Skip to main content

Youth Akali Dal President Sarabjeet Singh Jhinjer visits and honours Ghanaur’s talented daughter Rasneet Kaur Kamboj for securing All India Rank 51 in UPSC

Youth Akali Dal President Sarabjeet Singh Jhinjer visits and honours Ghanaur’s talented daughter Rasneet Kaur Kamboj for securing All India Rank 51 in UPSC Rasneet Kaur Kamboj’s remarkable achievement is a matter of pride for the entire Ghanaur constituency and Punjab and a great inspiration for the youth : Jhinjer Ghanaur 8 March ( PDL ) : Youth Akali Dal President and Incharge of Ghanaur constituency Sarabjeet Singh Jhinjer visited the residence of Ghanaur’s talented daughter Rasneet Kaur Kamboj in her village Madanpur Chalahedi and honoured her while congratulating her on this remarkable achievement. Rasneet Kaur Kamboj has brought pride to her parents, her village, the Ghanaur constituency and the entire state of Punjab by securing All India Rank 51 in the country’s most prestigious examination, the Union Public Service Commission Examination. On this occasion, Sarabjeet Singh Jhinjer said that this historic achievement of Rasneet Kaur Kamboj is a great inspiration for the youth of...

ਆਪ ਸਰਕਾਰ ਆਪਣੇ ਆਖਰੀ ਬਜਟ ਵਿਚ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਤੋਂ ਭੱਜੀ : ਅਕਾਲੀ ਦਲ

ਆਪ ਸਰਕਾਰ ਆਪਣੇ ਆਖਰੀ ਬਜਟ ਵਿਚ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਤੋਂ ਭੱਜੀ : ਅਕਾਲੀ ਦਲ

ਔਰਤਾਂ ਨਾਲ ਵੀ ਧੋਖਾ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਆਪ ਸਰਕਾਰ ਦੇ ਅਖੀਰਲੇ ਮਹੀਨਿਆਂ ਵਿਚ ਸਿਰਫ 150 ਰੁਪਏ ਭੱਤਾ ਹੀ ਮਿਲੇਗਾ : ਐਨ ਕੇ ਸ਼ਰਮਾ

ਕਿਹਾ ਕਿ ਸਰਕਾਰ ਨੌਜਵਾਨਾਂ ਨੂੰ 3 ਹਜ਼ਾਰ ਰੁਪਏ ਬੇਰੋਜ਼ਗਾਰੀ ਭੱਤਾ ਦੇਣ ਤੋਂ ਭੱਜੀ ਤੇ ਕਿਸਾਨਾਂ, ਗਰੀਬਾਂ, ਸਰਕਾਰੀ ਮੁਲਾਜ਼ਮਾਂ, ਵਪਾਰ ਤੇ ਉਦਯੋਗ ਵਾਸਤੇ ਕੱਖ ਵੀ ਨਹੀਂ ਐਲਾਨਿਆ

ਚੰਡੀਗੜ੍ਹ 8 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਆਪਣੇ ਆਖ਼ਰੀ ਬਜਟ ਵਿਚ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰਨ ਤੋਂ ਭੱਜ ਗਈ ਹੈ ਤੇ ਇਸਨੇ ਕਿਸਾਨਾਂ, ਔਰਤਾਂ, ਨੌਜਵਾਨਾਂ, ਗਰੀਬਾਂ, ਸਰਕਾਰੀ ਮੁਲਾਜ਼ਮਾਂ, ਵਪਾਰ ਤੇ ਉਦਯੋਗ ਵਾਸਤੇ ਕੱਖ ਵੀ ਨਹੀਂ ਐਲਾਨਿਆ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਤੇ ਵਪਾਰ ਤੇ ਉਦਯੋਗ ਵਿੰਗ ਦੇ ਚੇਅਰਮੈਨ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਲੋਕਤੰਤਰ ਲਈ ਕਾਲਾ ਦਿਨ ਹੈ ਜਦੋਂ ਵਿਧਾਨ ਸਭਾ ਨੂੰ ਆਪ ਰੈਲੀ ਵਿਚ ਬਦਲ ਦਿੱਤਾ ਗਿਆ ਤੇ ਸਾਰੀ ਕਾਰਵਾਈ ਦੌਰਾਨ ਝੂਠ ਬੋਲੇ ਗਏ ਤੇ ਧੋਖਾ ਦਿੱਤਾ ਗਿਆ।

