ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...
‘ਜੀਵਨ ਰੱਖਿਅਕ ਨਮਸਤੇ’: ਫੋਰਟਿਸ ਮੋਹਾਲੀ ਨੇ ਸਟਰੋਕ ਦੀ ਪਹਿਚਾਣ ਕਰਨ ਲਈ ਵਿਲੱਖਣ ਤਕਨੀਕ ਪੇਸ਼ ਕੀਤੀ ਐਸ.ਏ.ਐਸ.ਨਗਰ 29 ਜਨਵਰੀ ( ਰਣਜੀਤ ਧਾਲੀਵਾਲ ) : ਕੀ ਇੱਕ ਸਧਾਰਨ ‘ਨਮਸਤੇ’ ਸਟਰੋਕ ਦੀ ਸਥਿਤੀ ਵਿੱਚ ਜਾਨਾਂ ਬਚਾ ਸਕਦਾ ਹੈ? ਇੱਕ ਨਵੀਂ ਤਕਨੀਕ ਜ਼ਰੂਰ ਅਜਿਹਾ ਕਰ ਸਕਦੀ ਹੈ। ਫੋਰਟਿਸ ਹਸਪਤਾਲ, ਮੋਹਾਲੀ ਨੇ ਇਸ ਰਵਾਇਤੀ ਸਵਾਗਤ ਦੀ ਵਰਤੋਂ ਕਰਕੇ ਸਟਰੋਕ ਦੀ ਸ਼ੁਰੂਆਤੀ ਪਛਾਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਕ੍ਰਾਂਤੀਕਾਰੀ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਤਕਨੀਕ ਦੀ ਵਿਆਖਿਆ ਕਰਦੇ ਹੋਏ, ਉੱਘੇ ਨਿਊਰੋਲੋਜਿਸਟ ਡਾ. ਸ਼੍ਰੀਰਾਮ ਵਰਧਰਾਜਨ ਨੇ ਕਿਹਾ ਕਿ ਇੱਕ ਸਧਾਰਨ ‘ਨਮਸਤੇ’ ਸਟਰੋਕ ਦੌਰਾਨ ਜਾਨਾਂ ਬਚਾ ਸਕਦਾ ਹੈ। ਨਮਸਤੇ ਕਰਦੇ ਸਮੇਂ ਕੋਈ ਵੀ ਸਟਰੋਕ ਦੇ ਮੁੱਖ ਲੱਛਣਾਂ ਦੀ ਤੁਰੰਤ ਪਛਾਣ ਕਰ ਸਕਦਾ ਹੈ। ਦੋਵੇਂ ਹੱਥ ਜੋੜਨ ਨਾਲ ਬਾਂਹਾਂ ਦੀ ਕਮਜ਼ੋਰੀ ਜਾਂ ਝੁਕਾਅ ਦਾ ਪਤਾ ਚੱਲ ਸਕਦਾ ਹੈ, ਸਿੱਧੇ ਖੜ੍ਹੇ ਹੋਣ ਅਤੇ ਮੁਸਕਰਾਉਣ ਨਾਲ ਚਿਹਰੇ ਦਾ ਅਸੰਤੁਲਨ ਜਾਂ ਗਿਰਾਵਟ ਦੀ ਪਹਿਚਾਣ ਹੋ ਸਕਦੀ ਹੈ, ਅਤੇ ‘ਨਮਸਤੇ’ ਕਹਿਣ ਨਾਲ ਅਸਪੱਸ਼ਟ ਜਾਂ ਤੁਤਲਾਉਂਦੀ ਅਵਾਜ਼ ਦਾ ਪਤਾ ਲੱਗ ਸਕਦਾ ਹੈ। ਇਸ ਤੋਂ ਇਲਾਵਾ, ਅੱਖਾਂ ਬੰਦ ਕਰਨ ਨਾਲ ਸੰਤੁਲਨ ਜਾਂ ਸੰਵੇਦਨਸ਼ੀਲਤਾ ਦੀਆਂ ਸਮੱਸਿਆਵਾਂ ਦੀ ਜਾਂਚ ਕਰਨ ਵਿੱਚ ਮਦਦ ਮਿਲ ਸਕਦੀ ਹੈ। ਡਾ. ਵਰਧਰਾਜਨ ਨੇ ਦੱਸਿਆ ਕਿ ਮੌਜੂਦਾ ਪ੍ਰੀ-ਹਸਪਤਾਲ ਸਟਰੋਕ ਮੁਲਾਂਕਣ ਸਕੇਲ ਮੁੱਖ ਤੌਰ ’ਤੇ ਚਿਹਰੇ ਦੀ ਗਿਰਾਵਟ, ਬਾਂਹ ਦੀ ਕ...