Skip to main content

ਅਗਾਮੀ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਾਂਗੇ : ਗਿਆਨੀ ਹਰਪ੍ਰੀਤ ਸਿੰਘ

ਅਗਾਮੀ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਾਂਗੇ : ਗਿਆਨੀ ਹਰਪ੍ਰੀਤ ਸਿੰਘ ਚੰਡੀਗੜ੍ਹ ਉੱਪਰ ਪੰਜਾਬ ਦਾ ਅਧਿਕਾਰ ਕਮਜ਼ੋਰ ਨਹੀਂ ਪੈਣ ਦੇਵਾਂਗੇ, ਜੇਕਰ ਸੈਸ਼ਨ ਵਿੱਚ ਕੇਂਦਰ ਸਰਕਾਰ ਕੋਈ ਅਜਿਹਾ ਬਿੱਲ ਲੈਕੇ ਆਉਂਦਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਐਸਜੀਪੀਸੀ ਅਤੇ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਚੰਡੀਗੜ੍ਹ 26 ਨਵੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਸੀਨੀਅਰ ਲੀਡਰਸ਼ਿਪ ਦੀ ਅਹਿਮ ਮੀਟਿੰਗ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੰਡੀਗੜ ਵਿਖੇ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਰਵੀਇੰਦਰ ਸਿੰਘ, ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ,ਸਰਦਾਰ ਸੁਰਜੀਤ ਸਿੰਘ ਰੱਖੜਾ,ਸਰਦਾਰ ਪ੍ਰਮਿੰਦਰ ਸਿੰਘ ਢੀਂਡਸਾ,ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ,ਭਾਈ ਗੋਬਿੰਦ ਸਿੰਘ ਲੌਂਗੋਵਾਲ, ਜੱਥੇਦਾਰ ਸੁੱਚਾ ਸਿੰਘ ਛੋਟੇਪੁਰ,ਜਸਟਿਸ ਨਿਰਮਲ ਸਿੰਘ,ਰਣਜੀਤ ਸਿੰਘ ਛੱਜਲਵੱਡੀ,ਗਗਨਜੀਤ ਸਿੰਘ ਬਰਨਾਲਾ, ਅਜੇਪਾਲ ਸਿੰਘ ਬਰਾੜ, ਤੇਜਿੰਦਰ ਸਿੰਘ ਪੰਨੂ,ਗੁਰਜੀਤ ਸਿੰਘ ਤਲਵੰਡੀ ,ਅਤੇ ਜਗਜੀਤ ਸਿੰਘ ਕੋਹਲੀ ਹਾਜ਼ਰ ਸਨ। ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਕਿ ਅੱਜ ਸਮੁੱਚੀ ਲੀਡਰਸ਼ਿਪ ਦੀ ਸਮੂਹਿਕ ਰਾਇ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਪਾਰਟੀ ਅਗਾਮੀ ਜ਼ਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋ...

