ਮਾਨਯੋਗ ਹਾਈ ਕੋਰਟ ਵੱਲੋਂ ਪੰਜਾਬ ਵਿੱਚ ਦਰਖਤਾਂ ਦੀ ਕਟਾਈ ਨੂੰ ਲੈ ਕੇ ਹੋਈ ਸਖਤ
ਮੋਹਾਲੀ ਫੇਸ 8 ਵਿੱਚ ਇਤਿਹਾਸਿਕ ਅੰਬਾਂ ਨੂੰ ਵੱਢਣ ਤੇ 5000 ਪੌਦੇ ਲਗਾਉਣ ਦੇ ਮਾਲ ਦੇ ਮਾਲਕਾਂ ਨੂੰ ਕੀਤੇ ਹੁਕਮ, ਮੌਜੂਦਾ ਖੜੇ 41 ਦਰਖਤਾਂ ਨੂੰ ਕੱਟਣ ਤੇ ਲਗਾਈ ਰੋਕ
ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਮਾਨਯੋਗ ਹਾਈ ਕੋਰਟ ਵੱਲੋਂ ਕੀਤੇ ਗਏ ਹੁਕਮਾਂ ਦੀ ਕੀਤੀ ਸ਼ਲਾਂਘਾ
5 ਮਾਰਚ ਨੂੰ ਮਾਨਯੋਗ ਹਾਈ ਕੋਰਟ ਵਿੱਚ ਪੁੱਡਾ ਗਮਾਂਡਾ ਦਰਖਤ ਲਗਾਉਣ ਦੀ ਦੇਣਗੇ ਰਿਪੋਰਟ
ਐਸ.ਏ.ਐਸ.ਨਗਰ 7 ਫਰਵਰੀ ( ਰਣਜੀਤ ਧਾਲੀਵਾਲ ) : ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਦੇ ਕੋਲ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸਕ ਅੰਬਾਂ ਦੇ ਦਰਖਤਾਂ ਨੂੰ ਕੱਟਣ ਦੇ ਮਾਮਲੇ ਤੇ ਮਾਨਯੋਗ ਹਾਈ ਕੋਰਟ ਸਖਤ ਹੋਈ ਹੈ। ਹਾਈਕੋਰਟ ਨੇ ਇਤਿਹਾਸਿਕ ਅੰਬਾਂ ਨੂੰ ਵੱਢਣ ਤੇ 5000 ਪੌਦੇ ਲਗਾਉਣ ਦੇ ਮਾਲ ਦੇ ਮਾਲਕਾਂ ਨੂੰ ਹੁਕਮ ਹਨ। ਕੋਰਟ ਨੇ ਮੌਜੂਦਾ ਖੜੇ 41 ਦਰਖਤਾਂ ਨੂੰ ਕੱਟਣ ਤੇ ਵੀ ਰੋਕ ਲੱਗਾ ਦਿੱਤੀ ਹੈ ਤੇ 5 ਮਾਰਚ 2026 ਨੂੰ ਮਾਨਯੋਗ ਹਾਈ ਕੋਰਟ ਵਿੱਚ ਪੁੱਡਾ ਗਮਾਂਡਾ ਦਰਖਤ ਲਗਾਉਣ ਦੇ ਮਾਮਲੇ ਤੇ ਰਿਪੋਰਟ ਦੇਣਗੇ। ਅੱਜ ਜਦੋ ਮੋਰਚਾ ਆਗੂ ਪੱਤਰਕਾਰਾਂ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਜਾਣਕਾਰੀ ਦੇ ਰਹੇ ਸਨ ਤੇ ਪੱਤਰਕਾਰ ਬਾਹਰ ਤੋਂ ਵੀਡੀਓ ਬਣਾ ਰਹੇ ਸਨ ਤਾਂ ਮਾਲ ਦੇ ਕਰਮਚਾਰੀ ਅੱਗ ਬਬੁਲ ਹੋ ਗਏ ਤੇ ਮੋਰਚਾ ਆਗੂਆਂ ਨਾਲ ਬਦਤਮੀਜ਼ੀ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਸੀਂ ਮਾਨਯੋਗ ਹਾਈਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਸਨੇ ਜਾਨਦਾਰ ਦਰੱਖਤਾਂ ਨੂੰ ਰੋਕਣ ਸਬੰਧੀ ਇੱਕ ਇਤਿਹਾਸਿਕ ਫੈਸਲਾ ਲਿਆ ਹੈ। ਸ. ਕੁੰਭੜਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਅਸੀਂ ਮੁੱਖ ਮੰਤਰੀ ਪੰਜਾਬ, ਵਣ ਵਿਭਾਗ ਅਤੇ ਸਬੰਧਤ ਸਮੂਹ ਮਹਿਕਮਿਆਂ ਨੂੰ ਲਿਖਤੀ ਦਰਖਾਸਤਾਂ ਦਿੱਤੀਆਂ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਅਖੀਰ ਸਾਡੇ ਮੋਰਚੇ ਨੇ ਫੈਸਲਾ ਕਰਕੇ ਮਾਨਯੋਗ ਹਾਈਕੋਰਟ ਦਾ ਰੁੱਖ ਕੀਤਾ। ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੇ ਇੱਕ ਨਵੀਂ ਉਮੀਦ ਜਾਗੀ ਹੈ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਹਰਨੇਕ ਸਿੰਘ ਮਲੋਆ, ਰੇਸ਼ਮ ਸਿੰਘ ਕਾਹਲੋਂ, ਕਰਮ ਸਿੰਘ ਕੁਰੜੀ, ਕੁਲਦੀਪ ਸਿੰਘ, ਦਰਸ਼ਨ ਸਿੰਘ ਰਾਠੀ, ਬੱਬਲ ਚੋਪੜਾ, ਕਰਮਜੀਤ ਸਿੰਘ, ਮਾਸਟਰ ਬਨਵਾਰੀ ਲਾਲ, ਰਾਜ ਗਿੱਲ ਆਦਿ ਹਾਜ਼ਰ ਹੋਏ।

Comments
Post a Comment