Skip to main content

Warring seeks MSP guarantee as promised to farmers

Warring seeks MSP guarantee as promised to farmers Demands Rs 50-70 cr annual research grant for PAU Seeks debt relief for farmers on pattern of industry loan waiver Reveals, Punjab didn’t get a penny of Rs 1600 cr flood relief Demands withdrawal of the law on stubble burning Chandigarh/New Delhi 18 March ( Ranjeet Singh Dhaliwal ) : Punjab Congress president and Ludhiana MP Amarinder Singh Raja Warring today demanded that the government of India should bring the law to provide MSP guarantee to the farmers as had been promised to them when they withdrew their 15 month long strike against three farm laws. He also demanded Rs 50 crore to Rs 70 crores annual research grant for the Punjab Agricultural University, Ludhiana to improve the research facilities for better agriculture. The Ludhiana MP made a strong case for providing debt relief to the small and marginal farmers through one time settlement by waiving off their interests. He asked, if the government can waive off loans worth Rs 1...

ਪਨਬਸ/ਪੀ ਆਰ ਟੀ ਸੀ ਯੂਨੀਅਨ ਵੱਲੋ 30 ਦਸੰਬਰ ਨੂੰ 4 ਘੰਟੇ ਬੱਸਾ ਦਾ ਚੱਕਾ ਜਾਮ ਕਰਕੇ ਕਿਸਾਨਾ ਦੀ ਡਟਵੀ ਹਿਮਾਇਤ ਦਾ ਐਲਾਨ : ਰੇਸ਼ਮ ਸਿੰਘ ਗਿੱਲ

ਪਨਬਸ/ਪੀ ਆਰ ਟੀ ਸੀ ਯੂਨੀਅਨ ਵੱਲੋ 30 ਦਸੰਬਰ ਨੂੰ 4 ਘੰਟੇ ਬੱਸਾ ਦਾ ਚੱਕਾ ਜਾਮ ਕਰਕੇ ਕਿਸਾਨਾ ਦੀ ਡਟਵੀ ਹਿਮਾਇਤ ਦਾ ਐਲਾਨ : ਰੇਸ਼ਮ ਸਿੰਘ ਗਿੱਲ 