ਸ਼ਰਮਾ ਨੇ ਕਿਹਾ ਕਿ ਆਪ ਸਰਕਾਰ ਨੇ ਹਰ ਕਿਸੇ ਨੂੰ ਧੋਖਾ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਔਰਤ ਨਾਲ ਵੀ ਧੋਖਾ ਦਿੱਤਾ ਗਿਆ ਕਿਉਂਕਿ ਜੇਕਰ ਅਸੀਂ ਚਾਰ ਸਾਲ ਪਹਿਲਾਂ ਤੋਂ ਗਿਣਤੀ ਗਿਣੀਏ ਤਾਂ ਹਰ ਔਰਤ ਨੂੰ ਸਿਰਫ 150 ਰੁਪਏ ਪ੍ਰਤੀ ਮਹੀਨਾ ਮਿਲਿਆ ਹੀ ਗਿਣਿਆ ਜਾਵੇਗਾ। ਉਹਨਾਂ ਕਿਹਾ ਕਿ ਸਕੀਮ ਵਿਚ ਲਾਈਆਂ ਸ਼ਰਤਾਂ ਤੇ ਇਸ ਵਾਸਤੇ ਰੱਖਿਆ ਘੱਟ ਬਜਟ ਇਹ ਦੱਸਦਾ ਹੈ ਕਿ ਇਸ ਸਕੀਮ ਦਾ ਬਹੁ ਗਿਣਤੀ ਔਰਤਾਂ ਨੂੰ ਲਾਭ ਨਹੀਂ ਮਿਲੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਔਰਤਾਂ ਦੀ ਮਦਦ ਵਾਸਤੇ ਸੰਜੀਦਾ ਹੁੰਦੀ ਤਾਂ ਇਹ ਸਕੀਮ ਵਾਸਤੇ 9300 ਕਰੋੜ ਰੁਪਏ ਦੀ ਥਾਂ ’ਤੇ 60 ਹਜ਼ਾਰ ਕਰੋੜ ਰੁਪਿਆ ਰੱਖਦੀ। ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਦੀ ਪਿੱਠ ਵਿਚ ਵੀ ਛੁਰਾ ਮਾਰਿਆ ਗਿਆ ਹੈ ਤੇ ਉਹਨਾਂ ਨੂੰ ਕੀਤੇ ਵਾਅਦੇ ਮੁਤਾਬਕ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਆਪ ਸਰਕਾਰ ਆਪਣਾ ਵਾਅਦਾ ਭੁੱਲ ਗਈ ਤੇ ਇਸ ਵਾਸਤੇ ਬਜਟ ਵਿਚ ਇਕ ਰੁਪਿਆ ਵੀ ਨਹੀਂ ਰੱਖਿਆ।

ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਬੋਲੇ ਝੂਠ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਵਿਧਾਨ ਸਭਾ ਵਿਚ ਝੂਠ ਬੋਲਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਵਿਚ ਕਿਸਾਨਾਂ ਦੇ ਹੋਏ ਨੁਕਸਾਨ ਵਾਸਤੇ ਉਹਨਾਂ ਨੂੰ ਤੇਜ਼ ਰਫਤਾਰ ਮੁਆਵਜ਼ਾ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁਆਵਜ਼ਾ ਦੇਣ ਦੀ ਤਾਂ ਗੱਲ ਹੀ ਛੱਡੋ ਬਲਕਿ ਕੁਦਰਤੀ ਆਫਤ ਫੰਡ ਤਹਿਤ ਮਿਲੇ 12500 ਕਰੋੜ ਰੁਪਏ ਵੀ ਖੁਰਦ ਬੁਰਦ ਕਰ ਦਿੱਤੇ ਗਏ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਦੇ ਨਾਂ ’ਤੇ 15 ਕਰੋੜ ਰੁਪਏ ਦੇ ਕੇ ਉਹਨਾਂ ਨਾਲ ਭੱਦਾ ਮਖੌਲ ਕੀਤਾ ਗਿਆ ਜਦੋਂ ਕਿ ਵਾਅਦਾ 22 ਫਸਲਾਂ ’ਤੇ ਐਮ ਐਸ ਪੀ ਦਾ ਕੀਤਾ ਗਿਆ ਸੀ।

ਆਪ ਸਰਕਾਰ ਦੀ ਸਿਹਤ ਬੀਮਾ ਯੋਜਨਾਂ ਦੀ ਗੱਲ ਕਰਦਿਆਂ ਸ੍ਰੀ ਸ਼ਰਮਾ ਨੇ ਦੱਸਿਆ ਕਿ ਕਿਵੇਂ ਵਿਚ ਧੋਖਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਵਾਸਤੇ ਸਿਰਫ 2000 ਕਰੋੜ ਰੁਪਿਆ ਹੀ ਰੱਖਿਆ ਗਿਆ ਹੈ ਜਦੋਂ ਕਿ 10 ਲੱਖ ਰੁਪਏ ਦੇ ਮੈਡੀਕਲ ਬੀਮੇ ਵਾਸਤੇ 10 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੈ। ਉਹਨਾਂ ਨੇ ਸਰਕਾਰ ਵੱਲੋਂ 7 ਨਵੇਂ ਮੈਡੀਕਲ ਕੋਰਸਾਂ ਵਾਸਤੇ ਢੁਕਵੇਂ ਫੰਡ ਨਾ ਰੱਖਣ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਲੀਪਾ ਪੋਤੀ ਵਾਸਤੇ 300 ਕਰੋੜ ਰੁਪਏ ਰੱਖੇ ਗਏ ਹਨ।

