Skip to main content

Congress seeks White Paper on Punjab’s financial situation

Congress seeks White Paper on Punjab’s financial situation Reckless borrowing by AAP has pushed Punjab to bankruptcy : Warring Chandigarh 5 March ( Ranjeet Singh Dhaliwal ) : Punjab Congress today demanded a White Paper on the state of finances in Punjab in view of the mounting debt that has crossed the Rs four lakh crores “redline” and is projected to reach Rs 4.17 crore by the end of this fiscal. "Reckless borrowing by the AAP government has brought Punjab on the brink of bankruptcy ", the party warned.  Reacting to the mammoth debt burden that the AAP has incurred on the state, Punjab Congress president Amarinder Singh Raja Warring said while all previous governments during the last three decades have borrowed, the current government has borrowed it with wanton greed without caring for the future of the state. He said, while the previous governments accumulated Rs 3 lakh crores debt in thirty years, the AAP added over Rs one lakh crores to the state debt in just four years...

ਮਜੀਠੀਆ ਨੇ ਪੰਜਾਬ ਸਿਰ ਚੜਾਏ ਕਰਜ਼ੇ ਦੇ ਮੁੱਦੇ 'ਤੇ ਘੇਰੀ ' ਆਪ ' ਸਰਕਾਰ

ਮਜੀਠੀਆ ਨੇ ਪੰਜਾਬ ਸਿਰ ਚੜਾਏ ਕਰਜ਼ੇ ਦੇ ਮੁੱਦੇ 'ਤੇ ਘੇਰੀ ' ਆਪ ' ਸਰਕਾਰ

ਭਗਵੰਤ ਮਾਨ ਦੀ ਸਰਕਾਰ ਨੇ ਚਾਰ ਸਾਲ ਵਿੱਚ ਚੁੱਕਿਆ ਕਰੀਬ ਇਕ ਲੱਖ 35 ਹਜਾਰ ਕਰੋੜ ਰੁਪਏ ਦਾ ਕਰਜ਼ਾ : ਬਿਕਰਮ ਸਿੰਘ ਮਜੀਠੀਆ

ਜਹਾਜ਼ਾਂ ਦੇ ਝੂਟਿਆਂ ਅਤੇ ਝੂਠੇ ਇਸ਼ਤਿਹਾਰਾਂ 'ਤੇ ਖਰਚ ਕੀਤਾ ਗਿਆ ਬਹੁਤ ਕਰਜ਼ਾ

ਪੰਜਾਬੀਆ ਨੂੰ ਕੀਤੀ ਅਪੀਲ - ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜਦੋਂ ਵੋਟਾਂ ਮੰਗਣ ਆਉਣ ਤਾਂ ਕਰਜ਼ੇ ਬਾਰੇ ਸਵਾਲ ਜ਼ਰੂਰ ਪੁੱਛੋ

ਕਿਹਾ, ਮੁੱਖ ਮੰਤਰੀ ਦੱਸਣ ਕਿ ਰਾਜਾ ਵੜਿੰਗ ਵਾਲੀਆਂ ਬਸਾਂ ਦੀਆਂ ਬਾਡੀਆਂ ਕਾਂਡ ਮਾਮਲੇ 'ਚ ਕੀ ਹੋਇਆ ਹੈ ਸਮਝੌਤਾ

