ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਫਿਊਨਰਲ ਵੈਨ ਨੂੰ ਝੰਡਾ ਦਿਖਾ ਕਰ ਕੀਤਾ ਰਵਾਨਾ
ਜੇ.ਆਰ.ਈ.ਡਬਲਯੂ. ਫਾਉਂਡੇਸ਼ਨ ਵੱਲੋਂ ਫਿਊਨਰਲ ਵੈਨ ਦਾ ਦਾਨ: ਸੰਸਥਾ ਹਰ ਮਹੀਨੇ ਡਰਾਈਵਰ ਦੀ ਤਨਖ਼ਾਹ ਤੇ ਇੰਧਨ ਦਾ ਖ਼ਰਚਾ ਖੁਦ ਉਠਾਏਗੀ
ਐਸ.ਏ.ਐਸ.ਨਗਰ 13 ਫਰਵਰੀ ( ਰਣਜੀਤ ਧਾਲੀਵਾਲ ) : ਸਮਾਜ ਸੇਵਾ ਸੰਸਥਾ ਜੇ.ਆਰ.ਈ.ਡਬਲਯੂ. ਫਾਉਂਡੇਸ਼ਨ ਵੱਲੋਂ ਮੋਹਾਲੀ ਸਥਿਤ ਸ਼ਮਸ਼ਾਨ ਘਾਟ ਲਈ ਇੱਕ ਫਿਊਨਰਲ ਵੈਨ ਦਾਨ ਕੀਤੀ ਗਈ, ਜਿਸ ਨੂੰ ਮੋਹਾਲੀ ਦੀ ਡਿਪਟੀ ਕਮਿਸ਼ਨਰ ਸੁਸ਼ਰੀ ਕੋਮਲ ਮਿੱਤਲ (IAS) ਨੇ ਹਰੀ ਝੰਡੀਆਂ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਫਾਉਂਡੇਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਇਸਨੂੰ ਪ੍ਰੇਰਣਾਦਾਇਕ ਤੇ ਉਦਾਹਰਣਯੋਗ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹੋਰ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਰਾਘਵ ਗ੍ਰੋਵਰ, ਜੋ ਕਿ JREW ਫਾਉਂਡੇਸ਼ਨ ਦੇ ਡਾਇਰੈਕਟਰ ਹਨ, ਨੇ ਦੱਸਿਆ ਕਿ ਕੰਪਨੀ ਨੇ ਇਹ ਕਦਮ ਆਪਣੇ ਸਮਾਜਿਕ ਭਲਾਈ ਦੇ ਉਦੇਸ਼ ਤਹਿਤ ਚੁੱਕਿਆ ਹੈ। ਫਾਉਂਡੇਸ਼ਨ ਹਰ ਮਹੀਨੇ ਡਰਾਈਵਰ ਦੀ ਤਨਖ਼ਾਹ ਅਤੇ ਵੈਨ ਦੇ ਇੰਧਨ ਦਾ ਖ਼ਰਚਾ ਖੁਦ ਉਠਾਏਗੀ। ਇਸ ਤੋਂ ਇਲਾਵਾ, ਵੈਨ ਦੀ ਜ਼ਿੰਮੇਵਾਰੀ ਸ਼ਮਸ਼ਾਨ ਘਾਟ ਦੇ ਪੰਡਿਤ ਨੂੰ ਸੌਂਪੀ ਜਾਵੇਗੀ।


Comments
Post a Comment