ਜਨਤਕ ਦਸਤਖ਼ਤ ਪਟੀਸ਼ਨ ਲਈ ਪੰਜਾਬ ਭਰ ਲਈ ਆਬਜ਼ਰਵਰ ਨਿਯੁਕਤ
ਹਰ ਘਰ ਮੁਹਿੰਮ ਨੂੰ ਲੈਕੇ ਜਾਣ ਲਈ ਅਤੇ ਜਨਤਕ ਦਸਤਖ਼ਤ ਪਟੀਸ਼ਨ ਦੀ ਵਧ ਰਹੀ ਮੰਗ ਨੂੰ ਵੇਖਦੇ ਹੋਏ ਜ਼ਿਲ੍ਹਾ ਪੱਧਰੀ ਨਿਯੁਕਤੀਆਂ
ਚੰਡੀਗੜ੍ਹ 18 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈਕੇ ਮਿਸਲ ਸਤਲੁਜ ਵੱਲੋਂ ਸ਼ੁਰੂ ਕੀਤੀ ਪੂਰਾ ਪੰਜਾਬ ਲਹਿਰ ਦੇ ਦੂਜੇ ਦਿਨ ਨੂੰ ਵੀ ਪੰਜਾਬ ਪ੍ਰਸਤ ਲੋਕਾਂ ਦਾ ਵੱਡਾ ਹੁੰਗਾਰਾ ਮਿਲਿਆ। ਗੁਰਦੁਆਰਾ ਅੰਬ ਸਾਹਿਬ (ਮੁਹਾਲੀ) ਨੇੜੇ ਜਾਰੀ ਮੰਚ ਤੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ, ਅੱਜ ਪੰਜਾਬ ਨੂੰ ਆਪਣੀਆਂ ਮੰਗਾਂ ਮੰਗਾਂ, ਅਧਿਕਾਰਾਂ ਦੀ ਪ੍ਰਾਪਤੀ ਅਤੇ ਹਿੱਤਾਂ ਦੀ ਸੁਰੱਖਿਆ ਲਈ ਬਹੁਤ ਜਰੂਰੀ ਹੈ ਪੰਜਾਬ ਇਕਜੁੱਟਤਾ ਦਾ ਸਬੂਤ ਪੇਸ਼ ਕਰੇ। ਪੂਰਾ ਪੰਜਾਬ ਲਹਿਰ ਹੇਠ ਪੰਜਾਬ ਨੂੰ ਇਕਜੁੱਟ ਕਰਨ ਲਈ ਮਿਸਲ ਸਤਲੁਜ ਦੀ ਪਹਿਲ ਕਦਮੀ ਦਾ ਸਵਾਗਤ ਕਰਦੇ ਹੋਏ ਬੁਲਾਰਿਆਂ ਨੇ ਕਿਹਾ, ਜਿਸ ਸੁਹਿਰਦਤਾ ਨਾਲ ਪੰਜਾਬ ਦੀਆਂ ਮੰਗਾਂ ਲਈ ਸਾਂਝਾ ਪਲੇਟਫਾਰਮ ਤਿਆਰ ਕੀਤਾ ਗਿਆ, ਓਹ ਕਾਬਿਲ ਏ ਤਾਰੀਫ਼ ਹੈ। ਬੁਲਾਰਿਆਂ ਨੇ ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੂੰ ਇਸ ਕਦਮ ਲਈ ਵਧਾਈ ਦਿੰਦਿਆਂ ਕਿਹਾ ਕਿ, ਅੱਜ ਲੰਮੇ ਸਮੇਂ ਬਾਅਦ ਅਜਿਹੀ ਲਹਿਰ ਨੂੰ ਖੜਾ ਕਰਨਾ, ਨਾ ਸਿਰਫ ਸਮੇਂ ਦੀ ਲੋੜ ਸੀ, ਸਗੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਢੁੱਕਵਾਂ ਕਦਮ ਵੀ ਹੈ। ਇਸ ਦੇ ਨਾਲ ਬੁਲਾਰਿਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ, ਸਮੂਹ ਪੰਜਾਬੀ ਆਪਣੇ ਰਾਜਸੀ ਵਖਰੇਵਿਆਂ ਨੂੰ ਪਿੱਛੇ ਰੱਖ ਕੇ ਇਸ ਲਹਿਰ ਦਾ ਹਿੱਸਾ ਬਣਨ।
