ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...
ਪੰਜਾਬ ‘ਚ ਰਵਾਇਤੀ ਪਾਰਟੀਆਂ ਦਾ ਬੀਤੇ ਸਾਲਾਂ ਦਾ ਹਾਲ ਚੰਡੀਗੜ੍ਹ 31 ਦਸੰਬਰ ( ਰਣਜੀਤ ਧਾਲੀਵਾਲ ) : ਪੰਜਾਬ ‘ਚ ਰਵਾਇਤੀ ਪਾਰਟੀਆਂ ਦਾ ਬੀਤੇ ਸਾਲ 2024 ਨੇ ਖਤਮ ਹੋਣ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਵੱਡੇ ਧਮਾਕੇ ਕਰਕੇ ਕਈ ਪਾਰਟੀਆਂ ਨੂੰ ਡੂੰਘੇ ਟੋਇਆਂ ਵਿੱਚ, ਕਈਆਂ ਨੂੰ ਔਜੜ ਰਾਹਾਂ ‘ਤੇ ਅਤੇ ਕਈਆਂ ਨੂੰ ਵਿੰਗ ਵਲੇਵੇਂ ਪਾਉਂਦਿਆਂ ਸੜਕ ‘ਤੇ ਚਾੜ੍ਹਿਆ ਹੈ। ਇਸ ਸਾਲ ਨੇ ਸਿਆਸੀ ਖੇਤਰ ਵਿੱਚ ਸਭ ਤੋਂ ਵੱਧ ਸੱਟ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਮਾਰੀ ਜੋ 4 ਜੂਨ 2024 ਨੂੰ ਆਏ ਪਾਰਲੀਮੈਂਟ ਦੇ ਨਤੀਜਿਆਂ ‘ਚ ਹਰ ਸਮੇਂ ਪਹਿਲੀ ਜਾਂ ਦੂਜੀ ਪੁਜ਼ੀਸ਼ਨ ਤੋਂ ਆਖਰੀ ਪੁਜ਼ੀਸ਼ਨ ‘ਤੇ ਆ ਗਿਆ ਜਦੋਂ ਕਿ ਆਮ ਆਦਮੀ ਪਾਰਟੀ ਨੂੰ ਉੱਪਰ ਹੇਠਾਂ ਡਿੱਕ ਡੋਲੇ ਖਵਾਉਂਦਿਆਂ ਫਿਰ ਵੀ ਸੜਕ ‘ਤੇ ਹੀ ਰੱਖਦਾ ਰਿਹਾ। ਸਾਲ ਦੇ ਮੱਧ ਵਿੱਚ ਕਾਂਗਰਸ ਨੂੰ ਵੱਡੀਆਂ ਆਸਾਂ ਜਗਾਈਆਂ ਪਰ ਸਾਲ ਦੇ ਆਖਰ ਤੱਕ ਫਿਰ ਪਾਰਟੀ ਨੂੰ ਸਖਤ ਮਿਹਨਤ ਕਰਨ ਦਾ ਸੰਕੇਤ ਦੇ ਗਿਆ। ਭਾਜਪਾ, ਜਿਸ ਨੂੰ ਲੋਕ ਸਭਾ ਚੋਣਾਂ ‘ਚ ਪਾਰਟੀ ਦੇ ਸ਼ਹਿਰੀ ਕਾਡਰ ਦਾ ਵੱਡਾ ਇਜ਼ਾਫਾ ਹੋਣ ਦਾ ਭਰਮ ਬਣਿਆਂ ਸੀ, ਬਾਅਦ ਦੀਆਂ ਦੋ ਵਿਧਾਨ ਸਭਾਈ ਚੋਣਾਂ ਤੇ ਦੋ ਲੋਕਲ ਬਾਡੀ ਚੋਣਾ (ਪੰਚਾਇਤਾਂ ਤੇ ਮਿਉਂਸਪਲਟੀਆਂ) ‘ਚ ਫਿਰ ਗੋਤਾ ਖਵਾ ਗਿਆ। ਪਿਛਲਾ ਸਾਲ 4 ਜੂਨ ਨੂੰ ਆਏ ਲੋਕ ਸਭਾ ਨਤੀਜਿਆਂ ‘ਚ ਪੰਜਾਬ ਕਾਂਗਰਸ ਨੂੰ 7, ਆਮ ਆਦਮੀ ਪਾਰਟੀ ਨੂੰ 3, ਅਕਾਲੀ ਦਲ ਨੂੰ 1, ਅਤੇ ਦੋ ਆਜ਼ਾਦ ਉਮੀਦਵਾਰਾਂ ਨੂੰ 1-1 ਸੀਟ ਦੇ ਕੇ ਕਈ ਸੰਕੇਤ ...