ਸਤੰਬਰ ਨੂੰ ਬੱਚਿਆਂ ਦੇ ਕੈਂਸਰ ਬਾਰੇ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਂਦਾ ਹੈ
ਬੱਚਿਆਂ ਦਾ ਕੈਂਸਰ ਵੱਧ ਰਿਹਾ ਹੈ, ਸਮੇਂ 'ਤੇ ਪਛਾਣ ਅਤੇ ਰੋਕਥਾਮ ਜਰੂਰੀ : ਮੈਕਸ ਹਸਪਤਾਲ
ਚੰਡੀਗੜ੍ਹ 9 ਸਤੰਬਰ ( ਰਣਜੀਤ ਧਾਲੀਵਾਲ ) : "ਇੱਕ ਸਮੇਂ 'ਤੇ ਵਿਰਲੇ ਸਮਝੇ ਜਾਣ ਵਾਲੇ ਬੱਚਿਆਂ ਦੇ ਕੈਂਸਰ ਦੇ ਮਾਮਲੇ ਹੁਣ ਲਗਾਤਾਰ ਵਧ ਰਹੇ ਹਨ। ਵੱਡਿਆਂ ਦੇ ਕੈਂਸਰ ਦੇ ਉਲਟ, ਜੋ ਬਹੁਤ ਵਾਰ ਧੂਮਰਪਾਨ, ਸ਼ਰਾਬ ਅਤੇ ਗਲਤ ਭੋਜਨ ਵਰਗੇ ਜੀਵਨ ਸ਼ੈਲੀਆਂ ਦੇ ਕਾਰਨ ਹੁੰਦੇ ਸਨ , ਬਚਿਆਂ ਵਿੱਚ ਕੈਂਸਰ ਦੇ ਮਾਮਲੇ ਆਮ ਤੌਰ 'ਤੇ ਜੈਨੇਟਿਕ ਰੁਝਾਨਾਂ ਨਾਲ ਜੁੜੇ ਹੁੰਦੇ ਹਨ, ਜਿਵੇਂ ਕਿ ਗਰਭਾਵਸਥਾ ਦੌਰਾਨ ਮਾਂ ਦੀ ਸਿਹਤ ਅਤੇ ਵਾਤਾਵਰਣ ਨਾਲ ਸੰਪਰਕ, ਜਿਸ ਵਿੱਚ ਪ੍ਰਦੂਸ਼ਣ, ਵਿਸ਼ਾਕਤ ਪਦਾਰਥ ਆਦਿ ਸ਼ਾਮਲ ਹੁੰਦੇ ਹਨ।" ਅਸਿਸਟੈਂਟ ਕਨਸਲਟੈਂਟ-ਪੀਡੀਆਟ੍ਰਿਕ ਔਂਕੋਲੋਜੀ, ਮੈਕਸ ਹਸਪਤਾਲ, ਮੋਹਾਲੀ, ਡਾਕਟਰ ਕ੍ਰਿਤਿਕਾ ਗੋਯਲ ਨੇ ਕਿਹਾ, "ਕੈਂਸਰ ਮੁਢਲੀ ਤੌਰ 'ਤੇ ਇੱਕ ਆਨੁਵਾਂਸ਼ਿਕ ਰੋਗ ਹੈ, ਪਰ ਇਸਨੂੰ ਵਿਕਸਿਤ ਕਰਨ ਦਾ ਖ਼ਤਰਾ ਸਾਡੀ ਜੀਵਨ ਸ਼ੈਲੀ 'ਤੇ ਨਿਰਭਰ ਕਰਦਾ ਹੈ । ਬੱਚਿਆਂ ਲਈ, ਇਹ ਖ਼ਤਰਾ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਸਕਦਾ ਹੈ ਜਿਵੇਂ ਗਰਭਾਵਸਥਾ ਦੌਰਾਨ ਮਾਂ ਦੀ ਖੁਰਾਕ, ਖ਼ਤਰਨਾਕ ਰਸਾਇਣਾਂ ਨਾਲ ਸੰਪਰਕ ਰਾਹੀ ਜਾਂ ਨਿਸ਼ਕਿਰਿਆ ਧੂਮਰਪਾਨ ਦੇ ਕਾਰਨ।" ਡਾਕਟਰ ਕ੍ਰਿਤਿਕਾ ਗੋਯਲ ਨੇ ਅੱਗੇ ਕਿਹਾ ਕਿ ਸਮੇਂ 'ਤੇ ਰੋਕ-ਥਾਮ ਕਦਮ ਮਹੱਤਵਪੂਰਨ ਹਨ। ਗਰਭਵਤੀ ਮਹਿਲਾਵਾਂ ਨੂੰ ਸਿਹਤਮੰਦ ਪੋਸ਼ਣ ਅਪਣਾਉਣਾ ਚਾਹੀਦਾ ਹੈ , ਨਸ਼ੀਲੀ ਪਦਾਰਥਾਂ, ਧੂਮਰਪਾਨ, ਪ੍ਰੋਸੈੱਸਡ ਫੂਡ ਤੋਂ ਬਚਣਾ ਚਾਹੀਦਾ ਹੈ, ਅਤੇ ਪ੍ਰੀਨੈਟਲ ਵਿੱਟਾਮਿਨਾਂ ਦਾ ਸੇਵਨ ਯਕੀਨੀ ਬਣਾਉਣਾ ਚਾਹੀਦਾ ਹੈ। ਬੱਚਿਆਂ ਲਈ ਕੀਟਨਾਸਕ ਪਦਾਰਥਾਂ, ਹਵਾ ਪ੍ਰਦੂਸ਼ਣ ਅਤੇ ਬੇਵਜਹ ਰੇਡੀਏਸ਼ਨ ਦੇ ਸੰਪਰਕ ਨੂੰ ਘਟਾਉਣਾ ਦੇ ਨਾਲ- ਨਾਲ ਸ਼ਰੀਰਕ ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਸਕਰੀਨ ਸਮੇਂ ਨੂੰ ਸੀਮਤ ਕਰਨਾ ਚਾਈਲਡਹੁਡ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਟੀਨਏਜਰ ਨੂੰ ਸੇਫ਼ ਪ੍ਰੈਕਟਿਸ, ਧੂਮਰਪਾਨ ਦੇ ਖਤਰੇ ਅਤੇ ਐਚਪੀਵੀ ਅਤੇ ਹੈਪੀਟਾਈਟਿਸ ਬੀ ਜਿਹੇ ਇੰਜੈਕਸ਼ਨ ਦੀ ਮਹੱਤਤਾ ਬਾਰੇ ਸਿਖਿਆ ਦੇਣੀ ਚਾਹੀਦੀ ਹੈ, ਜੋ ਕੁਝ ਕੈਂਸਰਾਂ ਨੂੰ ਰੋਕ ਸਕਦੇ ਹਨ।"ਪ੍ਰਿਵੇਂਟਿਵ ਉਪਾਅ ਦੇ ਬਾਵਜੂਦ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਬਹੁਤ ਸਾਰੀਆਂ ਬੱਚਿਆਂ ਦੇ ਕੈਂਸਰਾਂ ਦਾ ਕੋਈ ਸਪਸ਼ਟ ਕਾਰਨ ਨਹੀਂ ਹੁੰਦਾ। ਪ੍ਰਾਥਮਿਕ ਪਛਾਣ ਅਤੇ ਸਮੇਂ 'ਤੇ ਮੈਡੀਕਲ ਧਿਆਨ ਦੇਣਾ ਮਹੱਤਵਪੂਰਨ ਹੈ। ਮਾਤਾ-ਪਿਤਾ ਨੂੰ ਅਸਧਾਰਣ ਲੱਛਣਾਂ ਵੱਲ ਚੋਕਸ ਰਹਿਣਾ ਚਾਹੀਦਾ ਹੈ, ਜਿਵੇਂ ਕਿ ਬਾਰ-ਬਾਰ ਬੁਖਾਰ, ਸੰਕਰਮਣ, ਸਮਝ ਤੋਂ ਬਾਹਰ ਵਜ਼ਨ ਘਟਣਾ, ਸੁਜ਼ਨ ਜਾਂ ਗਾਂਠ, ਆਸਾਨੀ ਨਾਲ ਨੀਲਾ ਪੈਣਾ, ਦ੍ਰਿਸ਼ਟੀ ਵਿੱਚ ਬਦਲਾਅ, ਜਾਂ ਲੰਬੇ ਸਮੇਂ ਤੱਕ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਆਦਿ ," ਡਾਕਟਰ ਗੋਯਲ ਨੇ ਦੱਸਿਆ।
Comments
Post a Comment