Skip to main content

Sukhbir S Badal sounds SAD bugle for 2027 by launching the Punjab Bachao, Sukhbir S Badal Liyao campaign from Qadian.

Sukhbir S Badal sounds SAD bugle for 2027 by launching the Punjab Bachao, Sukhbir S Badal Liyao campaign from Qadian. (Addresses a massive rally, outlines his vision for Punjab and appeals to Punjabis to give him 5 years to lead State back into an era of peace, progress and prosperity) (Asserts corrupt CM Bhagwant Mann was readying to compromise Punjab’s river waters) Qadian 17 February ( PDL ) : Sounding the bugle for the start of the first phase of the election campaign of the Shiromani Akali Dal, its president Sukhbir Singh Badal today thundered the storm which would drive all Delhi based parties from Punjab had started, even as he outlined his vision for the State including the welfare of farmers, pucca bundhs on rivers, upgraded welfare schemes for the weaker sections, Rs ten lakh interest free loans for the youth, government jobs for Punjabis only and an end to the gangster culture and drug mafia. The SAD president also asserted that chief minister Bhagwant Mann was not only corr...

ਮਿਸਲ ਸਤਲੁਜ ਦੀ ਅਗਵਾਈ ਹੇਠ 'ਪੂਰਾ ਪੰਜਾਬ ਲਹਿਰ' ਦਾ ਮੋਹਾਲੀ ਤੋਂ ਆਗਾਜ਼

ਮਿਸਲ ਸਤਲੁਜ ਦੀ ਅਗਵਾਈ ਹੇਠ 'ਪੂਰਾ ਪੰਜਾਬ ਲਹਿਰ' ਦਾ ਮੋਹਾਲੀ ਤੋਂ ਆਗਾਜ਼ 

ਪਹਿਲੇ ਦਿਨ ਜਨਤਕ ਦਸਤਖ਼ਤ ਪਟੀਸ਼ਨ ਦੀਆਂ 50 ਹਜ਼ਾਰ ਕਾਪੀਆਂ ਜਾਰੀ

ਐਸ.ਏ.ਐਸ.ਨਗਰ 17 ਫਰਵਰੀ ( ਰਣਜੀਤ ਧਾਲੀਵਾਲ ) :  ਪੰਜਾਬ ਦੇ ਵਢੇਰੇ ਮਸਲਿਆਂ ਨੂੰ ਲੈਕੇ ਸੰਸਥਾ ਮਿਸਲ ਸਤਲੁਜ ਵੱਲੋਂ ਸੰਸਥਾ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਦੀ ਅਗਵਾਈ ਹੇਠ "ਪੂਰਾ ਪੰਜਾਬ ਲਹਿਰ" ਦਾ ਆਗਾਜ਼ ਮੋਹਾਲੀ ਤੋਂ ਕਰ ਦਿੱਤਾ ਗਿਆ ਹੈ। ਗੁਰੂ ਸਾਹਿਬ ਦੇ ਓਟ ਆਸਰੇ ਨਾਲ ਅਰਦਾਸ ਉਪਰੰਤ ਮੁਹਿੰਮ ਦੀ ਆਰੰਭਤਾ ਹੋਈ। 

ਇਸ ਮੌਕੇ ਸਰਦਾਰ ਅਜੇਪਾਲ ਸਿੰਘ ਬਰਾੜ ਨੇ "ਪੂਰਾ ਪੰਜਾਬ ਲਹਿਰ" ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ, ਆਜ਼ਾਦੀ ਤੋਂ ਬਾਅਦ ਹੁਣ ਤੱਕ ਪੰਜਾਬ ਦੇ ਵਢੇਰੇ ਮਸਲੇ ਕੇਂਦਰ ਕੋਲ ਲੰਬਿਤ ਪਏ ਹੋਏ ਹਨ। ਪੰਜਾਬ ਦੀ ਕਿਸੇ ਵੀ ਸਿਆਸੀ ਜਮਾਤ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਹੱਕ, ਹਿੱਤ ਅਤੇ ਮੰਗਾਂ ਪੂਰੀਆਂ ਕਰਵਾਉਣ ਲਈ ਕੋਈ ਸੰਜੀਦਾ ਯਤਨ ਨਹੀਂ ਕੀਤੇ। ਅੱਜ ਪੰਜਾਬ ਕੋਲ ਆਪਣੀ ਰਾਜਧਾਨੀ ਨਹੀਂ ਹੈ। ਅੱਜ ਪੰਜਾਬ ਦੇ ਪਾਣੀਆਂ ਉੱਪਰ ਡਾਕਾ ਮਾਰਿਆ ਜਾ ਰਿਹਾ ਹੈ। ਅੱਜ ਪੰਜਾਬ ਦੇ ਸਿਰ ਕਰਜ਼ੇ ਦਾ ਬੋਝ ਹੈ। ਸਰਹੱਦੀ ਸੂਬਾ ਹੋਣ ਕਰਕੇ ਕੋਈ ਵਿਸ਼ੇਸ਼ ਵਿੱਤੀ ਪੈਕੇਜ ਨਹੀ ਮਿਲਿਆ। ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਵੀ ਭੇਦਭਾਵ ਹੋਇਆ ਹੈ। ਅੱਜ ਪੰਜਾਬ ਦਾ ਪਾਣੀ ਅਤੇ ਹਵਾ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਸਰਦਾਰ ਬਰਾੜ ਨੇ ਕਿਹਾ ਕਿ, ਇਹਨਾਂ ਮਸਲਿਆਂ ਨੂੰ ਲੈਕੇ ਮਿਸਲ ਸਤਲੁਜ ਵੱਲੋਂ ਪੂਰਾ ਪੰਜਾਬ ਲਹਿਰ ਹੇਠ ਮੁਹਿੰਮ ਦਾ ਮੁੱਢ ਬੰਨ੍ਹਿਆ ਗਿਆ। ਓਹਨਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ 4 ਮਾਰਚ ਤੱਕ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਸਾਹਮਣੇ ਇਹਨਾਂ ਮਸਲਿਆਂ ਨੂੰ ਲੈਕੇ ਚੇਤਨਾ ਮੰਚ ਜਾਰੀ ਰਹੇਗਾ। ਇਸ ਤੋਂ ਬਾਅਦ ਪੂਰੇ ਪੰਜਾਬ ਵਿੱਚ ਇਸ ਲਹਿਰ ਨੂੰ ਲੈਕੇ ਜਾਇਆ ਜਾਵੇਗਾ।
ਮਿਸਲ ਸਤਲੁਜ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ, ਅੱਜ ਪਹਿਲੇ ਦਿਨ ਪੰਜਾਬ ਦੀਆਂ ਮੰਗਾਂ ਨੂੰ ਲੈਕੇ ਜਨਤਕ ਪਟੀਸ਼ਨ ਦਸਤਖਤ ਮਹਿੰਮ ਦਾ ਵੀ ਆਗਾਜ ਕੀਤਾ ਗਿਆ ਹੈ। ਓਹਨਾਂ ਕਿਹਾ ਕਿ ਇਸ ਪਟੀਸ਼ਨ ਵਿੱਚ ਪੰਜਾਬ ਦੇ ਜੁੜੇ ਮੁੱਦੇ ਅਤੇ ਮੰਗਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅੱਜ ਮੁਹਿੰਮ ਦੇ ਪਹਿਲੇ ਦਿਨ 50 ਹਜ਼ਾਰ ਪਟੀਸ਼ਨ ਦਫਤਰ ਤੋਂ ਜਾਰੀ ਕੀਤੀ ਗਈ ਹੈ। ਇਸ ਮੁਹਿੰਮ ਹੇਠ 1 ਨਵੰਬਰ ਤੱਕ ਪੰਜ ਲੱਖ ਪੰਜਾਬ ਵਾਸੀਆਂ ਦੇ ਦਸਤਖਤ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੰਜ ਲੱਖ ਪਟੀਸ਼ਨ ਤੇ ਦਸਤਖ਼ਤ ਹੋਣ ਉਪਰੰਤ ਦਿੱਲੀ ਦੇ ਜੰਤਰ ਮੰਤਰ ਤੋਂ ਪਾਰਲੀਮੈਂਟ ਪੈਦਲ ਮਾਰਚ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ (ਦੇਸ਼ ਦੇ ਪ੍ਰਧਾਨ ਪ੍ਰਧਾਨ ਮੰਤਰੀ )ਨੂੰ ਇਹ ਪਟੀਸ਼ਨ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਰਦਾਰ ਸੇਖੋਂ ਨੇ ਕਿਹਾ ਕਿ, ਪੰਜਾਬ ਦਾ ਕੋਈ ਵੀ ਸੁਹਿਰਦ ਬਾਸ਼ਿੰਦਾ 99155-00244 ਤੇ ਕਾਲ ਕਰਕੇ ਪਟੀਸ਼ਨ ਦੀਆਂ ਕਾਪੀਆਂ ਨੂੰ ਪ੍ਰਾਪਤ ਕਰ ਸਕਦਾ ਹੈ।
ਅੱਜ ਪਹਿਲੇ ਦਿਨ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬ ਦਰਦੀ ਲੋਕਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਜਿਨਾ ਵਿੱਚ ਪ੍ਰਮੁੱਖ ਤੌਰ ਤੇ ਬੀਬੀ ਜਸਮੀਤ ਕੌਰ ਛੀਨਾ, ਅਮਰਿੰਦਰ ਸਿੰਘ ਤੁੜ, ਹਰਪਿੰਦਰ ਸਿੰਘ ਦਰਬਾਰ ਏ ਖਾਲਸਾ, ਅਮਰਜੀਤ ਸਿੰਘ ਵਿਰਕ, ਬੀਬੀ ਹਰਪ੍ਰੀਤ ਕੌਰ ਢੱਡਾ, ਕੁੰਵਰ ਜਗਬੀਰ ਸਿੰਘ ਸਹੂੰਗੜਾ, ਪੰਜਾਬ ਹਰਿਆਣਾ ਕੋਰਟ ਤੋਂ ਸੀਨੀਅਰ ਵਕੀਲ ਹਰਪ੍ਰੀਤ ਸਿੰਘ,ਅਮਰਜੀਤ ਸਿੰਘ ਵਿਰਕ, ਹਰਦੀਪ ਸਿੰਘ ਬਾਠ ਖਰੜ, ਗੁਰਮੀਤ ਸਿੰਘ ਸ਼ੰਟੂ ਲੋਕ ਹਿੱਤ ਮਿਸ਼ਨ, ਰਣਜੀਤ ਸਿੰਘ ਰਾਣਾ, ਜਸਪਾਲ ਸਿੰਘ ਯਾਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਰਣਧੀਰ ਸਿੰਘ ਧੀਰਾ ਜ਼ਿਲਾ ਪ੍ਰਧਾਨ ਮੋਹਾਲੀ, ਜੁਝਾਰ ਸਿੰਘ ਦਿਹਾਤੀ ਪ੍ਰਧਾਨ, ਸੁਲਭਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਮੌੜ, ਹਰਜੀਤ ਸਿੰਘ ਖਿਜ਼ਰਾਬਾਦ ਨੇ ਹਾਜ਼ਰੀ ਲਗਵਾਈ। 

