Skip to main content

A meeting was held in Attawa village regarding the door-to-door garbage collection system.

A meeting was held in Attawa village regarding the door-to-door garbage collection system. Chandigarh 26 February ( Ranjeet Singh Dhaliwal ) : An important meeting was held at the Community Center, Sector 42, regarding the new door-to-door garbage collection system in Attawa village (Ward No. 24) by the Chandigarh Municipal Corporation. Area Councilor Mr. Jasbir Singh Bunty provided detailed information about the plan to the residents present. The councilor informed that a one-day special camp has been organized by the Municipal Corporation's MoH office. The purpose of this camp is to make any corrections/updates to water meters, floors, shops, and other property details. The Municipal Corporation has already conducted a door-to-door survey, recording the number of rooms and area. All residents are requested to come to the camp and check their records to avoid any billing errors in the future. The meeting also provided detailed information about the proposed garbage collection fee,...

ਅਕਾਲੀ ਦਲ ਨੇ 328 ਸਰੂਪਾਂ ਦੇ ਕੇਸ ’ਚ ਨਵੀਂ ਐਸ ਆਈ ਟੀ ਨੂੰ ਕੀਤਾ ਰੱਦ, ਕਿਹਾ ਕਿ ਮਕਸਦ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਹੈ

ਅਕਾਲੀ ਦਲ ਨੇ 328 ਸਰੂਪਾਂ ਦੇ ਕੇਸ ’ਚ ਨਵੀਂ ਐਸ ਆਈ ਟੀ ਨੂੰ ਕੀਤਾ ਰੱਦ, ਕਿਹਾ ਕਿ ਮਕਸਦ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਉਣਾ ਹੈ

ਚੰਡੀਗੜ੍ਹ 26 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਮੁੜ ਗਠਨ ਕੀਤੇ ਜਾਣ ਨੂੰ ਰੱਦ ਕਰ ਦਿੱਤਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਟੀਮ ਇਸ ਕਰ ਕੇ ਗਠਿਤ ਕੀਤੀ ਗਈ ਕਿਉਂਕਿ ਪੁਰਾਣੀ ਟੀਮ ਨੇ ਕੇਸ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੇ ਗੈਰ ਕਾਨੂੰਨੀ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਘਟਨਾਕ੍ਰਮ ’ਤੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂਆਂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਪਰਮਬੰਸ ਸਿੰਘ ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਘਟੀਆ ਰਾਜਨੀਤੀ ਕਰ ਰਹੀ ਹੈ ਤੇ ਇਸ ਐਸ ਆਈ ਟੀ ਦਾ ਟੀਚਾ ਵੀ ਉਹੀ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦ ਸਰੂਪਾਂ ਦੀ ਆੜ ਵਿਚ ਅਕਾਲੀ ਦਲ ਦੇ ਪ੍ਰਧਾਨ ਨੂੰ ਨਿਸ਼ਾਨਾ ਬਣਾਉਣਾ।

