ਚੰਡੀਗੜ੍ਹ 28 ਫਰਵਰੀ ( ਰਣਜੀਤ ਧਾਲੀਵਾਲ ) : ਦੇਸ਼ ਦੇ ਰਾਸ਼ਟ੍ਰਪਤੀ ਤੋਂ ਨੈਸ਼ਨਲ ਅਵਾਰਡ ਤੇ ਨਵਾਜੀ ਗਈ ਉਦੈਪੁਰ ਸਥਿਤ ਗੈਰ ਸਰਕਾਰੀ ਸੰਸਥਾ (ਐਨਐਸਐਸ) ਨਰਾਇਣ ਸੇਵਾ ਸੰਸਥਾਨ 2 ਮਾਰਚ (ਐਤਵਾਰ) ਨੂੰ ਸੈਕਟਰ 49 ਸੀ ਦੇ ਕਾਮਯੂਨਿਟੀ ਸੇਂਟਰ ਵਿਚ ਅਪਾਹਜਾਂ ਦੀ ਭਲਾਈ ਲਈ ਇੱਕ ਵਿਸ਼ਾਲ ਮੁਫਤ ਅੰਗ ਮਾਪ ਕੈਂਪ ਦਾ ਆਯੌਜਨ ਕੀਤਾ ਜਾਵੇਗਾ। ਐਨਐਸਐਸ ਦੇ ਮੀਡੀਆ ਅਤੇ ਲੋਕ ਸੰਪਰਕ ਨਿਰਦੇਸ਼ਕ ਭਗਵਾਨ ਪ੍ਰਸਾਦ ਗੌੜ ਨੇ ਚੰਡੀਗੜ੍ਹ ਪ੍ਰੇਸ ਕਲਬ ਵਿੱਚ ਪਤਰਕਾਰਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸੰਸਥਾ ਉਨ੍ਹਾਂ ਲੋਕਾਂ ਨੂੰ ਅਪੰਗਤਾ ਦੀ ਜਿੰਦਗੀ ਤੋਂ ਬਚਾਉਣ ਲਈ ਵਚਨਬੱਧ ਹੈ ਜਿਨ੍ਹਾਂ ਨੇ ਕਿਸੇ ਹਾਦਸੇ ਜਾਂ ਹੋਰ ਬਿਮਾਰੀ ਕਾਰਨ ਆਪਣੇ ਅੰਗ ਗੁਆ ਦਿੱਤੇ ਹਨ। ਪਦਮਸ਼੍ਰੀ ਨਾਲ ਸਨਮਾਨਿਤ ਸੰਸਥਾਪਕ ਕੈਲਾਸ਼ ਮਾਨਵ ਜੀ ਤੋਂ ਪ੍ਰੇਰਤ ਹੋ ਕੇ ਇਹ ਸੰਸਥਾ ਪਿਛਲੇ 40 ਸਾਲਾਂ ਤੋਂ ਮਨੁੱਖਤਾ ਅਤੇ ਅਪੰਗਤਾ ਦੇ ਖੇਤਰ ਵਿੱਚ ਸੇਵਾ ਕਰ ਰਹੀ ਹੈ। ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਦੇ ਅਪਾਹਜਾਂ ਦੀ ਮਦਦ ਕਰਨ ਦੇ ਸੰਕਲਪ ਨਾਲ ਆਉਣ ਵਾਲੇ ਐਤਵਾਰ (2 ਮਾਰਚ) ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਚੰਡੀਗੜ੍ਹ ਵਿੱਚ ਇੱਕ ਮੁੱਫਤ ਨਰਾਇਣ ਲੰਿਬਸ ਐਂਡ ਕੈਲਿਪਰਸ ਮੈਜਰਮੇਂਟ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ‘ਕੂਆਂ ਪਿਆਸੇ ਕੇ ਪਾਸ’ ਯੋਜਨਾ ਦੇ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ। 400 ਤੌਂ ਵੱਧ ਅਪਾਹਜ ਵਿਅਕਤੀਆਂ ਨੂੰ ਇਸ ਲਈ ਪਹਿਲਾਂ ਹੀ ਰਜਿਸਟਰ ਕੀਤਾ ਜਾ ਚੁੱਕਾ ਹੈ। ਗੌੜ ਨੇ ਦਸਿਆਂ ਕਿ ਇਕ ਕੈਂਪ ਵਿਚ ਸੰਸਥਾ ਦੇ ਐਕਸਪਰਟ ਅਤੇ ਮਾਹਰ ਆਰਥੋਟਿਸਟ ਅਤੇ ਪ੍ਰੌਸਥੈਟਿਕ ਡਾਕਟਰਾਂ ਦੀ ਟੀਮ ਦੂਆਰਾ ਅਪਾਹਜ ਲੋਕਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਬਾਅਦ ਟੀਮ ਉਚ ਗੁਣਵੱਤਾ, ਹਲਕੇ ਭਾਰ ਅਤੇ ਟਿਕਾਉ ਨਰਾਇਣ ਅੰਗ ਲਈ ਯੌਗਜਨਬੱਥ ਕਾਸਟਿੰਗ ਕਰੇਗੀ ਅਤੇ ਅੰਗਾ ਦਾ ਮਾਪ ਲਵੇਗੀ। ਕੈਂਪ ਵਿਚ ਆਉਣ ਵਾਲੇ ਮਰੀਜਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਮੁਫਤ ਖਾਣਾ, ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਹੈ। ਗੌੜ ਨੇ ਮੀਡਿਆ ਰਾਹੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਮਰੀਜ ਅਤੇ ਅਪਾਹਜ ਇਸ ਕੈਂਪ ਦਾ ਲਾਭ ਚੁਕਣ। ਇੱਛੁਕ ਲੋਕੀ ਸੰਸਥਾ ਦੀ ਹੈਲਪਲਾਇਨ ਨੰਬਰ 7023509999 ਨਾਲ ਰਾਬਤਾ ਕਰ ਸਕਦੇ ਹਨ। ਸੰਸਥਾ ਸਾਲ 1985 ਤੋਂ ਇਸ ਦਿਸ਼ਾ ਵਿਚ ਕੰਮ ਕਰ ਰਹੀ ਹੈ। ਸੰਸਥਾਪਕ ਕੈਲਾਸ਼ ਮਾਨਵ ਨੂੰ ਪ੍ਰੇਜੀਡੇਂਟ ਵਲੋਂ ਮਨੁਖੀ ਸੇਵਾ ਲਈ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ । ਅਗਰਵਾਲ ਨੂੰ 2023 ਵਿਚ ਪ੍ਰੇਜੀਡੇਂਟ ਤੋਂ ਸਨਮਾਨਤ ਕੀਤਾ ਗਿਆ ਸੀ। ਸੰਸਥਾ ਹੁਣ ਤਕ 40 ਹਜਾਰ ਤੋਂ ਵੀ ਜਿਆਦਾ ਲੋਕਾਂ ਨੂੰ ਨਕਲੀ ਅੰਗ ਲਗਾ ਚੁਕੀ ਹੈ।
Comments
Post a Comment