ਮੋਹਾਲੀ ਪ੍ਰੈੱਸ ਕਲੱਬ ਵਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ 22 ਫਰਵਰੀ ਨੂੰ
ਕਲੱਬ ਵਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਪਰਿਵਾਰ ਸਮੇਤ ਮੈਡੀਕਲ ਕੈਂਪ ਦਾ ਲਾਭ ਉਠਾਉਣ ਦੀ ਅਪੀਲ
ਐਸ.ਏ.ਐਸ.ਨਗਰ 20 ਫਰਵਰੀ ( ਰਣਜੀਤ ਧਾਲੀਵਾਲ ) : ਮੋਹਾਲੀ ਪ੍ਰੈਸ ਕਲੱਬ ਦੀ ਗਵਰਨਿੰਗ ਬਾਡੀ ਦੀ ਇਕ ਅਹਿਮ ਮੀਟਿੰਗ ਕਲੱਬ ਵਿਖੇ ਕਾਰਜਕਾਰੀ ਪ੍ਰਧਾਨ ਸ੍ਰੀ ਸੁਸ਼ੀਲ ਗਰਚਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ ਤੇ ਵਿਜੇ ਪਾਲ, ਜਥੇਬੰਦਕ ਸਕੱਤਰ ਮੈਡਮ ਨੀਲਮ ਠਾਕੁਰ, ਕੈਸ਼ੀਅਰ ਰਾਜੀਵ ਤਨੇਜਾ ਅਤੇ ਜੁਆਇੰਟ ਸਕੱਤਰ ਵਿਜੇ ਕੁਮਾਰ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪੱਤਰਕਾਰ ਭਾਈਚਾਰੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਭਲਾਈ ਲਈ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਆਯੋਜਿਤ ਕੀਤਾ ਜਾਵੇ। ਇਸੇ ਤਹਿਤ ਮੋਹਾਲੀ ਪ੍ਰੈਸ ਕਲੱਬ ਵਲੋਂ ਸ੍ਰੀ ਗੁਰੂ ਰਵਿਦਾਸ ਮੈਡੀਕਲ ਟੀਮ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਐਤਵਾਰ 22 ਫਰਵਰੀ, 2026 ਨੂੰ ਕਲੱਬ ਦੇ ਦਫਤਰ ਕੋਠੀ ਨੰ: 387, ਫੇਜ਼-2, ਮੋਹਾਲੀ (ਬੈਕਸਾਈਡ ਰੋਡ ਫੇਜ਼ 2-4) ਵਿਖੇ ਇਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਲਗਾਉਣ ਦਾ ਫੈਸਲਾ ਕੀਤਾ ਹੈ।
ਸ਼੍ਰੀ ਗੁਰੂ ਰਵਿਦਾਸ ਮੈਡੀਕਲ ਟੀਮ ਦੇ ਕੋਆਰਡੀਨੇਟਰ ਸੰਦੀਪ ਕੁਮਾਰ ਅਤੇ ਟੀਮ ਮੈਂਬਰ ਕੁਲਦੀਪ ਸਿੰਘ, ਹਰਮਨ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਅਸੀਂ ਡਾ. ਸੁਚਿੰਤ ਰਾਣੀ ਅਤੇ ਉਨ੍ਹਾਂ ਦੀ ਟੀਮ, ਡਾ. ਜਸਪ੍ਰੀਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਡੀਕਲ ਅਤੇ ਦੰਦਾਂ ਦੇ ਇਲਾਜ ਸਬੰਧੀ ਮੁਫਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਦੌਰਾਨ ਪ੍ਰਸਿੱਧ ਡਾਇਟੀਸ਼ੀਅਨ, ਉੱਤਰ, ਚਮੜੀ ਦੀ ਸਮੱਸਿਆ ਲਈ ਡਾ. ਕੇ.ਐਸ. ਕੋਚਰ, ਡਾ. ਐਚ.ਐਸ. ਚੌਹਾਨ ਜਨਰਲ ਫਿਜ਼ੀਸ਼ੀਅਨ ਅਤੇ ਡਰਮਾ, ਡਾ. ਸਕਸ਼ਮ, ਆਯੁਰਵੈਦ ਕਿਓਰ ਡਾਇਗਨੌਸਟਿਕ ਮੋਹਾਲੀ, ਬੀ.ਡੀ.ਸੀ. ਲੈਬਾਰਟਰੀ ਅਤੇ ਈਐਕਸਜੀ ਸੈਂਟਰ ਵੱਲੋਂ ਯੂਰਿਕ ਐਸਿਡ, ਬਲੱਡ ਯੂਰੀਆ, ਕ੍ਰੀਏਟੀਨਾਈਨ, ਇਲੈਕਟ੍ਰੋਲਾਈਟ ਸੋਡੀਅਮ, ਪੋਟਾਸ਼ੀਅਮ, ਕਲੋਰਾਈਡ, ਬਲੱਡ ਸ਼ੂਗਰ ਸਮੇਤ ਕਿਡਨੀ ਦੇ ਟੈਸਟ ਮੁਫਤ ਕੀਤੇ ਜਾਣਗੇ। ਕਲੱਬ ਦੇ ਮੈਨੇਜਰ ਜਗਦੀਸ਼ ਸ਼ਾਰਦਾ ਨੇ ਦੱਸਿਆ ਕਿ ਇਹ ਮੁਫ਼ਤ ਮੈਡੀਕਲ ਜਾਂਚ ਕੈਂਪ 22 ਫਰਵਰੀ 2026 ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਪ੍ਰੈਸ ਕਲੱਬ ਮੋਹਾਲੀ ਵਿਖੇ ਲਗਾਇਆ ਜਾਵੇਗਾ। ਉਹਨਾਂ ਸਮੂਹ ਕਲੱਬ ਮੈਂਬਰਾਂ, ਪਰਿਵਾਰਕ ਮੈਂਬਰਾਂ ਅਤੇ ਹੋਰਾਂ ਨੂੰ ਇਸ ਕੈਂਪ ਵਿੱਚ ਆਉਣ ਅਤੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Comments
Post a Comment