ਨਿਸਾਨ ਨੇ ਜੀਐਸਟੀ ਕੱਟੌਤੀ ਦਾ ਦਿੱਤਾ ਪੂਰਾ ਲਾਭ, ਕੀਮਤਾਂ ਵਿੱਚ ਹੁਣ ਇਕ ਲੱਖ ਰੁਪਏ ਤੱਕ ਦੀ ਗਿਰਾਵਟ
ਚੰਡੀਗੜ੍ਹ 8 ਸਤੰਬਰ ( ਰਣਜੀਤ ਧਾਲੀਵਾਲ ) : ਨਿਸਾਨ ਮੋਟਰ ਇਹ ਸੁਨਿਸ਼ਚਿਤ ਕਰੇਗੀ ਕਿ ਜੀਐਸਟੀ ਦੀਆਂ ਦਰਾਂ ਵਿੱਚ ਕੀਤੀ ਗਈ ਕਟੌਤੀ ਦਾ ਪੂਰਾ ਫਾਇਦਾ ਗ੍ਰਾਹਕਾਂ ਨੂੰ ਮਿਲੇ। ਨਿਸਾਨ ਦਾ ਕਹਿਣਾ ਹੈ ਕਿ ਇਸ ਨਾਲ ਨਾ ਸਿਰਫ ਰਿਟੇਲ ਮੰਗ ਵੱਧੇਗੀ, ਬਲਕਿ ਇਸ ਨਾਲ ਆਟੋਮੋਟਿਵ ਸੈਕਟਰ ਨੂੰ ਨਵੀਂ ਤਾਕਤ ਵੀ ਮਿਲੇਗੀ। ਸਰਕਾਰੀ ਨੀਤੀ ਵਿੱਚ ਇਸ ਸਕਾਰਾਤਮਕ ਬਦਲਾਅ ਨੂੰ ਦੇਖਦੇ ਹੋਏ ਕੰਪਨੀ ਨੂੰ ਗ੍ਰਾਹਕਾਂ ਦੇ ਵੱਧਣ ਅਤੇ ਬਾਜ਼ਾਰ ਵਿੱਚ ਮਜ਼ਬੂਤੀ ਦੀ ਉਮੀਦ ਹੈ। ਸਾਰੇ ਵੈਰਿਏਂਟਸ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਬਾਅਦ ਜੀਐਨਸੀਏਪੀ 5 ਸਟਾਰ ਰੇਟਿੰਗ ਵਾਲੀ ਨਵੀਂ ਨਿਸਾਨ ਮੈਗਨਾਈਟ ਤੱਕ ਪਹੁੰਚ ਅਤੇ ਆਸਾਨ ਹੋ ਗਈ ਹੈ। N-ਕਨੇਕਟਾ ਸੀਵੀਟੀ ਅਤੇ ਕੁਰੋ ਸੀਵੀਟੀ ਵੈਰੀਅਂਟ ਹੁਣ 10 ਲੱਖ ਰੁਪਏ ਤੋਂ ਘੱਟ ਉਪਲਬਧ ਹਨ। ਨਵੀਂ ਨਿਸਾਨ ਮੈਗਨਾਈਟ ਦੇ ਟੌਪ ਵੈਰੀਐਂਟ ਸੀਵੀਟੀ ਟੇਕਨਾ ਅਤੇ ਸੀਵੀਟੀ ਟੇਕਨਾ+ ਦੀ ਕੀਮਤ ਵੀ ਹੁਣ 1 ਲੱਖ ਰੁਪਏ ਤਕ ਘਟ ਗਈ ਹੈ। ਨਵੀਂ ਨਿਸਾਨ ਮੈਗਨਾਈਟ ਲਈ ਸੀਐਨਜੀ ਰੈਟਰੋਫਿਟਮੈਂਟ ਕਿਟ ਹੁਣ 3,000 ਰੁਪਏ ਦੀ ਬਚਤ ਨਾਲ 71,999 ਰੁਪਏ ਵਿੱਚ ਉਪਲਬਧ ਹੈ। ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ, ‘ਜੀਐਸਟੀ ਦਰਾਂ ਵਿੱਚ ਕਟੌਤੀ ਆਟੋਮੋਟਿਵ ਉਦਯੋਗ ਨੂੰ ਸਹੀ ਸਮੇਂ ਤੇ ਮਿਲ੍ਹੀ ਪ੍ਰੋਤਸਾਹਨ ਹੈ ਅਤੇ ਇਸ ਨਾਲ ਸਿੱਧਾ ਗਾਹਕਾਂ ਨੂੰ ਫਾਇਦਾ ਹੋਵੇਗਾ। ਸਾਨੂੰ ਉਮੀਦ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਗਾਹਕਾਂ ਦਾ ਉਤਸ਼ਾਹ ਵਧੇਗਾ ਅਤੇ ਆਟੋਮੋਟਿਵ ਖੇਤਰ ਵਿੱਚ ਸਟੇਟ ਢੰਗ ਨਾਲ ਵਿਕਾਸ ਬਣਾਏ ਰੱਖਣ ਵਿੱਚ ਮਦਦ ਮਿਲੇਗੀ।’
Comments
Post a Comment