ਮਾਈ ਭਾਰਤ ਵੱਲੋਂ ਮੋਹਾਲੀ ਦੀ ਇੱਕ ਨਿਜੀ ਯੂਨਿਵਰਸਿਟੀ ਵਿਖੇ ਵੋਟਰ ਜਾਗਰੂਕਤਾ ਪਦਯਾਤਰਾ ਦਾ ਆਯੋਜਨ
ਐਸ.ਏ.ਐਸ.ਨਗਰ 26 ਜਨਵਰੀ ( ਰਣਜੀਤ ਧਾਲੀਵਾਲ ) : ਰਾਸ਼ਟਰੀ ਵੋਟਰ ਦਿਵਸ ਦੇ ਮੌਕੇ 'ਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ, ਦੇ ਅਧੀਨ ਮਾਈ ਭਾਰਤ, ਮੋਹਾਲੀ ਵੱਲੋਂ ਜਿਲ੍ਹੇ ਦੀ ਇੱਕ ਨਿਜੀ ਯੂਨਿਵਰਸਿਟੀ ਵਿਖੇ ਵੋਟਰ ਜਾਗਰੂਕਤਾ ਪਦਯਾਤਰਾ ਦਾ ਆਯੋਜਨ ਕੀਤਾ ਗਿਆ।
ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਵਿੱਚ ਵੋਟਿੰਗ ਪ੍ਰਤੀ ਜਾਗਰੂਕਤਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਨੈਤਿਕ ਵੋਟਿੰਗ ਨੂੰ ਉਤਸ਼ਾਹਿਤ ਕਰਨਾ ਹੈ। ਪ੍ਰੋਗਰਾਮ ਤਹਿਤ ਪਹਿਲੀ ਵਾਰ ਰਜਿਸਟਰਡ ਵੋਟਰਾਂ ਦਾ ਸਨਮਾਨ, ਵੋਟਰ ਸਹੁੰ ਚੁੱਕ ਸਮਾਗਮ ਅਤੇ ਪਦਯਾਤਰਾ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ 'ਤੇ ਨੌਜਵਾਨਾਂ ਅਤੇ ਖਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਵੋਟਿੰਗ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਦੇਸ਼ ਦੀ ਨੀਤੀ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਾਰੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ 200 ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਪ੍ਰੋਗਰਾਮ ਦੀ ਥੀਮ ਸੀ — ਮਾਈ ਭਾਰਤ, ਮਾਈ ਵੋਟ।

Comments
Post a Comment