ਕੁਦਰਤੀ ਤੇ ਵਿਗਿਆਨਕ ਸੰਤੁਲਨ ਨਾਲ ਹੀ ਕਾਇਮ ਰਹੇਗੀ ਕਣਕ ਦੀ ਉਤਪਾਦਕਤਾ : ਮਾਹਿਰਾਂ ਦੀ ਸਲਾਹ

ਕੁਦਰਤੀ ਤੇ ਵਿਗਿਆਨਕ ਸੰਤੁਲਨ ਨਾਲ ਹੀ ਕਾਇਮ ਰਹੇਗੀ ਕਣਕ ਦੀ ਉਤਪਾਦਕਤਾ : ਮਾਹਿਰਾਂ ਦੀ ਸਲਾਹ

ਹਯਾਤ ਰੀਜੈਂਸੀ ‘ਚ ਦੋ ਦਿਨਾ ‘ਵੀਟ ਇਨ ਟ੍ਰਾਂਸਫਾਰਮੇਸ਼ਨ’ ਰਾਸ਼ਟਰੀ ਸੈਮੀਨਾਰ ਦੀ ਸ਼ੁਰੂਆਤ

ਚੰਡੀਗੜ੍ਹ 7 ਨਵੰਬਰ ( ਰਣਜੀਤ ਧਾਲੀਵਾਲ ) : ਕਣਕ ਦੀ ਉਤਪਾਦਕਤਾ ਅਤੇ ਗੁਣਵੱਤਾ ਦੇ ਬਦਲਦੇ  ਦੌਰ 'ਤੇ ਕੇਂਦ੍ਰਤ " ਵੀਟ ਇਨ ਟ੍ਰਾਂਸਫਾਰਮੇਸ਼ਨ " ਵਾਲਾ ਦੋ ਦਿਨਾਂ ਰਾਸ਼ਟਰੀ ਸੈਮੀਨਾਰ ਸ਼ੁੱਕਰਵਾਰ ਨੂੰ ਹੋਟਲ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਸ਼ੁਰੂ ਹੋਇਆ।  ਵੀਟ ਪ੍ਰੋਡਕਟਸ ਪ੍ਰਮੋਸ਼ਨ ਸੋਸਾਇਟੀ  (ਡਬਲਯੂਪੀਪੀਐਸ) ਅਤੇ ਰੋਲਰ ਫਲੋਰ ਮਿੱਲਰਜ਼ ਐਸੋਸੀਏਸ਼ਨ ਆਫ਼ ਪੰਜਾਬ (ਆਰਐਫਐਮਏਪੀ) ਦੁਆਰਾ ਆਯੋਜਿਤ, ਸੈਮੀਨਾਰ ਵਿੱਚ ਕਣਕ ਉਦਯੋਗ ਦੇ ਵੱਖ-ਵੱਖ  ਸ਼ਟੇਕਹੋਲਡਰਸ  ਸ਼ਾਮਲ ਹੋ ਰਹੇ ਹਨ, ਜਿਨ੍ਹਾਂ ਵਿੱਚ ਨੀਤੀ ਨਿਰਮਾਤਾ, ਖੋਜਕਰਤਾ, ਆਟਾ ਮਿੱਲਰ, ਪ੍ਰੋਸੈਸਰ ਅਤੇ ਦੇਸ਼ ਭਰ ਦੇ ਕਿਸਾਨ ਸ਼ਾਮਲ ਹਨ। ਸੈਮੀਨਾਰ ਤੋਂ ਪਹਿਲਾਂ ਹੋਈ ਪ੍ਰੈਸ ਕਾਨਫ਼ਰੰਸ ‘ਚ  ਡਬਲਯੂਪੀਪੀਐਸ ਦੇ ਚੇਅਰਮੈਨ ਅਜੈ ਗੋਇਲ ਅਤੇ  ਆਰਐਫਐਮਏਪੀ  ਦੇ ਚੇਅਰਮੈਨ ਧਰਮਿੰਦਰ ਸਿੰਘ ਗਿੱਲ ਨੇ ਸੰਬੋਧਨ ਕੀਤਾ। ਦੋਵਾਂ ਨੇ ਬਦਲਦੇ ਮੌਸਮੀ ਹਾਲਾਤਾਂ ਅਤੇ ਉਪਭੋਗਤਾ ਦੀ ਸੋਚ ਦੇ ਵਿਚਕਾਰ ਕਣਕ ਦੀ ਲੰਬੇ ਸਮੇਂ ਤਕ ਸਥਿਰਤਾ ਯਕੀਨੀ ਬਣਾਉਣ ਲਈ ਸੰਯੁਕਤ ਕੋਸ਼ਿਸ਼ਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਅਜੈ ਗੋਇਲ ਨੇ ਕਿਹਾ ਕਿ  ਕਣਕ ਸਾਡੀ ਸਭਿਆਚਾਰ ਦਾ ਹਿੱਸਾ ਹਜ਼ਾਰਾਂ ਸਾਲਾਂ ਤੋਂ ਰਿਹਾ ਹੈ ਤੇ ਕਰੋੜਾਂ ਲੋਕਾਂ ਦਾ ਮੁੱਖ ਭੋਜਨ ਹੈ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਸੋਸ਼ਲ ਮੀਡੀਆ ‘ਤੇ  ਕਣਕ ਬਾਰੇ ਜੋ ਨਕਾਰਾਤਮਕ ਪ੍ਰਚਾਰ ਹੋ ਰਿਹਾ ਹੈ, ਉਸਨੂੰ ਤੱਥਾਂ ਤੇ ਵਿਗਿਆਨਕ ਜਾਣਕਾਰੀ ਨਾਲ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਦੇ ਅਨੁਸਾਰ, ਸੈਮੀਨਾਰ ਦਾ ਵਿਸ਼ਾ “ਵੀਟ ਇਨ ਟ੍ਰਾਂਸਫਾਰਮੇਸ਼ਨ” ਤਿੰਨ ਮਹੱਤਵਪੂਰਨ ਪੱਖਾਂ ਮੌਸਮ, ਗੁਣਵੱਤਾ ਅਤੇ ਉਪਭੋਗਤਾ ‘ਤੇ ਕੇਂਦ੍ਰਿਤ ਹੈ। ਗੋਇਲ ਨੇ ਜ਼ੋਰ ਦਿੱਤਾ ਕਿ ਉਪਭੋਗਤਾਵਾਂ ਤਕ ਸੁਰੱਖਿਅਤ ਅਤੇ ਪੌਸ਼ਟਿਕ  ਕਣਕ  ਉਤਪਾਦ ਪਹੁੰਚਣ ਲਈ ਗੁਣਵੱਤਾ ਮਾਪਦੰਡਾਂ ਦੀ ਪਾਲਣਾ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ੈਲਫ਼ ਲਾਈਫ਼ ਅਤੇ ਫੂਡ ਸੇਫ਼ਟੀ ਲਈ ਸਪਸ਼ਟ ਮਾਪਦੰਡ ਤੇ ਨਿਗਰਾਨੀ ਪ੍ਰਣਾਲੀ ਬਣੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੀ ਖਾਦ ਸੁਰੱਖਿਆ ਲਈ  ਸਇੰਟਿਿਫਕ ਇਨੋਵੇਸ਼ਨ  ਬਹੁਤ ਜ਼ਰੂਰੀ ਹੈ। ਸੱਤਰ ਦੇ ਦਹਾਕੇ ਦੀ ਹਰੀ ਕ੍ਰਾਂਤੀ ਨੇ ਭਾਰਤੀ ਖੇਤੀ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ, ਪਰ ਹੁਣ ਸਮਾਂ ਹੈ ਕਿ ਅਸੀਂ ਵਿਗਿਆਨ ਤੇ ਇੰਜੀਨੀਅਰਿੰਗ ਰਾਹੀਂ ਹੋਰ ਉੱਚਾਈਆਂ ਛੂਹੀਏ। ਉਨ੍ਹਾਂ ਨੇ ਕਿਹਾ ਕਿ ਜੈਵਿਕ  ਕਣਕ ਮਹੱਤਵਪੂਰਨ ਹੈ, ਪਰ ਕੇਵਲ ਕੁਦਰਤੀ ਉਤਪਾਦਨ ‘ਤੇ ਨਿਰਭਰ ਰਹਿਣਾ ਕਾਫ਼ੀ ਨਹੀਂ। ਭਾਵੇਂ ਗੇਂਹੂਂ ਵਿੱਚ ਜੈਨੇਟਿਕ ਮੋਡੀਫ਼ਿਕੇਸ਼ਨ ਦੀ ਆਗਿਆ ਨਹੀਂ, ਪਰ ਹੋਰ ਵਿਗਿਆਨਕ ਨਵੀਨਤਾਵਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਤਾਂ ਜੋ ਉਤਪਾਦਕਤਾ ਅਤੇ ਲਚੀਲਾਪਨ ਵਧ ਸਕੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਅਸੀਂ ਪੂਰੀ ਤਰ੍ਹਾਂ ਕੁਦਰਤ ‘ਤੇ ਨਿਰਭਰ ਹੋ ਗਏ ਤਾਂ ਖਾਦ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ “ਜੇ ਅਸੀਂ ਸਿਰਫ਼ ਕੁਦਰਤ ‘ਤੇ ਨਿਰਭਰ ਰਹੇ ਤਾਂ ਉਤਪਾਦਨ ਘਟੇਗਾ ਅਤੇ ਕੀਮਤਾਂ ਆਮ ਉਪਭੋਗਤਾ ਦੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਇਸ ਲਈ  ਸੱਸਟੇਨੇਬਿਿਲਟੀ, ਪ੍ਰੋਡਕਟਿਿਵਟੀ ਅਤੇ ਅਫੋਰਡੇਬੇਲਿਟੀ  ਵਿੱਚ ਸੰਤੁਲਨ ਬਹੁਤ ਜ਼ਰੂਰੀ ਹੈ। ਧਰਮਿੰਦਰ ਸਿੰਘ ਗਿੱਲ, ਚੇਅਰਮੈਨ, ਰੋਲਰ ਫ਼ਲੋਰ ਮਿਲਰਜ਼ ਐਸੋਸੀਏਸ਼ਨ ਆਫ ਪੰਜਾਬ, ਨੇ ਹਾਲ ਹੀ ‘ਚ ਪੰਜਾਬ ਵਿੱਚ ਆਈ ਹੜ੍ਹ ਦੀ ਸਥਿਤੀ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਵੇਂ ਬਿਆਸ ਦਰਿਆ ਦੇ ਨੇੜਲੇ ਇਲਾਕੇ ਪ੍ਰਭਾਵਿਤ ਹੋਏ ਹਨ, ਪਰ ਇਸ ਹੜ੍ਹ ਨਾਲ ਮਿੱਟੀ ਵਿੱਚ ਉਪਜਾਊ ਗਾਰ (ਸਿਲਟ) ਇਕੱਠੀ ਹੋਈ ਹੈ, ਜੋ ਭਵਿੱਖ ਵਿੱਚ ਫਸਲ ਉਤਪਾਦਨ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਨੁਕਸਾਨ ਹੋਇਆ, ਪਰ ਹੁਣ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਮਾਤਰਾ ਵਧ ਗਈ ਹੈ, ਜਿਸ ਨਾਲ ਆਉਣ ਵਾਲੀ ਫਸਲ ਵਿੱਚ ਉਤਪਾਦਕਤਾ ਸੁਧਰਨ ਦੀ ਉਮੀਦ ਹੈ।

