ਮਹਿਲਾ ਦਿਵਸ ਵਾਲੇ ਦਿਨ ਹੀ ਪੀੜਤ ਮਹਿਲਾਵਾਂ ਵੱਲੋਂ ਕੀਤਾ ਸਰਕਾਰ ਤੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ
ਐਸ ਐਸ ਪੀ ਮੋਹਾਲੀ ਤੇ ਡੀ ਆਈ ਜੀ ਰੂਪਨਗਰ ਦਾ 15 ਦਿਨਾਂ ਵਿੱਚ ਬਾਅਦ ਕਰਾਂਗੇ ਘਿਰਾਓ
ਐਸ.ਏ.ਐਸ.ਨਗਰ 8 ਮਾਰਚ ( ਰਣਜੀਤ ਧਾਲੀਵਾਲ ) ਐਸ ਸੀ ਬੀਸੀ ਮਹਾਂ ਪੰਚਾਇਤ ਮੌਰਚਾ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਸਥਾਨ ਤੇ ਮਹਿਲਾ ਦਿਵਸ ਵਾਲੇ ਦਿਨ ਇੱਕ ਦਰਜਨ ਦੇ ਕਰੀਬ ਪੀੜਤ ਮਹਿਲਾਵਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਪਿੱਟ ਸਿਆਪਾ ਕੀਤਾ ਗਿਆ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ ਵੱਲੋਂ ਸੰਬੋਧਨ ਕੀਤਾ ਗਿਆ।
ਜਿਸ ਵਿੱਚ ਪੀੜਤ ਮਹਿਲਾਵਾਂ ਵੱਲੋਂ ਵੱਖ ਵੱਖ ਥਾਣਿਆਂ ਮਟੌਰ,ਥਾਣਾ ਫੇਜ਼ ਅੱਠ, ਥਾਣਾ ਮੁੱਲਾਂਪੁਰ ਗਰੀਬਦਾਸ, ਥਾਣਾ ਜ਼ੀਰਕਪੁਰ ਤੇ ਚੋਂਕੀ ਘੜੂੰਆਂ ਵਿੱਚ ਪਏ ਕੇਸਾਂ ਨੂੰ ਲੈ ਕੇ ਪਿਛਲੇ ਇੱਕ ਇੱਕ ਸਾਲ ਤੋਂ ਘੁੰਮ ਰਹੀਆਂ ਹਨ ਜਿਨ੍ਹਾਂ ਨੂੰ ਲੈ ਕੇ ਉਹ ਛੋਟੇ ਤੋਂ ਵੱਡੇ ਅਫਸਰਾਂ ਤੱਕ ਦੇ ਦਫ਼ਤਰਾਂ ਵਿੱਚ ਗੇੜੇ ਮਾਰ ਮਾਰ ਥੱਕ ਚੁੱਕੀਆਂ ਹਨ ਪਰ ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ ਹੋਈ ਇਸ ਮੌਕੇ ਪ੍ਰਧਾਨ ਕੁੰਭੜਾ ਵੱਲੋਂ ਪੰਜਾਬ ਸਰਕਾਰ ਤੇ ਮੋਹਾਲੀ ਪੁਲਿਸ ਨੂੰ ਚਿਤਾਵਨੀ ਦਿੰਦਿਆਂ ਪੰਦਰਾਂ ਦਿਨਾਂ ਦਾ ਸਮਾਂ ਦਿੱਤਾ ਗਿਆ।
ਜੇਕਰ ਪੁਲਿਸ ਪ੍ਰਸ਼ਾਸਨ ਇਹਨਾਂ ਪੀੜਤ ਮਹਿਲਾਵਾਂ ਨੂੰ ਇੰਨਸਾਫ ਦਿਵਾਉਣ ਵਿੱਚ ਨਾਕਾਮ ਰਹੀ ਤਾਂ ਸਾਰੇ ਆਪੋ ਆਪਣੇ ਪਰਿਵਾਰਾਂ ਸਮੇਤ ਤੇ ਮੋਹਾਲੀ ਦੇ ਵੱਖ ਵੱਖ ਵਰਗ ਦੇ ਪੀੜਤਾਂ ਵੱਲੋਂ ਐਸ ਐਸ ਪੀ ਮੋਹਾਲੀ ਤੇ ਡੀ ਆਈ ਜੀ ਰੋਪੜ ਰੇਂਜ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਬਚਨ ਸਿੰਘ ਕੁੰਭੜਾ, ਰਜਿੰਦਰ ਸਿੰਘ ਗੌਰਵ ਸੂਦ, ਪ੍ਰਕਾਸ਼ ਬੱਤੀ,ਬਾਬੂ ਬੇਦ ਪ੍ਰਕਾਸ਼, ਰੇਸ਼ਮ ਸਿੰਘ ਕਾਹਲੋਂ,ਕਰਮ ਸਿੰਘ ਕੁਰੜੀ,ਲਵਜੋਤ ਕੌਰ, ਮਨਪ੍ਰੀਤ ਕੌਰ, ਗੁਰਨਾਮ ਕੌਰ ਕੁੰਭੜਾ, ਹਰਨੇਕ ਸਿੰਘ ਮਲੋਆ, ਅਜੈਬ ਸਿੰਘ ਬਾਕਰਪੁਰ, ਦਰਸ਼ਨ ਸਿੰਘ ਤੇ ਮਨਦੀਪ ਸਿੰਘ ਹਾਜ਼ਰ ਸਨ।

Comments
Post a Comment