Skip to main content

Youth Akali Dal President Sarabjeet Singh Jhinjer visits and honours Ghanaur’s talented daughter Rasneet Kaur Kamboj for securing All India Rank 51 in UPSC

Youth Akali Dal President Sarabjeet Singh Jhinjer visits and honours Ghanaur’s talented daughter Rasneet Kaur Kamboj for securing All India Rank 51 in UPSC Rasneet Kaur Kamboj’s remarkable achievement is a matter of pride for the entire Ghanaur constituency and Punjab and a great inspiration for the youth : Jhinjer Ghanaur 8 March ( PDL ) : Youth Akali Dal President and Incharge of Ghanaur constituency Sarabjeet Singh Jhinjer visited the residence of Ghanaur’s talented daughter Rasneet Kaur Kamboj in her village Madanpur Chalahedi and honoured her while congratulating her on this remarkable achievement. Rasneet Kaur Kamboj has brought pride to her parents, her village, the Ghanaur constituency and the entire state of Punjab by securing All India Rank 51 in the country’s most prestigious examination, the Union Public Service Commission Examination. On this occasion, Sarabjeet Singh Jhinjer said that this historic achievement of Rasneet Kaur Kamboj is a great inspiration for the youth of...

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

ਪੁਲੀਸ ਵੱਲੋਂ ਮੁਜਾਹਰਕਾਰੀਆਂ ਤੇ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ ਤੇ ਭਾਰੀ ਅੱਥਰੂ ਗੈਸ ਨਾਲ 20 ਤੋਂ ਵੱਧ ਮੁਲਾਜਮ ਫੱਟੜ ਪੱਗਾਂ ਰੋਲੀਆਂ ਗਈਆਂ

ਐਸ.ਏ.ਐਸ.ਨਗਰ 8 ਮਾਰਚ ( ਰਣਜੀਤ ਧਾਲੀਵਾਲ ) : ਅੱਜ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਝਾਂ ਫਰੰਟ, ਮਨੀਸੀਟਰੀਅਲ ਸਰਵਿਸਿਜ ਯੂਨੀਅਨ ਪੰਜਾਬ ਤੇ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਸੱਦੇ ਅਨੁਸਾਰ ਸੈਕਟਰ-62 ਮੁਹਾਲੀ ਵਿਖੇ ਇਕੱਤਰ ਹੋ ਕੇ ਵਿਧਾਨ ਸਭਾ ਪੰਜਾਬ ਵੱਲ ਮਾਰਚ ਕਰਨ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਕੋਨੇ-2 ਤੇ ਪਹੁੰਚੇ ਹਜ਼ਾਰਾਂ ਮੁਲਾਜਮਾਂ ਵਲੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਤੋਂ ਪਹਿਲਾ ਹਜਾਰਾ ਮੁਲਾਜ਼ਮਾਂ ਜਿਹਨਾ ਵਿੱਚ ਵੱਡੀ ਗਿਣਤੀ ਵਿੱਚ ਮਿੱਡ-ਡੇ ਮਿੱਲ ਵਰਕਰ, ਆਸਾ ਵਰਕਰ, ਆਗਨਵਾੜੀ ਵਰਕਰ ਔਰਤ ਮੁਲਾਜ਼ਮ ਵੀ ਸ਼ਾਮਲ ਸਨ। ਜਿਹਨਾ ਨੂੰ ਸੰਬੋਧਨ ਕਰਦਿਆ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਮੁਲਾਜਮਾ ਪ੍ਰਤੀ ਅਪਣਾਏ ਜਾ ਰਹੇ ਬੇਹੱਦ ਅਨਿਆ ਪੂਰਨ ਵਤੀਰੇ ਵਿਰੁੱਧ ਤਿੱਖੇ ਸ਼ਬਦੀ ਹਮਲੇ ਕੀਤੇ ਤੇ ਵਾਰ-2 ਮੀਟਿੰਗਾ ਦੇ ਕੇ ਗੱਲਬਾਤ ਤੋਂ ਭਗੋੜੇ ਹੱਦ ਦੀ ਪੁਰਜੋਰ ਸ਼ਬਦ ਵਿੱਚ ਨਿਖੇਧੀ ਕੀਤੀ ਤੇ ਮੰਗ ਕੀਤੀ ਮੁਲਾਜਮਾ ਦੀਆਂ ਪਿਛਲੇ ਸਮੇਂ ਤੋਂ ਲਟਕ ਦੀਆਂ ਮੰਗਾਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਲਾਨ ਕਰਕੇ ਪੂਰੀਆਂ ਕੀਤੀਆਂ ਜਾਣ। 

ਮੁੱਖ ਤੌਰ ਤੇ ਇਸ ਰੋਸ ਪ੍ਰਦਰਸ਼ਨ ਨੂੰ ਸਾਥੀ ਸਤੀਸ਼ ਰਾਣਾ ਕੋਆਰਟੀਨੇਟਰ-ਕਮ ਕਨਵੀਨਰ ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਝਾ ਫਰੰਟ, ਰਾਜ ਕੁਮਾਰ ਅਰੋੜਾ ਪੈਨਸ਼ਨਰ ਆਗੂ ਬਿਮਲਾ ਰਾਣੀ ਪ੍ਰਧਾਨ ਮਿੱਡ ਡੇ ਮਿਲ ਵਰਕਰ ਯੂਨੀਅਨ ਪੰਜਾਬ, ਰਾਣੇ ਖੇੜੀ ਗਿੱਲਾਂ ਪ੍ਰਧਾਨ ਆਸ਼ਾ ਵਰਕਰ ਯੂਨੀਅਨ ਪੰਜਾਬ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋ ਰਣਬੀਰ ਉੱਪਲ, ਜਰਨੈਲ ਸਿੰਘ ਪੱਟੀ ਹਰਜੀਤ ਪਾਲ ਜੱਸੋਵਾਲ, ਜਗਸੀਰ ਸਿੰਘ ਸਹੋਤਾ, ਸੀ.ਪੀ. ਐਫ ਕਰਮਚਾਰੀ ਯੂਨੀਅਨ ਵਲੋ ਹਰਜਿੰਦਰ ਪਾਲ ਸਿੰਘ ਪੰਨੂ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਸੁਖਜੀਤ ਸਿੰਘ, ਅਮਿਤ ਕਟੋਚ, ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵਲੋਂ ਗੁਰਨਾਮ ਸਿੰਘ ਵਿਰਕ, ਤਰਸੇਮ ਸਿੰਘ ਭੱਠਲ, ਸੁਸ਼ੀਲ ਕੁਮਾਰ ਫੌਜੀ, ਗੁਰਪ੍ਰੀਤ ਸਿੰਘ ਖੱਟੜਾ ਨੇ ਸੰਬੋਧਨ ਕੀਤਾ। ਵਿਸ਼ਾਲ ਰੈਲੀ ਤੋਂ ਬਾਅਦ ਹਜਾਰਾ ਮੁਲਾਜਮਾ ਵਲੋ ਵਿਧਾਨ ਸਭਾ ਵੱਲ ਮਾਰਚ ਸ਼ੁਰੂ ਕੀਤਾ ਜਿਸ ਨੂੰ ਬੁੜੈਲ ਜੇਲ ਕੋਲ ਬੈਰੀਕੇਡ ਲਾ ਕੇ ਪੰਜਾਬ ਪੁਲੀਸ ਵਲੋ ਰੋਕਿਆ ਗਿਆ, ਰੋਹ ਵਿੱਚ ਆਏ ਮੁਲਾਜਮਾ ਅਤੇ ਪੈਨਸ਼ਨਰਾਂ ਨੇ ਸਰਕਾਰ ਵਿਰੁੱਧ ਜੋਰਦਾਰ ਨਾਹਰੇਬਾਜੀ ਕਰਦਿਆ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜਮਾ ਨੂੰ ਪੰਜਾਬ ਦੀ ਰਾਜਧਾਨੀ ਵੱਲ ਜਾਣ ਦੀ ਆਗਿਆ ਦਿੱਤੀ ਜਾਵੇ, ਪੁਲਿਸ ਵਲੋ ਅੱਗੇ ਨਾ ਜਾਣ ਦੇ ਤੇ ਬੈਰਕੇਡ ਚੁਕਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਪੁਲਿਸ ਵਲੋ ਲਾਠੀ ਚਾਰਜ, ਪਾਣੀ ਦੀਆਂ ਬੁਛਾੜਾ ਮਾਰੀਆ ਗਈਆ, ਫਿਰ ਵੀ ਮੁਲਾਜਮ ਡਟੇ ਰਹੇ ਤੇ ਸ਼ਾਂਤਮਈ ਪ੍ਰਦਸ਼ਨ ਜਾਰੀ ਰੱਖਿਆ ਇਸ ਉਪਰੰਤ ਚੰਡੀਗੜ ਪੁਲਿਸ ਵਲੋ ਹੰਝੂ ਗੈਸ ਦੇ ਗੋਲੇ ਵੱਡੀ ਮਾਤਰਾ ਵਿੱਚ ਸਿੱਟੇ ਗਏ। 
