Skip to main content

ਪੰਜਾਬ ਰਾਜ ਕੋਆਪਰੇਟਿਵ ਐਗ੍ਰੀਕਲਚਰਲ ਡਿਵੈਲਪਮੈਂਟ ਬੈਂਕ ਨੂੰ ਬਚਾਉਣ ਲਈ ਤੁਰੰਤ ਨੀਤੀਗਤ ਅਤੇ ਵਿੱਤੀ ਦਖਲ ਦੀ ਲੋੜ : ਹਰਦੇਵ ਸਿੰਘ ਉੱਭਾ

ਪੰਜਾਬ ਰਾਜ ਕੋਆਪਰੇਟਿਵ ਐਗ੍ਰੀਕਲਚਰਲ ਡਿਵੈਲਪਮੈਂਟ ਬੈਂਕ ਨੂੰ ਬਚਾਉਣ ਲਈ ਤੁਰੰਤ ਨੀਤੀਗਤ ਅਤੇ ਵਿੱਤੀ ਦਖਲ ਦੀ ਲੋੜ : ਹਰਦੇਵ ਸਿੰਘ ਉੱਭਾ ਭਗਵੰਤ ਮਾਨ ਸਰਕਾਰ ਇਸ ਬੈਂਕ ਨੂੰ ਬੰਦ ਕਰਨ ਦੀ ਗਲਤੀ ਨਾ ਕਰੇ : ਹਰਦੇਵ ਸਿੰਘ ਉੱਭਾ ਚੰਡੀਗੜ੍ਹ 18 ਫਰਵਰੀ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਦੇਸ਼ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਪੰਜਾਬ ਰਾਜ ਕੋਆਪਰੇਟਿਵ ਐਗ੍ਰੀਕਲਚਰਲ ਡਿਵੈਲਪਮੈਂਟ ਬੈਂਕ (ਪਹਿਲਾਂ ਲੈਂਡ ਮਾਰਗੇਜ ਬੈਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ) ਦੀ ਮੌਜੂਦਾ ਵਿੱਤੀ ਅਤੇ ਪ੍ਰਸ਼ਾਸਕੀ ਸਥਿਤੀ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ, ਜਿਸਦੀ ਸਥਾਪਨਾ ਸਾਲ 1957 ਵਿੱਚ ਕਿਸਾਨਾਂ ਨੂੰ ਸੁਦਖੋਰਾਂ ਦੇ ਚੰਗੁਲ ਤੋਂ ਬਚਾਉਣ ਲਈ ਕੀਤੀ ਗਈ ਸੀ, ਅੱਜ ਖੁਦ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਬੈਂਕ ਨੂੰ ਬੰਦ ਕਰਨ ਬਾਰੇ ਸੋਚ ਰਹੀ ਹੈ ਤਾਂ ਇਹ ਬਹੁਤ ਹੀ ਦੁੱਖਦਾਈ ਅਤੇ ਗਲਤ ਕਦਮ ਹੋਵੇਗਾ, ਜਿਸਨੂੰ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਉੱਭਾ ਨੇ ਕਿਹਾ ਕਿ ਇਹ ਬੈਂਕ ਪੰਜਾਬ ਦੀ ਪਿੰਡੂ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਰਿਹਾ ਹੈ। ਇਸ ਸਮੇਂ ਬੈਂਕ ਨਾਲ 42,000 ਤੋਂ ਵੱਧ ਕਰਜ਼ਧਾਰੀ ਕਿਸਾਨ, ਲਗਭਗ 9 ਲੱਖ ਸ਼ੇਅਰਹੋਲਡਰ ਅਤੇ ਸੂਬੇ ਭਰ ਵਿੱਚ 89 ਸ਼ਾਖਾਵਾਂ ਜੁੜੀਆਂ ਹੋਈਆਂ ਹਨ। ਨਾਬਾਰਡ ਨਾਲ ਵਿੱਤੀ ਸੰਬੰਧ ਹੋਣ ਦੇ ਬਾਵਜੂਦ ਬੈਂਕ ਕਦੇ ਡਿਫ...

