ਰਣਜੀਤ ਬਾਵਾ ਨੇ ਲੋਕ ਗਾਇਕ ਜਗਤਾਰ ਜੱਗਾ ਦਾ ਗਾਇਆ ਗੀਤ
ਜਗਤਾਰ ਜੱਗਾ 'ਨੇ ਕਾਪੀਰਾਈਟ ਦੀ ਉਲੰਘਣਾ ਦਾ ਰਣਜੀਤ ਬਾਵਾ ਤੇ ਲਾਇਆ ਦੋਸ਼
ਜਗਤਾਰ ਜੱਗਾ ਨੇ ਇਹ ਗੀਤ 1990 ਵਿੱਚ ਲਿਖਿਆ ਤੇ ਗਾਇਆ ਸੀ
ਗਾਇਕ ਜਗਤਾਰ ਜੱਗਾ ਨੇ ਗਾਇਕ ਰਣਜੀਤ ਬਾਵਾ ਨੂੰ ਭੇਜਿਆ ਕਾਨੂੰਨੀ ਨੋਟਿਸ
ਚੰਡੀਗੜ੍ਹ 29 ਮਾਰਚ ( ਰਣਜੀਤ ਧਾਲੀਵਾਲ ) : ਪੰਜਾਬੀ ਲੋਕ ਗਾਇਕ ਜਗਤਾਰ ਜੱਗਾ ਨੇ ਗਾਇਕ ਨੇ ਉਨ੍ਹਾਂ ਵਲੋਂ 1990 ਵਿੱਚ ਲਿਖੇ ਤੇ ਗਾਏ ਗੀਤ ਨੂੰ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਕਮਰਸ਼ੀਅਲ ਤੌਰ 'ਤੇ ਫਿਲਮਾਉਣ ਤੇ ਰਣਜੀਤ ਬਾਵਾ ਨੂੰ ਕਾਪੀਰਾਈਟ ਦੀ ਉਲੰਘਣਾ ਕਰਨ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਤਾਰ ਜੱਗਾ ਨੇ ਦੱਸਿਆ ਕਿ ਉਸ ਨੇ ਗਾਇਕੀ ਦੇ ਖੇਤਰ ਵਿੱਚ ਆਪਣੀ ਸ਼ੁਰੂਆਤ ਸਾਲ 1989 ਵਿੱਚ ਕੀਤੀ ਸੀ।ਉਸਦਾ ਗਾਇਆ ਪਹਿਲਾ ਗੀਤ “ਤੇਰੀ ਮਾਂ ਨੇ ਸ਼ੀਸ਼ਾ ਤੋਡ਼ਤਾ” ਨੇ ਕਈ ਰਿਕਾਰਡ ਕਾਇਮ ਕੀਤੇ। ਉਸ ਐਲਬਮ ਦੇ ਸਾਰੇ ਗੀਤਾਂ ਨੂੰ ਸਰੋਤਿਆਂ ਵੱਲੋਂ ਅਥਾਹ ਪਿਆਰ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 1990 ਵਿੱਚ ਪੇਰੀਟੋਨ ਕੰਪਨੀ ਵੱਲੋਂ ਤਿਆਰ ਕੀਤੀ ਐਲਬਮ "ਤੂੰ ਮੇਰਾ ਕੀ ਲਗਦਾ" ਦੇ ਗੀਤ "ਕਾਨੂੰ ਕਹਿੰਦੀ ਏ ਜੱਟਾ ਦਾ ਪੁਤ ਮਾੜਾ ਬਲੀਏ" ਨੂੰ ਵੀ ਸਰੋਤਿਆਂ ਦਾ ਅਥਾਹ ਪਿਆਰ ਮਿਲਿਆ। ਇਸ ਦਾ ਸੰਗੀਤ ਸੰਗੀਤ ਨਿਰਦੇਸ਼ਕ ਅਤੁਲ ਸ਼ਰਮਾ ਨੇ ਦਿੱਤਾ । ਇਸ ਗੀਤ ਨੂੰ ਉਹ ਅੱਜ ਤੱਕ ਸਟੇਜ 'ਤੇ ਪੇਸ਼ ਕਰ ਰਹੇ ਨੇ। ਜਗਤਾਰ ਜੱਗਾ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ ਦਸੰਬਰ 2024 ਵਿੱਚ ਰਣਜੀਤ ਬਾਵਾ ਨੇ ਉਸਦੀ ਸਹਿਮਤੀ ਤੋਂ ਬਿਨਾਂ ਹੀ ਇਹੀ ਗੀਤ ਫਿਲਮਾਇਆ ਅਤੇ ਪੇਸ਼ ਕੀਤਾ। ਇਸ ਲਈ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਇਸ ਬਾਰੇ ਉਨ੍ਹਾਂ ਦਾ ਸਪੱਸ਼ਟੀਕਰਨ ਮੰਗਿਆ। ਪਰ ਕਈ ਵਾਰ ਸੰਪਰਕ ਕਰਨ 'ਤੇ ਵੀ ਰਣਜੀਤ ਬਾਵਾ ਨੇ ਨਾ ਹੀ ਕੋਈ ਗੱਲ ਕੀਤੀ ਤੇ ਨਾ ਹੀ ਕੋਈ ਜਵਾਬ ਦਿੱਤਾ । ਇਸ ਤੋਂ ਦੁਖੀ ਹੋ ਕੇ ਉਨ੍ਹਾਂ ਨੇ 25 ਮਾਰਚ 2025 ਨੂੰ ਆਪਣੇ ਵਕੀਲ ਰਿਸ਼ਮ ਰਾਗ ਸਿੰਘ ਰਾਹੀਂ ਰਣਜੀਤ ਬਾਵਾ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਸ ਤੋਂ ਸਪੱਸ਼ਟੀਕਰਨ ਮੰਗਿਆ ਹੈ ਕਿ ਉਸ ਨੇ ਇਹ ਗੀਤ ਕਿਸ ਹੈਸੀਅਤ ਵਿਚ ਉਸ ਦੀ ਇਜਾਜ਼ਤ ਤੋਂ ਬਿਨਾਂ ਗਾਇਆ ਹੈ। ਉਨਾਂ ਕੋਲ ਇਸ ਗੀਤ ਦੇ ਕਾਪੀਰਾਈਟ ਹਨ।
Comments
Post a Comment