Skip to main content

Posts

Youth Akali Dal President Sarabjeet Singh Jhinjer visits and honours Ghanaur’s talented daughter Rasneet Kaur Kamboj for securing All India Rank 51 in UPSC

Youth Akali Dal President Sarabjeet Singh Jhinjer visits and honours Ghanaur’s talented daughter Rasneet Kaur Kamboj for securing All India Rank 51 in UPSC Rasneet Kaur Kamboj’s remarkable achievement is a matter of pride for the entire Ghanaur constituency and Punjab and a great inspiration for the youth : Jhinjer Ghanaur 8 March ( PDL ) : Youth Akali Dal President and Incharge of Ghanaur constituency Sarabjeet Singh Jhinjer visited the residence of Ghanaur’s talented daughter Rasneet Kaur Kamboj in her village Madanpur Chalahedi and honoured her while congratulating her on this remarkable achievement. Rasneet Kaur Kamboj has brought pride to her parents, her village, the Ghanaur constituency and the entire state of Punjab by securing All India Rank 51 in the country’s most prestigious examination, the Union Public Service Commission Examination. On this occasion, Sarabjeet Singh Jhinjer said that this historic achievement of Rasneet Kaur Kamboj is a great inspiration for the youth of...

14ਵੇਂ ਮਿਸਟਰ ਚੰਡੀਗੜ੍ਹ ਬਣੇ ਰਾਹੁਲ, ਅਗਲੇ ਮਹੀਨੇ ਇੰਦੌਰ ਵਿੱਚ ਨੈਸ਼ਨਲ ਚੈਂਪਿਅਨਸ਼ਿਪ ਵਿੱਚ ਕਰਨਗੇ ਨੁਮਾਇੰਦਗੀ

14ਵੇਂ ਮਿਸਟਰ ਚੰਡੀਗੜ੍ਹ ਬਣੇ ਰਾਹੁਲ, ਅਗਲੇ ਮਹੀਨੇ ਇੰਦੌਰ ਵਿੱਚ ਨੈਸ਼ਨਲ ਚੈਂਪਿਅਨਸ਼ਿਪ ਵਿੱਚ ਕਰਨਗੇ ਨੁਮਾਇੰਦਗੀ ਚੰਡੀਗੜ੍ਹ 8 ਮਾਰਚ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਬਾਡੀਬਿਲਡਿੰਗ ਐਂਡ ਫਿਜ਼ੀਕ ਸਪੋਰਟਸ ਐਸੋਸੀਏਸ਼ਨ ਵੱਲੋਂ 8 ਮਾਰਚ ਨੂੰ ਸ਼ਹਿਰ ਵਿੱਚ 14ਵੀਂ ਮਿਸਟਰ ਚੰਡੀਗੜ੍ਹ ਬਾਡੀਬਿਲਡਿੰਗ ਚੈਂਪਿਅਨਸ਼ਿਪ ਕਰਵਾਈ ਗਈ। ਇਸ ਮੁਕਾਬਲੇ ਵਿੱਚ ਵੱਖ-ਵੱਖ ਵਰਗਾਂ ਦੇ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਚੈਂਪਿਅਨਸ਼ਿਪ ਦਾ ਆਯੋਜਨ ਚੇਅਰਮੈਨ ਕਲਵਿੰਦਰ ਸਿੰਘ, ਪ੍ਰਧਾਨ ਸੂਰਜ ਭਾਨ, ਮਹਾਂਸਚਿਵ ਨਕੁਲ ਕੌਸ਼ਲ ਅਤੇ ਖਜ਼ਾਨਚੀ ਵਿਕਰਮ ਦੀ ਅਗਵਾਈ ਹੇਠ ਕੀਤਾ ਗਿਆ। ਉਪ ਪ੍ਰਧਾਨ ਉਪਕਾਰ ਸਿੰਘ ਅਤੇ ਪ੍ਰਦੀਪ ਸਿੰਘ, ਜੋਇੰਟ ਸਕੱਤਰ ਰਾਹੁਲ ਅਤੇ ਆਰਗੇਨਾਈਜ਼ਿੰਗ ਸਕੱਤਰ ਸੰਜੇ ਤੋਮਰ ਨੇ ਪ੍ਰੋਗਰਾਮ ਦੀ ਸੰਭਾਲ ਕੀਤੀ, ਜਦਕਿ ਐਗਜ਼ਿਕਿਊਟਿਵ ਮੈਂਬਰ ਰਣਦੀਪ ਸਿੰਘ, ਵਿਕਾਸ ਕੁਮਾਰ, ਦੀਪ ਮਲਿਕ ਅਤੇ ਰਾਮ ਨੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ‘ਤੇ ਏਸ਼ੀਆ ਅਤੇ ਵਰਲਡ ਚੈਂਪਿਅਨ ਬਲਦੇਵ ਕੁਮਾਰ ਵੀ ਮੌਜੂਦ ਰਹੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਐਸਪੀ ਮੋਹਾਲੀ ਮੋਹਿਤ ਅਗਰਵਾਲ, ਮਿਲਕਫੈਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ (ਆਈਏਐਸ), ਮਿਲਕਫੈਡ ਪੰਜਾਬ ਦੇ ਡਾਇਰੈਕਟਰ ਰਣਜੀਤ ਸਿੰਘ ਚਹਿਲ, ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿ...

ਮਹਿਲਾ ਦਿਵਸ ਵਾਲੇ ਦਿਨ ਹੀ ਪੀੜਤ ਮਹਿਲਾਵਾਂ ਵੱਲੋਂ ਕੀਤਾ ਸਰਕਾਰ ਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ

ਮਹਿਲਾ ਦਿਵਸ ਵਾਲੇ ਦਿਨ ਹੀ ਪੀੜਤ ਮਹਿਲਾਵਾਂ ਵੱਲੋਂ ਕੀਤਾ ਸਰਕਾਰ ਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਐਸ ਐਸ ਪੀ ਮੋਹਾਲੀ ਤੇ ਡੀ ਆਈ ਜੀ ਰੂਪਨਗਰ ਦਾ 15 ਦਿਨਾਂ ਵਿੱਚ ਬਾਅਦ ਕਰਾਂਗੇ ਘਿਰਾਓ  ਐਸ.ਏ.ਐਸ.ਨਗਰ 8 ਮਾਰਚ ( ਰਣਜੀਤ ਧਾਲੀਵਾਲ )   ਐਸ ਸੀ ਬੀਸੀ ਮਹਾਂ ਪੰਚਾਇਤ ਮੌਰਚਾ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸਥਾਨ ਤੇ ਮਹਿਲਾ ਦਿਵਸ ਵਾਲੇ ਦਿਨ ਇੱਕ ਦਰਜਨ ਦੇ ਕਰੀਬ ਪੀੜਤ ਮਹਿਲਾਵਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਪਿੱਟ ਸਿਆਪਾ ਕੀਤਾ ਗਿਆ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਵੱਲੋਂ ਸੰਬੋਧਨ ਕੀਤਾ ਗਿਆ।  ਜਿਸ ਵਿੱਚ ਪੀੜਤ ਮਹਿਲਾਵਾਂ ਵੱਲੋਂ ਵੱਖ ਵੱਖ ਥਾਣਿਆਂ ਮਟੌਰ,ਥਾਣਾ ਫੇਜ਼ ਅੱਠ, ਥਾਣਾ ਮੁੱਲਾਂਪੁਰ ਗਰੀਬਦਾਸ, ਥਾਣਾ ਜ਼ੀਰਕਪੁਰ ਤੇ ਚੋਂਕੀ ਘੜੂੰਆਂ ਵਿੱਚ ਪਏ ਕੇਸਾਂ ਨੂੰ ਲੈ ਕੇ ਪਿਛਲੇ ਇੱਕ ਇੱਕ ਸਾਲ ਤੋਂ ਘੁੰਮ ਰਹੀਆਂ ਹਨ ਜਿਨ੍ਹਾਂ ਨੂੰ ਲੈ ਕੇ ਉਹ ਛੋਟੇ ਤੋਂ ਵੱਡੇ ਅਫਸਰਾਂ ਤੱਕ ਦੇ ਦਫ਼ਤਰਾਂ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੀਆਂ ਹਨ ਪਰ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ ਇਸ ਮੌਕੇ ਪ੍ਰਧਾਨ ਕੁੰਭੜਾ ਵੱਲੋਂ ਪੰਜਾਬ ਸਰਕਾਰ ਤੇ ਮੋਹਾਲੀ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਪੰਦਰਾਂ ਦਿਨਾਂ ਦਾ ਸਮਾਂ ਦਿੱਤਾ ਗਿਆ।  ਜੇਕਰ ਪੁਲਿਸ ਪ੍ਰਸ਼ਾਸਨ ਇਹਨਾਂ ਪੀੜਤ ਮਹਿਲਾਵਾਂ ਨੂੰ ਇੰਨ...