ਸੁਖਬੀਰ ਸਿੰਘ ਬਾਦਲ ਨੇ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰਾਜਸਥਾਨ ਜਾਂਦਾ ਪੰਜਾਬ ਦਾ ਪਾਣੀ ਰੋਕਣ ਦਾ ਲਿਆ ਅਹਿਦ

ਸੁਖਬੀਰ ਸਿੰਘ ਬਾਦਲ ਨੇ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰਾਜਸਥਾਨ ਜਾਂਦਾ ਪੰਜਾਬ ਦਾ ਪਾਣੀ ਰੋਕਣ ਦਾ ਲਿਆ ਅਹਿਦ

ਐਲਾਨ ਕੀਤਾ ਕਿ ਅਕਾਲੀ ਦਲ ਮੁੱਖ ਮੰਤਰੀ ਨੂੰ ਕੇਂਦਰ, ਜਿਸ ਕੋਲ ਮੁੱਖ ਮੰਤਰੀ ਵੱਲੋਂ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਖਰੀਦਣ ਦੇ ਵੇਰਵੇ ਹਨ,  ਦੇ ਦਬਾਅ ਹੇਠ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਨੂੰ ਵੇਚਣ ਨਹੀਂ ਦੇਵੇਗਾ

ਪ੍ਰਣ ਕੀਤਾ ਕਿ ਗੈਂਗਸਟਰਵਾਦ ਤੇ ਨਸ਼ਾ ਮਾਫੀਆ ਨੂੰ ਹਮੇਸ਼ਾ ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ

ਖੇਮਕਰਨ 18 ਫਰਵਰੀ ( ਪੀ ਡੀ ਐਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਹਿਦ ਲਿਆ ਕਿ 2027 ਵਿਚ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਰਾਜਸਥਾਨ ਜਾਂਦਾ ਪੰਜਾਬ ਦਾ ਦਰਿਆਈ ਪਾਣੀ ਰੋਕਿਆ ਜਾਵੇਗਾ ਅਤੇ ਜ਼ੋਰ ਦੇ ਕੇ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਰਾਜਸਥਾਨ ਫੀਡਰ ਨਹਿਰ ਵਿਚ ਚਲ ਰਹੇ ਪਾਣੀ ਦਾ ਮੂੰਹ ਪੰਜਾਬ ਦੇ ਖੇਤਾਂ ਵੱਲ ਮੋੜ ਦੇਵੇਗੀ। ਅੱਜ ਪੰਜਾਬ ਬਚਾਓ, ਸੁਖਬੀਰ ਬਾਦਲ ਲਿਆਓ ਮੁਹਿੰਮ ਦੇ ਹਿੱਸੇ ਵਜੋਂ ਇਥੇ ਅਮਰਕੋਟ ਦੀ ਅਨਾਜ ਮੰਡੀ ਵਿਚ ਇਕ ਵਿਸ਼ਾਲ ਰੈਲੀ ਜਿਸ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਕਾਂਗਰਸ ਪਾਰਟੀ ਵੱਲੋਂ ਸੂਬੇ ਨਾਲ ਕੀਤੇ ਵਿਤਕਰੇ ਨੂੰ ਖ਼ਤਮ ਕਰਾਂਗੇ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਰਾਈਪੇਰੀਅਨ ਸਿਧਾਂਤ ਜੋ ਸਪਸ਼ਟ ਕਹਿੰਦਾ ਹੈ ਕਿ ਜਿਸ ਸੂਬੇ ਵਿਚੋਂ ਦਰਿਆ ਵਗਦਾ ਹੋਵੇ, ਪਾਣੀ ਉਸਦਾ ਹੈ, ਦੀ ਉਲੰਘਣਾ ਕਰ ਕੇ ਸਾਡਾ ਅੱਧਾ ਦਰਿਆਈ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਿਹਾ ਕਿ ਅਕਾਲੀ ਦਲ ਕਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸ ਵਾਈ ਐਲ ਨਹਿਰ ਰਾਹੀਂ ਸੂਬੇ ਦਾ ਪਾਣੀ ਹਰਿਆਣਾ ਨੂੰ ਦੇਕੇ ਸੂਬੇ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਨ ਦੇਵੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਕੇਂਦਰ ਦੇ ਦਬਾਅ ਹੇਠ ਹੈ ਕਿਉਂਕਿ ਕੇਂਦਰ ਕੋਲ ਇਸ ਗੱਲ ਦੀ ਜਾਣਕਾਰੀ ਹੈ ਕਿ ਭਗਵੰਤ ਮਾਨ ਨੇ ਆਸਟਰੇਲੀਆ ਵਿਚ 2500 ਏਕੜ ਜ਼ਮੀਨ ਖਰੀਦੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਭਗਵੰਤ ਮਾਨ ਨੇ ਇਸ ਮਾਮਲੇ ’ਤੇ ਆਪਣਾ ਸਟੈਂਡ ਨਰਮ ਕਰ ਲਿਆ ਹੈ ਅਤੇ ਜਨਤਕ ਤੌਰ ’ਤੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਤੌਰ ਤਰੀਕੇ ’ਤੇ ਚਰਚਾ ਕਰਨ ਵਾਸਤੇ ਹਰ ਵੇਲੇ ਤਿਆਰ ਹੈ।

