ਨਵੀਂ ਦਿੱਲੀ/ਚੰਡੀਗੜ੍ਹ 1 ਫਰਵਰੀ ( ਰਣਜੀਤ ਸਿੰਘ ) : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ 8ਵਾਂ ਬਜਟ ਸੰਸਦ ਵਿੱਚ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣੀਆਂ ਸਾੜੀਆਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ, ਜੋ ਉਹ ਬਜਟ ਪੇਸ਼ ਕਰਦੇ ਸਮੇਂ ਪਹਿਨਦੀ ਹੈ। ਇਹ ਸਾੜੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਉਦੋਂ ਪਹਿਨਾਈ ਗਈ ਜਦੋਂ ਉਹ ਇੱਕ ਕਰੈਡਿਟ ਆਊਟਰੀਚ ਗਤੀਵਿਧੀ ਲਈ ਮਿਥਿਲਾ ਆਰਟ ਇੰਸਟੀਚਿਊਟ ਗਈ ਸੀ ਅਤੇ ਉੱਥੇ ਉਨ੍ਹਾਂ ਦੀ ਦੁਲਾਰੀ ਦੇਵੀ ਨਾਲ ਗੱਲਬਾਤ ਹੋਈ ਸੀ। ਇਸ ਮੁਲਾਕਾਤ ਦੌਰਾਨ ਦੁਲਾਰੀ ਦੇਵੀ ਨੇ ਵਿੱਤ ਮੰਤਰੀ ਨੂੰ ਸਾੜੀ ਪਹਿਨਾਉਣ ਦੀ ਇੱਛਾ ਪ੍ਰਗਟਾਈ ਸੀ, ਜਿਸ ਨੂੰ ਉਨ੍ਹਾਂ ਨੇ ਬਜਟ ਵਾਲੇ ਦਿਨ ਹੀ ਪੂਰਾ ਕਰ ਦਿੱਤਾ। ਸੀਤਾਰਮਨ ਦੀਆਂ ਸਾੜੀਆਂ ਲਾਲ, ਨੀਲੇ, ਪੀਲੇ, ਭੂਰੇ ਅਤੇ ਆਫ-ਵਾਈਟ ਵਰਗੇ ਰੰਗਾਂ ਵਿੱਚ ਆਉਂਦੀਆਂ ਹਨ, ਅਤੇ ਹਰ ਇੱਕ ਸਾੜੀ ਨਾਲ ਇੱਕ ਖਾਸ ਕਹਾਣੀ ਜੁੜੀ ਹੋਈ ਹੈ। ਕੇਂਦਰੀ ਬਜਟ 2025 ਵਿੱਚ ਪੰਜਾਬ ਲਈ ਕਈ ਵੱਡੇ ਐਲਾਨ ਕੀਤੇ ਗਏ ਹਨ, ਜਿਸ ਨਾਲ ਸੂਬੇ ਦੇ ਕਿਸਾਨਾਂ ਅਤੇ ਉਦਯੋਗਾਂ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ। ਵਿੱਤ ਮੰਤਰੀ ਨੇ ਆਪਣੇ ਬਜਟ ਭਾਸ਼ਣ ਵਿੱਚ ਖੇਤੀਬਾੜੀ, ਛੋਟੇ ਉਦਯੋਗਾਂ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਯੋਜਨਾਵਾਂ ਦਾ ਐਲਾਨ ਕੀਤਾ। ਇਸ ਬਜਟ ਵਿੱਚ ਕਿਸਾਨਾਂ ਅਤੇ ਉਦਯੋਗਾਂ ਨੂੰ ਮਜ਼ਬੂਤ ਕਰਨ ਲਈ ਕਈ ਵੱਡੇ ਐਲਾਨ ਕੀਤੇ ਗਏ। ਹਾਲਾਂਕਿ, ਪੰਜਾਬ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਬਜਟ ਤੋਂ ਨਾਖੁਸ਼ ਜਾਪਦੇ ਹਨ।ਮੁੱਖ ਤੋਰ 'ਤੇ ਸਰਕਾਰ ਦਾ ਧਿਆਨ ਬਿਹਾਰ ‘ਤੇ ਹੈ, ਜਿੱਥੇ ਇਸ ਸਾਲ ਅਕਤੂਬਰ-ਨਵੰਬਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸੀਤਾਰਮਨ ਨੇ ਬਜਟ ਵਿੱਚ ਬਿਹਾਰ ਲਈ ਨੈਸ਼ਨਲ ਇੰਸਟੀਚਿਊਟ ਆਫ ਫੂਡ ਟੈਕਨਾਲੋਜੀ, ਐਂਟਰਪ੍ਰਿਨਿਓਰਸ਼ਿਪ ਐਂਡ ਮੈਨੇਜਮੈਂਟ ਸਥਾਪਤ ਕਰਨ ਦਾ ਐਲਾਨ ਕੀਤਾ। ਇਸ ਨਾਲ ਖੇਤਰ ਵਿੱਚ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕਰਨ ਕਰਨ ਦੀ ਉਮੀਦ ਹੈ। ਵਿੱਤ ਮੰਤਰੀ ਨੇ ਸੂਬੇ ਵਿੱਚ ਮੌਜੂਦਾ ਆਈ.