ਅਜੇਪਾਲ ਸਿੰਘ ਬਰਾੜ ਨੇ ਜਾਣਾਕਰੀ ਦਿੰਦਿਆਂ ਕਿਹਾ ਕਿ, ਬੇਸ਼ਕ ਅੱਜ ਪੂਰਾ ਪੰਜਾਬ ਲਹਿਰ ਦਾ ਦੂਜਾ ਦਿਨ ਹੈ ਪਰ ਜਨਤਕ ਦਸਤਖ਼ਤ ਪਟੀਸ਼ਨ ਦੀ ਮੰਗ ਨੂੰ ਲੈਕੇ ਪੰਜਾਬ ਭਰ ਤੋਂ ਸੁਨੇਹੇ ਮਿਲ ਰਹੇ ਹਨ। ਬਰਾੜ ਨੇ ਕਿਹਾ ਕਿ, ਜਨਤਕ ਦਸਤਖ਼ਤ ਪਟੀਸ਼ਨ ਨੂੰ ਘਰ ਘਰ ਤੱਕ ਲੈਕੇ ਜਾਣ ਲਈ ਅਤੇ ਹਰ ਜ਼ਿਲ੍ਹੇ ਤੋਂ ਪਟੀਸ਼ਨ ਦੀ ਪ੍ਰਾਪਤੀ ਲਈ ਵੱਖ ਵੱਖ ਜ਼ੋਂਨ ਹੇਠ ਡਿਊਟੀਆਂ ਲਗਾਈਆਂ ਗਈਆਂ ਹਨ। ਇਹਨਾਂ ਜ਼ੋਂਨ ਲਈ ਇੱਕ ਆਬਜ਼ਰਵਰ ਅਤੇ ਦੋ ਸਹਿ ਆਬਜ਼ਰਵਰ ਦੀ ਨਿਯੁਕਤੀ ਕੀਤੀ ਗਈ ਹੈ। ਪੰਜਾਬ ਭਰ ਤੋ ਕੋਈ ਵੀ ਬਾਸ਼ਿੰਦਾ ਹੁਣ ਆਬਜ਼ਰਵਰ ਨੂੰ ਇੱਕ ਫੋਨ ਕਾਲ ਤੇ ਪਟੀਸ਼ਨ ਦੀ ਕਾਪੀ ਪ੍ਰਾਪਤ ਕਰ ਸਕਦਾ ਹੈ । ਆਬਜ਼ਰਵਰਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ।
ਅੱਜ ਪੂਰਾ ਪੰਜਾਬ ਲਹਿਰ ਦੇ ਮੰਚ ਤੋ ਨਾਮਵਰ ਹਸਤੀਆਂ ਨੇ ਸੰਬੋਧਨ ਕੀਤਾ, ਜਿੰਨਾ ਵਿੱਚ ਸਰਦਾਰ ਹਰਦੀਪ ਸਿੰਘ ਕਿੰਗਰਾ, ਚੇਤਨ ਸਹੋੜ ਕੌਮੀ ਪ੍ਰਧਾਨ ਈਆਰਟੀਸੀ,ਹਰਭਜਨ ਸਿੰਘ ਸਲਾਹਕਾਰ ਮੈਬਰ ਯੂਐਨਓ,ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਦਲਜਿੰਦਰ ਸਿੰਘ ਸੰਧੂ, ਐਡਵੋਕੇਟ ਅਨੁਰੀਤ ਸਿੰਘ ਸਿੱਧੂ, ਨਛੱਤਰ ਸਿੰਘ ਕੰਡਾ, ਗੁਰਮਹਕ ਸਿੰਘ ਅਤੇ ਕਾਰਤਿਕ ਕੌਸ਼ਲ ਨੇ ਸਬੰਧਨ ਕੀਤਾ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਦਵਿੰਦਰ ਸਿੰਘ ਸੇਖੋਂ,ਗੁਰਬੀਰ ਸਿੰਘ ਧੀਰਾ ਯੂਥ ਪ੍ਰਧਾਨ ਮਿਸਲ ਸਤਲੁਜ, ਲੱਖੀ ਝੰਜੇੜੀ, ਸੁਲਭਪ੍ਰੀਤ ਸਿੰਘ ਯੂਥ ਪ੍ਰਧਾਨ ਖਰੜ ਸ਼ਹਿਰ ਵੱਲੋ ਕੀਤਾ ਗਿਆ।
ਜਿਲ੍ਹਾ ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਸਰਦਾਰ ਹਰਦੀਪ ਸਿੰਘ ਡੋਡ 7087287006 ਨੂੰ ਜ਼ਿੰਮੇਵਾਰੀ ਦਿੱਤੀ ਗਈ।
