ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਛਾਤੀ ਕੈਂਸਰ ਜਾਗਰੂਕਤਾ ਉੱਤੇ ਸੈਮੀਨਾਰ ਆਯੋਜਿਤ
ਬਠਿੰਡਾ 30 ਜਨਵਰੀ ( ਪੀ ਡੀ ਐਲ ) : ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ 29 ਜਨਵਰੀ 2026 ਨੂੰ “ਛਾਤੀ ਕੈਂਸਰ ਪ੍ਰਬੰਧਨ ਵਿੱਚ ਜਾਗਰੂਕਤਾ ਅਤੇ ਨੈਦਾਨਿਕ ਅਭਿਆਸ ਦਰਮਿਆਨ ਪੁਲ” ਵਿਸ਼ੇ ‘ਤੇ ਸੈਮੀਨਾਰ ਅਤੇ ਜਾਗਰੂਕਤਾ ਕਾਰਜਕ੍ਰਮ ਦਾ ਸਫਲ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਪ੍ਰੋ. ਅੰਜਨਾ ਮੁੰਸ਼ੀ, ਨਿਰਦੇਸ਼ਕ, ਖੋਜ ਅਤੇ ਵਿਕਾਸ, ਦੇ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਮੁੱਖ ਉਦੇਸ਼ ਛਾਤੀ ਕੈਂਸਰ ਪ੍ਰਤੀ ਜਨ-ਜਾਗਰੂਕਤਾ ਨੂੰ ਮਜ਼ਬੂਤ ਕਰਨਾ ਅਤੇ ਇਸ ਦੀ ਸ਼ੁਰੂਆਤੀ ਪਛਾਣ, ਰੋਕਥਾਮ ਦੇ ਉਪਾਅ ਅਤੇ ਸਮੇਂ-ਸਿਰ ਚਿਕਿਤਸਕ ਜਾਂਚ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ।
ਸੈਮੀਨਾਰ ਦੌਰਾਨ ਲੈਕਚਰ ਅਤੇ ਸੰਵਾਦਾਤਮਕ ਸੈਸ਼ਨਾਂ ਰਾਹੀਂ ਛਾਤੀ ਕੈਂਸਰ ਪ੍ਰਬੰਧਨ ਨਾਲ ਸੰਬੰਧਿਤ ਨਵੀਆਂ ਚਿਕਿਤਸਕ ਤਰੱਕੀਆਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਤਕਨੀਕੀ ਸੈਸ਼ਨਾਂ ਵਿੱਚ ਪ੍ਰੋ. (ਡਾ.) ਪ੍ਰਦੀਪ ਗਰਗ, ਵਿਭਾਗ ਮੁਖੀ, ਰੇਡੀਏਸ਼ਨ ਔਂਕੋਲੋਜੀ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਅਤੇ ਪ੍ਰੋ. (ਡਾ.) ਪਰਵਿੰਦਰ ਸਿੰਘ ਸੰਧੂ, ਨਿਰਦੇਸ਼ਕ, ਸਰਜੀਕਲ ਔਂਕੋਲੋਜੀ, ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਡਾ. ਗੌਰਵ ਗੋਇਲ (ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ) ਦੀ ਮੌਜੂਦਗੀ ਵਿੱਚ ਆਯੋਜਿਤ ਸੰਵਾਦਾਤਮਕ ਸੈਸ਼ਨ ਵਿੱਚ ਭਾਗੀਦਾਰਾਂ ਨੇ ਨੈਦਾਨਿਕ ਅਭਿਆਸ, ਸ਼ੁਰੂਆਤੀ ਨਿਦਾਨ ਅਤੇ ਰੋਕਥਾਮ ਰਣਨੀਤੀਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ।ਪ੍ਰੋਗਰਾਮ ਵਿੱਚ ਯੂਨੀਵਰਸਿਟੀ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਮੀਨਾਰ ਦਾ ਸਮਾਪਨ ਪ੍ਰੋ. ਮੋਨਿਸ਼ਾ ਧੀਮਾਨ, ਨਿਰਦੇਸ਼ਕ, ਆਇ ਕਿਉ ਏ ਸੀ ਵੱਲੋਂ ਧੰਨਵਾਦੀ ਸੰਬੋਧਨ ਨਾਲ ਹੋਇਆ। ਇਹ ਪਹਲ ਸਿਹਤ ਸਿੱਖਿਆ, ਸਮੁਦਾਇਕ ਭਾਗੀਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਯੂਨੀਵਰਸਿਟੀ ਦੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਚਿਕਿਤਸਕ ਗਿਆਨ ਅਤੇ ਜਨ-ਜਾਗਰੂਕਤਾ ਦਰਮਿਆਨ ਦੀ ਖਾਈ ਨੂੰ ਘਟਾਉਣ ਦੀ ਲੋੜ ਨੂੰ ਉਭਾਰਦੀ ਹੈ।

Comments
Post a Comment