ਸ਼ਰਮਾ ਨੇ ਕਿਹਾ ਕਿ ਬਜਟ ਵਿਚ ਸਰਕਾਰੀ ਮੁਲਾਜ਼ਮਾਂ ਵਾਸਤੇ ਇਕ ਸ਼ਬਦ ਵੀ ਨਹੀਂ ਆਖਿਆ ਗਿਆ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਜਾਂ ਫਿਰ 16 ਫੀਸਦੀ ਮਹਿੰਗਾਈ ਭੱਤੇ ਦੀ ਅਦਾਇਗੀ ਜਾਂ ਤਨਖਾਹਾਂ ਵਿਚ ਵਾਧੇ ਵਾਸਤੇ ਕੋਈ ਪੈਸਾ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਵਪਾਰ ਤੇ ਉਦਯੋਗ ਨੂੰ ਵੀ ਅਣਡਿੱਠ ਕੀਤਾ ਗਿਆ ਹੈ ਤੇ ਉਹਨਾਂ ਵਾਸਤੇ ਕੋਈ ਵੀ ਲਾਭ ਨਹੀਂ ਐਲਾਨਿਆ ਗਿਆ ਜਦੋਂ ਉਹ ਲਗਾਤਾਰ ਜੀ ਐਸ ਟੀ ਛਾਪਿਆਂ ਤੇ ਜ਼ੁਰਮਾਨਿਆਂ ਕਾਰਨ ਟੈਕਸ ਅਤਿਵਾਦ ਦਾ ਸਾਹਮਣਾ ਕਰ ਰਹੇ ਹਨ। ਅਕਾਲੀ ਆਗੂ ਨੇ ਆਪ ਸਰਕਾਰ ਵੱਲੋਂ ਹਰ ਸਾਲ ਔਸਤਨ 33 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈਣ ਅਤੇ ਕੁੱਲ ਕਰਜ਼ਾ 4.17 ਲੱਖ ਕਰੋੜ ਰੁਪਏ ਤੱਕ ਪਹੁੰਚਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਕ ਹੋਰ ਸਾਲ ਵਿਚ ਇਹ ਕਰਜ਼ਾ ਵੱਧ ਕੇ 4.70 ਲੱਖ ਕਰੋੜ ਰੁਪਿਆ ਹੋ ਜਾਵੇਗਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਨੂੰ ਕੰਗਾਲ ਕਰ ਦਿੱਤਾ ਹੈ ਅਤੇ ਇਹ ਝੂਠ ਬੋਲ ਰਹੀ ਹੈ ਕਿ ਕਰਜ਼ਾ 35 ਫੀਸਦੀ ਘੱਟ ਗਿਆ ਹੈ।

Comments

Most Popular

ਬਿਜਲੀ ਕਰਮਚਾਰੀ 26 ਫਰਵਰੀ ਨੂੰ ਸੈਕਟਰ 17 ਵਿੱਚ ਰੋਸ ਰੈਲੀ ਕਰਨਗੇ

Electricity Workers to Hold Protest Rally in Sector 17 on February 26

ਫੈਡਰੇਸ਼ਨ ਵਲੋਂ ਕੌਮੀ ਮੰਗ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ

ਸ਼ੇਅਰ ਵਾਈਸ ਰਜਿਸਟਰੀ ਦੇ ਖੁੱਲ੍ਹਣ ਦਾ ਸਵਾਗਤ, ਸਥਿਤੀ ਬਾਰੇ ਸਪੱਸ਼ਟਤਾ ਦੀ ਮੰਗ

ਫੈਡਰੇਸ਼ਨ ਆਫ ਯੂਟੀ ਇੰਪਲਾਈਜ਼ ਐਂਡ ਵਰਕਰਜ਼, ਚੰਡੀਗੜ੍ਹ ਨੇ 26 ਫਰਵਰੀ ਨੂੰ "ਮੰਗ ਦਿਵਸ" ਮਨਾਇਆ

Federation of UT Employees and Workers, Chandigarh celebrated "Mang Diwas" on 26th February

If salaries are not fixed by March 3, DPI office will be surrounded- ETT 6635

3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ

ਐਸ.ਏ.ਐਸ.ਨਗਰ ਵਿਖੇ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵਿਸ਼ਾਲ ਰੋਸ ਪ੍ਰਦਰਸ਼ਨ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