ਇਹਨਾਂ ਆਗੂਆਂ ਨੇ ਸਵਾਲ ਕੀਤਾ ਕਿ ਜਿਹੜੇ ਅਫਸਰ ਪਹਿਲਾਂ ਹੀ ਸ਼ੱਕ ਦੇ ਘੇਰੇ ਵਿਚ ਹਨ ਜਿਵੇਂ ਕਿ ਐਸ ਆਈ ਟੀ ਦੇ ਚੇਅਰਮੈਨ ਨਾਨਕ ਸਿੰਘ ਜਿਹਲਾਂ ਖਿਲਾਫ ਫੌਜੀ ਅਫਸਰ ’ਤੇ ਪੁਲਿਸ ਵੱਲੋਂ ਕੀਤੇ ਹਮਲੇ ਵਿਚ ਉਹਨਾਂ ਦੀ ਭੂਮਿਕਾ ਦੀ ਜਾਂਚ ਹੋ ਰਹੀ ਹੈ ਅਤੇ ਗੁਰਬੰਸ ਸਿੰਘ ਬੈਂਸ ਜੋ ਅਕਾਲੀ ਦਲ ਦੀ ਸਰਕਾਰ ਦੇ ਖਿਲਾਫ ਸਨ, ਨੂੰ ਐਸ ਆਈ ਟੀ ਵਿਚ ਸ਼ਾਮਲ ਕੀਤਾ ਗਿਆ ਹੈ। ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਆਪ ਸਰਕਾਰ ਨੇ ਐਸ ਆਈ ਟੀ ਵਿਚ ਸਿਰਫ ’ਅੰਮ੍ਰਿਤਧਾਰੀ’ ਅਫਸਰ ਸ਼ਾਮਲ ਕਰਨ ਲਈ ਕੀਤੀ ਹਦਾਇਤ ਦੀ ਵੀ ਪਰਵਾਹ ਨਹੀਂ ਕੀਤੀ ਕਿਉਂਕਿ ਇਹਨਾਂ ਨੇ ਫਿਰ ਕੇਸ ਦੀ ਜਾਂਚ ਵਿਚ ’ਮਰਿਆਦਾ’ ਦੀ ਪਾਲਣਾ ਕਰਨੀ ਸੀ।

ਇਹਨਾਂ ਆਗੂਆਂ ਨੇ ਐਸ ਆਈ ਟੀ ਅਫਸਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਪ ਲੀਡਰਸ਼ਿਪ ਦੇ ਕਹਿਣ ’ਤੇ ਕੁਝ ਵੀ ਗਲਤ ਕਰਨ ਦੀ ਗਲਤੀ ਨਾ ਕਰਨ। ਉਹਨਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਵੇਖ ਰਹੀ ਹੈ ਕਿ ਆਪ ਸਰਕਾਰ ਲਾਪਤਾ ਸਰੂਪਾਂ ਦੇ ਮਾਮਲੇ ਦੀ ਜਾਂਚ ਕਿਸ ਤਰੀਕੇ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਰਧਾਲੂ ਜਾਣਦੇ ਹਨ ਕਿ ਸਰੂਪ ਲਾਪਤਾ ਨਹੀਂ ਹਨ ਬਲਕਿ ਇਹ ਗੁਰੂ ਘਰਾਂ ਵਿਚ ਭੇਜੇ ਗਏ ਹਨ ਪਰ ਇਹਨਾਂ ਦੀ ਗਿਣਤੀ ਦਾ ਹਿਸਾਬ ਸਹੀ ਨਾ ਹੋਣਾ ਮੁੱਦਾ ਹੈ। ਜੇਕਰ ਐਸ ਆਈ ਟੀ ਦੇ ਅਫਸਰਾਂ ਨੇ ਜਾਂਚ ਦੇ ਬਹਾਲੇ ਅਕਾਲੀ ਦਲ ਦੀ ਲੀਡਰਸ਼ਿਪ ਖਿਲਾਫ ਝੂਠਾ ਕੇਸ ਦਰਜ ਕੀਤਾ ਤਾਂ ਫਿਰ ਉਹ ਕਾਨੂੰਨ ਮੁਤਾਬਕ ਨਤੀਜੇ ਭੁਗਤਣ ਲਈ ਤਿਆਰ ਰਹਿਣ ਕਿਉਂਕਿ ਕਾਨੂੰਨ ਸਭ ਲਈ ਬਰਾਬਰ ਹੈ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

Alchemist Ojas Hospital successfully completes 50 TAVR procedures

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅਨੋਖਾ ਬਦਲਾਅ ਕੇਂਦਰ ਸਰਕਾਰ ਤੋਂ ਮਿਲਦੇ ਫੰਡ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਕੱਟਣ ਤੇ ਆਈ

Gate meetings held at 8 locations today. Preparations for the strike on February 12, 2026, are complete

If salaries are not fixed by March 3, DPI office will be surrounded- ETT 6635

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