Skip to main content

Balbir Singh Sidhu launches a sharp attack on the BJP government over the hike in commercial gas cylinder prices

Balbir Singh Sidhu launches a sharp attack on the BJP government over the hike in commercial gas cylinder prices The Congress will strongly oppose every anti-people policy that affects people's kitchens S.A.S.Nagar 2 May ( Ranjeet Singh Dhaliwal ) : Senior Congress leader and former Health Minister Balbir Singh Sidhu has termed the steep increase in commercial gas cylinder prices by the BJP-led central government as a well-planned conspiracy against small traders and common people, who are considered the backbone of the country's economy. Sidhu said that the significant hike in gas cylinder prices in a single day proves that the BJP government neither cares about small businesses nor about the kitchens of ordinary households. People who are already burdened by inflation, unemployment, and taxes are now being further oppressed by rising gas prices. He stated that this decision is a direct economic blow to thousands of families associated with tea vendors, dhaba owners, hotel ope...

ਬਹੁਤ ਹੀ ਸ਼ਰਮ ਵਾਲੀ ਗੱਲ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ 62.5 ਫੀਸਦੀ ਰਾਸ਼ੀ ਜਾਰੀ ਨਹੀਂ ਕੀਤੀ : ਅਕਾਲੀ ਦਲ

ਬਹੁਤ ਹੀ ਸ਼ਰਮ ਵਾਲੀ ਗੱਲ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ 62.5 ਫੀਸਦੀ ਰਾਸ਼ੀ ਜਾਰੀ ਨਹੀਂ ਕੀਤੀ : ਅਕਾਲੀ ਦਲ

ਸਰਕਾਰ ਨੇ ਖੁਦ ਮੰਨਿਆ ਕਿ ਉਸਨੇ 245 ਕਰੋੜ ਰੁਪਏ ਵਿਚੋਂ ਸਿਰਫ 92 ਕਰੋੜ ਰੁਪਏ ਜਾਰੀ ਕੀਤੇ : ਡਾ. ਚੀਮਾ

