ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਕੇ ਸੁਖਬੀਰ ਤੇ ਬਾਦਲ ਦਲੀਏ ਬਜ਼ਰ ਗਲਤੀ ਕਰ ਰਹੇ : ਅਕਾਲੀ ਦਲ 1920
ਸਿੱਖ ਸੰਸਥਾਵਾਂ ਦਾ ਨਾਂ ਆਪਣੇ ਨਿੱਜੀ ਸਵਾਰਥਾਂ ਲਈ ਵਰਤਣਾ ਬੰਦ ਕਰੇ ਬਾਦਲ ਦਲ: ਰਵੀਇੰਦਰ ਸਿੰਘ
ਚੰਡੀਗੜ੍ਹ 27 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧੀ ਟੱਕਰ ਲੈ ਕੇ ਸੁਖਬੀਰ ਬਾਦਲ ਤੇ ਬਾਦਲ ਦਲੀਏ ਬਜ਼ਰ ਗਲਤੀ ਕਰ ਰਹੇ ਹਨ। ਇਹ ਪ੍ਰਗਟਾਵਾ ਕੀਤਾ। ਸਿੱਖ ਪੰਥ ਦੀਆਂ ਪ੍ਰਤੀਨਿਧ ਸੰਸਥਾਵਾਂ ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦਾ ਬੜਾ ਮਾਣਮਤਾ ਇਤਿਹਾਸ ਹੈ ਪਰ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੱਲੋ ਸਿੱਖੀ ਸਿਧਾਂਤ, ਗੁਰੂ ਸਾਹਿਬਾਨ ਦਾ ਫਲਸਫਾ ਤਿਆਗਣ ਬਾਅਦ ਮੌਕਾਪ੍ਰਸਤੀ ਦੀ ਸਿਆਸਤ ਕਰ ਦਿਆਂ ਪਰਿਵਾਰ ਵਾਦ ਉਭਾਰਨਾ ਸ਼ੁਰੂ ਕਰ ਦਿੱਤਾ ਤਾਂ ਜੋ ਕੁਨਬਾ ਪਾਲਣ ਦੌਰਾਨ ਆਪਣੇ ਫਰਜੰਦ ਸੁਖਬੀਰ ਸਿੰਘ ਬਾਦਲ ਨੂੰ ਸਮੁੱਚੀ ਸਤਾ ਦੀ ਚਾਬੀ,ਉਸ ਹਵਾਲੇ ਕੀਤੀ ਜਾ ਸਕੇ । ਉਨਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੇ ਸਿੱਖੀ ਸਿਧਾਂਤ ਖਤਮ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ਅਤੇ ਲੋਕ ਸਭਾ ਦੀ ਇਕ ਸੀਟ ਤਕ ਸਿਮਟ ਗਈ ਹੈ। ਅਜਿਹੇ ਬਣੇ ਸਿਆਸੀ ਹਾਲਾਤ ਚ ,ਸੁਖਬੀਰ ਸਿੰਘ ਬਾਦਲ ਨੇ ਨੈਤਿਕ ਆਧਾਰ ਤੇ ਅਸਤੀਫਾ ਦੇਣ ਦੀ ਥਾਂ ਵੇਹਰਣ ਨੂੰ ਤਰਜੀਹ ਦਿੱਤੀ ਸੀ, ਜਿਸ ਦਾ ਕੌਮ ਵਿੱਚ ਰੋਹ ਹੈ। ਸਾਬਕਾ ਸਪੀਕਰ ਮੁਤਾਬਕ ਅਕਾਲੀ ਦਲ ਦਾ ਜਨਮ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਸੰਦਾਂ ਤੋਂ ਆਜ਼ਾਦ ਕਰਵਾਉਣ ਅਤੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਦੀ ਆਨ-ਬਾਨ ਅਤੇ ਸ਼ਾਨ ਦੀ ਕਾਇਮੀ ਦੇ ਮੋਰਚਿਆਂ ਵਿਚੋਂ ਹੋਇਆ ਸੀ,ਪਰ ਇਹ ਬਾਦਲ ਪਰਿਵਾਰ ਨੇ ਸਿੱਖਾਂ ਦੇ ਜਾਗਤ-ਜੋਤਿ ਇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦਾ ਕਲੰਕ ਲੱਗ ਗਿਆ ਹੈ,ਜੋਂ ਸਦੀਵੀ ਧੱਬਾ ਹੈ। ਦੂਜੇ ਪਾਸੇ ਰਵੀਇੰਦਰ ਸਿੰਘ ਨੇ ਹੈਰਾਨੀ ਇਸ ਗੱਲ ਦੀ ਪ੍ਰਗਟਾਈ ਕਿ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਆਗੂਆਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਨ ਤੇ ਸਿੰਘ ਸਾਹਿਬਾਨਾਂ ਨੇ ਤੋਂ 2 ਦਸੰਬਰ ਨੂੰ ਸੁਣਾਏ ਗਏ ਫ਼ੈਸਲੇ ਵਿੱਚ ਕਿਹਾ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ 3 ਦਿਨਾਂ ਦੇ ਅੰਦਰ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰੇ ਪਰ ਤਿੰਨ ਦਿਨ ਨਿਕਲ ਜਾਣ ਉੱਤੇ ਵੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ,ਜੋਂ ਸਿੱਧੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰ ਹੈ। ਸਾਬਕਾ ਸਪੀਕਰ ਨੇ ਕਿਹਾ ਕਿ ਫਿਰ ਉਸ ਤੋਂ ਬਾਅਦ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ 20 ਦਿਨ ਦਾ ਸਮਾਂ ਹੋਰ ਮੰਗ ਲਿਆ, ਇਹ ਇਨਾਂ ਦੀ ਚਾਲ ਹੈ,ਇਹੀ ਕੁਝ ਇਨਾਂ 7 ਮੈਂਬਰੀ ਕਮੇਟੀ ਦਾ ਹਾਲ ਕੀਤਾ । ਰਵੀਇੰਦਰ ਸਿੰਘ ਮੁਤਾਬਕ ਅਕਾਲੀ ਦਲ ਇਹ ਕਹਿੰਦਾ ਆ ਰਿਹਾ ਹੈ ਕਿ ਉਹ ਧਰਮ ਨਿਰਪੱਖ ਪਾਰਟੀ ਹੈ ਤਾਂ ਉਹ ਪੰਥ ਦਾ ਨਾਮ ਵਰਤਣਾ ਛੱਡ ਦੇਣ। ਵੋਟਾਂ ਵੇਲੇ ਅਕਾਲੀ ਦਲ ਪੰਥ ਦੇ ਨਾਮ ਉੱਤੇ ਵੋਟ ਮੰਗਦਾ ਹੈ, ਲੋਕਾਂ ਨੂੰ ਕਿਹਾ ਜਾਂਦਾ ਕਿ ਅਸੀਂ ਸਿੱਖਾਂ ਦੀ ਆਪਣੀ ਪਾਰਟੀ ਹਾਂ ਤਾਂ ਹੁਣ ਇਸ ਨੂੰ ਧਰਮ-ਨਿਰਪੱਖ ਰਾਜਨੀਤਿਕ ਪਾਰਟੀ ਕਿਉਂ ਕਿਹਾ ਜਾ ਰਿਹਾ।
Comments
Post a Comment