ਖੇਮਕਰਨ ਦੇ ਹਲਕਾ ਇੰਚਾਰਜ ਵਿਰਸਾ ਸਿੰਘ ਵਲਟੋਹਾ ਦੀ ਹਾਜ਼ਰੀ ਵਿਚ ਸੰਗਤਾਂ ਨੇ ਬਹੁਤ ਜੈਕਾਰੇ ਛੱਡੇ। ਇਥੇ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਹ ਗੈਂਗਸਟਰਵਾਦ ਅਤੇ ਨਸ਼ਾ ਮਾਫੀਆ ਰਾਜ ਦਾ ਹਮੇਸ਼ਾ ਹਮੇਸ਼ਾ ਲਈ ਖ਼ਾਤਮਾ ਕਰਨਗੇ। ਉਹਨਾਂ ਕਿਹਾ ਕਿ ਅਸੀਂ ਅਜਿਹੇ ਅਨਸਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲੇ ਅਤੇ ਇਹਨਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਸਕੇ, ਇਸ ਬਾਬਤ ਕਾਨੂੰਨ ਵਿਚ ਸੋਧ ਕਰਾਂਗੇ। ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਸਰਕਾਰ ਵੱਲੋਂ ਪੰਜਾਬ ਦੀਆਂ ਬੇਸ਼ਕੀਮਤੀ ਜ਼ਮੀਨਾਂ ਦਿੱਲੀ ਆਧਾਰਿਤ ਕੰਪਨੀਆਂ ਨੂੰ ਦੇਣ ਦੇ ਯਤਨਾਂ ਤੋਂ ਸੁਚੇਤ ਰਹਿਣ ਅਤੇ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਸਰਕਾਰ ਦੇ ਲੁਧਿਆਣਾ ਦੀ 34,000 ਏਕੜ ਜ਼ਮੀਨ ਕੌਡੀਆਂ ਦੇ ਭਾਅ ’ਤੇ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੇ ਮਨਸੂਬੇ ਅਸਫਲ ਕੀਤੇ ਅਤੇ ਹੁਣ ਸਰਕਾਰ ਨੇ ਫੈਸਲਾ ਕਰ ਲਿਆ ਹੈ ਕਿ ਮੁਹਾਲੀ ਵਿਚ ਬੇਸ਼ਕੀਮਤੀ ਰੀਅਲ ਅਸਟੇਟ ਜ਼ਮੀਨਾਂ ਆਪਣੀਆਂ ਚਹੇਤੀਆਂ ਕੰਪਨੀਆਂ ਨੂੰ ਅੱਧ ਭਾਅ ’ਤੇ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਅਜਿਹੀਆਂ ਸਾਰੀਆਂ ਨਿਲਾਮੀਆਂ ਰੱਦ ਕਰੇਗਾ ਅਤੇ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰੇਗਾ ਜੋ ਇਹਨਾਂ ਸੌਦਿਆਂ ਵਿਚ ਸ਼ਾਮਲ ਹੋਣਗੇ। ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਹਰ ਚੋਣ ਵਿਚ ਨਵੀਂਆਂ ਨਵੀਂਆਂ ਸਿਆਸੀ ਪਾਰਟੀਆਂ ਨਾਲ ਤਜ਼ਰਬੇ ਕਰਨੇ ਬੰਦ ਕਰਨ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਬਚਾਉਣਾ ਹੈ ਤਾਂ ਸਾਨੂੰ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਉਣਾ ਪਵੇਗਾ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਯਕੀਨ ਦੁਆਉਂਦਾ ਹਾਂ ਕਿ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਵਾਂਗੂ ਮੈਂ ਪੰਜਾਬ ਨੂੰ ਹਰ ਖੇਤਰ ਵਿਚ ਮੋਹਰੀ ਬਣਾਵਾਂਗਾ। ਉਹਨਾਂ ਨੇ ਇਹ ਉਦਾਹਰਣ ਵੀ ਦੱਸੀ ਕਿ ਕਿਵੇਂ ਆਪ ਨੇ ਪੰਜਾਬ ਨੂੰ ਕੱਖੋਂ ਹੌਲਾ ਕਰ ਦਿੱਤਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਇਕ ਰਬੜ ਦੀ ਮੋਹਰ ਬਣ ਕੇ ਰਹਿ ਗਏ ਹਨ ਜਦੋਂ ਕਿ ਸਾਰਾ ਮੁੱਖ ਮੰਤਰੀ ਦਫਤਰ ਅਰਵਿੰਦ ਕੇਜਰੀਵਾਲ ਦਾ ਨਿੱਜੀ ਸਕੱਤਰ ਬਿਭਵ ਕੁਮਾਰ ਚਲਾ ਰਿਹਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਦਯੋਗਪਤੀ ਰਾਜਿੰਦਰ ਗੁਪਤਾ ਤੋਂ ਰਾਜ ਸਭਾ ਸੀਟ ਬਦਲੇ 75 ਕਰੋੜ ਰੁਪਏ ਵਸੂਲੇ ਗਏ ਅਤੇ ਲਵਲੀ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਨੇ ਆਪਣੀ ਨਾਮਜ਼ਦਗੀ ਵਾਸਤੇ 50 ਕਰੋੜ ਰੁਪਏ ਦਿੱਤੇ।
ਬਾਦਲ ਨੇ ਸਮਾਜ ਦੇ ਸਾਰੇ ਵਰਗਾਂ ਲਈ ਪੰਜਾਬ ਦੇ ਲੋਕਾਂ ਨਾਲ ਕਈ ਵਾਅਦੇ ਵੀ ਕੀਤੇ। ਕਿਸਾਨਾਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਅਕਾਲੀ ਦਲ ਦੀ ਸਰਕਾਰ ਬਣਨ ਦੇ ਇਕ ਹਫਤੇ ਦੇ ਅੰਦਰ-ਅੰਦਰ ਉਹਨਾਂ ਨੂੰ ਇਹ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਹੜ੍ਹਾਂ ਨਾਲ ਨਜਿੱਠਣ ਲਈ ਦਰਿਆਵਾਂ ’ਤੇ ਪੱਕੇ ਬੰਨ ਬਣਾਏ ਜਾਣਗੇ ਅਤੇ ਜਿਹਨਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਨਹੀਂ ਮਿਲੇ, ਉਹਨਾਂ ਨੂੰ ਇਹ ਹੱਕ ਦਿੱਤੇ ਜਾਣਗੇ ਅਤੇ ਸਾਂਝੇ ਖਾਤਿਆਂ ਵਾਲੀਆਂ ਜ਼ਮੀਨਾਂ ਦੀ ਤਕਸੀਮ ਦਾ ਕੰਮ ਮੁਫਤ ਵਿਚ ਕਰਵਾਇਆ ਜਾਵੇਗਾ। ਬਾਦਲ ਨੇ ਦੱਸਿਆ ਕਿ ਕਿਵੇਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਸਮਾਜ ਦੇ ਕਮਜ਼ੋਰ ਵਰਗਾਂ ਵਾਸਤੇ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ ਤੇ ਹੁਣ ਇਹ ਸਕੀਮਾਂ ਬੰਦ ਹੀ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਅਤੇ ਕਮਜ਼ੋਰ ਵਰਗਾਂ ਵਾਸਤੇ ਹੋਰ ਨਵੀਂਆਂ ਸਕੀਮਾਂ ਲਾਗੂ ਕਰਾਂਗੇ। ਉਹਨਾਂ ਕਿਹਾ ਕਿ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਦੀਆਂ ਧੀਆਂ ਦੇ ਵਿਆਹ ਵਾਸਤੇ ਇਕ ਲੱਖ ਰੁਪਏ ਸ਼ਗਨ ਰਾਸ਼ੀ ਸਕੀਮ ਤਹਿਤ ਦਿੱਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਪਿੰਡਾਂ ਵਿਚ ’ਲਾਲ ਡੋਰੇ’ ਦੇ ਅੰਦਰਲੀ ਸਾਰੀ ਜ਼ਮੀਨ ਨੂੰ ਕਬਜ਼ਾਧਾਰਕਾਂ ਦੇ ਨਾਂ ’ਤੇ ਰਜਿਸਟਰ ਕੀਤਾ ਜਾਵੇਗਾ, ਸਾਰੇ ਕੱਚੇ ਮਕਾਨ ਆਧੁਨਿਕ ਲੀਹਾਂ ’ਤੇ ਬਣਾਏ ਜਾਣਗੇ ਅਤੇ ਪਿੰਡਾਂ ਦੀਆਂ ਸਾਰੀਆਂ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ।

