ਸਪ੍ਰੀ-2025 ਅਤੇ ਸਰਵ-ਸ਼ਮਾ ਯੋਜਨਾ ਨਾਲ ਵਧੇਗਾ ਸਮਾਜਿਕ ਸੁਰੱਖਿਆ ਦਾ ਦਾਇਰਾ : ਈਐਸਆਈਸੀ ਡਾਇਰੈਕਟਰ
ਈਐਸਆਈਸੀ ਡਾਇਰੈਕਟਰ ਸੁਨੀਲ ਯਾਦਵ ਨੇ ਗੁਰੂਗ੍ਰਾਮ ਵਿੱਚ SPREE-2025 ਅਤੇ ਐਮਨੈਸਟੀ ਸਕੀਮਾਂ ਨੂੰ ਉਜਾਗਰ ਕੀਤਾ
ਗੁਰੂਗ੍ਰਾਮ 9 ਸਤੰਬਰ ( ਪੀ ਡੀ ਐਲ ) : ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਨਿਦੇਸ਼ਕ (ਇੰਚਾਰਜ) ਸੁਨੀਲ ਯਾਦਵ ਨੇ ਅੱਜ ਗੁਰੂਗ੍ਰਾਮ ਸਥਿਤ ਪੀਡਬਲਿਊਡੀ ਰੈਸਟ ਹਾਊਸ ਵਿੱਚ ਆਯੋਜਿਤ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਨਿਗਮ ਨੇ ਕਰਮਚਾਰੀਆਂ ਅਤੇ ਰੋਜ਼ਗਾਰਦਾਤਾਵਾਂ ਦੇ ਹਿੱਤ ਵਿੱਚ ਦੋ ਮਹੱਤਵਪੂਰਨ ਯੋਜਨਾਵਾਂ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ ਸਪ੍ਰੀ-2025 ਅਤੇ ਸਰਵ-ਸ਼ਮਾ ਯੋਜਨਾ 2025 ਸ਼ਾਮਲ ਹਨ। ਇਨ੍ਹਾਂ ਯੋਜਨਾਵਾਂ ਦਾ ਉਦੇਸ਼ ਹੈ-ਵਰਕਰਾਂ ਨੂੰ ਸਮਾਜਿਕ ਸੁਰੱਖਿਆ ਦੇ ਦਾਇਰੇ ਵਿੱਚ ਲਿਆਉਣਾ ਅਤੇ ਉਦਯੋਗਾਂ ਨੂੰ ਮੁੱਕਦਮੇਬਾਜ਼ੀ ਦੇ ਬੋਝ ਤੋਂ ਰਾਹਤ ਦੇਣਾ। 31 ਦਸਬੰਰ 2025 ਤੱਕ ਚਲੇਗੀ ਸਪ੍ਰੀ ਯੋਜਨਾ। ਸੁਨੀਲ ਯਾਦਵ ਨੇ ਦੱਸਿਆ ਕਿ ਸਪ੍ਰੀ ਯੋਜਨਾ 31 ਦਸੰਬਰ 2025 ਤੱਕ ਲਾਗੂ ਰਹੇਗੀ। ਇਸ ਦੇ ਤਹਿਤ ਉਹ ਸਾਰੇ ਉਦਯੋਗ ਅਤੇ ਕਰਮਚਾਰੀ, ਜੋ ਹੁਣ ਤੱਕ ਈਐੱਸਆਈਸੀ ਨਾਲ ਨਹੀਂ ਜੁੜੇ ਹਨ, ਬਿਨਾਂ ਪੁਰਾਣੇ ਬਕਾਇਆ ਦੀ ਮੰਗ ਦਾ ਸਾਹਮਣਾ ਕੀਤੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਰੋਜ਼ਗਾਰਦਾਤਾ ਆਪਣੇ ਉਦਯੋਗਾਂ ਅਤੇ ਕਰਮਚਾਰੀਆਂ ਦਾ ਰਜਿਸਟ੍ਰੇਸ਼ਨ ਈਐੱਸਆਈ ਪੋਰਟਲ, ਸ਼੍ਰਮ ਸੁਵਿਧਾ ਪੋਰਟਲ ਅਤੇ ਕੰਪਨੀ ਮਾਮਲਿਆਂ ਦੇ ਪੋਰਟਲ ਰਾਹੀਂ ਕਰਵਾ ਸਕਦੇ ਹਨ। ਇਸ ਯੋਜਨਾ ਦੇ ਤਹਿਤ ਜੋ ਰੋਜ਼ਗਾਰਦਾਤਾ ਰਜਿਸਟ੍ਰੇਸ਼ਨ ਕਰਵਾਉਣਗੇ, ਉਨ੍ਹਾਂ ਨੂੰ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਜਾਂ ਉਨ੍ਹਾਂ ਦੁਆਰਾ ਐਲਾਨ ਮਿਤੀ ਤੋਂ ਕਵਰਡ ਮੰਨਿਆ ਜਾਵੇਗਾ। ਨਵੇਂ ਰਜਿਸਟਰਡ ਕਰਮਚਾਰੀਆਂ ਨੂੰ ਵੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਹੀ ਈਐੱਸਆਈ ਲਾਭ ਮਿਲਣ ਲਗਣਗੇ। ਸਵੈ-ਇੱਛਕ ਪਾਲਣਾ ‘ਤੇ ਹੈ ਜ਼ੋਰ : ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਦਾ ਅਧਾਰ ਦੰਡ ਦੇਣ ਵਾਲੀ ਕਾਰਵਾਈ ਨਹੀਂ ਸਗੋਂ ਸਵੈਇੱਛਕ ਪਾਲਣਾ ਹੈ। ਇਸ ਨਾਲ ਮੁਕੱਦਮੇਬਾਜ਼ੀ ਦਾ ਬੋਝ ਘਟੇਗਾ, ਰਸਮੀ ਰਜਿਸਟ੍ਰੇਸ਼ਨ ਨੂੰ ਹੁਲਾਰਾ ਮਿਲੇਗਾ ਅਤੇ ਰੋਜ਼ਗਾਰਦਾਤਾਵਾਂ ਅਤੇ ਕਰਮਚਾਰੀਆਂ ਦਰਮਿਆਨ ਬਿਹਤਰ ਵਿਸ਼ਵਾਸ ਅਤੇ ਸਹਿਯੋਗ ਦਾ ਮਾਹੌਲ ਬਣੇਗਾ। ਸੈਮੀਨਾਰ ਵਿੱਚ ਮੈਸਰਜ਼ ਰਿਚਾ ਗਲੋਬਲ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ, ਮੈਸਰਜ਼ ਪਰਲ ਗਲੋਬਲ ਇੰਡੀਆ ਲਿਮਿਟੇਡ, ਮੈਸਰਜ਼ ਰਿਚਾਕੋ ਐਕਸਪੋਰਟਸ ਪ੍ਰਾਈਵੇਟ ਲਿਮਿਟੇਡ ਆਦਿ ਰੋਜ਼ਗਾਰਦਾਤਾਵਾਂ ਨੇ ਇਸ ਸੈਮੀਨਾਰ ਵਿੱਚ ਇਨ੍ਹਾਂ ਯੋਜਨਾਵਾਂ ਨਾਲ ਸਬੰਧਿਤ ਆਪਣੇ ਸਵਾਲ ਅਤੇ ਸਮੱਸਿਆ ਸ਼੍ਰੀ ਸੁਨੀਲ ਯਾਦਵ ਦੇ ਸਾਹਮਣੇ ਰੱਖੀ। ਜਿਨ੍ਹਾਂ ਦਾ ਜਵਾਬ ਅਤੇ ਨਿਪਟਾਰਾ ਉਸੇ ਸਮੇਂ ਕੀਤਾ ਗਿਆ। ਸਰਵ-ਸ਼ਮਾ ਯੋਜਨਾ 2025 ਨਾਲ ਸੁਲਝਣਗੇ ਵਿਵਾਦ : ਨਿਦੇਸ਼ਕ (ਇੰਚਾਰਜ) ਨੇ ਦੱਸਿਆ ਕਿ ਨਿਗਮ ਨੇ ਸਰਵ-ਸ਼ਮਾ ਯੋਜਨਾ 2025 ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਯੋਜਨਾ ਇੱਕਮੁਸ਼ਤ ਵਿਵਾਦ ਸਮਾਧਾਨ ਯੋਜਨਾ ਹੈ, ਜੋ 1 ਅਕਤੂਬਰ 2025 ਤੋਂ 30 ਸਤੰਬਰ 2026 ਤੱਕ ਲਾਗੂ ਰਹੇਗੀ। ਇਸ ਵਿੱਚ ਕਵਰੇਜ ਨਾਲ ਜੁੜ ਨੁਕਸਾਨ, ਵਿਆਜ ਅਤੇ ਹੋਰ ਵਿਵਾਦਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਮੁਕੱਦਮਿਆਂ ਦੀ ਸੰਖਿਆ ਘੱਟ ਕਰਨਾ ਅਤੇ ਰੋਜ਼ਗਾਰਦਾਤਾਵਾਂ ਨੂੰ ਰਾਹਤ ਦਿੰਦੇ ਹੋਏ ਈਐੱਸਆਈ ਐਕਟ ਦੇ ਤਹਿਤ ਪਾਲਣਾ ਨੂੰ ਹੋਰ ਵਧੇਰੇ ਮਜ਼ਬੂਤ ਕਰਨਾ ਹੈ। ਉਦਯੋਗ ਜਗਤ ਨੇ ਇਸ ਦਾ ਸੁਆਗਤ ਕੀਤਾ : ਸੈਮੀਨਾਰ ਕਮ ਪ੍ਰੈੱਸ ਕਾਨਫਰੰਸ ਵਿੱਚ ਵੱਖ-ਵੱਖ ਉਦਯੋਗਿਕ ਸੰਗਠਨਾਂ ਦੇ ਪ੍ਰਤੀਨਿਧੀ ਵੀ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਯੋਜਨਾਵਾਂ ਨਾਲ ਛੋਟੇ-ਵੱਡੇ ਉਦਯੋਗਾਂ ਨੂੰ ਰਾਹਤ ਮਿਲੇਗੀ ਅਤੇ ਕਰਮਚਾਰੀਆਂ ਨੂੰ ਸਿਹਤ ਅਤੇ ਸਮਾਜਿਕ ਸੁਰੱਖਿਆ ਦੇ ਲਾਭ ਆਸਾਨੀ ਨਾਲ ਪ੍ਰਾਪਤ ਹੋਣਗੇ। ਉਪ ਖੇਤਰੀ ਦਫ਼ਤਰ ਗੁਰੂਗ੍ਰਾਮ ਵੱਲੋਂ ਡਿਪਟੀ ਡਾਇਰੈਕਟਰ ਸ਼੍ਰੀ ਸਚਿਨ ਸਿੰਘ, ਜਨ ਸੰਪਰਕ ਅਧਿਕਾਰੀ ਡਾ. ਸਵੀਟੀ ਯਾਦਵ, ਸਹਾਇਕ ਨਿਦੇਸ਼ਕ ਸ਼੍ਰੀ ਕਮਲੇਂਦਰ ਕੁਮਾਰ ਮੌਜੂਦ ਰਹੇ। ਸਮਾਜਿਕ ਸੁਰੱਖਿਆ ਅਧਿਕਾਰੀ ਮਨੋਜ ਸਚਦੇਵਾ, ਸੀਮਾ ਕਪੂਰ, ਵਿਕਾਸ, ਅੰਕਿਤ ਦੇ ਇਲਾਵਾ ਕਰਮਚਾਰੀ ਧਰਮਬੀਰ ਅਤੇ ਸੁਨੀਲ ਨੇ ਵੀ ਇਸ ਸੈਮੀਨਾਰ ਵਿੱਚ ਆਪਣਾ ਸਹਿਯੋਗ ਦਿੱਤਾ।
Comments
Post a Comment