ਪੰਜਾਬ ਰਾਜ ਕੋਆਪਰੇਟਿਵ ਐਗ੍ਰੀਕਲਚਰਲ ਡਿਵੈਲਪਮੈਂਟ ਬੈਂਕ ਨੂੰ ਬਚਾਉਣ ਲਈ ਤੁਰੰਤ ਨੀਤੀਗਤ ਅਤੇ ਵਿੱਤੀ ਦਖਲ ਦੀ ਲੋੜ : ਹਰਦੇਵ ਸਿੰਘ ਉੱਭਾ ਭਗਵੰਤ ਮਾਨ ਸਰਕਾਰ ਇਸ ਬੈਂਕ ਨੂੰ ਬੰਦ ਕਰਨ ਦੀ ਗਲਤੀ ਨਾ ਕਰੇ : ਹਰਦੇਵ ਸਿੰਘ ਉੱਭਾ ਚੰਡੀਗੜ੍ਹ 18 ਫਰਵਰੀ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਪੰਜਾਬ ਰਾਜ ਕੋਆਪਰੇਟਿਵ ਐਗ੍ਰੀਕਲਚਰਲ ਡਿਵੈਲਪਮੈਂਟ ਬੈਂਕ (ਪਹਿਲਾਂ ਲੈਂਡ ਮਾਰਗੇਜ ਬੈਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ) ਦੀ ਮੌਜੂਦਾ ਵਿੱਤੀ ਅਤੇ ਪ੍ਰਸ਼ਾਸਕੀ ਸਥਿਤੀ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ, ਜਿਸਦੀ ਸਥਾਪਨਾ ਸਾਲ 1957 ਵਿੱਚ ਕਿਸਾਨਾਂ ਨੂੰ ਸੁਦਖੋਰਾਂ ਦੇ ਚੰਗੁਲ ਤੋਂ ਬਚਾਉਣ ਲਈ ਕੀਤੀ ਗਈ ਸੀ, ਅੱਜ ਖੁਦ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਬੈਂਕ ਨੂੰ ਬੰਦ ਕਰਨ ਬਾਰੇ ਸੋਚ ਰਹੀ ਹੈ ਤਾਂ ਇਹ ਬਹੁਤ ਹੀ ਦੁੱਖਦਾਈ ਅਤੇ ਗਲਤ ਕਦਮ ਹੋਵੇਗਾ, ਜਿਸਨੂੰ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਉੱਭਾ ਨੇ ਕਿਹਾ ਕਿ ਇਹ ਬੈਂਕ ਪੰਜਾਬ ਦੀ ਪਿੰਡੂ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਰਿਹਾ ਹੈ। ਇਸ ਸਮੇਂ ਬੈਂਕ ਨਾਲ 42,000 ਤੋਂ ਵੱਧ ਕਰਜ਼ਧਾਰੀ ਕਿਸਾਨ, ਲਗਭਗ 9 ਲੱਖ ਸ਼ੇਅਰਹੋਲਡਰ ਅਤੇ ਸੂਬੇ ਭਰ ਵਿੱਚ 89 ਸ਼ਾਖਾਵਾਂ ਜੁੜੀਆਂ ਹੋਈਆਂ ਹਨ। ਨਾਬਾਰਡ ਨਾਲ ਵਿੱਤੀ ਸੰਬੰਧ ਹੋਣ ਦੇ ਬਾਵਜੂਦ ਬੈਂਕ ਕਦੇ ਡਿਫ...
"ਪੂਰਾ ਪੰਜਾਬ ਲਹਿਰ" ਦਾ ਦੂਜਾ ਦਿਨ ਜਨਤਕ ਦਸਤਖ਼ਤ ਪਟੀਸ਼ਨ ਲਈ ਪੰਜਾਬ ਭਰ ਲਈ ਆਬਜ਼ਰਵਰ ਨਿਯੁਕਤ ਹਰ ਘਰ ਮੁਹਿੰਮ ਨੂੰ ਲੈਕੇ ਜਾਣ ਲਈ ਅਤੇ ਜਨਤਕ ਦਸਤਖ਼ਤ ਪਟੀਸ਼ਨ ਦੀ ਵਧ ਰਹੀ ਮੰਗ ਨੂੰ ਵੇਖਦੇ ਹੋਏ ਜ਼ਿਲ੍ਹਾ ਪੱਧਰੀ ਨਿਯੁਕਤੀਆਂ ਚੰਡੀਗੜ੍ਹ 18 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈਕੇ ਮਿਸਲ ਸਤਲੁਜ ਵੱਲੋਂ ਸ਼ੁਰੂ ਕੀਤੀ ਪੂਰਾ ਪੰਜਾਬ ਲਹਿਰ ਦੇ ਦੂਜੇ ਦਿਨ ਨੂੰ ਵੀ ਪੰਜਾਬ ਪ੍ਰਸਤ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ। ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ਨੇੜੇ ਜਾਰੀ ਮੰਚ ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ, ਅੱਜ ਪੰਜਾਬ ਨੂੰ ਆਪਣੀਆਂ ਮੰਗਾਂ ਮੰਗਾਂ, ਅਧਿਕਾਰਾਂ ਦੀ ਪ੍ਰਾਪਤੀ ਅਤੇ ਹਿੱਤਾਂ ਦੀ ਸੁਰੱਖਿਆ ਲਈ ਬਹੁਤ ਜਰੂਰੀ ਹੈ ਪੰਜਾਬ ਇਕਜੁੱਟਤਾ ਦਾ ਸਬੂਤ ਪੇਸ਼ ਕਰੇ। ਪੂਰਾ ਪੰਜਾਬ ਲਹਿਰ ਹੇਠ ਪੰਜਾਬ ਨੂੰ ਇਕਜੁੱਟ ਕਰਨ ਲਈ ਮਿਸਲ ਸਤਲੁਜ ਦੀ ਪਹਿਲ ਕਦਮੀ ਦਾ ਸਵਾਗਤ ਕਰਦੇ ਹੋਏ ਬੁਲਾਰਿਆਂ ਨੇ ਕਿਹਾ, ਜਿਸ ਸੁਹਿਰਦਤਾ ਨਾਲ ਪੰਜਾਬ ਦੀਆਂ ਮੰਗਾਂ ਲਈ ਸਾਂਝਾ ਪਲੇਟਫਾਰਮ ਤਿਆਰ ਕੀਤਾ ਗਿਆ, ਓਹ ਕਾਬਿਲ ਏ ਤਾਰੀਫ਼ ਹੈ। ਬੁਲਾਰਿਆਂ ਨੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੂੰ ਇਸ ਕਦਮ ਲਈ ਵਧਾਈ ਦਿੰਦਿਆਂ ਕਿਹਾ ਕਿ, ਅੱਜ ਲੰਮੇ ਸਮੇਂ ਬਾਅਦ ਅਜਿਹੀ ਲਹਿਰ ਨੂੰ ਖੜਾ ਕਰਨਾ, ਨਾ ਸਿਰਫ ਸਮੇਂ ਦੀ ਲੋੜ ਸੀ, ਸਗੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਢੁੱਕਵਾਂ ਕਦਮ ਵੀ ਹੈ। ਇਸ ਦੇ ਨਾਲ ਬੁਲਾਰਿਆਂ ਨੇ ਸਮੂਹ ਪੰਜਾਬੀਆਂ...