ਚੰਡੀਗੜ੍ਹ 7 ਫਰਵਰੀ ( ਰਣਜੀਤ ਧਾਲੀਵਾਲ ) : ਗਾਇਕ-ਗੀਤਕਾਰ ਅਤੇ ਨਿਰਮਾਤਾ ਜਿੰਨੀ ਨੇ ਆਪਣਾ ਨਵਾਂ ਸਿੰਗਲ, ‘ਫੀਕਾ’ ਰਿਲੀਜ਼ ਕੀਤਾ ਹੈ, ਜੋ ਪਿਆਰ ਵਿੱਚ ਪੈਣ ਦੀ ਅਣਕਹੀ ਉਲਝਣ ਅਤੇ ਉਸਦੀ ਮਾਸੂਮ ਮਿੱਠਾਸ ਨੂੰ ਸੁਰੀਲੇ ਅੰਦਾਜ਼ ਵਿੱਚ ਬਿਆਨ ਕਰਦਾ ਹੈ। ਇਹ ਗੀਤ ਉਸ ਅਹਿਸਾਸ ਨੂੰ ਦਰਸਾਉਂਦਾ ਹੈ, ਜਦੋਂ ਜ਼ਿੰਦਗੀ ਬਾਹਰੋਂ ਬਿਲਕੁਲ ਸੰਤੁਲਿਤ ਲੱਗਦੀ ਹੈ ਪਰ ਦਿਲ ਅੰਦਰ ਕਿਸੇ ਖਾਸ ਦੀ ਮੌਜੂਦਗੀ ਸਭ ਕੁਝ ਬਦਲ ਦੇਂਦੀ ਹੈ। ‘ਫੀਕਾ’ ਆਪਣੇ ਮੂਲ ਵਿੱਚ ਇੱਕ ਮੀਟ-ਕਿਊਟ ਅਹਿਸਾਸ ਹੈ, ਜਿੱਥੇ ਇਨਕਾਰ ਹੌਲੀ-ਹੌਲੀ ਸਵੀਕਾਰ ਵਿੱਚ ਬਦਲ ਜਾਂਦਾ ਹੈ। ਟ੍ਰੈਕ ਉਹਨਾਂ ਭਾਵਨਾਵਾਂ ਦੀ ਝਿਝਕ, ਉਤਸੁਕਤਾ ਅਤੇ ਮਿੱਠਾਸ ਨੂੰ ਉਕੇਰਦਾ ਹੈ, ਜਦੋਂ ਬਿਨਾਂ ਕਿਸੇ ਯੋਜਨਾ ਦੇ ਕੋਈ ਤੁਹਾਡੀ ਦੁਨੀਆ ਵਿੱਚ ਰੰਗ ਭਰ ਦੇਂਦਾ ਹੈ ਅਤੇ ਤੁਸੀਂ ਆਪਣੇ ਆਪ ਤੋਂ ਪੁੱਛਦੇ ਹੋ—ਇਹ ਕਿਵੇਂ ਹੋ ਗਿਆ?
‘ਨਾਦਾਨੀ’, ‘ਆਸ਼ਿਆਨਾ’ ਅਤੇ ‘ਸੁਕੂਨ’ ਵਰਗੇ ਲੋਕਪ੍ਰਿਯ ਗੀਤਾਂ ਤੋਂ ਬਾਅਦ ਜਿਨੀ ਨੇ ਇੰਡਿਪੈਂਡੈਂਟ ਮਿਊਜ਼ਿਕ ਸਪੇਸ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਸਦੇ ਇੰਟੀਮੇਟ ਇੰਸਟਾਗ੍ਰਾਮ ਲਾਈਵ ਸੈਸ਼ਨ ਅਤੇ ਸੰਵੇਦਨਸ਼ੀਲ ਸਟੋਰੀਟੈਲਿੰਗ ਨੇ ਉਸਨੂੰ ਇੱਕ ਵਫਾਦਾਰ ਸ਼੍ਰੋਤਾ ਵਰਗ ਦਿੱਤਾ ਹੈ। ‘ਫੀਕਾ’ ਨਾਲ ਜਿਨੀ ਇੱਕ ਨਰਮ, ਹਲਕੀ-ਫੁਲਕੀ ਅਤੇ ਹੋਰ ਚੁਲਬੁਲੀ ਸਪੇਸ ਵਿੱਚ ਕਦਮ ਰੱਖਦੀ ਹੈ, ਜਿੱਥੇ ਪਿਆਰ ਨਾ ਤਾਂ ਅਤਿ-ਜੁਨੂਨ ਹੈ ਅਤੇ ਨਾ ਹੀ ਟੁੱਟਣ ਦਾ ਦਰਦ, ਸਗੋਂ ਉਹ ਵਿਚਕਾਰਲਾ ਪੜਾਅ ਹੈ ਜੋ ਦਿਲ ਨੂੰ ਉਲਝਾ ਦਿੰਦਾ ਹੈ।
ਹਾਲ ਹੀ ਵਿੱਚ ਲੋਲਾਪਾਲੂਜ਼ਾ ਇੰਡੀਆ ਵਿੱਚ ਪਰਫਾਰਮੈਂਸ ਦੌਰਾਨ ‘ਫੀਕਾ’ ਦੀ ਝਲਕ ਨੇ ਦਰਸ਼ਕਾਂ ਵਿੱਚ ਖਾਸਾ ਉਤਸ਼ਾਹ ਪੈਦਾ ਕੀਤਾ। ਜਿਨੀ ਦੇ ਅਨੁਸਾਰ, ਇਹ ਉਸਦਾ ਹੁਣ ਤੱਕ ਦਾ ਸਭ ਤੋਂ ਖੁਸ਼ਨੁਮਾ ਗੀਤ ਹੈ। ਗੀਤ ਦਾ ਮਿਊਜ਼ਿਕ ਵੀਡੀਓ ਅੱਜ ਰਾਤ 9 ਵਜੇ ਰਿਲੀਜ਼ ਹੋਵੇਗਾ। ਮੀਟ-ਕਿਊਟ ਐਨਰਜੀ ਨਾਲ ਭਰਪੂਰ ਇਸ ਵੀਡੀਓ ਵਿੱਚ ਇੱਕ ਪਲਕ-ਝਪਕਦੇ ਕੈਮੀਓ ਦੀ ਵੀ ਝਲਕ ਹੈ, ਜਿਸਨੂੰ ਫੈਨ ਤੁਰੰਤ ਪਛਾਣ ਲੈਣਗੇ ਅਤੇ ਜੋ ਰਿਲੀਜ਼ ਤੋਂ ਬਾਅਦ ਵੀ ਚਰਚਾ ਵਿੱਚ ਬਣਿਆ ਰਹੇਗਾ।

Comments
Post a Comment