Skip to main content

Air Quality Concerns Dominate Lok Sabha as Chandigarh MP Manish Tewari Demands Clear Govt Plan

Air Quality Concerns Dominate Lok Sabha as Chandigarh MP Manish Tewari Demands Clear Govt Plan New Delhi/Chandigarh 9 February ( Ranjeet Singh Dhaliwal ) : Taking up the crucial issue of the Air Quality and Government Strategy to Prevent Air Pollution in Lok Sabha, Chandigarh MP Manish Tewai, asked the Minister of Environment, Forest and Climate Change, Bhupinder Yadav, about the reasons for the failure to prevent the Air Quality Index in National Capital.  In his query, listed as question number 137, Tewari had pointed out that the region remained at severe levels-around 400 or above for nearly three consecutive months-despite the Graded Response Action Plan (GRAP) and the specific lapses identified in its implementation or enforcement. He has also asked the Minister to comment on the current status of the national and major city-wise levels of PM 2.5, PM 10 and key pollutants and extent to which these exceed national standards and WHO Guidelines.  Tewari emphasised that it i...

ਕਾਂਗਰਸ ਤੇ ਭਾਜਪਾ (ਐਨਡੀਏ) ਸਰਕਾਰ ਦੀ ਸੋਚ ਵਿੱਚ ਬਹੁਤ (ਮੂਲਭੂਤ)ਅੰਤਰ,

ਕਾਂਗਰਸ ਤੇ ਭਾਜਪਾ (ਐਨਡੀਏ) ਸਰਕਾਰ ਦੀ ਸੋਚ ਵਿੱਚ ਬਹੁਤ (ਮੂਲਭੂਤ)ਅੰਤਰ,

ਕਾਂਗਰਸ ਨੇ ਕਿਸਾਨਾਂ ਲਈ ਕੋਈ ਅਹਿਮ ਕਦਮ ਨਹੀਂ ਚੁੱਕਿਆ : ਕੇਂਦਰੀ ਮੰਤਰੀ ਪਿਊਸ਼ ਗੋਇਲ

ਭਾਰਤ–ਅਮਰੀਕਾ ਡੀਲ ਕਿਸਾਨਾਂ ਅਤੇ ਦੇਸ਼ਵਾਸੀਆਂ ਦੇ ਹਿੱਤ ਵਿੱਚ ਇਤਿਹਾਸਕ ਸਮਝੌਤਾ : ਪਿਊਸ਼ ਗੋਇਲ

ਚੰਡੀਗੜ੍ਹ 9 ਫਰਵਰੀ ( ਰਣਜੀਤ ਧਾਲੀਵਾਲ ) : ਭਾਜਪਾ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਕੇਂਦਰੀ ਵਿਉਪਾਰ ਅਤੇ ਉਦਯੋਗ ਕੈਬਨਿਟ ਮੰਤਰੀ ਪਿਊਸ਼ ਗੋਇਲ ਨੇ ਪੰਜਾਬ ਅਤੇ ਹਰਿਆਣਾ ਦੀ ਭਾਜਪਾ ਸੀਨੀਅਰ ਲੀਡਰਸ਼ਿਪ ਨਾਲ ਇੱਕ ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਅਤੇ ਭਾਜਪਾ (ਐਨਡੀਏ) ਸਰਕਾਰ ਦੀ ਸੋਚ ਵਿੱਚ ਬੁਨਿਆਦੀ ਤੌਰ ’ਤੇ ਵੱਡਾ ਫਰਕ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਲਈ ਕੋਈ ਢੁੱਕਵੇਂ ਅਤੇ ਦੂਰਦਰਸ਼ੀ ਕਦਮ ਨਹੀਂ ਚੁੱਕੇ। ਨਾ ਤਾਂ ਕਿਸਾਨੀ ਉਤਪਾਦਾਂ ਦੇ ਐਕਸਪੋਰਟ ਨੂੰ ਵਧਾਇਆ ਗਿਆ ਅਤੇ ਨਾ ਹੀ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੋਈ ਠੋਸ ਨੀਤੀਆਂ ਬਣਾਈਆਂ ਗਈਆਂ। ਕਾਂਗਰਸ ਸਿਰਫ ਵੋਟ ਬੈਂਕ ਦੀ ਰਾਜਨੀਤੀ ਤੱਕ ਹੀ ਸੀਮਿਤ ਰਹੀ।