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ ਪੁਲੀਸ ਵੱਲੋਂ ਮੁਜਾਹਰਕਾਰੀਆਂ ਤੇ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ ਤੇ ਭਾਰੀ ਅੱਥਰੂ ਗੈਸ ਨਾਲ 20 ਤੋਂ ਵੱਧ ਮੁਲਾਜਮ ਫੱਟੜ ਪੱਗਾਂ ਰੋਲੀਆਂ ਗਈਆਂ ਐਸ.ਏ.ਐਸ.ਨਗਰ 8 ਮਾਰਚ ( ਰਣਜੀਤ ਧਾਲੀਵਾਲ ) : ਅੱਜ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਝਾਂ ਫਰੰਟ, ਮਨੀਸੀਟਰੀਅਲ ਸਰਵਿਸਿਜ ਯੂਨੀਅਨ ਪੰਜਾਬ ਤੇ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਸੱਦੇ ਅਨੁਸਾਰ ਸੈਕਟਰ-62 ਮੁਹਾਲੀ ਵਿਖੇ ਇਕੱਤਰ ਹੋ ਕੇ ਵਿਧਾਨ ਸਭਾ ਪੰਜਾਬ ਵੱਲ ਮਾਰਚ ਕਰਨ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਕੋਨੇ-2 ਤੇ ਪਹੁੰਚੇ ਹਜ਼ਾਰਾਂ ਮੁਲਾਜਮਾਂ ਵਲੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਤੋਂ ਪਹਿਲਾ ਹਜਾਰਾ ਮੁਲਾਜ਼ਮਾਂ ਜਿਹਨਾ ਵਿੱਚ ਵੱਡੀ ਗਿਣਤੀ ਵਿੱਚ ਮਿੱਡ-ਡੇ ਮਿੱਲ ਵਰਕਰ, ਆਸਾ ਵਰਕਰ, ਆਗਨਵਾੜੀ ਵਰਕਰ ਔਰਤ ਮੁਲਾਜ਼ਮ ਵੀ ਸ਼ਾਮਲ ਸਨ। ਜਿਹਨਾ ਨੂੰ ਸੰਬੋਧਨ ਕਰਦਿਆ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮੁਲਾਜਮਾ ਪ੍ਰਤੀ ਅਪਣਾਏ ਜਾ ਰਹੇ ਬੇਹੱਦ ਅਨਿਆ ਪੂਰਨ ਵਤੀਰੇ ਵਿਰੁੱਧ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਵਾਰ-2 ਮੀਟਿੰਗਾ ਦੇ ਕੇ ਗੱਲਬਾਤ ਤੋਂ ਭਗੋੜੇ ਹੱਦ ਦੀ ਪੁਰਜੋਰ ਸ਼ਬਦ ਵਿੱਚ ਨਿਖੇਧੀ ਕੀਤੀ ਤੇ ਮੰਗ ਕੀਤੀ ਮੁਲਾਜਮਾ ਦੀਆਂ ਪਿਛਲੇ ਸਮੇਂ ਤੋਂ ਲਟਕ ਦੀਆਂ ਮੰਗਾਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਲਾਨ ਕਰਕੇ ਪੂਰੀਆਂ ਕੀਤੀਆਂ ਜਾਣ।  ਮੁੱਖ...

