ਮੋਹਾਲੀ ਵਿੱਚ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਉਦਘਾਟਨ, ਉੱਤਰੀ ਭਾਰਤ ਨੂੰ ਮਿਲਿਆ ਗਲੋਬਲ ਪ੍ਰੋਡਕਸ਼ਨ ਸਟੈਂਡਰਡ ਦਾ ਨਵਾਂ ਕੇਂਦਰ
ਮੋਹਾਲੀ ਵਿੱਚ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਉਦਘਾਟਨ, ਉੱਤਰੀ ਭਾਰਤ ਨੂੰ ਮਿਲਿਆ ਗਲੋਬਲ ਪ੍ਰੋਡਕਸ਼ਨ ਸਟੈਂਡਰਡ ਦਾ ਨਵਾਂ ਕੇਂਦਰ
ਮੋਹਾਲੀ/ ਚੰਡੀਗੜ੍ਹ 21 ਜਨਵਰੀ ( ਰਣਜੀਤ ਧਾਲੀਵਾਲ ) : ਉੱਤਰੀ ਭਾਰਤ ਦੇ ਮਨੋਰੰਜਨ ਖੇਤਰ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਮੋਹਾਲੀ ਵਿੱਚ ਅਤਿ-ਆਧੁਨਿਕ ਸਮਾਰਟਰਜ਼ ਮਿਊਜ਼ਿਕ ਸਟੂਡੀਓ ਦਾ ਭਵਿਆ ਉਦਘਾਟਨ ਕੀਤਾ ਗਿਆ। ਟੈਕਨੋਲੋਜੀ ਨਾਲ ਸੰਚਾਲਿਤ ਇਹ ਮਿਊਜ਼ਿਕ ਅਤੇ ਪੋਸਟ-ਪ੍ਰੋਡਕਸ਼ਨ ਸਟੂਡੀਓ ਹੁਣ ਖੇਤਰ ਦੇ ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ ਅਤੇ ਕੰਟੈਂਟ ਕ੍ਰੀਏਟਰਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਡਕਸ਼ਨ ਇਨਫ੍ਰਾਸਟਰਕਚਰ ਦੀ ਸਹੂਲਤ ਸਥਾਨਕ ਤੌਰ ’ਤੇ ਹੀ ਉਪਲਬਧ ਕਰਵਾਏਗਾ। ਉਦਘਾਟਨ ਸਮਾਰੋਹ ਵਿੱਚ ਪ੍ਰਸਿੱਧ ਬਾਲੀਵੁੱਡ ਅਤੇ ਪੰਜਾਬੀ ਅਦਾਕਾਰ, ਕਾਮੇਡੀਅਨ ਗੁਰਪ੍ਰੀਤ ਘੁੱਗੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਮਿਊਜ਼ਿਕ, ਫ਼ਿਲਮ ਅਤੇ ਓਟੀਟੀ ਖੇਤਰ ਨਾਲ ਜੁੜੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ, ਨਿਰਦੇਸ਼ਕ, ਨਿਰਮਾਤਾ ਅਤੇ ਉਦਯੋਗਕ ਪੇਸ਼ੇਵਰ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਸਮਾਰੋਹ ਦੌਰਾਨ ਉਦਯੋਗ ਦੀ ਉੱਤਰੀ ਭਾਰਤ ਵਿੱਚ ਵਿਸ਼ਵ ਪੱਧਰੀ ਕ੍ਰੀਏਟਿਵ ਇਨਫ੍ਰਾਸਟਰਕਚਰ ਪ੍ਰਤੀ ਵਧ ਰਹੀ ਮੰਗ ਸਾਫ਼ ਤੌਰ ’ਤੇ ਵੇਖਣ ਨੂੰ ਮਿਲੀ। ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕਿਹਾ, “ਸਮਾਰਟਰਜ਼ ਮਿਊਜ਼ਿਕ ਸਟੂਡੀਓ ਪੰਜਾਬ ਦੀ ਕ੍ਰੀਏਟਿਵ ਇੰਡਸਟਰੀ ਲਈ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਇੱਥੇ ਮੌਜੂਦ ਟੈਕਨੋਲੋਜੀ, ਸਾਊਂਡ ਡਿਜ਼ਾਈਨ ਅਤੇ ਵਿਜ਼ੂਅਲ ਪੋਸਟ-ਪ੍ਰੋਡਕਸ਼ਨ ਗਲੋਬਲ ਮਿਆਰਾਂ ਦੇ ਬਰਾਬਰ ਹਨ। ਮੋਹਾਲੀ ਵਿੱਚ ਅਜਿਹੀ ਵਿਸ਼ਵ ਪੱਧਰੀ ਸਹੂਲਤ ਦੀ ਸ਼ੁਰੂਆਤ ਹੋਣਾ ਬਹੁਤ ਹੀ ਪ੍ਰੇਰਣਾਦਾਇਕ ਹੈ। ਇਹ ਸਟੂਡੀਓ ਸਥਾਨਕ ਪ੍ਰਤਿਭਾ ਲਈ ਨਵੇਂ ਮੌਕੇ ਖੋਲ੍ਹੇਗਾ ਅਤੇ ਪੰਜਾਬੀ ਸੰਗੀਤ ਤੇ ਸਿਨੇਮਾ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗਾ।”