ਜ਼ਿਲਾ ਬਠਿੰਡਾ, ਬਰਨਾਲਾ ਅਤੇ ਮਾਨਸਾ ਲਈ ਐਡਵੋਕੇਟ ਸਰਦਾਰ ਰਮਨਦੀਪ ਸਿੰਘ 9814800808 ਦੀ ਡਿਊਟੀ ਲਗਾਈ ਹੈ ।
ਜਿਲ੍ਹਾ ਪਟਿਆਲਾ,ਸੰਗਰੂਰ ਅਤੇ ਮਲੇਰਕੋਟਲਾ ਲਈ ਸਰਦਾਰ ਯਾਦਵਿੰਦਰ ਸਿੰਘ ਯਾਦੂ 9878482980 ਦੀ ਡਿਊਟੀ ਲਗਾਈ ਗਈ ਹੈ।
ਜ਼ਿਲਾ ਮੋਗਾ, ਪੁਲਿਸ ਜ਼ਿਲਾ ਜਗਰਾਉ,ਪੁਲਿਸ ਜ਼ਿਲਾ ਖੰਨਾ ਅਤੇ ਲੁਧਿਆਣਾ ਲਈ ਸਰਦਾਰ ਅਵਤਾਰ ਸਿੰਘ ਧਮੋਟ 9417210117 ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਪੁਆਧ ਦੇ ਜ਼ਿਲ੍ਹੇ ਮੋਹਾਲੀ, ਸ੍ਰੀ ਫ਼ਤਹਿਗੜ੍ਹ ਸਾਹਿਬ ਅਤੇ ਰੋਪੜ ਲਈ ਅਮਰਿੰਦਰ ਸਿੰਘ ਤੁੜ 9915306979 ਦੀ ਨਿਯੁਕਤੀ ਕੀਤੀ ਗਈ ਹੈ।
ਦੁਆਬਾ ਦੇ ਜ਼ਿਲਾ ਜਲੰਧਰ ਅਤੇ ਕਪੂਰਥਲਾ ਲਈ ਦਵਿੰਦਰ ਸਿੰਘ ਸੰਗੋਵਾਲ 9501051396 ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਲਈ ਤੇਜਬੀਰ ਸਿੰਘ ਮਾਂਗਟ 8427707744ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ
ਮਾਝਾ ਦੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਲਈ ਬੀਬੀ ਜਸਮੀਤ ਸਿੰਘ ਛੀਨਾ 9855973085 ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਜ਼ਿਲਾ ਪਠਾਨਕੋਟ ਅਤੇ ਗੁਰਦਾਸਪੁਰ ਲਈ ਹੁਸਨਦੀਪ ਸਿੰਘ 9888280432 ਅਤੇ ਜਗਤਾਰ ਸਿੰਘ ਗਿੱਲ 9876341981 ਨੂੰ ਆਬਜ਼ਰਵਰ ਨਿਯੁਕਤ ਗਿਆ ਹੈ।
ਇਸ ਦੇ ਨਾਲ ਹੀ ਅਜੇਪਾਲ ਸਿੰਘ ਬਰਾੜ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ, ਇਹ ਪੰਜਾਬ ਦੀ ਸਾਂਝੀ ਸੋਚ ਤੇ ਨਿਰਧਾਰਿਤ ਲੜਾਈ ਹੈ, ਇਸ ਲਈ ਵੱਧ ਤੋਂ ਵੱਧ ਜਨਤਕ ਦਸਤਖ਼ਤ ਪਟੀਸ਼ਨ ਉਪਰ ਦਸਤਖ਼ਤ ਕਰਕੇ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰੀਏ।

Comments
Post a Comment