ਓਮੈਕਸ ਨਿਊ ਚੰਡੀਗੜ੍ਹ ਵਿੱਚ ਚਾਰ ਦਿਨਾਂ ਦਾ ਧਮਾਕੇਦਾਰ ਨਵੇਂ ਸਾਲ ਦਾ ਜਸ਼ਨ
ਚੰਡੀਗੜ੍ਹ 30 ਦਸੰਬਰ ( ਰਣਜੀਤ ਧਾਲੀਵਾਲ ) : ਇਸ ਵਾਰ ਨਵੇਂ ਸਾਲ ਦਾ ਸਵਾਗਤ ਓਮੈਕਸ ਨਿਊ ਚੰਡੀਗੜ੍ਹ ਵਿੱਚ ਸ਼ਾਨਦਾਰ ਢੰਗ ਨਾਲ ਕੀਤਾ ਜਾਵੇਗਾ। ਇੱਥੇ ਚਾਰ ਦਿਨਾਂ ਦਾ ਵਿਸ਼ਾਲ ਪ੍ਰੋਗਰਾਮ ਹੋਵੇਗਾ, ਜਿਸ ਵਿੱਚ ਹਰ ਰੋਜ਼ 10,000 ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਓਮੈਕਸ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਮਨੋਜ ਸੂਰੀ ਨੇ ਕਿਹਾ ਕਿ ਇਹ ਚਾਰ ਦਿਨਾਂ ਦਾ ਪ੍ਰੋਗਰਾਮ ਦਰਸ਼ਕਾਂ ਲਈ ਇੱਕ ਖ਼ਾਸ ਤੋਹਫ਼ਾ ਹੈ। ਬੀ ਪ੍ਰਾਕ, ਸਾਗਰ ਭਾਟੀਆ ਅਤੇ ਨਵਰਾਜ ਹੰਸ ਵਰਗੇ ਕਲਾਕਾਰਾਂ ਨੂੰ ਲਾਈਵ ਸੁਣਨਾ ਹਰ ਕਿਸੇ ਲਈ ਇੱਕ ਯਾਦਗਾਰ ਅਨੁਭਵ ਹੋਵੇਗਾ। ਸਾਡਾ ਉਦੇਸ਼ ਹੈ ਕਿ ਇਹ ਜਸ਼ਨ ਹਰ ਪਰਿਵਾਰ ਲਈ ਯਾਦਗਾਰ ਬਣੇ, ਜਿੱਥੇ ਸਾਰੇ ਮਿਲਕੇ ਖੁਸ਼ੀਆਂ ਮਨਾ ਸਕਣ ਅਤੇ ਮਜ਼ੇ ਕਰ ਸਕਣ। ਇਹ ਪ੍ਰੋਗਰਾਮ ਓਮੈਕਸ ਨਿਊ ਚੰਡੀਗੜ੍ਹ ਦੇ ਸੁੰਦਰ ਮਾਹੌਲ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿੱਥੇ ਹਰ ਉਮਰ ਦੇ ਲੋਕ ਸੰਗੀਤ ਦਾ ਆਨੰਦ ਲੈ ਸਕਣਗੇ। ਲਾਈਵ ਮਿਊਜ਼ਿਕ, ਧਮਾਕੇਦਾਰ ਪਰਫਾਰਮੈਂਸ ਅਤੇ ਖੁਸ਼ੀਆਂ ਨਾਲ ਭਰਪੂਰ ਇਸ ਮਾਹੌਲ ਵਿੱਚ ਲੋਕ ਆਪਣੇ ਪਰਿਵਾਰ ਨਾਲ ਨਵੀਆਂ ਯਾਦਾਂ ਬਣਾਉਣਗੇ। ਇਹ ਆਯੋਜਨ ਨਵੇਂ ਸਾਲ ਦਾ ਜਸ਼ਨ ਮਨਾਉਣ ਦਾ ਇੱਕ ਸ਼ਾਨਦਾਰ ਮੌਕਾ ਸਾਬਤ ਹੋਵੇਗਾ। ਆਰਥਿਕ ਪੱਖ ਵਾਲਿਆਂ ਵਾਸਤੇ ਮਕਾਨ ਦੇ ਇੱਕ ਸਵਾਲ ਦੇ ਜਵਾਬ ਵਿੱਚ ਮਨੋਜ ਸੂਰੀ ਨੇ ਕਿਹਾ ਕਿ ਅਸੀਂ ਆਰਥਿਕ ਪੱਖ ਵਾਲਿਆਂ ਵਾਸਤੇ ਵੀ ਜੋ ਸਰਕਾਰ ਦੀਆਂ ਨੀਤੀਆਂ ਹਨ ਉਸਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਨੀਤੀ ਮੁਤਾਬਿਕ ਅਸੀ 5 ਫੀਸਦੀ ਰਕਬਾ ਰਖਿਆ ਹੋਇਆ ਹੈ।
Comments
Post a Comment