ਸਟੂਡੀਓ ਦੇ ਸੰਸਥਾਪਕ ਅਤੇ ਪ੍ਰਸਿੱਧ ਮਿਊਜ਼ਿਕ ਪ੍ਰੋਡਿਊਸਰ ਤੇ ਮਿਕਸਿੰਗ–ਮਾਸਟਰਿੰਗ ਮਾਹਿਰ ਸੁੱਖ ਬਰਾੜ ਨੇ ਕਿਹਾ, “ਸਮਾਰਟਰਜ਼ ਮਿਊਜ਼ਿਕ ਸਟੂਡੀਓ ਦੀ ਪਰਿਕਲਪਨਾ ਪੰਜਾਬ ਵਿੱਚ ਹੀ ਅੰਤਰਰਾਸ਼ਟਰੀ ਪੱਧਰ ਦੀ ਮਿਊਜ਼ਿਕ ਅਤੇ ਪੋਸਟ-ਪ੍ਰੋਡਕਸ਼ਨ ਟੈਕਨੋਲੋਜੀ ਲਿਆਉਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਸਾਡਾ ਮਕਸਦ ਕਲਾਕਾਰਾਂ, ਫ਼ਿਲਮ ਨਿਰਮਾਤਾਵਾਂ ਅਤੇ ਕੰਟੈਂਟ ਕ੍ਰੀਏਟਰਾਂ ਨੂੰ ਇੱਕ ਐਸਾ ਮੰਚ ਪ੍ਰਦਾਨ ਕਰਨਾ ਹੈ, ਜਿੱਥੇ ਰਚਨਾਤਮਕਤਾ ਨੂੰ ਵਿਸ਼ਵ ਪੱਧਰੀ ਇਨਫ੍ਰਾਸਟਰਕਚਰ ਦਾ ਪੂਰਾ ਸਹਿਯੋਗ ਮਿਲੇ। ਮੋਹਾਲੀ ਤੋਂ ਸ਼ੁਰੂਆਤ ਕਰਕੇ ਅਸੀਂ ਉੱਤਰੀ ਭਾਰਤ ਦੇ ਮਿਊਜ਼ਿਕ, ਫ਼ਿਲਮ ਅਤੇ ਓਟੀਟੀ ਇਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ।” ਸਮਾਰਟਰਜ਼ ਮਿਊਜ਼ਿਕ ਸਟੂਡੀਓ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇੱਥੇ ਸਥਾਪਿਤ ਦਾ ਵਿਂਸੀ ਰਿਜ਼ਾਲਵ ਐਡਵਾਂਸਡ ਪੈਨਲ ਹੈ, ਜੋ ਅੰਤਰਰਾਸ਼ਟਰੀ ਸਿਨੇਮਾ ਅਤੇ ਪ੍ਰੀਮੀਅਮ ਓਟੀਟੀ ਪ੍ਰੋਜੈਕਟਾਂ ਵਿੱਚ ਵਰਤਿਆ ਜਾਣ ਵਾਲਾ ਹਾਈ-ਐਂਡ ਕਲਰ ਗ੍ਰੇਡਿੰਗ ਸਿਸਟਮ ਹੈ। ਇਸ ਨਾਲ ਇਹ ਉੱਤਰੀ ਭਾਰਤ ਦਾ ਪਹਿਲਾ ਮਿਊਜ਼ਿਕ ਸਟੂਡੀਓ ਬਣ ਗਿਆ ਹੈ, ਜਿੱਥੇ ਅਧੁਨਿਕ ਵਿਜ਼ੂਅਲ ਪੋਸਟ-ਪ੍ਰੋਡਕਸ਼ਨ ਸੁਵਿਧਾਵਾਂ ਇੱਕ ਹੀ ਛੱਤ ਹੇਠਾਂ ਉਪਲਬਧ ਹਨ। ਸਟੂਡੀਓ ਵਿੱਚ ਪ੍ਰੋਫੈਸ਼ਨਲ ਰਿਕਾਰਡਿੰਗ, ਮਿਊਜ਼ਿਕ ਪ੍ਰੋਡਕਸ਼ਨ, ਸਟੀਰੀਓ ਅਤੇ ਡੌਲਬੀ ਐਟਮੌਸ ਮਿਕਸਿੰਗ–ਮਾਸਟਰਿੰਗ, ਬੈਕਗ੍ਰਾਊਂਡ ਸਕੋਰਿੰਗ, ਡਬਿੰਗ, ਪੌਡਕਾਸਟ ਪ੍ਰੋਡਕਸ਼ਨ ਅਤੇ ਸਾਊਂਡ ਰੀਸਟੋਰੇਸ਼ਨ ਵਰਗੀਆਂ ਸਾਰੀਆਂ ਆਧੁਨਿਕ ਸਹੂਲਤਾਂ ਮੌਜੂਦ ਹਨ, ਜੋ ਇੰਡਸਟਰੀ-ਗ੍ਰੇਡ ਅਕੂਸਟਿਕਸ ਅਤੇ ਪ੍ਰੀਮੀਅਮ ਮਾਨੀਟਰਿੰਗ ਸਿਸਟਮ ਨਾਲ ਲੈਸ ਹਨ।ਮੋਹਾਲੀ ਵਿੱਚ ਰਣਨੀਤਿਕ ਤੌਰ ’ਤੇ ਸਥਿਤ ਇਹ ਸਟੂਡੀਓ ਮੈਟਰੋ ਸ਼ਹਿਰਾਂ ’ਤੇ ਨਿਰਭਰਤਾ ਘਟਾਏਗਾ ਅਤੇ ਉੱਤਰੀ ਭਾਰਤ ਨੂੰ ਮਿਊਜ਼ਿਕ ਅਤੇ ਫ਼ਿਲਮ ਪ੍ਰੋਡਕਸ਼ਨ ਦਾ ਮਜ਼ਬੂਤ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਅਹੰਮ ਭੂਮਿਕਾ ਨਿਭਾਏਗਾ।
.jpeg)
Comments
Post a Comment