ਚੰਡੀਗੜ੍ਹ 5 ਫਰਵਰੀ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਰਜ਼ੇ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ l ਉਹਨਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ 'ਤੇ ਪੰਜਾਬ ਸਿਰ ਚੜੇ ਕਰਜੇ ਸਬੰਧੀ ਵੇਰਵੇ ਸਾਂਝੇ ਕਰਦਿਆਂ ਲਿਖਿਆ ਕਿ " ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਬਣੀਆ ਵੱਖ-ਵੱਖ ਸਰਕਾਰਾਂ ਨੇ ਵਿੱਤੀ ਵਰ੍ਹੇ 2021–22 ਤੱਕ ਕੁੱਲ ਕਰਜਾ 2,81,773 ਕਰੋੜ ਲਿਆ ਸੀ, ਜਿਸ ਨਾਲ ਪੰਜਾਬ ਦਾ ਸਮੇਂ ਸਮੇਂ ਦੀਆ ਸਰਕਾਰਾਂ ਨੇ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਅਤੇ 2007 ਤੋ 2017 ਤੱਕ ਪੰਜਾਬ ਨੇ ਸਵ. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਨਾਲ ਪੰਜਾਬ ਦਾ ਬੁਨਿਆਦੀ ਢਾਂਚਾ ਸਥਾਪਿਤ ਕੀਤਾ ਗਿਆ ਜਿਸਨੂੰ ਪੰਜਾਬ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਹੁਣ 2026 ਮਾਰਚ ਮਹੀਨੇ ਤੱਕ ਇਹ ਕਰਜਾ ਵੱਧਕੇ ਕਰੀਬ 4 ਲੱਖ 17 ਹਜਾਰ 136 ਕਰੋੜ ਹੋਣ ਜਾ ਰਿਹਾ ਹੈ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਸਿਰਫ਼ ਚਾਰ ਸਾਲ ਵਿੱਚ ਹੀ ਕਰੀਬ ਇਕ ਲੱਖ 35 ਹਜਾਰ 363 ਕਰੋੜ ਰੁਪਏ ਕਰਜ਼ਾ ਲੈ ਲਿਆ ਹੈ ਜਦਕਿ ਇਕ ਸਾਲ 2025–26 ਲਈ ਹੋਰ ਕਰਜ਼ਾ ਲਿਆ ਜਾਵੇਗਾ ਜੋਂ ਅੰਦਾਜ਼ਨ ਪੰਜ ਲੱਖ ਕਰੋੜ ਤੱਕ ਪਹੁੰਚ ਜਾਵੇਗਾ ਅਤੇ ਇਸ ਕਰਜ਼ੇ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਵਿੱਚ ਕਿਸੇ ਕਿਸਮ ਦੀ ਤਰੱਕੀ ਨਹੀਂ ਲਿਆਂਦੀ l 

ਉਨ੍ਹਾਂ ਕਰਜ਼ੇ ' ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਭਗਵੰਤ ਮਾਨ ਸਰਕਾਰ 0+0=0 ਹੈ l ਉਨ੍ਹਾਂ ਕਿਹਾ ਕਿ ਪੰਜਾਬੀਆ ਨੂੰ ਚਾਰ ਸਾਲ ਵਿੱਚ ਸਿਰਫ਼ ਮੂੰਗੇਰੀ ਲਾਲ ਦੇ ਹਸੀਨ ਸੁਪਨੇ ਦਿਖਾਏ ਜਾਣ ਤੋਂ ਸਿਵਾਏ ਕੋਈ ਕੰਮ ਨਹੀਂ ਕੀਤਾ ਗਿਆ। ਭਗਵੰਤ ਮਾਨ ਸਰਕਾਰ ਵੱਲੋ ਲਏ ਗਏ ਕਰਜ਼ੇ ‘ਚੋ ਵਧੇਰੇ ਖ਼ਰਚਾ ਜਹਾਜ਼ਾਂ ਦੇ ਝੂਟਿਆਂ ਅਤੇ ਝੂਠੇ ਇਸ਼ਤਿਹਾਰਾਂ 'ਤੇ ਹੋਇਆ ਹੈ l ਉਨ੍ਹਾਂ ਕਿਹਾ ਕਿ ਮਾਇਨਿੰਗ ਆਮਦਨ ਜੋਂ ਸਰਕਾਰ ਬਣਨ ਤੋਂ ਪਹਿਲਾ ਭਗਵੰਤ ਮਾਨ ਅਤੇ ਉਨ੍ਹਾਂ ਦੇ ਦਿੱਲੀ ਵਾਲੇ ਆਕਾ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਹਰ ਸਾਲ ਵੀਹ ਹਜ਼ਾਰ ਕਰੋੜ ਆਉਣਗੇ ਉਹ ਹੁਣ ਦੱਸਣ ਕਿ ਪੰਜਾਬ ਦਾ ਪਿਛਲੇ ਚਾਰ ਸਾਲ ਦਾ 80 ਹਜ਼ਾਰ ਕਰੋੜ ਕਿੱਥੇ ਹੈ? ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਕਿਹਾ ਸੀ ਚੋਰ ਮੋਰੀਆ ਨਾਲ ਪੰਜਾਬ ਦੇ ਮਾਲੀਏ ਨੂੰ ਲੁੱਟਿਆ ਜਾ ਰਿਹਾ ਹੈ ਜਿਸਨੂੰ ਰੋਕ ਕੇ ਸਾਨੂੰ 34 ਹਜ਼ਾਰ ਕਰੋੜ ਰੁਪਏ ਹਰ ਸਾਲ ਮਿਲਣਗੇ ਉਹ ਕਿੱਥੇ ਗਏ ? 

