ਪਿੰਡ ਕੁੰਭੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਰਿਜ਼ਲਟ ਰਿਹਾ 100%, ਪਿੰਡ ਵਾਸੀਆਂ ਵੱਲੋਂ ਵੰਡੇ ਗਏ ਲੱਡੂ
ਮੁੱਖ ਅਧਿਆਪਕਾ ਸੁਖਦੀਪ ਕੌਰ ਦਾ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ, ਪਹਿਲੇ, ਦੂਜੇ ਤੀਜੇ ਨੰਬਰ ਤੇ ਆਏ ਬੱਚਿਆਂ ਨੂੰ ਕੀਤਾ ਮੈਡਲਾਂ ਨਾਲ ਸਨਮਾਨਿਤ
ਵਧੀਆ ਨਤੀਜਾ ਆਉਣ ਲਈ ਸਕੂਲ ਦੇ ਸਾਰੇ ਸਟਾਫ ਦਾ ਧੰਨਵਾਦ ਕਰਦੇ ਹਾਂ, ਬੱਚੇ ਹਨ ਸਮਾਜ ਦਾ ਉਜਵਲ ਭਵਿੱਖ : ਕੁੰਭੜਾ
ਐਸ.ਏ.ਐਸ.ਨਗਰ 29 ਮਾਰਚ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਪਿੰਡ ਕੁੰਭੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਤੀਜਾ 100% ਰਿਹਾ। ਜਿਸ ਤੇ ਪਹਿਲੇ, ਦੂਜੇ ਤੀਜੇ ਨੰਬਰ ਤੇ ਆਏ ਬੱਚਿਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਪਿੰਡ ਵਾਸੀਆਂ ਵੱਲੋਂ ਲੱਡੂ ਵੰਡੇ ਗਏ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਸੁਖਦੀਪ ਕੌਰ ਦਾ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਨਤੀਜਾ ਲੈਣ ਆਏ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਸਟਾਫ ਦੀ ਵਧੀਆ ਕਾਰਜਕਾਰੀ ਦੀ ਸ਼ਲਾਂਘਾ ਕੀਤੀ। ਮੁੱਖ ਅਧਿਆਪਕਾ ਨੇ ਸ. ਕੁੰਭੜਾ, ਬੱਚਿਆਂ ਦੇ ਮਾਪੇ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੁੰਭੜਾ ਨੇ ਕਿਹਾ ਕਿ ਇਹ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਤੇ ਬੱਚਿਆਂ ਵੱਲੋਂ ਕੀਤੀ ਗਈ ਮਿਹਨਤ ਦਾ ਨਤੀਜਾ ਹੈ। ਅਸੀਂ ਸਕੂਲ ਦੇ ਸਮੂਹ ਸਟਾਫ ਦਾ ਪਿੰਡ ਵਾਸੀਆਂ ਦੀ ਤਰਫੋਂ ਧੰਨਵਾਦ ਕਰਦੇ ਹਾਂ। ਅਸੀਂ ਇਸ ਸਕੂਲ ਨੂੰ ਬਚਾਉਣ ਲਈ ਕਰੀਬ ਦੋ ਸਾਲਾਂ ਤੋਂ ਚਾਰਾਜੋਈ ਕਰ ਰਹੇ ਹਾਂ ਤੇ ਮਾਨਯੋਗ ਅਦਾਲਤ ਵਿੱਚ ਵੀ ਇਸ ਸਬੰਧਤ ਕੇਸ ਚੱਲ ਰਿਹਾ ਹੈ।

Comments
Post a Comment