ਚਿਤਕਾਰਾ ਯੂਨੀਵਰਸਿਟੀ ਨੇ 17ਵੀਂ ਸਾਲਾਨਾ ਅੰਤਰਰਾਸ਼ਟਰੀ ਐਕਰੀਡੇਸ਼ਨ ਕਾਨਫ਼ਰੰਸ ਦੀ ਕੀਤੀ ਮੇਜ਼ਬਾਨੀ
ਵੱਖ-ਵੱਖ ਦੇਸ਼ਾਂ ਦੇ 38 ਡੈਲੀਗੇਟਾਂ ਨੇ ਲਿਆ ਭਾਗ
ਬਨੂੜ /ਰਾਜਪੁਰਾ/ਚੰਡੀਗੜ੍ਹ 26 ਨਵੰਬਰ ( ਰਣਜੀਤ ਸਿੰਘ ) : ਹਾਲ ਹੀ ਵਿਚ ਬਾਕੂ, ਅਜ਼ਰਬਾਈਜਾਨ ਵਿਖੇ ਸਮਾਪਤ ਹੋਈ ਸੀਓਪੀ-29 ਦੇ ਅੰਤਰਗਤ ਅੰਤਰਾਸ਼ਟਰੀ ਸਿਖ਼ਰ ਸੰਮੇਲਨ ਵਿਚ ਜਲਵਾਯੂ ਤਬਦੀਲੀ ਨੂੰ ਲੈ ਕੇ ਵਿਸ਼ਵਵਿਆਪੀ ਕਾਰਵਾਈ ਦੀ ਤੁਰੰਤ ਲੋਡ਼ ’ਤੇ ਜ਼ੋਰ ਦਿੱਤਾ ਗਿਆ। ਤੇਜ਼ੀ ਨਾਲ ਹੋ ਰਹੀ ਤਕਨੀਕੀ ਤਰੱਕੀ ਦੇ ਵਿਚਕਾਰ, ਦੁਨੀਆਂ ਭਰ ਵਿਚ ਵਧਦੀ ਬੇਰੋਜ਼ਗਾਰੀ, ਵਾਤਾਵਰਨ ਦੀ ਗਿਰਾਵਟ ਅਤੇ ਆਮਦਨੀ ਦਾ ਵਧਦਾ ਪਾਡ਼ਾ ਵੱਡੀਆਂ ਚੁਣੌਤੀਆਂ ਬਣਿਆ ਹੋਇਆ ਹੈ। ਉਤਪਾਦਕਤਾ ਵਿਚ ਵਾਧਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਦੁਆਰਾ ਵਧਦੀ ਖੁਸ਼ਹਾਲੀ ਦੇ ਬਾਵਜੂਦ, ਦੌਲਤ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੁੰਦੀ ਜਾ ਰਹੀ ਹੈ। ਇਸ ਦੇ ਕਾਰਨ ਸਮਾਜਿਕ ਅਸਮਾਨਤਾਵਾਂ ਵਧ ਰਹੀਆਂ ਹਨ, ਜਿਸ ਕਾਰਨ ਅਸ਼ਾਂਤੀ ਵਧਣ ਦੀ ਸੰਭਾਵਨਾ ਵਧ ਰਹੀ ਹੈ। ਦੇਸ਼ ਤੇਜ਼ੀ ਨਾਲ ਈਐਸਜੀ(ਵਾਤਾਵਰਣ, ਸਮਾਜਿਕ ਅਤੇ ਪ੍ਰਸ਼ਾਸਨ) ਢਾਂਚੇ ਨੂੰ ਅਪਣਾ ਰਹੇ ਹਨ ਅਤੇ ਅਜਿਹੀ ਲੀਡਰਸ਼ਿਪ ਦੀ ਮੰਗ ਵਧਦੀ ਜਾ ਰਹੀ ਹੈ ਜੋ ਤਕਨੀਕੀ ਮੁਹਾਰਤ ਨੂੰ ਸਥਿਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋਡ਼ਦੇ ਹਨ। ਇਸ ਜ਼ਰੂਰਤ ਨੂੰ ਪੂਰਾ ਕਰਦੇ ਹੋਏ, ਚਿਤਕਾਰਾ ਯੂਨੀਵਰਸਿਟੀ ਨੇ ਦੋ ਦਿਨਾ 17ਵੀਂ ਸਾਲਾਨਾ ਇੰਟਰਨੈਸ਼ਨਲ ਐਕਰੀਡੇਸ਼ਨ ਕਾਨਫ਼ਰੰਸ ਦੀ ਮੇਜ਼ਬਾਨੀ ਕੀਤੀ। ਈਐਸਜੀ-ਅਗਵਾਈ ਵਾਲੀ ਦੁਨੀਆਂ ਲਈ ਸਮਾਜਿਕ ਤੌਰ ’ਤੇ ਪ੍ਰਭਾਵੀ ਨੇਤਾਵਾਂ ਦਾ ਨਿਰਮਾਣ ਕਰਨ ਦੇ ਵਿਸ਼ੇ ਉੱਤੇ ਸਟੈਂਡਰਡ ਫ਼ਾਰ ਐਜ਼ੂਕੇਸ਼ਨਲ ਅਡਵਾਂਸਮੈਂਟ ਐਂਡ ਐਕਰੀਡੇਸ਼ਨ (ਐਸਈਏਏ) ਟਰੱਸਟ ਵੱਲੋਂ ਦੋ ਦਿਨਾ ਕਾਨਫ਼ਰੰਸ ਆਯੋਜਿਤ ਕੀਤੀ ਕੀਤੀ ਗਈ। ਐਸਈਏਏ ਟਰੱਸਟ ਦੇ ਚੇਅਰਮੈਨ ਅਤੇ ਕਾਨਫਰੰਸ ਦੇ ਕਨਵੀਨਰ ਏ. ਥੋਥਾਥਰੀ ਰਮਨ ਨੇ ਈਐਸਡੀ ਪ੍ਰਿੰਸੀਪਲ ਅਤੇ ਉੱਚ ਸਿੱਖਿਆ ਨੂੰ ਜੋਡ਼ਨ ਦੀ ਤੁਰੰਤ ਲੋਡ਼ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਸ੍ਰੀ ਰਮਨ ਨੇ ਆਖਿਆ ਕਿ ਵਰਤਮਾਨ ਮੌਸਮ ਪਰਿਵਤਨ ਦੇ ਸੰਕਟ ਨੂੰ ਰੋਕਣ ਲਈ ਸਾਰਥਿਕ ਰਣਨੀਤੀ ਦੀ ਤਲਾਸ਼ ਕਰਨ ਲਈ ਹਾਲੇ ਵੀ ਕੋਈ ਦੇਰ ਨਹੀਂ ਹੋਈ ਹੈ। ਕਾਨਫਰੰਸ ਨੇ ਵਿਚ ਸਿੱਖਿਆ ਅਤੇ ਉਤਯੋਗ ਜਗਤ ਦੇ ਭਾਰਤ ਸਮੇਤ ਅਮਰੀਕਾ, ਯੂਰਪ, ਸਯੁੰਕਤ ਅਰਬ ਅਮੀਰਾਤ ਅਤੇ 38 ਤੋਂ ਵੱਧ ਪ੍ਰਸਿੱਧ ਬੁਲਾਰਿਆਂ ਨੇ ਭਾਗ ਲਿਆ। ਚਰਚਾ ਇਸ ਗੱਲ ਤੇ ਕੇਂਦਰਿਤ ਸੀ ਕਿ ਵਿਦਿਅਕ ਅਦਾਰੇ ਕਿਸ ਤਰਾਂ ਸਥਿਰਤਾ ਅਤੇ ਸਮਾਜਿਕ ਸਮਾਨਤਾ ਨੂੰ ਵਧਾਉਣ ਲਈ ਈਐਸਜੀ ਸਿਧਾਤਾਂ ਦੇ ਅਨੁਸਾਰ ਅਗਵਾਈ ਕਰ ਸਕਦੇ ਹਨ। ਇਸ ਸਮਾਗਮ ਵਿਚ ਏਏਸੀਐਸਬੀ, ਈਐਫ਼ਐਮਡੀ, ਏਐਮਬੀਏ, ਬੀਜੀਏ, ਏਸੀਬੀਐਸਪੀ, ਆਈਏਸੀਬੀਈ, ਐਸਏਕਿਊਐਸ, ਏਟੀਐਚਈਏ ਅਤੇ ਪੇਰੇਗਰੀਨ ਗਲੋਬਲ ਵਰਗੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਦੀ ਮੁੱਖ ਭੂਮਿਕਾ ਦਾ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਸੰਸਥਾਵਾਂ ਵੱਲੋਂ ਈਐਸਜੀ ਫਰੇਮਵਰਕ ਨੂੰ ਯੂਨੀਵਰਸਿਟੀ ਐਕਰੀਡੇਸ਼ਨ ਪ੍ਰਕਿਰਿਆ ਵਿਚ ਸ਼ਾਮਲ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਗਏ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਨੇ ਸਿੱਖਿਆ ਦੀ ਪਰਿਵਰਤਨਸ਼ੀਲ ਸ਼ਕਤੀ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਕਿਹਾ ਕਿ,‘‘ਸਹੀ ਇਨਪੁਟ ਅਤੇ ਜਾਣਕਾਰੀਆਂ ਦੇ ਨਾਲ ਉੱਚ ਸਿੱਖਿਆ ਦੇ ਵਿਦਿਆਰਥੀ ਸੰਸਾਰ ਨੂੰ ਨਵਾਂ ਆਕਾਰ ਦੇਣ ਵਿੱਚ ਸੱਚਮੁੱਚ ਇੱਕ ਸਕਾਰਾਤਮਕ ਪਰਿਵਰਤਨ ਲਿਆ ਸਕਦੇ ਹਨ। ਕਾਨਫਰੰਸ ਵਿੱਚ ਚਿਤਕਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸੰਧੀਰ ਸ਼ਰਮਾ ਵੀ ਮੌਜੂਦ ਸਨ, ਜਿਨ੍ਹਾਂ ਨੇ ਈਐਸਜੀ ਅਤੇ ਉੱਚ ਸਿੱਖਿਆ ’ਤੇ ਅਰਥਪੂਰਨ ਸੰਵਾਦ ਚਲਾਉਣ ਦੇ ਆਪਣੇ ਮਿਸ਼ਨ ਦਾ ਸਮਰਥਨ ਕੀਤਾ। ਇਸ ਸਮਾਗਮ ਨੇ ਈਐਸਜੀ ਪ੍ਰੈਕਟਿਸ਼ ਅਤੇ ਪ੍ਰੈਕਟੀਕਲ ਜਾਣਕਾਰੀ ਦੇਣ ਲਈ ਅਗਲੀ ਪੀਡ਼ੀ ਦੀ ਲੀਡਰਸ਼ਿਪ ਨੂੰ ਸਮੱਸਿਆਵਾਂ ਨਾਲ ਨਿਪਟਣ ਲਈ ਤਿਆਰ ਕਰਨ ਸਬੰਧੀ ਅਤੇ ਨਵੇਂ ਸਮਾਧਾਨਾਂ ਦੀ ਖੋਜ ਕਰਨ, ਗਲੋਬਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਲਈ ਸਾਰਥਿਕ ਸਹਿਯੋਗ ਦਾ ਇੱਕ ਗਤੀਸ਼ੀਲ ਪਲੇਟਫਾਰਮ ਵਜੋਂ ਕੰਮ ਕੀਤਾ। ਕਾਨਫ਼ਰੰਸ ਦਾ ਉਦੇਸ਼ ਗਲੋਬਲ ਅੰਦੋਲਨ ਨੂੰ ਹਰਿਆਲੀ ਅਤੇ ਬਰਾਬਰੀ ਵਾਲੇ ਸੰਸਾਰ ਵੱਲ ਹੋਰ ਅੱਗੇ ਵਧਾਉਣਾ ਸੀ।
Comments
Post a Comment