ਇਸ ਲਾਠੀਚਾਰਜ ਅੱਥਰੂ ਗੈਸ ਤੇ ਪਾਣੀ ਦੀਆ ਬੁਛਾੜਾ ਨਾਲ 20 ਤੋਂ ਵੱਧ ਮੁਲਾਜਮ ਜਿਸ ਵਿੱਚ 7-8 ਇਸਤਰੀ ਮੁਲਾਜਮਾਂ ਵੀ ਬੁਰੀ ਤਰਾ ਫੱਟੜ ਹੋ ਗਏ ਜਿਨ੍ਹਾਂ ਵਿੱਚ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸਾਥੀ ਕਰਮਜੀਤ ਸਿੰਘ ਬੀਹਲਾ ਦੀ ਬਾਂਹ ਟੁੱਟ ਗਈ ਹੈ। ਕੁਝ ਮੁਲਾਜਮਾਊ ਨੂੰ ਐਂਬੂਲੇਸ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ ਹੈ ਇਸ ਦੋਰਾਨ ਵੱਡੀ ਗਿਣਤੀ ਮੁਲਾਜਮਾਂ ਦੀਆਂ ਪੱਗਾਂ ਲੱਥੀਆਂ, ਐਨਕਾ ਤੇ ਮੋਬਾਇਲ ਟੁੱਟੇ ਹਨ। ਕੌਮਾਤਰੀ ਇਸਤਰੀ ਦਿਹਾੜੇ ਤੇ ਪੰਜਾਬ ਸਰਕਾਰ ਵਲੋ ਔਰਤਾਂ ਨੂੰ ਇਸ ਤਰਾਂ ਦਾ ਤੋਹਫਾ ਦੇਣ ਦੀ ਪਹਿਲਾ ਕੋਈ ਮਿਸਾਲ ਨਹੀਂ ਮਿਲਦੀ। ਮੁਲਾਜਮਾਂ ਆਗੂਆਂ ਨੇ ਇਸ ਤਸ਼ੱਦਦ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਅਗਲੇ ਐਕਸ਼ਨ ਵਜੋਂ 9-10-11 ਮਾਰਚ ਨੂੰ 6 ਫੇਜ ਵਿਖੇ ਇਕੱਠੇ ਹੋ ਕੇ ਸਰਕਾਰ ਦਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ। ਕੱਲ ਮਿਤੀ 9 ਮਾਰਚ ਨੂੰ ਸਮੁੱਚੇ ਪੰਜਾਬ ਵਿੱਚ ਜਿਲ੍ਹਾ ਹੈਡਕੁਆਰਟਰ ਤੇ 12 ਘੜੇ ਭੰਨ ਕੇ ਮ੍ਰਿਤਕ ਸਰਕਾਰ ਦਾ ਸਿਆਪਾ ਕਰਨ ਦਾ ਪ੍ਰੋਗਰਾਮ ਉਲੀਕਿਆਂ ਗਿਆ। ਇਸ ਦੇ ਨਾਲ ਹੀ ਪੀ ਐਸ.ਐਸ.ਐਸ. ਯੂ ਵੱਲੋਂ ਸਾਰੇ ਪੰਜਾਬ ਵਿੱਚ ਕੰਮ ਬੰਦ ਕਰਨ ਦਾ ਐਲਾਨ ਕੀਤਾ। ਅੱਜ ਦੇ ਇਸ ਐਕਸ਼ਨ ਵਿੱਚ ਹੋਰਨਾ ਤੋਂ ਇਲਾਵਾ ਕਰਮਜੀਤ ਸਿੰਘ ਬੀਹਲਾ, ਸੁੱਖਵਿੰਦਰ ਸਿੰਘ ਚਾਹਲ, ਜਸਵੀਰ ਤਲਵਾੜਾ, ਕੁਲਵਰਨ ਸਿੰਘ,ਫੁੱਮਣ ਸਿੰਘ ਕਾਠਗੜ੍ਹ,ਦਰਸ਼ਨ ਬੇਲੂਮਾਜਰਾ, ਦਿਗਵਿਜੈਪਾਲ ਸ਼ਰਮਾਂ, ਕਰਮ ਸਿੰਘ ਧਨੋਆ, ਗੁਰਦੀਪ ਸਿੰਘ ਵਾਲੀਆ, ਮਹਿੰਦਰ ਸਿੰਘ ਧਾਲੀਵਾਲ, ਬਲਰਾਜ ਮੌੜ, ਇੰਦਰਜੀਤ ਵਿਰਦੀ,ਸਮਤੇ ਹੋਰ ਕਈ ਆਗੂ ਹਾਜਰ ਰਹੇ 

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