ਚੰਡੀਗੜ੍ਹ 28 ਦਸੰਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: 25/11 ਵਲੋ ਸਾਝੇ ਤੌਰ ਤੇ ਪ੍ਰੈੱਸ ਬਿਆਨ ਜਾਰੀ ਕਰਦਿਆ ਸੰਸਥਾਪਕ ਕਮਲ ਕੁਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ ਪੰਨੂ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਕਿਸਾਨ ਜਥੇਬੰਦੀਆ ਵਲੋ ਜੋ 30 ਦਸੰਬਰ ਨੂੰ ਪੰਜਾਬ ਬੰਦ ਕਰਨ ਸਮੇਤ ਧਰਨੇ-ਪ੍ਰਦਰਸ਼ਨ ਕੀਤੇ ਜਾਣਗੇ ਉਸ ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਡਟਕੇ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਕਿਸਾਨਾਂ ਵਲੋਂ ਰੱਖੇ ਸਮੇਂ ਮੁਤਾਬਿਕ 7 ਤੋਂ 4 ਵਜੇ ਦੌਰਾਨ ਬੇਸ਼ੱਕ ਪੂਰੇ ਦਿਨ ਦੀ ਹੜਤਾਲ ਸੰਭਵ ਵੀ ਨਹੀਂ ਹੈ ਅਤੇ ਉਹ ਲੋਕਾਂ ਨੂੰ ਵੀ ਤੰਗ ਨਹੀਂ ਕਰਨਾ ਚਾਹੁੰਦੇ ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਪੂਰੇ ਪੰਜਾਬ ਅੰਦਰ 10 ਤੋ 2 ਵਜੇ ਤੱਕ ਮੁਕੰਮਲ ਤੌਰ ਤੇ ਬੱਸਾ ਦਾ ਚੱਕਾ ਜਾਮ ਕਰਰਨਗੇ ਅਤੇ ਕਿਸਾਨ ਜਥੇਬੰਦੀਆ ਦੇ ਜਿਥੇ ਵੀ ਧਰਨੇ-ਪ੍ਰਦਰਸ਼ਨ ਹੋਣਗੇ ਉਸ ਵਿੱਚ ਭਾਰੀ ਗਿਣਤੀ ਵਿੱਚ ਸਮੂਲੀਅਤ ਕੀਤੀ ਜਾਵੇਗੀ। ਸੀ.ਮੀਤ ਪ੍ਰਧਾਨ ਬਲਜਿੰਦਰ ਸਿੰਘ, ਸੀ.ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੈਸ਼ੀਅਰ ਬਲਜੀਤ ਸਿੰਘ ਅਤੇ ਕੈਸ਼ੀਅਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਨਾਲ ਹਰ ਵਰਗ ਨਾਲ ਧੱਕੇ ਕਰ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਵੱਲੋਂ ਸਾਰੇ ਵਿਭਾਗਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹਰ ਵਰਗ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸਰਕਾਰੀ ਟਰਾਂਸਪੋਰਟ ਵਿੱਚ ਇੱਕ ਵੀ ਬੱਸ ਨਹੀਂ ਪਾਈ ਕਿਸੇ ਵੀ ਮੁਲਾਜ਼ਮ ਨੂੰ ਪੱਕਾ ਨਹੀਂ ਕੀਤਾ ਜਿਸ ਦੇ ਚੱਲਦਿਆਂ ਟਰਾਂਸਪੋਰਟ ਕਾਮਿਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ 6-7-8 ਜਨਵਰੀ ਨੂੰ ਹੜਤਾਲ ਕਰਕੇ ਤਿੱਖੇ ਪ੍ਰੋਗਰਾਮ ਉਲੀਕੇ ਗਏ ਹਨ ਉਹਨਾਂ ਨੇ ਲੋਕਾਂ ਨੂੰ ਲਾਮਬੰਦ ਹੋ ਕੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦੀ ਅਪੀਲ ਕੀਤੀ। ਸੂਬਾ ਜਰਨਲ ਸਕੱਤਰ ਸ਼ਮਸ਼ੇਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਕਿਸਾਨ, ਮਜਦੂਰ, ਮੁਲਾਜਮਾ ਦੀਆ ਮੰਗਾ ਦਾ ਹੱਲ ਕਰਨ ਤੋ ਪੂਰੀ ਤਰਾ ਫੇਲ ਸਾਬਤ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਇੱਕ ਸਾਲ ਤੋ ਕਿਸਾਨ ਬਾਡਰਾ ਤੇ ਰੁਲ ਰਹੇ ਹਨ ਅਤੇ ਮੁਲਾਜ਼ਮਾਂ ਧਰਨਿਆਂ ਮੁਜਾਹਰੇ ਕਰ ਰਹੇ ਹਨ ਸਰਕਾਰਾ ਵੱਲੋ ਲਗਾਤਾਰ ਪੰਜਾਬ ਦੇ ਨੋਜਵਾਨ ਨਾਲ ਠੇਕੇ ਤੇ ਬਹੁਤ ਘੱਟ ਤਨਖਾਹਾ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਪੜੇ ਲਿਖੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਬਿਜਾਏ ਵੱਡੇ ਪੱਧਰ ਤੇ ਪੰਜਾਬ ਦੇ ਵਿਰਾਸਤੀ ਵਿਭਾਗਾਂ ਦਾ ਨਿੱਝੀਕਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਬਚਾਉਣ ਲਈ ਕਿਸਾਨ, ਮਜਦੂਰ, ਮੁਲਾਜਮ ਸ਼ਘੰਰਸ਼ ਕਰਨ ਲਈ ਮਜਬੂਰ ਹਨ। ਜੁਆਇੰਟ ਸਕੱਤਰ ਜੋਧ ਸਿੰਘ,ਰੋਹੀ ਰਾਮ, ਜਗਜੀਤ ਸਿੰਘ ਲਿਬੜਾ, ਜਤਿੰਦਰ ਸਿੰਘ, ਜਲੋਰ ਸਿੰਘ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਨਾਜੁਕ ਸਥਿਤੀ ਵਿੱਚ ਹੈ ਜਲਦੀ ਕਿਸਾਨਾ ਦੇ ਮਸਲੇ ਹੱਲ ਕੀਤੇ ਜਾਵੇ ਨਹੀ ਤਾਂ ਕਿਸਾਨ ਯੂਨੀਅਨ ਵਲੋ ਜਿੰਨੇ ਵੀ ਪ੍ਰੋਗਰਾਮ ਉਲੀਕੇ ਜਾਣਗੇ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਸਾਰੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਤਿਆਰ ਹੈਂ ਅਤੇ ਤਿੱਖੇ ਸੰਘਰਸ਼ ਕਰਨ ਲਈ ਪੂਰਾ ਪੰਜਾਬ ਅਤੇ ਭਾਰਤ ਮਜਬੂਰ ਹੋਵੇਗਾ। 

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

ਸ਼ਾਂਤਮਈ ਪ੍ਰਦਰਸ਼ਨ ਕਰਦੇ ਅਧਿਆਪਕਾਂ ਤੇ ਵਹਿਸ਼ੀ ਤਸ਼ੱਦਦ ਦੀ ਨਿੰਦਾ,

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਮਾਜ ਭਲਾਈ ਵਿਭਾਗ ਦੁਆਰਾ ਜਾਰੀ ਕੀਤੇ ਗਏ ਡਰਾਫਟ ਨਿਯਮਾਂ ਵਿਰੁੱਧ ਮੰਗ ਪੱਤਰ ਸੌਂਪਿਆ

Chandigarh Students excelled at India Skills Competition held at Agra