6 ਮਾਰਚ ਨੂੰ ਹੋਵੇਗਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਉੱਦਮੀ ਸੰਮੇਲਨ
ਟਾਈਕੋਨ ਚੰਡੀਗੜ੍ਹ 2025 ਦਾ ਦੋ-ਦਿਨਾ ਐਡੀਸ਼ਨ ਸ਼ੁਰੂ, ਦੇਸ਼ ਦੇ ਵੱਡੇ ਉੱਦਮੀ ਪਹੁੰਚਣਗੇ ਚੰਡੀਗੜ੍ਹ
ਚੰਡੀਗੜ੍ਹ 31 ਜਨਵਰੀ ( ਰਣਜੀਤ ਧਾਲੀਵਾਲ ) : ਸਿਟੀ ਬਿਊਟੀਫੁੱਲ ਦੀ ਵਿਸ਼ਾਲ ਉੱਦਮਤਾ, ਸੰਭਾਵਨਾ ਅਤੇ ਸਫਲਤਾ ਨੂੰ ਪੇਸ਼ ਕਰਨਾ, ਪੜਚੋਲ ਕਰਨਾ ਅਤੇ ਪ੍ਰਦਰਸ਼ਿਤ ਕਰਨ ਦੇ ਉਦੇਸ਼ ਨਾਲ ਟਾਈਕੋਨ ਚੰਡੀਗੜ੍ਹ 2025 ਦਾ ਅਗਲਾ ਸਾਲਾਨਾ ਐਡੀਸ਼ਨ 6 ਮਾਰਚ ਤੋਂ ਸ਼ੁਰੂ ਹੋਵੇਗਾ। ਉੱਤਰੀ ਭਾਰਤ ਦੇ ਸਭ ਤੋਂ ਵੱਡੇ ਉੱਦਮੀ ਸੰਮੇਲਨ ਦੇ ਰੂਪ ਵਿੱਚ, ਟਾਈਕੋਨ ਚੰਡੀਗੜ੍ਹ 2025 ਵਿੱਚ, ਦੇਸ਼ ਦੇ ਕਈ ਪ੍ਰਸਿੱਧ ਉਦਯੋਗਪਤੀ ਚੰਡੀਗੜ੍ਹ ਪਹੁੰਚਣਗੇ ਅਤੇ ਲੋਕਾਂ ਨੂੰ ਕਾਰੋਬਾਰੀ ਸੁਝਾਅ ਦੇਣਗੇ। ਟਾਈਕੋਨ ਦੇ ਸਾਲਾਨਾ ਸਮਾਗਮ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦੇਣ ਅਤੇ ਸਾਰੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਟਾਈਕੋਨ ਟ੍ਰੇਲ ਦ ਆਯੋਜਨ 30 ਤਰੀਕ ਨੂੰ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਕੀਤਾ ਗਿਆ ਸੀ ਜਿਸ ਵਿੱਚ ਉੱਤਰੀ ਭਾਰਤ ਦੇ ਉੱਦਮੀਆਂ, ਈਕੋਸਿਸਟਮ ਨਿਰਮਾਤਾਵਾਂ, ਸਲਾਹਕਾਰਾਂ, ਨਵੀਨਤਾਕਾਰਾਂ, ਨਿਵੇਸ਼ਕਾਂ, ਸਟਾਰਟਅੱਪਸ, ਸਿੱਖਿਆ ਸ਼ਾਸਤਰੀਆਂ, ਆਦਿ ਨੇ 6 ਵੱਖ-ਵੱਖ ਸੈਸ਼ਨਾਂ ਵਿੱਚ ਹਿੱਸਾ ਲਿਆ ਅਤੇ ਸਟਾਰਟਅੱਪਸ, ਉੱਦਮਤਾ, ਸੀਜ ਫੰਡਿੰਗ, ਆਦਿ 'ਤੇ ਚਰਚਾ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਟੀਆਈਈ ਚੰਡੀਗੜ੍ਹ ਦੇ ਪ੍ਰਧਾਨ ਸਤੀਸ਼ ਕੁਮਾਰ ਅਰੋੜਾ ਅਤੇ ਉਪ ਪ੍ਰਧਾਨ ਪੁਨੀਤ ਵਰਮਾ ਨੇ 6 ਅਤੇ 7 ਮਾਰਚ ਦੇ ਸਾਲਾਨਾ ਸਮਾਗਮ ਬਾਰੇ ਕਿਹਾ ਕਿ ਇਹ ਟੀਆਈਈ ਚੰਡੀਗੜ੍ਹ ਚੈਪਟਰ ਦੇ ਫਲੈਗਸ਼ਿਪ ਈਵੈਂਟਸ ਟਾਈਕੋਨ ਚੰਡੀਗੜ੍ਹ ਦਾ ਇੱਕ ਵਿਸ਼ੇਸ਼ ਅਤੇ ਮਹੱਤਵਪੂਰਨ ਦਸਵਾਂ ਐਡੀਸ਼ਨ ਹੈ। ਇਸ ਵਾਰ ਦੀ ਥੀਮ ਹੈ "ਥਰਾਈਵ, ਇੰਮਪਾਇਰ, ਨਰਚਰ " ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਚੰਡੀਗੜ੍ਹ ਗੋਲਫ ਕਲੱਬ ਤੋਂ ਗੋਲਫ ਚੈਂਪੀਅਨਸ਼ਿਪ ਅਤੇ ਦਿਨ ਭਰ ਵੱਖ-ਵੱਖ ਸੈਸ਼ਨਾਂ ਨਾਲ ਸ਼ੁਰੂ ਹੋਵੇਗਾ ਅਤੇ ਸ਼ਾਮ ਨੂੰ ਐਸ ਟੀ ਪੀ ਆਈ ਅਤੇ ਟੀ ਆਈ ਈ ਚੰਡੀਗੜ੍ਹ ਅਵਾਰਡ ਹੋਣਗੇ, ਜਿਸ ਵਿੱਚ ਮੁੱਖ ਮਹਿਮਾਨ ਹੋਣਗੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਦੂਜੇ ਦਿਨ ਨੋਟ ਸਪੀਚ ਤੋਂ ਬਾਅਦ ਬੁਲਾਰਿਆਂ ਵਿੱਚ ਜਨਤਕ ਆਗੂ, ਆਗੂ, ਡਿਪਲੋਮੈਟ, ਉੱਦਮੀ, ਈਕੋਸਿਸਟਮ ਨਿਰਮਾਤਾ, ਦੇਸ਼ ਦੇ ਜਾਣੇ-ਪਛਾਣੇ ਉੱਦਮੀ, ਸਲਾਹਕਾਰ, ਨਵੀਨਤਾਕਾਰੀ, ਨਿਵੇਸ਼ਕ, ਸਟਾਰਟਅੱਪ, ਸਿੱਖਿਆ ਸ਼ਾਸਤਰੀ, ਪੱਤਰਕਾਰ, ਨੀਤੀ ਨਿਰਮਾਤਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਤੁਰੰਤ ਫੰਡਿੰਗ ਲਈ ਚੰਡੀਗੜ੍ਹ ਏਂਜਲਸ ਨੈੱਟਵਰਕ ਦੀ ਅਗਵਾਈ ਹੇਠ 5 ਕਰੋੜ ਰੁਪਏ ਤੱਕ ਤੁਰੰਤ ਫੰਡਿੰਗ ਲਈ 50 ਸਟਾਰਟਅੱਪਸ ਨੇ ਪਹਿਲਾ ਹੀ ਅਰਜ਼ੀਆਂ ਟਾਈ ਚੰਡੀਗੜ੍ਹ ਨੂੰ ਜਮ੍ਹਾਂ ਕਰਵਾ ਦਿੱਤੀਆਂ ਹਨ।
Comments
Post a Comment