ਪੰਜਾਬ ਦੀਆਂ ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
ਪੰਜਾਬ ਦੀਆਂ ਅਨੁਸੂਚਿਤ ਜਾਤੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲਿਆ
ਐਸਸੀ ਕਮਿਸ਼ਨ ਦੇ ਹੁਕਮਾਂ ਨੂੰ ਨਾ ਮੰਨਣ ਵਾਲੇ ਅਧਿਕਾਰੀਆਂ ਤੇ ਜਲਦ ਹੋਵੇਗੀ ਵੱਡੀ ਕਾਰਵਾਈ : ਕੁੰਭੜਾ
ਐਸ.ਏ.ਐਸ.ਨਗਰ 27 ਨਵੰਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ ਦੇ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਜਾਅਲੀ ਜਾਤੀ ਸਰਟੀਫਿਕੇਟਾਂ ਨੂੰ ਲੈ ਕੇ ਨਿਰੰਤਰ ਇੱਕ ਸਾਲ ਤੋਂ ਮੋਰਚਾ ਚੱਲ ਰਿਹਾ ਹੈ। ਜਿਸ ਬਾਬਤ ਪਿਛਲੇ ਦਿਨੀ ਮੋਰਚੇ ਦੇ ਸੀਨੀਅਰ ਮੈਂਬਰ ਰੇਣੂ ਬਾਲਾ (ਸਾਬਕਾ ਡਾਇਰੈਕਟਰ ਵੈਲਫੇਅਰ), ਅਨਿਲ ਆਦੀਵਾਲ, ਗਜਿੰਦਰ ਸਿੰਘ ਆਦਿ ਨੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪੰਜਾਬ ਵਿੱਚ ਚੱਲ ਰਹੇ ਜਾਅਲੀ ਜਾਤੀ ਸਰਟੀਫਕੇਟਾਂ ਅਤੇ ਐਸ.ਸੀ. ਸਮਾਜ ਤੇ ਵਧ ਰਹੇ ਅੱਤਿਆਚਾਰਾਂ ਨੂੰ ਲੈ ਕੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਪਿੰਡ ਕੁੰਭੜਾ ਵਿੱਚ ਦੋ ਨੌਜਵਾਨਾਂ ਦਾ ਪ੍ਰਵਾਸੀਆਂ ਵੱਲੋਂ ਕਤਲ ਕਰਨਾ, ਬੀਪੀਐਲ ਗਰੀਬੀ ਰੇਖਾ 'ਚ ਰਹਿੰਦੇ ਲੋਕਾਂ ਲਈ ਕੇਂਦਰ ਸਰਕਾਰ ਤੋਂ ਆ ਰਹੀ ਰਾਸ਼ੀ ਵਿੱਚ ਹੋ ਰਹੇ ਘੁਟਾਲੇ ਬਾਰੇ, ਐਸਸੀ ਕਮਿਸ਼ਨ ਪੰਜਾਬ ਅਤੇ ਰਾਸ਼ਟਰੀ ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਾ ਮੰਨਣ ਬਾਰੇ, ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਨੂੰ ਸ਼ਾਮਲਾਟ ਜਗ੍ਹਾ ਵਿੱਚ ਮਾਲਕਾਨਾ ਹੱਕ ਨਾ ਮਿਲਣਾ ਜਿਹੇ ਲਗਭਗ 10 ਮੁੱਦੇ ਵਿਚਾਰੇ ਗਏ। ਚੇਅਰਮੈਨ ਮਕਵਾਨਾ ਜੀ ਨੇ ਬਹੁਤ ਹੀ ਗੰਭੀਰਤਾ ਨਾਲ ਵਿਚਾਰਦੇ ਹੋਏ ਅਤੇ ਹੈਰਾਨੀ ਪ੍ਰਗਟ ਕਰਦੇ ਹੋਏ ਕੇਂਦਰ ਵੱਲੋਂ ਮਾਲੀ ਰਾਸ਼ੀ ਦਾ ਅਸਲ ਲਾਭ ਪਾਤਰੀਆਂ ਨੂੰ ਲਾਭ ਨਾ ਮਿਲਣ ਤੇ ਚਿੰਤਾ ਪ੍ਰਗਟ ਕੀਤੀ। ਮੀਟਿੰਗ ਕਰੀਬ ਡੇਢ ਘੰਟਾ ਚੱਲੀ ਇਸ ਸਾਰੇ ਨੂੰ ਸੋਚ ਵਿਚਾਰਦਿਆਂ ਚੇਅਰਮੈਨ ਸਾਹਿਬ ਨੇ ਬਲਵਿੰਦਰ ਸਿੰਘ ਕੁੰਭੜਾ ਅਤੇ ਬਾਕੀ ਸਾਰੇ ਮੈਂਬਰਾਂ ਨੂੰ ਹੋਰ ਡਾਟਾ, ਸਬੂਤ ਇਕੱਠੇ ਕਰਨ ਬਾਰੇ ਹਦਾਇਤ ਕਰਦਿਆਂ ਕਿਹਾ ਕਿ ਮੈਂ ਦਸੰਬਰ ਮਹੀਨੇ ਵਿੱਚ ਪੰਜਾਬ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚਾਂਗਾ ਤੇ ਮੌਕੇ ਤੇ ਪੀੜਿਤ ਲੋਕਾਂ ਸਾਹਮਣੇ ਸਬੰਧਿਤ ਅਧਿਕਾਰੀਆਂ ਤੋਂ ਜਵਾਬ ਤਲਬੀ ਕਰਾਂਗਾ। ਐਸਸੀ ਬੀਸੀ ਮੋਰਚਾ ਦੇ ਆਗੂਆਂ ਨੇ ਜਲਦ ਇਨਸਾਫ ਮਿਲਣ ਦੀ ਆਸ ਪ੍ਰਗਟਾਈ ਹੈ।
Comments
Post a Comment