ਅੱਜ ਵੱਖ ਵੱਖ ਜ਼ਿਲ੍ਹਿਆਂ ਨੂੰ ਭੇਜੀਆਂ ਗਈਆਂ ਪਟੀਸ਼ਨ ਦੀਆਂ ਕਾਪੀਆਂ ਦਾ ਵੇਰਵਾ।

ਜ਼ਿਲਾ ਫਿਰੋਜ਼ਪੁਰ ਲਈ 10 ਹਜ਼ਾਰ 

ਜ਼ਿਲਾ ਫਰੀਦਕੋਟ ਲਈ 10 ਹਜ਼ਾਰ

ਜ਼ਿਲਾ ਮੋਹਾਲੀ ਲਈ 10 ਹਜ਼ਾਰ

ਜ਼ਿਲਾ ਬਠਿੰਡਾ ਲਈ 5 ਹਜ਼ਾਰ

 ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਲਈ 5 ਹਜ਼ਾਰ

ਜ਼ਿਲਾ ਫਾਜ਼ਿਲਕਾ ਲਈ 5 ਹਜ਼ਾਰ

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਪਟਿਆਲਾ ਲਈ 5 ਹਜ਼ਾਰ ਪਟੀਸ਼ਨ ਜਾਰੀ ਕੀਤੀਆਂ ਗਈਆਂ ।

Comments

Most Popular

ਸਰਬਜੀਤ ਝਿੰਜਰ ਨੇ ਪਟਿਆਲਾ ਵਿਖੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਹੱਕਾਂ ਦੀਆਂ ਮੰਗਾਂ ਲਈ ਜਤਾਇਆ ਸਮਰਥਨ

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

450 crore rupees embezzled at the World Trade Center, Mohali

Alchemist Ojas Hospital successfully completes 50 TAVR procedures

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

Gate meetings held at 8 locations today. Preparations for the strike on February 12, 2026, are complete

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਬਲਬੀਰ ਸਿੰਘ ਦੇ 96 ਕਰੋੜ ਰੁਪਏ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