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿਧਾਨ ਸਭਾ ਵੱਲ ਅਧਿਕਾਰ ਮਾਰਚ

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਵਿਧਾਨ ਸਭਾ ਵੱਲ ਅਧਿਕਾਰ ਮਾਰਚ ਚੰਡੀਗੜ੍ਹ 8 ਮਾਰਚ ( ਰਣਜੀਤ ਧਾਲੀਵਾਲ ) : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਅਕਾਸ਼ ਗੂੰਜਣ ਵਾਲੇ ਨਾਰੇਆ ਨਾਲ ਸੂਬਾ ਪ੍ਰਧਾਨ ਹਰਜੀਤ ਕੌਰ ਦੀ ਅਗਵਾਈ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਕ ਵਿੱਚ ਚੰਡੀਗੜ੍ਹ ਵਿਚ ਇਕੱਤਰ ਹੋਏ। ਅੱਜ ਦੇ ਇਸ ਵਿਸ਼ੇਸ਼ ਦਿਹਾੜੇ ਨੂੰ ਅਧਿਕਾਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਹੋਏ ਵਿਧਾਨ ਸਭਾ ਵੱਲ ਕੂਚ ਕਰਨ ਦਾ ਫੈਸਲਾ ਲਿਆ ਗਿਆ । ਅੱਜ ਦੇ ਅਧਿਕਾਰ ਦਿਵਸ ਨੂੰ ਸੰਬੋਧਨ ਕਰਨ ਲਈ ਕੌਮੀ ਪ੍ਰਧਾਨ ਏਆਰ ਸਿੰਧੂ ਅਤੇ ਊਸ਼ਾ ਰਾਣੀ ਜਨਰਲ ਸਕੱਤਰ ਵਿਸ਼ੇਸ਼ ਰੂਪ ਵਿੱਚ ਸ਼ਾਮਿਲ ਹੋਏ ਇਹ ਆਰ ਸਿੰਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਈ.ਸੀ.ਡੀ.ਐਸ ਨੂੰ ਚਲਦੇ ਪੰਜਾਹ ਵਰੇ ਹੋ ਗਏ ਹਨ।ਇਸ ਵਿੱਚ ਕੰਮ ਕਰਨ ਵਾਲੀਆ ਵਰਕਰਾਂ ਹੈਲਪਰਾਂ ਅੱਜ ਵੀ ਮਾਨਭੱਤੇ ਤੇ ਕੰਮ ਕਰਦੀਆਂ ਹਨ। ਭਾਵੇਂ ਅੱਜ ਆਈਸੀਡੀਐਸ ਨੂੰ ਸਕਸ਼ਮ ਆਂਗਣਵਾੜੀ ਕਿਹਾ ਜਾ ਰਿਹਾ ਹੈ ਪੋਸ਼ਣ ਅਭਿਆਨ ਦੇ ਨਾਂ ਤੇ ਸਿਰਫ ਇਸ਼ਤਿਹਾਰ ਹੀ ਦਿੱਤੇ ਜਾ ਰਹੇ । ਕੌਮੀ ਜਨਰਲ ਸਕੱਤਰ ਊਸ਼ਾ ਰਾਣੀ ਨੇ ਕਿਹਾ ਕਿ ਆਂਗਣਵਾੜੀ ਵਰਕਰ ਅਤੇ ਹੈਲਪਰਾਂ ਸਮਾਜ ਦੇ ਬੱਚਿਆਂ, ਮਹਿਲਾਵਾਂ ਅਤੇ ਗਰਭਵਤੀ ਮਾਤਾਵਾਂ ਦੀ ਸਿਹਤ ਅਤੇ ਪੋਸ਼ਣ ਲਈ ਮਹੱਤਵਪੂਰਨ ਸੇਵਾਵਾਂ ਨਿਭਾ ਰਹੀਆਂ ਹਨ, ਪਰ ਸਰਕਾਰ ਵੱਲੋਂ ਉ...