ਦੋ ਦਿਨਾਂ ਤੱਕ ਚੱਲੇਗੀ ਚਰਚਾ

ਇਸ ਦੋ ਦਿਨਾਂ ਸੈਮੀਨਾਰ ਵਿੱਚ ਖੇਤੀਬਾੜੀ, ਭੋਜਨ ਪ੍ਰੌਧੋਗਿਕੀ ਅਤੇ ਪੋਸ਼ਣ ਖੇਤਰ ਦੇ ਮਾਹਿਰ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕਰਨਗੇ। ਇਨ੍ਹਾਂ ਵਿੱਚ  ਕਣਕ ਦੀ ਮੌਸਮੀ ਸਹਿਨਸ਼ੀਲਤਾ, ਫੋਰਟੀਫਿਕੇਸ਼ਨ ਤੇ ਗੁਣਵੱਤਾ ਮਾਪਦੰਡ, ਉਪਭੋਗਤਾ ਜਾਗਰੂਕਤਾ ਅਤੇ ਮਿਲਿੰਗ ਟੈਕਨਾਲੋਜੀ ਵਿੱਚ ਨਵੇਂ ਵਿਕਾਸ ਸ਼ਾਮਲ ਹਨ।

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਅਤੇ ਰਿਟਾਇਰੀ ਮੁਲਾਜ਼ਮਾਂ ਨਾਲ ਸਬੰਧਤ ਅਹਿਮ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਚੰਡੀਗੜ੍ਹ ਵਿੱਚ ਹਿੱਸੇਦਾਰੀ ਜਾਇਦਾਦ ਦੀ ਵਿਕਰੀ ਵਿੱਚ ਸਮੱਸਿਆ ਦਾ ਮੁੱਦਾ ਉਠਾਇਆ

Punjab Governor Visits Chandigarh Spinal Rehab, Applauds Spirit of Courage

ਯੂਟੀ ਇੰਪਲਾਈਜ਼ ਐਂਡ ਵਰਕਰਜ਼ ਫੈਡਰੇਸ਼ਨ, ਚੰਡੀਗੜ੍ਹ ਦੇ ਸੱਦੇ 'ਤੇ 12 ਨਵੰਬਰ, 2025 ਨੂੰ ਹੋਣ ਵਾਲੀ ਹੜਤਾਲ ਦੀਆਂ ਤਿਆਰੀਆਂ ਜਾਰੀ

Preparations continue for the Dharna to be held on November 12, 2025, at the call of the Federation of UT Employees and Workers, Chandigarh.

ਯੂਟੀ ਅਤੇ ਨਗਰ ਨਿਗਮ ਦੇ ਕਰਮਚਾਰੀਆਂ ਵੱਲੋਂ ਵਿਸ਼ਾਲ ਧਰਨਾ ਅਤੇ ਵਿਰੋਧ ਪ੍ਰਦਰਸ਼ਨ

ਡਰੱਗ ਨਾ ਵੇਚਣ ਉਤੇ ਪਤੀ-ਸੱਸ ਵੱਲੋਂ ਪੀੜ੍ਹਤਾ ਦੀ ਇਤਰਾਜ਼ਯੋਗ ਵੀਡੀਓ ਵਾਇਰਲ ?

Massive protest Dharna by UT and Municipal Corporation employees.

Approval to fill 115 posts of Homeopathic Medical Officers and Dispensers is a appreciable decision of the government : Dr. Inderjeet Singh Rana