CAT Consult & Chandigarh Kennel Club to host Chandigarh Pet Expo 2026 & 79th All Breed Dog Show and 80th & 81st All Breeds pointed championship dog show The show will be on Feb28th & March 1st,2026 at Chandigarh Parade Ground 500 Dogs belonging to 30 different Breeds participating in the Pet Expo Chandigarh 27 February ( Ranjeet Singh Dhaliwal ) : North India’s largest gathering of pet industry professionals, pet parents, and pets, “Chandigarh Pet Expo- Cpex 2026 & 79th All Breed Dog Show and 80th & 81st All Breeds pointed championship dog show going to be held on Feb28th 2026 at the Parade Ground, Sector 17, Chandigarh. It will continue till March 1st,2026 The timing is from 9 am to 8 pm. The show is being organised by the CAT Consult in association with Chandigarh Kennel Club, Department of Animal Husbandry, Punjab,Guru Angad Dev Veterinary and Animal Sciences University (GADVASU) and Small Animals Clinicians’ Association (SACA). C...
ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
ਪਟਿਆਲਾ 26 ਫਰਵਰੀ ( ਪੀ ਡੀ ਐਲ ) : ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ 23 ਜਨਵਰੀ ਤੋ 26 ਜਨਵਰੀ ਤੱਕ ਸਿਰੜੀ ਮਹਾਰਾਸ਼ਟਰ ਵਿਖੇ ਹੋਏ 18 ਵੇ ਅਜਲਾਸ ਵਿੱਚ ਕੀਤੇ ਫੈਸਲੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲ੍ਹਾ ਇਕਾਈ ਪਟਿਆਲਾ ਵੱਲੋਂ ਮੰਗ ਪੱਤਰ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਦਰਸ਼ਨ ਬੇਲੂ ਮਾਜਰਾ, ਜਸਵੀਰ ਸਿੰਘ ਖੋਖਰ ਤੇ ਜਸਵਿੰਦਰ ਸਿੰਘ ਸੋਜਾ ਦੀ ਅਗਵਾਈ ਵਿੱਚ ਜਿਲ੍ਹਾ ਅਧਿਕਾਰੀ ਨੂੰ ਦਿੱਤਾ ਗਿਆ।
ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਵੱਖ ਵੱਖ ਸਕੀਮਾਂ ਅਧੀਨ ਵੱਖ ਵੱਖ ਵਿਭਾਗਾਂ ਵਿੱਚ ਸਮੂਹ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਸਮੂਹ ਵਿਭਾਗਾਂ ਵਿੱਚ ਖਾਲੀ ਪੋਸਟਾਂ ਨੂੰ ਪੂਰੇ ਪੂਰੇ ਗ੍ਰੇਡਾਂ ਤੇ ਤੁਰੰਤ ਭਰਨ, ਫਾਈਨਾਂਸ ਬਿੱਲ 2025 ਵਿੱਚ ਪੈਂਨਸ਼ਨ ਅਧਿਨਯਮ ਨੂੰ ਰੱਦ ਕਰਨ,ਪੀ ਐੱਫ ਆਰ ਡੀ ਏ ਬਿੱਲ ਰੱਦ ਕਰਨ, ਐੱਨ ਪੀ ਐੱਸ/ਯੂ ਪੀ ਐੱਸ ਨੂੰ ਤੁਰੰਤ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਚਾਰ ਕਿਰਤ ਕੋਡਾਂ ਨੂੰ ਰੱਦ ਕਰਨ, ਅੱਠਵਾਂ ਪੇ ਕਮਿਸ਼ਨ ਨੂੰ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਤੇ ਇੱਕ ਸਾਰ ਲਾਗੂ ਕਰਨ,ਵੱਖ ਵੱਖ ਰਾਜਾਂ ਵਿੱਚ ਡੀ ਏ/ਡੀ ਆਰ ਦੀ ਕਿਸ਼ਤਾਂ ਦਾ ਬਕਾਇਆ ਤੁਰੰਤ ਦੇਣ, ਸੰਵਿਧਾਨ ਦੀ ਧਾਰਾ 310,311(2)(ਏ,ਬੀ,ਸੀ) ਨੂੰ ਰੱਦ ਕਰਨ, ਨਵੀਂ ਸਿੱਖਿਆ ਨੀਤੀ 2020 ਅਤੇ ਟੈੱਟ ਪਾਸ ਕਰਨ ਦੀ ਜ਼ਬਰੀ ਠੋਸੀ ਸ਼ਰਤ ਨੂੰ ਰੱਦ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੈਸ਼ ਲੈਸ ਹੈੱਲਥ ਸਕੀਮ ਲਾਗੂ ਕਰਨ, ਸੰਵਿਧਾਨ ਅਨੁਸਾਰ ਧਰਮ ਨਿਰਪੱਖਤਾ ਬਣਾ ਕੇ ਰੱਖੀ ਜਾਵੇ। ਮਿਡੇ ਮੇ ਲਾਸ਼ਾ ਵਰਕਰਾਂ ਆਗਣਵਾੜੀ ਵਰਕਰਾਂ ਤੇ ਘੱਟੋ ਘੱਟ ਉਜਰਤ ਲਾਗੂ ਕੀਤੀ ਜਾਵੇ। ਇਸ ਮੌਕੇ ਗੁਰਚਰਨ ਸਿੰਘ ਧਨੋਆ ,ਕੁਲਦੀਪ ਸਿੰਘ ਘੱਗਾ ,ਧਰਮਪਾਲ ਸਿੰਘ ਲੋਟ, ਨਰੇਸ਼ ਕੁਮਾਰ, ਭਜਨ ਸਿੰਘ, ਕਰਮ ਸਿੰਘ ਨਾਭਾ, ਸਵਰਨ ਸਿੰਘ, ਪਾਲਾ ਰਾਮ, ਜਗਦੀਸ ਕੁਮਾਰ, ਵੀਰੂ ਰਾਮ ਆਦੀ ਸਾਮਲ ਹੋਏ।

Comments
Post a Comment