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੇ ਬਜਟ ਤੇ ਪ੍ਰਤੀਕਰਮ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੇ ਬਜਟ ਤੇ ਪ੍ਰਤੀਕਰਮ ਲੋਕਾਂ ਨੂੰ ਕੁੱਟਣ ਵਾਸਤੇ 11,577 ਕਰੋੜ, ਖੇਤੀ ਵੰਨ ਸੁਵੰਨਤਾ ਵਾਸਤੇ 15 ਕਰੋੜ ਸਾਰੇ ਫਰੰਟਾਂ ਤੇ ਫੇਲ੍ਹ ਸਰਕਾਰ ਦੀ ਤਰਜੀਹ ਲੋਕਾਂ ਨੂੰ ਕੁੱਟ ਕੇ ਚੁੱਪ ਕਰਾਉਣਾ : ਮਨਜੀਤ ਧਨੇਰ ਖੇਤੀ ਖੇਤਰ ਲਈ ਰੱਖਿਆ ਬਜਟ ਮਹਿੰਗਾਈ ਦਾ ਵਾਧਾ ਪੂਰਨ ਵਿੱਚ ਵੀ ਨਾਕਾਮ : ਹਰਨੇਕ ਮਹਿਮਾ  ਪਹਿਲਾਂ ਤੋਂ ਜਾਰੀ ਪੁਲਿਸ ਜਬਰ ਨੂੰ ਹੋਰ ਤੇਜ਼ ਕਰਨ ਦੀ ਤਿਆਰੀ : ਗੁਰਦੀਪ ਰਾਮਪੁਰਾ ਚੰਡੀਗੜ੍ਹ 8 ਮਾਰਚ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਨੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਅੱਜ ਪੇਸ਼ ਕੀਤੇ ਗਏ ਬਜਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਜਟ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ ਹੈ। ਅਫਸੋਸ ਇਸ ਗੱਲ ਦਾ ਹੈ ਕਿ ਬਜਟ ਲੋਕ ਹਿਤਾਂ ਨੂੰ ਮੁੱਖ ਰੱਖ ਕੇ ਨਹੀਂ ਸਗੋਂ ਵੋਟਾਂ ਮੁੱਛਣ ਅਤੇ ਲੋਕਾਂ ਨੂੰ ਕੁੱਟ ਕੇ ਚੁੱਪ ਕਰਾਉਣ ਦੀ ਨੀਤੀ ਅਨੁਸਾਰ ਬਣਾਇਆ ਗਿਆ ਹੈ। ਇਸ ਬਾਰੇ ਵਿਸਤਾਰ ਵਿੱਚ ਗੱਲ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 2023-24 ਦੇ ਬਜਟ ਵਿੱਚ ਖੇਤੀਬਾੜੀ ਅਤੇ ਲਾਗਵੇਂ ਖੇਤਰਾਂ ਲਈ ਸੋਧਿਆ ਬਜਟ 13,888 ਕਰੋੜ ਰੁਪਏ ਸੀ। 2026-27 ਵਾਸਤੇ ਖੇਤੀਬਾੜੀ ਅਤੇ ਲਾਗਵੇਂ ਖੇਤਰਾਂ ਲਈ15,377 ਕਰੋੜ ਰੁਪਏ ਰੱਖੇ ਗਏ ਹਨ। ਇਸ ਤਰ੍ਹਾਂ ਤਿੰਨ ਸਾਲਾਂ ਵਿੱਚ ਕੁੱਲ ਵਾਧਾ10.72%...

ਫੈਡਰੇਸ਼ਨ ਆਫ ਯੂ.ਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਨੇ ਵਰਕਿੰਗ ਵੂਮੈਨ ਕਮੇਟੀ, ਜਨਵਾਦੀ ਇਸਤ੍ਰੀ ਸਭਾ ਨਾਲ ਮਿਲ ਕੇ ਮਹਿਲਾ ਦਿਵਸ ਨੂੰ ਅਧਿਕਾਰ ਦਿਵਸ, ਸ਼ੋਸ਼ਣ ਵਿਰੋਧੀ ਦਿਵਸ ਅਤੇ ਸਮਾਨਤਾ ਦਿਵਸ ਵਜੋਂ ਮਨਾਇਆ

