ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਟਿੱਪਣੀ ਨਿੰਦਣਯੋਗ : ਖਿਜ਼ਰਾ
ਚੰਡੀਗੜ੍ਹ 20 ਦਸੰਬਰ ( ਰਣਜੀਤ ਧਾਲੀਵਾਲ ) : ਬਹੁਜਨ ਸਮਾਜ ਪਾਰਟੀ ਚੰਡੀਗੜ੍ਹ ਪ੍ਰਦੇਸ ਇਕਾਈ ਦੇ ਸਾਬਕਾ ਪ੍ਰਧਾਨ ਇੰਜੀ ਵਰਿਆਮ ਸਿੰਘ ਖਿਜ਼ਰਾ ਵਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੁਆਰਾ ਸੰਸਦ ਅੰਦਰ ਬਾਬਾ ਸਾਹਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਸ਼ਾਹ ਦੀ ਭਦੀ ਟਿੱਪਣੀ ਨਾਲ ਸਮੁੱਚੇ ਦਲਿੱਤ ਅਤੇ ਪਿੱਛੜੇ ਵਰਗ ਦੇ ਮਨਾਂ ਨੂੰ ਠੇਸ ਪਹੁੰਚੀ ਹੈ l ਇਸ ਟਿੱਪਣੀ ਨਾਲ ਭਾਜਪਾ ਅਤੇ ਆਰ ਐਸ ਐਸ ਦਾ ਸੰਵਿਧਾਨ ਪ੍ਰਤੀ ਚਿਹਰਾ ਨੰਗਾ ਹੋ ਗਿਆ ਹੈ। ਇਕ ਪਾਸੇ ਸ਼ਾਹ ਦੀ ਟਿਪਣੀ ਨੇ ਦਲਿਤਾਂ ਦੇ ਹਿਰਦਿਆਂ ਨੂੰ ਵੂੰਧਰਿਆ ਹੈ ਅਤੇ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਦੀ ਪਿੱਠ ਥਾਪੜ ਕੇ ਜਖਮਾਂ ਤੇ ਲੂਣ ਪਾਉਣ ਦਾ ਯਤਨ ਕਰ ਰਹੇ ਹਨ। ਪਤਾ ਨਹੀਂ ਦੇਸ਼ ਦਾ ਗ੍ਰਹਿ ਮੰਤਰੀ ਕਿਹੜੇ ਕਾਲਪਨਿਕ ਭਗਵਾਨ ਅਤੇ ਸਵਰਗ ਦੀ ਗੱਲ ਰਿਹਾ ਹੈ ਜਿਹਨਾਂ ਦੇ ਕਿਸੇ ਨੂੰ ਅੱਜ ਤੱਕ ਦਰਸ਼ਨ ਹੀ ਨਹੀਂ ਹੋਏ। ਪਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਅਣਥੱਕ ਯਤਨਾਂ ਸਦਕਾ ਦਲਿੱਤ ਸਮਾਜ ਨੂੰ ਜਾਨਵਰਾਂ ਤੋਂ ਇੰਨਸਾਨ ਦੀ ਜਿੰਦਗੀ ਮਿਲਣ ਨਾਲ਼ ਸਵਰਗ ਪ੍ਰਾਪਤ ਹੋਇਆ ਹੈ ਅਤੇ ਦਲਿਤਾਂ ਦਾ ਭਗਵਾਨ ਵੀ ਡਾਕਟਰ ਭੀਮ ਰਾਓ ਅੰਬੇਦਕਰ ਜੀ ਸਾਬਤ ਹੋਏ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਬਾ ਸਾਹਿਬ ਅੰਬੇਡਕਰ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਵਾਪਿਸ ਲੈਣੀਆਂ ਚਾਹੀਦੀਆਂ ਹਨ ਅਤੇ ਸਮੁੱਚੇ ਦਲਿੱਤ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
Comments
Post a Comment