ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਦੇ ਚੌਂਕਾਣੇ ਵਾਲੇ ਖੁਲਾਸਿਆਂ ਨੇ ਕਾਂਗਰਸ ਦਾ ਖੌਫਨਾਕ ਚਿਹਰਾ ਬੇਨਕਾਬ ਕੀਤਾ : ਹਰਦੇਵ ਸਿੰਘ ਉੱਭਾ
ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਦੇ ਚੌਂਕਾਣੇ ਵਾਲੇ ਖੁਲਾਸਿਆਂ ਨੇ ਕਾਂਗਰਸ ਦਾ ਖੌਫਨਾਕ ਚਿਹਰਾ ਬੇਨਕਾਬ ਕੀਤਾ : ਹਰਦੇਵ ਸਿੰਘ ਉੱਭਾ
ਚੰਡੀਗੜ੍ਹ 29 ਜਨਵਰੀ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਦਿੱਤੇ ਗਏ ਹਾਲੀਆ ਬਿਆਨਾਂ ਨੂੰ ਬਹੁਤ ਹੀ ਗੰਭੀਰ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭੱਠਲ ਵੱਲੋਂ ਇਹ ਕਹਿਣਾ ਕਿ ਉਨ੍ਹਾਂ ਨੂੰ “ਲਾਸ਼ਾਂ ਦੇ ਸਿਰ ‘ਤੇ ਸਰਕਾਰ ਬਣਾਉਣ” ਦੀ ਪੇਸ਼ਕਸ਼ ਕੀਤੀ ਗਈ ਅਤੇ ਇਹ ਤੱਕ ਕਿਹਾ ਗਿਆ ਕਿ “ਟ੍ਰੇਨਾਂ ਵਿੱਚ ਬੰਬ ਧਮਾਕੇ ਕਰਵਾ ਦਿੱਤੇ ਜਾਣਗੇ”, ਕਾਂਗਰਸ ਪਾਰਟੀ ਦੀ ਰਾਜਨੀਤੀ ਦੇ ਡਰਾਉਣੇ, ਅਮਾਨਵੀ ਅਤੇ ਗੈਰ-ਜ਼ਿੰਮੇਵਾਰ ਚਿਹਰੇ ਨੂੰ ਬੇਨਕਾਬ ਕਰਦਾ ਹੈ।
ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਇਹ ਬਿਆਨ ਸਿਰਫ਼ ਰਾਜਨੀਤਿਕ ਨਹੀਂ, ਬਲਕਿ ਰਾਸ਼ਟਰੀ ਸੁਰੱਖਿਆ, ਲੋਕਤੰਤਰ ਅਤੇ ਨਿਰਦੋਸ਼ ਮਨੁੱਖੀ ਜਾਨਾਂ ਨਾਲ ਖੇਡਣ ਵਾਲੀ ਸੋਚ ਨੂੰ ਦਰਸਾਉਂਦੇ ਹਨ। ਜੇ ਇਹ ਦਾਅਵੇ ਸਹੀ ਹਨ ਤਾਂ ਇਹ ਸਾਬਤ ਕਰਦੇ ਹਨ ਕਿ ਕਾਂਗਰਸ ਸੱਤਾ ਦੀ ਭੁੱਖ ਵਿੱਚ ਕਿਸ ਹੱਦ ਤੱਕ ਵੀ ਜਾ ਸਕਦੀ ਹੈ। ਉਨ੍ਹਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦੀ ਤੁਰੰਤ ਉੱਚ-ਸਤਰੀਅ ਜਾਂਚ ਕਰਵਾਈ ਜਾਵੇ ਅਤੇ ਜੇ ਕਿਸੇ ਵੀ ਅਧਿਕਾਰੀ ਜਾਂ ਰਾਜਨੀਤਿਕ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਾਜਪਾ ਇਹ ਵੀ ਮੰਗ ਕਰਦੀ ਹੈ ਕਿ ਰਾਜਿੰਦਰ ਕੌਰ ਭੱਠਲ ਆਪਣੇ ਬਿਆਨਾਂ ਬਾਰੇ ਪੂਰਾ ਸੱਚ ਜਨਤਾ ਸਾਹਮਣੇ ਲਿਆਉਣ ਤੇ ਉਹਨਾ ਅਧਿਕਾਰੀਆ ਤੇ ਕਾਗਰਸੀ ਲੀਡਰਾ ਦੇ ਨਾਮ ਦੱਸਣ? ਕਾਂਗਰਸ ਹਾਈਕਮਾਂਡ ਇਸ ਮਾਮਲੇ ‘ਤੇ ਆਪਣੀ ਸਪਸ਼ਟ ਕਰੇ ਤੇ ਦੱਸੇ ਕਿ ਇਹਨਾ ਘਿਨੌਣੇ ਤੇ ਦੇਸ਼ ਵਿਰੋਧੀ ਕੰਮਾ ਵਿੱਚ ਕਿਹੜੇ -ਕਿਹੜੇ ਕਾਗਰਸ ਦੇ ਆਗੂ ਤੇ ਅਫਸਰ ਸਾਮਲ ਸਨ ? ਉਹਨਾ ਖਿਲਾਫ ਸਖਤ ਕਾਰਵਾਈ ਕਿਉ ਨਹੀ ਕੀਤੀ?ਇਹ ਸਰਕਾਰੀ ਅਧਿਕਾਰੀ ਕਿਸ ਦੇ ਕਹਿਣ ਤੇ ਅਜਿਹੀਆ ਸ਼ਾਜਿਸਾ ਰਚ ਰਹੇ ਸਨ? ਉਨ੍ਹਾਂ ਆਖਿਆ ਕਿ ਦੇਸ਼ ਦੀ ਰਾਜਨੀਤੀ ਨੂੰ ਹਿੰਸਾ, ਸਾਜ਼ਿਸ਼ਾਂ ਅਤੇ ਦਹਿਸ਼ਤ ਦੇ ਰਾਹ ‘ਤੇ ਲੈ ਜਾਣ ਵਾਲਿਆਂ ਨੂੰ ਦੇਸ਼ ਦੀ ਜਨਤਾ ਕਦੇ ਵੀ ਮਾਫ਼ ਨਹੀਂ ਕਰੇਗੀ।

Comments
Post a Comment