ਫੈਡਰੇਸ਼ਨ ਆਫ ਯੂ.ਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਨੇ ਵਰਕਿੰਗ ਵੂਮੈਨ ਕਮੇਟੀ, ਜਨਵਾਦੀ ਇਸਤ੍ਰੀ ਸਭਾ ਨਾਲ ਮਿਲ ਕੇ ਮਹਿਲਾ ਦਿਵਸ ਨੂੰ ਅਧਿਕਾਰ ਦਿਵਸ, ਸ਼ੋਸ਼ਣ ਵਿਰੋਧੀ ਦਿਵਸ ਅਤੇ ਸਮਾਨਤਾ ਦਿਵਸ ਵਜੋਂ ਮਨਾਇਆ ਚੰਡੀਗੜ੍ਹ 8 ਮਾਰਚ ( ਰਣਜੀਤ ਧਾਲੀਵਾਲ ) : ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਨੇ ਆਂਗਨਵਾੜੀ ਵਰਕਰਜ਼ ਐਂਡ ਹੈਲਪਰਜ਼ ਯੂਨੀਅਨ, ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਐਂਪਲਾਈਜ਼ ਯੂਨੀਅਨ ਅਤੇ ਵਰਕਿੰਗ ਵੂਮੈਨਜ਼ ਕਮੇਟੀ ਅਤੇ ਜਨਵਾਦੀ ਇਸਤ੍ਰੀ ਸਭਾ ਚੰਡੀਗੜ੍ਹ ਨਾਲ ਮਿਲ ਕੇ ਅੱਜ 8 ਮਾਰਚ, 2026 ਨੂੰ ਸੈਕਟਰ 30, ਚੰਡੀਗੜ੍ਹ ਵਿੱਚ ਮਹਿਲਾ ਦਿਵਸ ਨੂੰ ਅਧਿਕਾਰ ਦਿਵਸ, ਸ਼ੋਸ਼ਣ ਵਿਰੋਧੀ ਦਿਵਸ ਅਤੇ ਸਮਾਨਤਾ ਦਿਵਸ ਵਜੋਂ ਮਨਾਇਆ। ਇਸ ਸਮਾਗਮ ਦੀ ਪ੍ਰਧਾਨਗੀ ਜਨਵਾਦੀ ਇਸਤ੍ਰੀ ਸਭਾ ਦੀ ਆਸ਼ਾ ਰਾਣਾ, ਸੁਲੋਚਨਾ ਅਤੇ ਜ਼ਰੀਨਾ ਬਾਨੋ, ਫੈਡਰੇਸ਼ਨ ਦੀ ਉਪ ਪ੍ਰਧਾਨ, ਆਂਗਣਵਾੜੀ ਵਰਕਰਜ਼ ਦੀ ਪ੍ਰਧਾਨ ਰੇਖਾ ਗੋਰਾ, ਵਰਕਿੰਗ ਵੂਮੈਨਜ਼ ਦੀ ਕਨਵੀਨਰ ਨੀਲਮ ਕੁਮਾਰੀ ਅਤੇ ਰੇਣੂ, ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਦੀ ਪ੍ਰਧਾਨ ਰੇਖਾ ਸ਼ਰਮਾ, ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਦੀ ਪ੍ਰਧਾਨ ਸੁਨੀਤਾ ਸ਼ਰਮਾ ਨੇ ਕੀਤੀ। ਸਮਾਰੋਹ ਦੀ ਸ਼ੁਰੂਆਤ ਕਰਦਿਆਂ, ਕਾਮਰੇਡ ਜ਼ਰੀਨਾ ਬਾਨੋ ਨੇ ਮਹਿਲਾ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ, ਇਹ ਦੱਸਦੇ ਹੋਏ ਕਿ 1908 ਵਿੱਚ ਸ਼ੁਰੂ ਹੋਏ 116 ਸਾਲਾਂ ਦੇ ਔਰਤਾਂ ਦੇ ਸੰਘਰਸ਼ ਤੋਂ ਬਾਅਦ ਵੀ, ਔਰਤਾ...

SBI Officer Association Chandigarh Circle, Organises 3rd Annual Walkathon to Mark International Women’s Day

SBI Officer Association Chandigarh Circle, Organises 3rd Annual Walkathon to Mark International Women’s Day Chandigarh 8 March ( Ranjeet Singh Dhaliwal ) : The State Bank of India Officers' Association organised the 3rd edition of its Annual Walkathon at Sector 17 to commemorate International Women’s Day, reaffirming its commitment to gender equality and women’s empowerment. The event witnessed enthusiastic participation from more than 200 employees and their family members, who walked together in solidarity to promote the message of gender equality, inclusivity, and empowerment of women in society and the workplace. The walkathon was flagged off by Krishan Sharma, Chief General Manager, SBI, Chandigarh Circle, in the presence of senior officials including General Managers, Deputy General Managers, office bearers of the Association, and members of the fraternity. General Secretary Priyvrat and President Rajiv Sirhindi, shared that every year such programs are being organised by the...