Skip to main content

N K Sharma nails CM's lie that the erstwhile SAD govt did nothing for school education, asks him to tell one thing AAP has done to better school education.

N K Sharma nails CM's lie that the erstwhile SAD govt did nothing for school education, asks him to tell one thing AAP has done to better school education. (Says the education sector had fallen to its worst nadir under AAP rule) Chandigarh 25 February ( Ranjeet Singh Dhaliwal ) : Senior Shiromani Akali Dal (SAD) leader and party Trade Wing president N K Sharma today asked chief minister Bhagwant Mann to tell one thing his government had done for school education in Punjab except repainting schools and changing their nomenclature, even as he asserted the education sector had dropped to its lowest nadir under the Aam Aadmi Party (AAP) rule. Condemning the chief minister for telling lies while stating that the erstwhile SAD government had neglected school education, Mr Sharma said the opposite was true. Listing statistics to nail the lie, Sharma said during SAD tenure there were 27 students for each teacher which had now slipped to 47 for each teacher. “No new schools have been create...

ਵੜਿੰਗ ਨੇ ਪੰਜਾਬ ਨੂੰ ਦਿਵਾਲੀਆਪਨ ਵੱਲ ਧੱਕਣ ਖਿਲਾਫ ਚੇਤਾਵਨੀ ਦਿੱਤੀ

ਵੜਿੰਗ ਨੇ ਪੰਜਾਬ ਨੂੰ ਦਿਵਾਲੀਆਪਨ ਵੱਲ ਧੱਕਣ ਖਿਲਾਫ ਚੇਤਾਵਨੀ ਦਿੱਤੀ

ਅਗਲੀ ਸਰਕਾਰ ਲਈ ਵੱਡੀਆਂ ਵਿੱਤੀ ਜ਼ਿੰਮੇਵਾਰੀਆਂ ਨਾ ਛੱਡਣ ਦੀ ਤਾਕੀਦ

ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੇਤਾਵਨੀ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਦਿਵਾਲੀਆਪਨ ਵੱਲ ਧੱਕ ਰਹੀ ਹੈ ਅਤੇ 2027 ਦੀ ਸ਼ੁਰੂਆਤ ਵਿੱਚ ਬਣਨ ਵਾਲੀ ਅਗਲੀ ਸਰਕਾਰ ਲਈ ਭਾਰੀ ਵਿੱਤੀ ਬੋਝ ਪੈਦਾ ਕਰ ਰਹੀ ਹੈ। ਵੜਿੰਗ ਨੇ ਸੂਬਾ ਸਰਕਾਰ ਵੱਲੋਂ ਬਿਨਾਂ ਕਿਸੇ ਭਰੋਸੇਯੋਗ ਵਿੱਤੀ ਸਰੋਤ ਦੇ ਵੱਡੇ ਆਰਥਿਕ ਪ੍ਰਭਾਵ ਵਾਲੇ ਪ੍ਰਸਤਾਵ ਲਿਆਂਦੇ ਜਾਣ ਦੀਆਂ ਖ਼ਬਰਾਂ ਉੱਪਰ ਪ੍ਰਤੀਕਿਰਿਆ ਦਿੰਦਿਆਂ, ਕਿਹਾ ਕਿ ਆਪ ਸਰਕਾਰ ਨੂੰ ਪਤਾ ਹੈ ਕਿ ਉਸਦਾ ਕਾਰਜਕਾਲ ਆਪਣੇ ਆਖਰੀ ਸਾਲ ਵਿੱਚ ਹੈ ਅਤੇ ਉਸਦੀ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ, ਜਿਸ ਕਾਰਨ ਉਹ ਅਗਲੀ ਸਰਕਾਰ ਲਈ ਪੰਜਾਬ ਨੂੰ ਮਾੜੇ ਵਿੱਤੀ ਹਲਾਤਾਂ ਵਿੱਚ ਛੱਡਣ ਦੀ ਤਿਆਰੀ ਕਰ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਵਾਅਦੇ ਕਰਨ, ਲੇਕਿਨ ਉਹਨਾਂ ਨੂੰ ਪੂਰਾ ਕਰਨ ਦੀ ਨੀਅਤ ਨਾ ਰੱਖਣ ਸਬੰਧੀ ਆਪਣੇ ਪੁਰਾਣੇ ਫਾਰਮੂਲੇ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜਿਵੇਂ ਹਰ ਮਹਿਲਾ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਠੀਕ ਉਸੇ ਤਰ੍ਹਾਂ ਹੁਣ ਵੀ ਵੱਡੀਆਂ ਵਿੱਤੀ ਜ਼ਿੰਮੇਵਾਰੀਆਂ ਵਾਲੀਆਂ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਕੋਲ ਮੌਜੂਦਾ ਕਰਜ਼ਿਆਂ ‘ਤੇ ਵਿਆਜ ਅਦਾ ਕਰਨ ਲਈ ਵੀ ਲੋੜੀਂਦੀ ਰਕਮ ਨਹੀਂ ਹੈ, ਤਾਂ ਨਵੀਆਂ ਯੋਜਨਾਵਾਂ ਲਈ ਪੈਸਾ ਕਿੱਥੋਂ ਆਵੇਗਾ, ਜੋ ਸਪੱਸ਼ਟ ਤੌਰ ‘ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀਆਂ ਜਾ ਰਹੀਆਂ ਹਨ। ਵੜਿੰਗ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਿਸੇ ਵੀ ਨਵੀਂ ਯੋਜਨਾ ਦਾ ਐਲਾਨ ਕਰਨ ਤੋਂ ਪਹਿਲਾਂ ਫੰਡਾਂ ਦੇ ਸਰੋਤ ਸਪੱਸ਼ਟ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸੂਬੇ ਦਾ ਕਰਜ਼ਾ ਪਹਿਲਾਂ ਹੀ ਚਾਰ ਲੱਖ ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ ਅਤੇ ਅਸੀਂ ਪੰਜਾਬ ਨੂੰ ਹੋਰ ਕਰਜ਼ੇ ਵਿੱਚ ਡੁੱਬਣ ਨਹੀਂ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਆਪ ਨੂੰ ਲੱਗਦਾ ਹੈ ਕਿ ਹੁਣ ਉਸਦੇ ਕੋਲ ਗੁਆਉਣ ਲਈ ਕੁਝ ਨਹੀਂ ਬਚਿਆ ਹੈ, ਕਿਉਂਕਿ ਉਸਨੂੰ ਅਹਿਸਾਸ ਹੋ ਚੁੱਕਾ ਹੈ ਕਿ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਹੈ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

Alchemist Ojas Hospital successfully completes 50 TAVR procedures

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅਨੋਖਾ ਬਦਲਾਅ ਕੇਂਦਰ ਸਰਕਾਰ ਤੋਂ ਮਿਲਦੇ ਫੰਡ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਕੱਟਣ ਤੇ ਆਈ

Gate meetings held at 8 locations today. Preparations for the strike on February 12, 2026, are complete

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

Central University of Punjab organizes a special programme to mark International Mother Language Day