ਚੰਡੀਗੜ੍ਹ 30 ਦਸੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਸਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ 62.5 ਫੀਸਦੀ ਰਾਸ਼ੀ ਜਾਰੀ ਹੀ ਨਹੀਂ ਕੀਤੀ ਤੇ ਸਰਕਾਰ ਨੇ ਖੁਦ ਮੰਨਿਆ ਹੈ ਕਿ ਉਸਨੇ ਅੱਜ ਤੱਕ 245 ਕਰੋੜ ਰੁਪਏ ਵਿਚੋਂ ਸਿਰਫ 92 ਕਰੋੜ ਰੁਪਏ ਯਾਨੀ 37.5 ਫੀਸਦੀ ਰਾਸ਼ੀ ਹੀ ਜਾਰੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਅਖ਼ਬਾਰਾਂ ਵਿਚ ਦਿੱਤੇ ਪੂਰੇ ਪੇਜ ਦੇ ਇਸ਼ਤਿਹਾਰਾਂ ਵਿਚ ਖੁਦ ਮੰਨਿਆ ਹੈ ਕਿ ਸਾਲ 2024-25 ਦੌਰਾਨ ਉਸਨੇ ਐਸ ਸੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕੀਮ ਦੀ ਸਿਰਫ 37.5 ਫੀਸਦੀ ਰਾਸ਼ੀ ਹੀ ਜਾਰੀ ਕੀਤੀ ਹੈ ਤੇ ਉਹ 62.5 ਫੀਸਦੀ ਰਾਸ਼ੀ ਜਾਰੀ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ਤ ਹੋਏ ਇਸ਼ਤਿਹਾਰਾਂ ਵਿਚ ਸਪਸ਼ਟ ਲਿਖਿਆ ਹੈ ਕਿ 2024-25 ਲਈ ਕੁੱਲ 245 ਕਰੋੜ ਰੁਪਏ ਵਿਚੋਂ ਸਿਰਫ 92 ਕਰੋੜ ਰੁਪਏ ਹੀ ਜਾਰੀ ਕੀਤੇ ਜਾ ਸਕੇ ਹਨ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਆਪਣੀ ਇਸ ਮਾੜੀ ਕਾਰਗੁਜ਼ਾਰੀ ਲਈ ਐਸ ਸੀ ਵਿਦਿਆਰਥੀਆਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ ਕਿਉਂਕਿ 9 ਮਹੀਨਿਆਂ ਵਿਚ ਸਰਕਾਰ ਸਿਰਫ 37.5 ਫੀਸਦੀ ਰਾਸ਼ੀ ਹੀ ਜਾਰੀ ਕਰ ਸਕੀ ਹੈ। ਉਹਨਾਂ ਕਿਹਾ ਕਿ ਜੇਕਰ ਤੁਹਾਡੇ ਕੋਲ ਇਸ਼ਤਿਹਾਰਬਾਜ਼ੀ ਲਈ ਪੈਸੇ ਹਨ ਤਾਂ ਚੰਗਾ ਹੋਵੇਗਾ ਕਿ ਸਕੀਮ ਲਈ ਸਾਲ ਵਾਸਤੇ ਨਿਸ਼ਚਿਤ ਸਾਰੀ 100 ਫੀਸਦੀ ਰਾਸ਼ੀ ਜਾਰੀ ਕੀਤੀ ਜਾਵੇ। ਉਹਨਾਂ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਇਸ਼ਤਿਹਾਰਾਂ ਵਿਚ 2016 ਤੋਂ 2020 ਦੀ ਬਕਾਇਆ ਪਈ ਰਾਸ਼ੀ ਜਾਰੀ ਕਰਨ ਦੀਆਂ ਕੋਈ ਤਾਰੀਕਾਂ ਵੀ ਨਹੀਂ ਦੱਸੀਆਂ ਗਈਆਂ। ਉਹਨਾਂ ਕਿਹਾ ਕਿ ਝੂਠੇ ਤੇ ਬੋਗਸ ਇਸ਼ਤਿਹਾਰਾਂ ਨਾਲ ਆਪ ਸਰਕਾਰ ਪੰਜਾਬੀਆਂ ਖਾਸ ਤੌਰ ’ਤੇ ਐਸ ਸੀ ਵਰਗ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ ਜੋ ਕਿ ਇਸ ਸਰਕਾਰ ਦੇ ਸੱਤਾ ਵਿਚ ਆਉਣ ਵੇਲੇ ਤੋਂ ਹਮੇਸ਼ਾ ਨਿਸ਼ਾਨੇ ’ਤੇ ਰਿਹਾ ਹੈ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਦਿੱਲੀ ਦੇ ਹੁਕਮ ਵਜਾਉਣੇ ਬੰਦ ਕਰਨ ਅਤੇ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਕੰਮ ਕਰਨਾ ਸ਼ੁਰੂ ਕਰਨ ਕਿਉਂਕਿ ਪੰਜਾਬੀਆਂ ਨੇ ਉਹਨਾਂ ਨੂੰ ਫਤਵਾ ਪੰਜਾਬ ਚਲਾਉਣ ਵਾਸਤੇ ਦਿੱਤਾ ਹੈ ਨਾ ਕਿ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦਾ ਜੋ ਪੰਜਾਬ ਤੋਂ ਇਸਦੇ ਸਰੋਤ ਲੁੱਟ ਰਿਹਾ ਹੈ। ਉਹਨਾਂ ਕਿਹਾ ਕਿ ਇਤਿਹਾਸ ਕਦੇ ਵੀ ਉਹਨਾਂ ਨੂੰ ਮੁਆਫ ਨਹੀਂ ਕਰੇਗਾ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

ਪੰਜਾਬ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਆਯੋਜਿਤ ਲੀਡਰਸ਼ਿਪ ਕਨਕਲੇਵ ਵਿੱਚ ਜਸਟਿਸ ਹਰਕੇਸ਼ ਮਨੂਜਾ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਕਮਜ਼ੋਰ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿੱਚ ਸੰਸਥਾਵਾਂ ਅਤੇ ਸਿਵਲ ਸਮਾਜ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਫੈਡਰੇਸ਼ਨ ਦੀ ਅਗਵਾਈ ਵਿੱਚ, ਆਂਗਣਵਾੜੀ ਅਤੇ ਕਰੈਚ ਵਰਕਰਾਂ ਦੇ ਇੱਕ ਵਫ਼ਦ ਨੇ ਪ੍ਰਸ਼ਾਸਨ ਦੀ ਸਮਾਜ ਭਲਾਈ ਕਮੇਟੀ ਦੇ ਚੇਅਰਮੈਨ ਸ਼੍ਰੀ ਸੱਤਿਆ ਪਾਲ ਜੈਨ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