ਬਾਦਲ ਨੇ ਦੱਸਿਆ ਕਿ ਕਿਵੇਂ ਨੌਜਵਾਨਾਂ ਵਾਸਤੇ ਨਵੀਂਆਂ ਨੌਕਰੀਆਂ ਤੇ ਮੌਕੇ ਤਿਆਰ ਹੋਣਗੇ ਅਤੇ ਸਾਰੇ ਨਵੇਂ ਉਦਯੋਗਾਂ ਲਈ 75 ਫੀਸਦੀ ਪੰਜਾਬੀ ਨੌਜਵਾਨ ਰੱਖਣੇ ਲਾਜ਼ਮੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਰੀਆਂ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਵਾਸਤੇ ਹੋਣਗੀਆਂ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸਾਰੇ ਨੌਜਵਾਨਾਂ ਨੂੰ ਵਿਆਜ਼ ਮੁਕਤ 10 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਜੋ ਉਹ 10 ਸਾਲਾਂ ਬਾਅਦ ਮੋੜ ਸਕਣਗੇ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਯਕੀਨੀ ਬਣਾਵੇਗੀ ਕਿ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਾਂ ਵਿਚ 50 ਫੀਸਦੀ ਸੀਟਾਂ ਮੈਰੀਟੋਰੀਅਸ ਵਿਦਿਆਰਥੀਆਂ ਲਈ ਰਾਖਵੀਂਆਂ ਹੋਣ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਥੀਨ ਡੈਮ ਨੂੰ ਸੈਰ ਸਪਾਟਾ ਹੱਬ ਵਜੋ਼ ਵਿਕਸਤ ਕੀਤਾ ਜਾਵੇਗਾ ਅਤੇ ਵਪਾਰੀਆਂ ਲਈ ਇਕਮੁਸ਼ਤ ਟੈਕਸ ਅਦਾਇਗੀ ਦੀ ਰਾਹਤ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਮੋਟਰ ਸਾਈਕਲਾਂ ਨੂੰ ਰੋਡ ਟੈਕਸ ਤੋਂ ਛੋਟ ਦਿੱਤੀ ਜਾਵੇਗੀ ਅਤੇ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਤੇ ਨਵਾਂ ਕੁਸ਼ਤੀ ਕੱਪ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਸ਼ੂ ਮੇਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਮਾਰਵਾੜੀ ਘੋੜਿਆਂ ਵਾਸਤੇ ਰੇਸ ਕੋਰਸ ਤਿਆਰ ਕੀਤੇ ਜਾਣਗੇ ਤੇ ਕਬੂਤਰਬਾਜ਼ੀ ਦੀ ਖੇਡ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਵੇਂ ਕਿਸਾਨ ਖੁਦਕੁਸ਼ੀਆਂ ਵੱਧ ਗਈਆਂ ਹਨ ਤੇ ਕਿਹਾ ਕਿ ਪੰਜਾਬ ਨੂੰ ਨਤੀਜੇ ਵਿਖਾਉਣ ਵਾਲੀ ਸਰਕਾਰ ਦੀ ਜ਼ਰੂਰਤ ਹੈ ਨਾ ਕਿ ਆਪ ਸਰਕਾਰ ਵਾਂਗੂ ਗੱਲਾਂ ਦਾ ਕੜਾਹ ਬਣਾਉਣ ਵਾਲੀ ਸਰਕਾਰ ਦੀ। ਇਸ ਮੌਕੇ ਵਿਰਸਾ ਸਿੰਘ ਵਲਟੋਹਾ, ਅਲਵਿੰਦਰਪਾਲ ਸਿੰਘ ਪੱਖੋਕੇ, ਗੌਰਵਦੀਪ ਸਿੰਘ ਵਲਟੋਹਾ, ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਤੇ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ।

Comments

Most Popular

ਸਰਬਜੀਤ ਝਿੰਜਰ ਨੇ ਪਟਿਆਲਾ ਵਿਖੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਹੱਕਾਂ ਦੀਆਂ ਮੰਗਾਂ ਲਈ ਜਤਾਇਆ ਸਮਰਥਨ

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

450 crore rupees embezzled at the World Trade Center, Mohali

Alchemist Ojas Hospital successfully completes 50 TAVR procedures

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

Gate meetings held at 8 locations today. Preparations for the strike on February 12, 2026, are complete

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਬਲਬੀਰ ਸਿੰਘ ਦੇ 96 ਕਰੋੜ ਰੁਪਏ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