰਗ ਨੂੰ ਝੱਲਣਾ ਪੈਂਦਾ ਹੈ। ਚੁੱਘ ਨੇ ਕਿਹਾ ਕਿ ਇਸ ਸਕੀਮ ਨੂੰ ਲਿਆਂਦੇ ਹੋਏ ਮਾਨ ਸਰਕਾਰ ਨੂੰ 48 ਮਹੀਨੇ ਲੱਗ ਗਏ ਅਤੇ ਹੁਣ ਵੀ ਸਰਕਾਰ ਖੁਦ ਕਹਿ ਰਹੀ ਹੈ ਕਿ ਇਸਨੂੰ ਲਾਗੂ ਕਰਨ ਵਿੱਚ ਹੋਰ ਮਹੀਨੇ ਲੱਗਣਗੇ। ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਮਰੀਜ਼ਾਂ ਨੂੰ ਇਲਾਜ ਨਹੀਂ ਮਿਲੇਗਾ, ਪਰ ਚੋਣੀ ਸਾਲ ਵਿੱਚ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨਾਲ AAP ਸਿਰਫ਼ ਆਪਣਾ ਪ੍ਰਚਾਰ ਕਰੇਗੀ।
ਤਰੁਣ ਚੁੱਘ ਨੇ ਪੰਜਾਬ ਦੀ ਡਿੱਗਦੀ ਵਿੱਤੀ ਹਾਲਤ ‘ਤੇ ਗੰਭੀਰ ਚਿੰਤਾ ਜਤਾਈ ਅਤੇ ਕਿਹਾ ਕਿ ਰਾਜ ਪਹਿਲਾਂ ਹੀ Rs. 4 ਲੱਖ ਕਰੋੜ ਤੋਂ ਵੱਧ ਕਰਜ਼ੇ ਹੇਠ ਹੈ। ਪਿਛਲੇ ਚਾਰ ਸਾਲਾਂ ਵਿੱਚ ਮਾਨ ਸਰਕਾਰ ਨੇ Rs. 1 ਲੱਖ ਕਰੋੜ ਤੋਂ ਵੱਧ ਨਵਾਂ ਕਰਜ਼ਾ ਚੜ੍ਹਾ ਦਿੱਤਾ ਹੈ ਅਤੇ ਇਸ ਸਾਲ ਹੀ Rs. 90,000 ਕਰੋੜ ਦੀ ਅਦਾਇਗੀ ਕਰਨੀ ਹੈ। ਉਨ੍ਹਾਂ ਤੰਜ ਕਰਦਿਆਂ ਕਿਹਾ ਕਿ ਸਰਕਾਰ ਕੋਲ ਆਪਣੇ ਕਰਮਚਾਰੀਆਂ ਨੂੰ ਡੀਏ ਦੇਣ ਲਈ ਪੈਸਾ ਨਹੀਂ, ਪਰ ਕੇਜਰੀਵਾਲ ਦੇ ਹੈਲੀਕਾਪਟਰ ਲਈ ਪੂਰਾ ਫੰਡ ਮੌਜੂਦ ਹੈ। ਚੁੱਘ ਨੇ ਅੰਤ ਵਿੱਚ ਕਿਹਾ ਕਿ ਅਸਲੀ ਮੁੱਦਾ Rs. 5 ਲੱਖ ਬਨਾਮ Rs. 10 ਲੱਖ ਨਹੀਂ, ਸਗੋਂ ਅਸਲੀ ਬੀਮਾ ਬਨਾਮ ਕਾਗਜ਼ੀ ਵਾਅਦੇ ਦਾ ਹੈ। ਆਯੁਸ਼ਮਾਨ ਭਾਰਤ ਅਸਲੀ, ਫੰਡਿਡ ਸੁਰੱਖਿਆ ਦਿੰਦੀ ਹੈ, ਜਦਕਿ AAP ਦੀ ਮੁੱਖਮੰਤਰੀ ਸਿਹਤ ਸਕੀਮ ਖੋਖਲੇ ਦਾਵਿਆਂ ਅਤੇ ਕਮਜ਼ੋਰ ਬੁਨਿਆਦ ‘ਤੇ ਖੜੀ ਹੈ। ਭਾਜਪਾ ਪੰਜਾਬ ਦੀ ਜਨਤਾ ਦੇ ਹਿੱਤ ਵਿੱਚ ਇਹ ਸੱਚਾਈ ਸਾਹਮਣੇ ਲਿਆਉਂਦੀ ਰਹੇਗੀ।

Comments
Post a Comment