Skip to main content

A meeting was held in Attawa village regarding the door-to-door garbage collection system.

A meeting was held in Attawa village regarding the door-to-door garbage collection system. Chandigarh 26 February ( Ranjeet Singh Dhaliwal ) : An important meeting was held at the Community Center, Sector 42, regarding the new door-to-door garbage collection system in Attawa village (Ward No. 24) by the Chandigarh Municipal Corporation. Area Councilor Mr. Jasbir Singh Bunty provided detailed information about the plan to the residents present. The councilor informed that a one-day special camp has been organized by the Municipal Corporation's MoH office. The purpose of this camp is to make any corrections/updates to water meters, floors, shops, and other property details. The Municipal Corporation has already conducted a door-to-door survey, recording the number of rooms and area. All residents are requested to come to the camp and check their records to avoid any billing errors in the future. The meeting also provided detailed information about the proposed garbage collection fee,...

ਸੁਖਬੀਰ ਸਿੰਘ ਬਾਦਲ ਨੇ ਗਿੱਪੀ ਗਰੇਵਾਲ, ਜੋਰਡਨ ਸੰਧੂ ਤੇ ਨਾਨਕਸਰ ਸੰਪਰਦਾ ਮੁਖੀ ਦੀ ਸੁਰੱਖਿਆ ਵਾਪਸ ਲੈਣ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ

ਸੁਖਬੀਰ ਸਿੰਘ ਬਾਦਲ ਨੇ ਗਿੱਪੀ ਗਰੇਵਾਲ, ਜੋਰਡਨ ਸੰਧੂ ਤੇ ਨਾਨਕਸਰ ਸੰਪਰਦਾ ਮੁਖੀ ਦੀ ਸੁਰੱਖਿਆ ਵਾਪਸ ਲੈਣ ’ਤੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ

ਚੰਡੀਗੜ੍ਹ 26 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਦੀ ਸੁਰੱਖਿਆ ਇਸ ਕਰਕੇ ਵਾਪਸ ਲੈਣ ਦੀ ਨਿਖੇਧੀ ਕੀਤੀ ਕਿ ਉਹ ਹਾਲ ਹੀ ਵਿਚ ਪਿੰਡ ਬਾਦਲ ਵਿਖੇ ਉਹਨਾਂ ਦੀ ਰਿਹਾਇਸ਼ ’ਤੇ ਉਹਨਾਂ ਨੂੰ ਮਿਲੇ ਸਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਸੇ ਤਰੀਕੇ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਘਾਲਾ ਸਿੰਘ ਜੀ ਦੀ ਸੁਰੱਖਿਆ ਉਸ ਵੇਲੇ ਵਾਪਸ ਲੈ ਲਈ ਗਈ ਜਦੋਂ ਉਹ ਉਹਨਾਂ ਨੂੰ ਮਿਲੇ ਸਨ ਅਤੇ ਲੋਕਾਂ ਨੂੰ ਅਕਾਲੀ ਦਲ ਦੀ ਹਮਾਇਤ ਦੀ ਅਪੀਲ ਕੀਤੀ ਸੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਗਾਇਕ ਜੋਰਡਨ ਸੰਧੂ ਦੀ ਸੁਰੱਖਿਆ ਵੀ ਇਸੇ ਕਾਰਨ ਵਾਪਸ ਲੈ ਲਈ ਗਈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕਲਾਕਾਰ ਅਤੇ ’ਸੰਪਰਦਾਵਾਂ’ ਦੇ ਮੁਖੀ ਬਹੁਤ ਸਤਿਕਾਰਯੋਗ ਹਨ ਜਿਹਨਾਂ ਲਈ ਸੁਰੱਖਿਆ ਦਾ ਗੰਭੀਰ ਖ਼ਤਰਾ ਬਣਿਆ ਰਹਿੰਦਾ ਹੈ ਤੇ ਖਾਸ ਤੌਰ ’ਤੇ ਕਲਾਕਾਰਾਂ ਨੂੰ ਗੈਂਗਸਟਰ ਤੇ ਫਿਰੌਤੀਆਂ ਵਸੂਲਣ ਵਾਲੇ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕਲਾਕਾਰਾਂ ਤੇ ਹੋਰ ਸ਼ਖਸੀਅਤਾਂ ਨੂੰ ਉਹਨਾਂ ਦੇ ਮੁਤਾਬਕ ਚੱਲਣ ਵਾਸਤੇ ਸੁਰੱਖਿਆ ਕਵਰ ਨੂੰ ਇਕ ਸਿਆਸੀ ਹਥਿਆਰ ਵਜੋਂ ਵਰਤ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਉਹਨਾਂ ਦਾ ਕਹਿਣਾ ਨਹੀਂ ਮੰਨਦਾ ਜਾਂ ਫਿਰ ਅਕਾਲੀ ਦਲ ਨਾਲ ਮੀਟਿੰਗ ਕਰਦਾ ਜਾਂ ਹਮਾਇਤ ਦਿੰਦਾ ਵਿਖਾਈ ਦਿੰਦਾ ਹੈ ਤਾਂ ਉਸਦੀ ਸੁਰੱਖਿਆ ਵਾਪਸ ਲੈ ਕੇ ਉਸਦੀ ਜਾਨ ਜ਼ੋਖ਼ਮ ਵਿਚ ਪਾ ਦਿੱਤੀ ਜਾਂਦੀ ਹੈ।

ਬਾਦਲ ਨੇ ਕਿਹਾ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਇਸੇ ਨੀਤੀ ਦਾ ਨਤੀਜਾ ਸੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਨੇ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਬਕ ਨਹੀਂ ਲਿਆ। ਉਹਨਾਂ ਕਿਹਾ ਕਿ ਉਹ ਸਿਆਸੀ ਹਥਿਆਰ ਵਜੋਂ ਵਰਤ ਕੇ ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾ ਰਹੀ ਹੈ। ਉਹਨਾਂ ਕਿਹਾ ਕਿ ਉਹ ਇਸਦੀ ਸਖ਼ਤ ਨਿਖੇਧੀ ਕਰਦੇ ਹਨ ਅਤੇ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਜੇਕਰ ਕਲਾਕਾਰਾਂ ਜਾਂ ਹੋਰ ਸ਼ਖਸੀਅਤਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਮੁੱਖ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਹ ਮਾਮਲਾ ਪੰਜਾਬ ਦੇ ਰਾਜਪਾਲ ਕੋਲ ਚੁੱਕਣਗੇ ਤਾਂ ਜੋ ਆਪ ਸਰਕਾਰ ਨੂੰ ਬਦਲਾਖੋਰੀ ਦੀ ਨੀਤੀ ਅਪਣਾਉਣ ਤੋਂ ਰੋਕਿਆ ਜਾ ਸਕੇ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

Alchemist Ojas Hospital successfully completes 50 TAVR procedures

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅਨੋਖਾ ਬਦਲਾਅ ਕੇਂਦਰ ਸਰਕਾਰ ਤੋਂ ਮਿਲਦੇ ਫੰਡ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਕੱਟਣ ਤੇ ਆਈ

Gate meetings held at 8 locations today. Preparations for the strike on February 12, 2026, are complete

If salaries are not fixed by March 3, DPI office will be surrounded- ETT 6635

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