A meeting was held in Attawa village regarding the door-to-door garbage collection system. Chandigarh 26 February ( Ranjeet Singh Dhaliwal ) : An important meeting was held at the Community Center, Sector 42, regarding the new door-to-door garbage collection system in Attawa village (Ward No. 24) by the Chandigarh Municipal Corporation. Area Councilor Mr. Jasbir Singh Bunty provided detailed information about the plan to the residents present. The councilor informed that a one-day special camp has been organized by the Municipal Corporation's MoH office. The purpose of this camp is to make any corrections/updates to water meters, floors, shops, and other property details. The Municipal Corporation has already conducted a door-to-door survey, recording the number of rooms and area. All residents are requested to come to the camp and check their records to avoid any billing errors in the future. The meeting also provided detailed information about the proposed garbage collection fee,...
ਸੁਖਬੀਰ ਸਿੰਘ ਬਾਦਲ ਨੇ ਗਿੱਪੀ ਗਰੇਵਾਲ, ਜੋਰਡਨ ਸੰਧੂ ਤੇ ਨਾਨਕਸਰ ਸੰਪਰਦਾ ਮੁਖੀ ਦੀ ਸੁਰੱਖਿਆ ਵਾਪਸ ਲੈਣ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ
ਸੁਖਬੀਰ ਸਿੰਘ ਬਾਦਲ ਨੇ ਗਿੱਪੀ ਗਰੇਵਾਲ, ਜੋਰਡਨ ਸੰਧੂ ਤੇ ਨਾਨਕਸਰ ਸੰਪਰਦਾ ਮੁਖੀ ਦੀ ਸੁਰੱਖਿਆ ਵਾਪਸ ਲੈਣ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ ਚੰਡੀਗੜ੍ਹ 26 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦੀ ਸੁਰੱਖਿਆ ਇਸ ਕਰਕੇ ਵਾਪਸ ਲੈਣ ਦੀ ਨਿਖੇਧੀ ਕੀਤੀ ਕਿ ਉਹ ਹਾਲ ਹੀ ਵਿਚ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ਼ ’ਤੇ ਉਹਨਾਂ ਨੂੰ ਮਿਲੇ ਸਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰੀਕੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਘਾਲਾ ਸਿੰਘ ਜੀ ਦੀ ਸੁਰੱਖਿਆ ਉਸ ਵੇਲੇ ਵਾਪਸ ਲੈ ਲਈ ਗਈ ਜਦੋਂ ਉਹ ਉਹਨਾਂ ਨੂੰ ਮਿਲੇ ਸਨ ਅਤੇ ਲੋਕਾਂ ਨੂੰ ਅਕਾਲੀ ਦਲ ਦੀ ਹਮਾਇਤ ਦੀ ਅਪੀਲ ਕੀਤੀ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਗਾਇਕ ਜੋਰਡਨ ਸੰਧੂ ਦੀ ਸੁਰੱਖਿਆ ਵੀ ਇਸੇ ਕਾਰਨ ਵਾਪਸ ਲੈ ਲਈ ਗਈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਲਾਕਾਰ ਅਤੇ ’ਸੰਪਰਦਾਵਾਂ’ ਦੇ ਮੁਖੀ ਬਹੁਤ ਸਤਿਕਾਰਯੋਗ ਹਨ ਜਿਹਨਾਂ ਲਈ ਸੁਰੱਖਿਆ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ ਤੇ ਖਾਸ ਤੌਰ ’ਤੇ ਕਲਾਕਾਰਾਂ ਨੂੰ ਗੈਂਗਸਟਰ ਤੇ ਫਿਰੌਤੀਆਂ ਵਸੂਲਣ ਵਾਲੇ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਲਾਕਾਰਾਂ ਤੇ ਹੋਰ ਸ਼ਖਸੀਅਤਾਂ ਨੂੰ ਉਹਨਾਂ ਦੇ ਮੁਤਾਬਕ ਚੱਲਣ ਵਾਸਤੇ ਸੁਰੱਖਿਆ ਕਵਰ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤ ਰਹੇ ਹਨ। ਉਹ...