Skip to main content

Need to take killing of 2 cops seriously : Warring

Need to take killing of 2 cops seriously : Warring Says, don’t rush to conclusions on mere speculation Recalls abduction of SP before 2016 Pathankot terror attack Chandigarh 22 February ( Ranjeet Singh Dhaliwal ) : Punjab Congress president Amarinder Singh Raja Warring today expressed grave concern over the killing of two Punjab Police cops near the border in Gurdaspur district, warning that this was an ominous development and must be taken seriously. He also called for avoiding rushing to the conclusion over mere speculation without thorough probe. Warring recalled and reminded of a similar incident before the 2016 Pathankot terror attack, when a Superintendent of Police had been abducted and his vehicle was snatched. This was followed by an immediate terror attack on the Pathankot airbase, he pointed out. The PCC president said that the police must not rush to the conclusion without due inquiries and investigation on mere speculations. He noted that the fact the incident has taken pl...

ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ : ਵੜਿੰਗ

ਦੋ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ : ਵੜਿੰਗ

ਮਹਜ਼ ਅਟਕਲਾਂ ਦੇ ਆਧਾਰ ’ਤੇ ਨਤੀਜਿਆਂ ’ਤੇ ਨਾ ਪਹੁੰਚਿਆ ਜਾਵੇ

2016 ਦੇ ਪਠਾਨਕੋਟ ਅੱਤਵਾਦੀ ਹਮਲੇ ਤੋਂ ਪਹਿਲਾਂ ਐਸਪੀ ਦੇ ਅਗਵਾ ਹੋਣ ਦੀ ਘਟਨਾ ਦੀ ਯਾਦ ਦਿਵਾਈ

ਚੰਡੀਗੜ੍ਹ 22 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗੁਰਦਾਸਪੁਰ ਜ਼ਿਲ੍ਹਾ ਵਿੱਚ ਸਰਹੱਦ ਦੇ ਨੇੜੇ ਪੰਜਾਬ ਪੁਲਿਸ ਦੇ ਦੋ ਮੁਲਾਜ਼ਮਾਂ ਦੀ ਹੱਤਿਆ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਕਿਹਾ ਹੈ ਕਿ ਇਹ ਇਕ ਬਹੁਤ ਹੀ ਚਿੰਤਾਜਨਕ ਘਟਨਾ ਹੈ ਅਤੇ ਇਸਨੂੰ ਪੂਰੀ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮਾਮਲੇ ਦੀ ਪੂਰੀ ਅਤੇ ਗਹਿਰੀ ਜਾਂਚ ਤੋਂ ਪਹਿਲਾਂ ਕਿਸੇ ਵੀ ਕਿਸਮ ਦੀਆਂ ਮਹਜ਼ ਅਟਕਲਾਂ ਦੇ ਆਧਾਰ ’ਤੇ ਜਲਦਬਾਜ਼ੀ ਵਿੱਚ ਨਤੀਜੇ ਕੱਢਣ ਤੋਂ ਬਚਣ ਦੀ ਲੋੜ ’ਤੇ ਜ਼ੋਰ ਦਿੱਤਾ।

ਵੜਿੰਗ ਨੇ 2016 ਵਿੱਚ ਪਠਾਨਕੋਟ ਏਅਰਬੇਸ ’ਤੇ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਦੀ ਇਸੇ ਤਰ੍ਹਾਂ ਦੀ ਇਕ ਘਟਨਾ ਦੀ ਯਾਦ ਦਿਵਾਉਂਦੇ ਹੋਏ, ਕਿਹਾ ਕਿ ਉਸ ਸਮੇਂ ਪੁਲਿਸ ਦੇ ਇਕ ਐਸਪੀ ਨੂੰ ਅਗਵਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਗੱਡੀ ਖੋਹ ਲਈ ਗਈ ਸੀ, ਜਿਸ ਤੋਂ ਤੁਰੰਤ ਬਾਅਦ ਏਅਰਬੇਸ ’ਤੇ ਅੱਤਵਾਦੀ ਹਮਲਾ ਹੋਇਆ ਸੀ।

ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਿਨਾਂ ਪੂਰੀ ਜਾਂਚ ਅਤੇ ਤੱਥਾਂ ਦੀ ਤਸਦੀਕ ਕੀਤੇ ਪੁਲਿਸ ਨੂੰ ਕਿਸੇ ਨਤੀਜੇ ’ਤੇ ਨਹੀਂ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦ ਦੇ ਨੇੜੇ ਇਸ ਤਰ੍ਹਾਂ ਦੀ ਘਟਨਾ ਹੋਣਾ ਆਪਣੇ ਆਪ ਵਿੱਚ ਗੰਭੀਰ ਮਾਮਲਾ ਹੈ ਅਤੇ ਇਸਦੀ ਜੜ ਤੱਕ ਪਹੁੰਚਣ ਲਈ ਡੂੰਘਾਈ ਨਾਲ ਜਾਂਚ ਲਾਜ਼ਮੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਹੀ ਸਰਹੱਦ ਪਾਰੋਂ ਡਰੋਨਾਂ ਰਾਹੀਂ ਦੇਸ਼ ਵਿੱਚ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡਰੋਨ ਨਸ਼ਾ ਲਿਆ ਸਕਦੇ ਹਨ, ਤਾਂ ਉਹ ਹਥਿਆਰ ਵੀ ਲਿਆ ਸਕਦੇ ਹਨ। ਇਨ੍ਹਾਂ ਹੱਤਿਆਵਾਂ ਤੋਂ ਬਾਅਦ ਆਮ ਲੋਕਾਂ ਵਿੱਚ ਚਿੰਤਾ ਹੋਣਾ ਸੁਭਾਵਿਕ ਅਤੇ ਜਾਇਜ਼ ਹੈ।

Comments

Most Popular

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

Alchemist Ojas Hospital successfully completes 50 TAVR procedures

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

Gate meetings held at 8 locations today. Preparations for the strike on February 12, 2026, are complete

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਬਲਬੀਰ ਸਿੰਘ ਦੇ 96 ਕਰੋੜ ਰੁਪਏ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ

CU Punjab celebrates National Mathematics Day with expert talk and competitions

12 ਫਰਵਰੀ 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਹੜਤਾਲੀ ਕਰਮਚਾਰੀਆਂ ਦੀ ਇੱਕ ਰੈਲੀ ਸਵੇਰੇ 10:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਸੈਕਟਰ 17 ਦੇ ਬ੍ਰਿਜ ਮਾਰਕੀਟ ਸੈਕਟਰ ਵਿਖੇ ਕੀਤੀ ਜਾਵੇਗੀ

ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਮਿਸਲ ਸਤਲੁਜ ਵੱਲੋਂ ਮੁਫ਼ਤ ਕਾਨੂੰਨੀ ਸਲਾਹ ਕੈਂਪ ਦਾ ਆਯੋਜਨ