ਆਈ.ਟੀਜ਼ ਦੇ ਵਿਸਥਾਰ ਦਾ ਵੀ ਐਲਾਨ ਕੀਤਾ। ਸੂਬੇ ਵਿੱਚ ਮਖਾਨਾ ਬੋਰਡ ਬਣਾਉਣ ਦਾ ਵੀ ਐਲਾਨ ਕੀਤਾ। ਇਸ ਨਾਲ ਮਾਖਾਨਾ ਉਗਾਉਣ ਵਾਲੇ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। 3 ਨਵੇਂ ਹਵਾਈ ਅੱਡੇ ਵੀ ਬਣਾਏ ਜਾਣਗੇ। ਬਜਟ ਵਿੱਚ ਹੁਣ ਤੱਕ ਕੀਤੇ ਗਏ ਵੱਡੇ ਐਲਾਨ ਵਿੱਚ ਅਗਲੇ 6 ਸਾਲ ਮਸੂਰ ਅਤੇ ਤੂਰ ਵਰਗੀਆਂ ਦਾਲਾਂ ਦੀ ਪੈਦਾਵਾਰ ਵਧਾਉਣ ਲਈ ਧਿਆਨ ਦਿੱਤਾ ਜਾਵੇਗਾ। ਕਪਾਹ ਦਾ ਉਤਪਾਦਨ ਵਧਾਉਣ ਲਈ 5 ਸਾਲ ਦਾ ਮਿਸ਼ਨ ਸ਼ੁਰੂ ਹੋਵੇਗਾ, ਜਿਸ ਨਾਲ ਦੇਸ਼ ਦਾ ਕਪੜਾ ਉਦਯੋਗ ਮਜ਼ਬੂਤ ਬਣੇਗਾ। ਕਿਸਾਨ ਕਰੈਡਿਟ ਕਾਰਡ ’ਤੇ ਕਰਜ਼ ਦੀ ਸੀਮਾ 3 ਲੱਖ ਤੋਂ ਵਧਾ ਕੇ 5 ਲੱਖ ਕੀਤੀ ਜਾਵੇਗੀ। ਬਿਹਾਰ ਵਿੱਚ ਮਖਾਨਾ ਬੋਰਡ ਬਣੇਗਾ, ਜਿਸ ਨਾਲ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। ਛੋਟੇ ਉਦਯੋਗਾਂ ਲਈ ਵਿਸ਼ੇਸ਼ ਕਰੈਡਿਟ ਕਾਰਡ ਜਾਰੀ ਕੀਤੇ ਜਾਣਗੇ, ਪਹਿਲੇ ਸਾਲ ’ਚ 10 ਲੱਖ ਕਾਰਡ ਜਾਰੀ ਕੀਤੇ ਜਾਣਗੇ। ਐਮਐਸਐਮਈ ਲਈ ਲੋਨ ਗਾਰੰਟੀ ਕਵਰ 5 ਕਰੋੜ ਤੋਂ ਵਧਾ ਕੇ 10 ਕਰੋੜ ਕੀਤਾ ਜਾਵੇਗਾ, ਅਤੇ 1.5 ਲੱਖ ਕਰੋੜ ਤੱਕ ਦਾ ਕਰਜ਼ ਮਿਲੇਗਾ। ਸਟਾਰਟਅਪਸ ਲਈ ਲੋਨ ਦੀ ਸੀਮਾ 10 ਕਰੋੜ ਤੋਂ ਵਧਾ ਕੇ 20 ਕਰੋੜ ਕੀਤੀ ਜਾਵੇਗੀ ਅਤੇ ਗਾਰੰਟੀ ਫੀਸ ਵੀ ਘਟਾਈ ਜਾਵੇਗੀ। ਖਿਡੌਣੇ ਉਦਯੋਗ ਲਈ “ਮੇਕ ਇਨ ਇੰਡੀਆ” ਤਹਿਤ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ। ਦੇਸ਼ ਦੇ 23 ਆਈ ਆਈ ਟੀ ਵਿੱਚ 1.35 ਲੱਖ ਵਿਦਿਆਰਥੀ ਮੌਜੂਦ– ਆਈ ਆਈ ਟੀ ਪਟਨਾ ਦਾ ਵਿਸ਼ਤਾਰ ਕੀਤਾ ਜਾਵੇਗਾ। ਏ ਆਈ ਵਿੱਚ ਐਕਸੀਲੈਂਸ ਲਈ 500 ਕਰੋੜ ਰੁਪਏ ਦਾ ਐਲਾਨ। ਮੈਡੀਕਲ ਐਜੂਕੇਸ਼ਨ ਵਿੱਚ ਅਗਲੇ 5 ਸਾਲਾਂ ਵਿੱਚ 75 ਹਜ਼ਾਰ ਨਵੀਆਂ ਸੀਟਾਂ ਵਧਾਉਣ ਦਾ ਐਲਾਨ।
Comments
Post a Comment