ਉਨ੍ਹਾਂ ਲਿਖਿਆ ਕਿ ਮੇਰੀ ਪੰਜਾਬੀਆ ਨੂੰ ਅਪੀਲ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਜਦੋਂ ਤੁਹਾਡੇ ਵਿਚ ਵੋਟ ਮੰਗਣ ਆਉਣ ਤਾਂ ਦੋਵਾਂ ਨੂੰ ਇਹ ਸਵਾਲ ਜ਼ਰੂਰ ਪੁੱਛੋ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਦਾ ਪੈਸਾ ਫਜ਼ੂਲ ਖਰਚੀ ਵਿਚ ਕਿਉਂ ਉਡਾਇਆ ਜਾ ਰਿਹਾ ਹੈ ਜਦਕਿ ਪੰਜਾਬ ਦੀ ਹੋਈ ਇਸ ਅੰਨੀ ਲੁੱਟ ਮਾਮਲੇ ਵਿੱਚ ਮੁੱਖ ਮੰਤਰੀ ਚੁੱਪ ਹੈ? ਇਸ ਦੌਰਾਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਚਾਰ ਸਾਲ ਪੰਜਾਬ ਕਾਂਗਰਸ ਦੇ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਕਹਿ ਕੇ ਚੁੱਪ ਕਰਾਉਂਦੇ ਰਹੇ ਕਿ ਉਸਦੀਆਂ ਮੰਤਰੀ ਹੋਣ ਵੇਲੇ ਪਾਈਆਂ ਬੱਸਾਂ ਦੀਆਂ ਬਾਡੀਆਂ ਦਾ ਮਾਮਲਾ ਖੋਲ ਦਿੱਤਾ ਜਾਵੇਗਾ ਪਰ ਉਹ ਫਾਈਲ ਹੁਣ ਕਿੱਥੇ ਹੈ ਅਤੇ ਕਿਸ ਦੇ ਜਰੀਏ ਇਸ ਸਬੰਧੀ ਸਮਝੌਤਾ ਹੋਇਆ ਹੈ, ਮੁੱਖ ਮੰਤਰੀ ਇਸ ਗੱਲ ਦਾ ਜਵਾਬ ਵੀ ਪੰਜਾਬ ਦੇ ਲੋਕਾਂ ਨੂੰ ਜਰੂਰ ਦੇਣ l ਇਸ ਦੇ ਇਲਾਵਾ ਉਹਨਾਂ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਾਨੂੰਨ ਅਵਸਥਾ ਦੇ ਮਾਮਲੇ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ l

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ

Alchemist Ojas Hospital successfully completes 50 TAVR procedures

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਅਨੋਖਾ ਬਦਲਾਅ ਕੇਂਦਰ ਸਰਕਾਰ ਤੋਂ ਮਿਲਦੇ ਫੰਡ ਦੇ ਬਾਵਜੂਦ ਸੂਬਾ ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਕੱਟਣ ਤੇ ਆਈ