ਪਿਊਸ਼ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਸਰਕਾਰ ਦੀ ਸੋਚ ਹਮੇਸ਼ਾ ਕਿਸਾਨ-ਪੱਖੀ ਰਹੀ ਹੈ। ਭਾਰਤ–ਅਮਰੀਕਾ ਡੀਲ ਨਾਲ ਚੌਲ, ਬਾਸਮਤੀ ਸਮੇਤ ਹੋਰ ਖੇਤੀਬਾੜੀ ਜਿੰਸਾਂ ਦੇ ਨਿਰਯਾਤ ਵਿੱਚ ਵੱਡਾ ਵਾਧਾ ਹੋਵੇਗਾ, ਜਿਸ ਨਾਲ ਦੇਸ਼ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਖੇਤੀ ਖੇਤਰ ਵਿੱਚ ਨਵੇਂ ਅਵਸਰ ਪੈਦਾ ਹੋਣਗੇ। ਉਹਨਾਂ ਕਿਹਾ ਕਿ ਭਾਰਤ–ਅਮਰੀਕਾ ਡੀਲ ਕਿਸਾਨਾਂ ਅਤੇ ਭਾਰਤ ਵਾਸੀਆਂ ਦੇ ਹਿੱਤ ਵਿੱਚ ਇੱਕ ਇਤਿਹਾਸਕ ਸਮਝੌਤਾ ਹੈ। ਇਹ ਡੀਲ ਭਾਰਤ ਦੀ ਜਿੱਤ ਹੈ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਨਵੀਂ ਉਚਾਈਆਂ ’ਤੇ ਲੈ ਕੇ ਜਾਵੇਗੀ।

ਭਾਜਪਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਚੁਅਲ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸਿਵਰਾਜ ਸਿੰਘ ਚੌਹਾਨ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਸਮੇਤ ਪੰਜਾਬ ਅਤੇ ਹਰਿਆਣਾ ਦੀ ਭਾਜਪਾ ਸਟੇਟ ਸੀਨੀਅਰ ਲੀਡਰਸ਼ਿਪ ਵੀ ਸ਼ਾਮਲ ਸੀ।

Comments

Most Popular

ਪ੍ਰਾਇਮਰੀ ਸਕੂਲਾਂ ਦੀ ਸਮਾਂ ਤਬਦੀਲੀ ਕੀਤੀ ਜਾਵੇ

ਸਰਬਜੀਤ ਝਿੰਜਰ ਨੇ ਪਟਿਆਲਾ ਵਿਖੇ ਆਊਟਸੋਰਸ ਬਿਲਿੰਗ ਮੀਟਰ ਰੀਡਰ ਯੂਨੀਅਨ ਦੇ ਹੱਕਾਂ ਦੀਆਂ ਮੰਗਾਂ ਲਈ ਜਤਾਇਆ ਸਮਰਥਨ

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

450 crore rupees embezzled at the World Trade Center, Mohali

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਜਗਮੋਹਣ ਸਿੰਘ ਨੌਲੱਖਾ ਦੀ ਮੌਤ ਤੇ ਕੀਤਾ ਦੁੱਖ ਪ੍ਗਟਾਵਾ : ਦਰਸ਼ਨ ਬੇਲੂਮਾਜਰਾ

The raids being conducted by the Punjab government on Jagbani and the Punjab Kesari group are reminiscent of the days of the Emergency : Hardev Singh Ubha

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

CU Punjab Department of Microbiology Organizes Webinar on Informatics-based Healthcare